Mandeep Khanpuri
ਮਨਦੀਪ ਖਾਨਪੁਰੀ
ਮਨਦੀਪ ਖਾਨਪੁਰੀ ਪੰਜਾਬੀ ਦੇ ਉਭਰਦੇ ਕਵੀ ਅਤੇ ਕਹਾਣੀਕਾਰ ਹਨ । ਇਹਨਾਂ ਦਾ ਜਨਮ ਪਿਤਾ ਸਰਦਾਰ
ਉਂਕਾਰ ਸਿੰਘ ਅਤੇ ਮਾਤਾ ਮਨਜੀਤ ਕੌਰ ਦੇ ਘਰ ਪਿੰਡ ਖਾਨਪੁਰ ਸਹੋਤਾ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਹੋਇਆ ।
ਇਹਨਾਂ ਨੂੰ ਕਿਵਤਾ ਲਿਖਣ ਦਾ ਸ਼ੌਕ ਪੜ੍ਹਨ ਵੇਲੇ ਤੋਂ ਹੀ ਹੈ । ਇਹਨਾਂ ਦੇ ਲਿਖੇ ਬਹੁਤ ਸਾਰੇ ਗੀਤ ਰਿਕਾਰਡ ਹੋਏ
ਅਤੇ ਕਾਫੀ ਟੀਵੀ ਚੈਨਲਾਂ ਉੱਤੇ ਵੀ ਚੱਲੇ । ਹੁਣ ਵੀ ਇਹਨਾਂ ਦੇ ਲਿਖੇ ਬਹੁਤ ਸਾਰੇ ਗੀਤ ਰਿਕਾਰਡ ਨੇ ਜੋ ਆਉਣ
ਵਾਲੇ ਸਮੇਂ ਵਿੱਚ ਰਿਲੀਜ਼ ਕੀਤੇ ਜਾਣੇ ਨੇ । ਕੁਝ ਸਮਾਂ ਪਹਿਲਾਂ ਹੀ ਇਹਨਾਂ ਦੀ ਲਿਖੀ ਪਲੇਠੀ ਪੁਸਤਕ 'ਆਫ਼ਤਾਬ' ਰਿਲੀਜ਼ ਹੋਈ ਹੈ ।