Babu Mangu Ram Muggowalia ਬਾਬੂ ਮੰਗੂ ਰਾਮ ਮੁੱਗੋਵਾਲੀਆ

ਬਾਬੂ ਮੰਗੂ ਰਾਮ ਮੁੱਗੋਵਾਲੀਆ (14 ਜਨਵਰੀ, 1886 – 22 ਅਪਰੈਲ 1980), ਮਸ਼ਹੂਰ ਨਾਂ ਬਾਬੂ ਮੰਗੂ ਰਾਮ ਚੌਧਰੀ, ਗ਼ਦਰ ਪਾਰਟੀ ਦੇ ਆਗੂ ਅਤੇ ਪੰਜਾਬ ਦੇ ਸਿਆਸਤਦਾਨ ਸਨ। ਉਹ ਚਮਾਰ ਜਾਤੀ ਵਿੱਚੋਂ ਸਨ ਅਤੇ ਦਲਿਤ ਅਛੂਤ ਭਾਈਚਾਰੇ ਦੇ ਆਗੂ ਸਨ। ਉਨ੍ਹਾਂ ਨੇ ਅਛੂਤਾਂ ਦੇ ਹੱਕਾਂ ਦੀ ਪ੍ਰਾਪਤੀ ਨੂੰ ਪ੍ਰਣਾਈ ਜਥੇਬੰਦੀ, ਆਦਿ ਧਰਮ ਲਹਿਰ ਦੀ ਨੀਂਹ ਰੱਖੀ ਅਤੇ ਇਸ ਲਹਿਰ ਨੂੰ ਮਿਲੀ ਕਾਮਯਾਬੀ ਤੋਂ ਬਾਅਦ 1946 ਵਿੱਚ ਪੰਜਾਬ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ ਸਨ। ਉਨ੍ਹਾਂ ਦੀਆਂ ਪ੍ਰਮੁੱਖ ਕਾਵਿ ਪੁਸਤਕਾਂ ਟ੍ਰੈਕਟ ਦੇ ਰੂਪ 'ਚ 'ਆਦਿ ਦੁਖੜੇ' ਅਤੇ ਸੱਚਾ ਪਟਾਕਾ ਮਹੱਤਵਪੂਰਨ ਹਨ।