Punjabi Poetry : Mandeep Khanpuri

ਪੰਜਾਬੀ ਕਵਿਤਾਵਾਂ : ਮਨਦੀਪ ਖਾਨਪੁਰੀ


ਬਾਪੂ ਮੇਰੇ ਦੇ ਹੱਥ

ਤੇਰੇ ਜਿੰਨਾ ਕੋਈ ਕਰ ਨਹੀਂ ਸਕਦਾ ਸਾਡੀ ਖ਼ਾਤਰ ਮਰ ਨਹੀਂ ਸਕਦਾ ਧੁੱਪਾਂ ਠੰਡਾ ਜਰ ਨਹੀਂ ਸਕਦਾ ਇੱਕ ਹਾਕ ਤੇ ਪਿੱਛੇ ਖੜ੍ਹ ਨਹੀਂ ਸਕਦਾ ਦੁੱਖਾਂ ਦੇ ਨਾਲ ਲੜ ਨਹੀਂ ਸਕਦਾ ਗ਼ਰੀਬੀ ਵਿੱਚ ਤੇਰੀ ਜਵਾਨੀ ਬੀਤੀ ਤੇਰੇ ਨਾਲੋਂ ਵਧ ਕੇ, ਕੌਣ ਜਾਣਦਾ ਕਿਵੇਂ ਦਿਲ ਵਿਚ, ਦਰਦ ਲੁਕੋਏ ਦੇ ਨੇ ਸਾਰਾ ਦਿਨ ਕੰਮ ਕਰਕੇ ਵੀ ਨ੍ਹੀਂ ਥੱਕਦੇ ਕੀ ਗੱਲ ਬਾਪੂ, ਤੇਰੇ ਹੱਥ ਲੋਹੇ ਦੇ ਨੇ ਤੂੰ ਬੜਾ ਹੀ ਕੀਤਾ ਹੁਣ ਆਪਾਂ ਕਰਨਾ ਹੀਰਿਆਂ ਦੇ ਨਾਲ ਤੇਰਾ ਪਰਨਾ ਜੜਨਾ ਜੇ ਰੱਬ ਨੇ ਸਾਹ ਤੇਰੇ ਚਾਹੇ ਖੋਹਣੇ ਮੈਂ ਉੱਠਣਾ ਨਹੀਂ ਲਾ ਲੈਣਾ ਧਰਨਾ ਸਾਰੀ ਉਮਰ ਤੂੰ ਘਰ ਨੂੰ ਭਰਿਆ ਮੈਂ ਬੁੱਢੇ ਵਾਰੇ ਤੈਨੂੰ ਤੰਗ ਨਹੀਂ ਕਰਨਾ ਰੋਟੀ ਉਪਰ ਤੂੰ ਰੱਖ ਕੇ ਗੰਡਾ ਸੁੱਕੀ ਹੋਈ ਦਾ ਲਾਹ ਕੇ ਕੰਡਾ ਹੋਰ ਕਿਹੜਾ ਤੂੰ ਪੀਪੇ ਖਾਧੇ, ਖੋਏ ਦੇ ਨੇ ਸਾਰਾ ਦਿਨ ਕੰਮ ਕਰਕੇ ਵੀ ਨ੍ਹੀਂ ਥੱਕਦੇ ਕੀ ਗੱਲ, ਬਾਪੂ ਤੇਰੇ ਹੱਥ ਲੋਹੇ ਦੇ ਨੇ ਤੂੰ ਪੱਕੀ ਹੋਈ ਫਸਲ ਦੇ ਵਰਗਾ ਤੇਰਾ ਹੌਸਲਾ ਸਾਨੂੰ ਰਫਲ ਦੇ ਵਰਗਾਂ ਤੇਰੇ ਤੋਂ ਕੋਈ ਸ਼ੈਅ ਨਾ ਵਧ ਕੇ ਸੋਨਾ ਵੀ ਤੇਰੀ ਚਪਲ ਦੇ ਵਰਗਾ ਜਿੰਨਾ ਚਿਰ ਤੂੰ ਘਰ ਨਹੀਂ ਆਉਂਦਾ ਉਨ੍ਹਾਂ ਚਿਰ ਨਾ ਬੂਹੇ ਢੋਏ ਦੇ ਨੇ ਸਾਰਾ ਦਿਨ ਕੰਮ ਕਰਕੇ ਵੀ ਨ੍ਹੀਂ ਥੱਕਦੇ ਕੀ ਗੱਲ, ਬਾਪੂ ਤੇਰੇ ਹੱਥ ਲੋਹੇ ਦੇ ਨੇ

ਧੀ ਤੇਰੀ

ਮੁੰਡਾ ਜੰਮਿਆ ਤਾਂ ਬਰਫੀ ਵੰਡੀ ਧੀ ਜੰਮੀ ਤਾਂ ਲੱਡੂ ਵੀ ਨਹੀਂ ਕਿਉਂ ਲੱਗਦਾ ਤੈਨੂੰ ਪੁੱਤ ਹੀ ਕਮਾਊ ਧੀ ਤੇਰੀ ਜੱਜ ਲੱਗੂ ਵੀ ਨਹੀਂ ਇਹ ਨਿਆਂ ਨੀ ਮਨਜ਼ੂਰ ਸਾਨੂੰ ਆਪਣੀ ਤੂੰ ਸਮਝ ਨਾ ਦੂਰ ਤੂੰ ਸਾਨੂੰ ਸਭ ਦਾ ਕਰਦੀਆਂ ਆਦਰ ਧੀਆਂ ਖੜ੍ਹਦੀਆਂ ਮੁੰਡਿਆਂ ਬਰਾਬਰ ਧੀਆਂ ਜਦ ਭਾਈਆਂ ਸਿਰ ਦੁੱਖ ਕੋਈ ਆਵੇ ਬਣ ਜਾਂਦੀਆਂ ਗਾਡਰ ਧੀਆਂ ਇਹ ਕੰਜਕਾਂ ਨੇ ਤੂੰ ਗਲ ਨਾਲ ਲਾ ਲਈਂ ਜ਼ਖ਼ਮਾਂ ਨੂੰ ਢੱਕਣ ਬਣ ਚਾਦਰ ਧੀਆਂ ਜ਼ਿੰਦਗੀ ਲਾਉਂਦਿਆਂ ਪਰਿਵਾਰ ਦੇ ਲੇਖੇ ਦੂਜਾ ਘਰ ਸਹੁਰਾ ਪਹਿਲਾਂ ਪੇਕੇ ਇਨ੍ਹਾਂ ਦੀ ਕੁੱਖ ਚੋਂ ਸੂਰਮੇ ਜੰਮਦੇ ਜਮਾਉਣ ਵਾਲਾ ਕੋਈ ਜਮਾ ਕੇ ਵੇਖੇ ਇਹ ਫ਼ਰਜ਼ਾਂ ਵਾਲੀ ਡੋਰ ਜਿਹੀਆਂ ਨੇ ਜਾਂ ਰਾਣੀ ਜਿੰਦ ਕੌਰ ਜਿਹੀਆਂ ਨੇ ਲੱਖਾਂ ਦੀ ਇੱਜ਼ਤ ਅੱਖਾਂ ਵਿੱਚ ਰੱਖੀ ਤੇ ਸ਼ਰਮਾ ਅਰਬ ਕਰੋੜ ਜਿਹੀਆਂ ਨੇ

ਰੁੱਖਾਂ ਦਾ ਕਤਲ

ਰੁੱਖਾਂ ਨਾਲ ਅੱਜ ਹੋਈ ਬੇਵਫ਼ਾਈ ਸੂਰਜ ਦੀ ਮੌਜੂਦਗੀ ਵਿਚ , ਲੋਕੀਂ ਕੁਹਾੜੇ ਚੁੱਕੀ ਫਿਰਦੇ ਆਪਣੇ ਘਰ ਬਣਾਉਣ ਦੀ ਖਾਤਿਰ, ਪੰਛੀਆਂ ਦੇ ਘਰ ਉਜਾੜੇ ਜਾਣਗੇ ਪਤਾ ਨਹੀਂ ਕਿੰਨੇ ਆਲ੍ਹਣੇ ਅੱਜ ਟੁੱਟਣੇ ਨੇ , ਪਤਾ ਨਹੀਂ ਕਿੰਨੇ ਆਂਡੇ ਭੱਜਣੇ ਨੇ ਜੰਗਲ ਵਿਚ ਖ਼ੂਨ-ਖ਼ਰਾਬਾ ਹੋਣ ਏ, ਟਾਹਣੀਆਂ ਨੇ ਅੱਜ ਟੁੱਟਣਾ ਏ ਜਾਨਵਰਾਂ ਵਿਚ ਮਾਤਮ ਛਾਊਣਾ ਏ, ਇਨਸਾਨਾਂ ਨੇ ਸਭ ਕੁਝ ਖੋਹਣਾ ਏ ਬੋਲ ਕੇ ਦੁੱਖ ਉਹ ਦੱਸ ਨਹੀਂ ਸਕਦੇ , ਬੇਜ਼ੁਬਾਨ ਹੁਣ ਹੱਸ ਨਹੀਂ ਸਕਦੇ ਸੱਪਾਂ ਨੂੰ ਵੀ ਭੱਜਣਾ ਹੀ ਪੈਣਾ , ਅੱਜ ਤਾਂ ਉਹ ਵੀ ਡੱਸ ਨਹੀਂ ਸਕਦੇ ਰੁੱਖ ਸਾਨੂੰ ਸਾਹ ਨੇ ਦਿੰਦੇ , ਪੰਛੀਆਂ ਨੂੰ ਪਨਾਹ ਨੇ ਦਿੰਦੇ ਲੱਕੜ ਸ਼ਾਨ ਏ ਸਾਡੇ ਘਰ ਦੀ ਜਦ ਜਦ ਵੀ ਕੋਈ ਮੁੱਕਦਾ ਬੰਦਾ, ਮੜ੍ਹੀਆਂ ਵਿੱਚ ਉਹਦੇ ਨਾਲ ਹੈ ਸੜਦੀ ਆਓ ਰਲ ਮਿਲ ਰੁੱਖ ਬਚਾਈਏ ਐਵੇਂ ਨਾ ਭਵਿੱਖ ਖ਼ਤਰੇ ਵਿੱਚ ਪਾਈਏ

ਤਕਦੀਰ ਮੇਰੀ

ਸਾਡੇ ਘਾਟੇ ਹੀ ਮੱਥੇ ਲੱਗਦੇ ਨੇ ਮੈ ਅੱਖ ਜਦੋ ਦੀ ਖੋਲ੍ਹੀ ਏ ਸਾਡੇ ਫਿਕਰਾਂ ਵਿੱਚ ਦਿਨ ਢਲਦੇ ਨੇ ਅਸੀ ਫਿਕਰਾਂ ਵਿੱਚ ਜਿੰਦ ਰੋਲੀ ਏ ਲੋਕਾਂ ਕੋਲ ਤਾਂ ਪੈਸੇ ਹੀ ਬੜੇ ਨੇ ਮੇਰੇ ਕੋਲ ਗ਼ਮਾਂ ਦੀਆਂ ਬੋਰੀਆਂ ਨੇ ਜਿਹੜੇ ਤਕੜੇ ਹੋ ਗਏ ਯਾਰ ਮੇਰੇ ਹੁਣ ਮੇਰੇ ਨਾਲ ਕਿੱਥੇ ਰਲਦੇ ਨੇ ਮੇਰੀ ਕਿਸਮਤ ਨੂੰ ਜੰਗ ਲੱਗਿਆ ਏ ਮੇਰੇ ਲੇਖ ਵੀ ਢਿੱਲੇ ਚੱਲਦੇ ਨੇ ਨਾ ਕਾਮਯਾਬੀ ਮੇਰੇ ਨਾਲ ਸੋਂਦੀ ਏ ਮੇਰੇ ਨਾਲ ਹੀ ਹਾਰਾਂ ਉੱਠਦੀਆਂ ਨੇ ਜਿਹੜੇ ਕੰਮ ਨੂੰ ਵੀ ਹੱਥ ਪਾਉਂਦਾ ਹਾਂ ਮੇਰੀ ਮਿਹਨਤ ਨੂੰ ਹਾਨੀਆਂ ਲੁੱਟਦੀਆਂ ਨੇ ਗ਼ਰੀਬ ਦੇ ਸੁਫ਼ਨੇ ਵੀ ਕੋਈ ਸੁਫਨੇ ਨੇ ਘਰ ਦੀਆਂ ਮਜਬੂਰੀਆਂ ਵਿੱਚ ਫਸ ਕੇ ਮੰਜ਼ਿਲਾਂ ਰਾਹ ਵਿਚ ਛੁੱਟਦੀਆਂ ਨੇ ਅਸੀਂ ਖ਼ੁਸ਼ੀਆਂ ਦੀ ਉਡੀਕ ਕਰਦੇ ਹਾਂ ਦੁੱਖ ਆ ਕੇ ਬੂਹੇ ਮਲਦੇ ਨੇ ਮੇਰੀ ਕਿਸਮਤ ਨੂੰ ਜੰਗ ਲੱਗਿਆ ਏ ਮੇਰੇ ਲੇਖ ਵੀ ਢਿੱਲੇ ਚਲਦੇ ਨੇ ਅਸੀਂ ਹਰ ਥਾਂ ਤੋਂ ਨਕਾਰੇ ਜਾਂਦੇ ਹਾਂ ਸਾਡਾ ਜੀਣਾ ਵੀ ਕੋਈ ਜੀਣਾ ਏ ਅਸੀਂ ਲਾਈ ਚੱਕੀ ਹਉਕਿਆਂ ਦੀ ਵਿੱਚ ਹੰਝੂਆਂ ਦਾ ਆਟਾ ਪੀਣਾ ਏਂ ਸਾਡੇ ਜ਼ਖ਼ਮ ਕਾਲਜੇ ਜ਼ਿਆਦਾ ਨੇ ਸਾਨੂੰ ਜਿੱਤ ਹਮੇਸ਼ਾ ਛੇੜਦੀ ਏ ਸਾਡੇ ਨਾਲ ਤਕਦੀਰ ਸਾਡੀ ਲੱਗੇ ਗੁੱਲੀ ਡੰਡਾ ਖੇਡ ਦੀ ਏ

ਰੱਬ ਦੀ ਮਾਂ

ਅਸੀਂ ਚਾਰ ਭੈਣਾਂ ਸਾਡਾ ਇੱਕ ਨਾ ਭਾਈ ਪਰ ਇਹ ਗੱਲ ਨਾ ਕਦੇ ਦਿਲ ਤੇ ਲਾਈ ਸਾਡਾ ਚਿੜੀਆਂ ਦੇ ਨਾਲ ਵਿਹੜਾ ਭਰਿਆ ਪਰ ਦੁੱਖ ਹੋਣ ਨਾ ਦਿੱਤਾ ਕਦੇ ਬਾਪੂ ਤਾਈਂ ਸਾਨੂੰ ਭੁੱਖੀਆਂ ਤੱਕ ਕੇ ਰੋਟੀ ਉਹਦੇ ਕੋਲੋਂ ਵੀ ਖਾ ਨਾ ਹੋਊ ਮੇਰੀ ਮਾਂ ਦੇ ਜਿੰਨੀ ਚੰਗੀ ਤਾਂ ਰੱਬ ਦੀ ਵੀ ਮਾਂ ਨਾ ਹੋਊ ਸਾਡੇ ਦਾਜ ਨੂੰ ਜੋੜਦੀ ਆ ਖ਼ੁਦ ਨੂੰ ਆਪ ਉਹ ਤੋੜਦੀ ਆਂ ਸਾਡੇ ਵੱਲ ਜਦ ਆਉਣ ਤਕਲੀਫਾਂ ਮੂਹਰੇ ਖੜ੍ਹ ਖੜ੍ਹ ਮੋੜਦੀ ਆ ਜਿੰਨੀ ਕੀਤੀ ਉਹਨੇ ਸਾਨੂੰ ਕਿਸੇ ਰੁੱਖ ਤੋਂ ਛਾਂ ਨਾ ਹੋਊ ਮੇਰੀ ਮਾਂ ਦੇ ਜਿੰਨੀ ਚੰਗੀ ਤਾਂ ਰੱਬ ਦੀ ਵੀ ਮਾਂ ਨਾ ਹੋਊ ਖ਼ੁਸ਼ੀਆਂ ਨੂੰ ਆਵਾਜ਼ਾਂ ਮਾਰਦੀ ਆ ਨਾ ਕਦੇ ਆਪਣਾ ਸਿਰ ਸੰਵਾਰਦੀ ਆਂ ਸੂਟ ਚੁੰਨੀਆਂ ਪੁਰਾਣੇ ਲੈ ਲੈਂਦੀ ਸਾਡੇ ਲਈ ਆਪਣੇ ਚਾਵਾਂ ਨੂੰ ਮਾਰਦੀ ਆ ਉਹਦੇ ਕਦਮਾਂ ਜਿੰਨੀ ਪਵਿੱਤਰ ਕੋਈ ਜੱਗ ਤੇ ਥਾਂ ਨਾ ਹੋਊ ਮੇਰੀ ਮਾਂ ਦੇ ਜਿੰਨੀ ਚੰਗੀ ਤਾਂ ਰੱਬ ਦੀ ਵੀ ਮਾਂ ਨਾ ਹੋਊ

ਜਵਾਨੀ ਤੇ ਸ਼ਾਮ

ਮਿੱਟੀ ਤੋਂ ਬਣ ਕੇ ਬੰਦਾ ਸੋਨੇ ਦੇ ਦੇਖਦ ਖ਼ਾਬ ਏ ਮੁਫ਼ਤ ਦੇ ਵਿਚ ਮਹਿਕਾਂ ਵੰਡਦਾ ਦਿਆਲੂ ਬੜਾ ਗੁਲਾਬ ਏ ਸਮੇਂ ਨਾਲ ਤੂੰ ਘਰ ਨੂੰ ਆ ਜਾ ਸਮਾਂ ਬੜਾ ਖ਼ਰਾਬ ਏ ਦੂਜਿਆਂ ਦੇ ਘਰ ਸਾੜਨ ਵਾਲੇ ਦੀ ਦੌਲਤ ਜਲ ਹੀ ਜਾਣੀ ਏ ਜਵਾਨੀ ਤੇ ਸ਼ਾਮ ਦੋਸਤਾ ਢਲ ਹੀ ਜਾਣੀ ਏ ਬੰਦਾ ਮਰਦਾ ਯਾਦ ਨ੍ਹੀਂ ਮਰਦੀ ਵਾਅਦੇ ਤੇਰੇ ਸਾਰੇ ਫਰਜ਼ੀ ਕੁੜਤਾ ਤਾਂ ਅਸੀਂ ਸੀ ਲੈਣਾ ਏ ਫੱਟ ਨੀ ਸਿਉਂ ਦਾ ਕੋਈ ਵੀ ਦਰਜ਼ੀ ਸਾਡੀ ਤਾਂ ਕਦੇ ਸੁਣਦਾ ਨਹੀਂ ਵਕਤ ਵੀ ਕਰਦਾ ਆਪਣੀ ਮਰਜ਼ੀ ਕਾਗਜ਼ ਵਾਂਗੂੰ ਪਾਣੀ ਦੇ ਵਿੱਚ ਤੇਰੀ ਆਕੜ ਸੜ ਗਲ ਜਾਣੀ ਏ ਜਵਾਨੀ ਤੇ ਸ਼ਾਮ ਦੋਸਤਾ ਢਲ ਹੀ ਜਾਣੀ ਏ ਸੂਰਜ ਵੀ ਤਾਂ ਡੁੱਬਦਾ ਏ ਕੋਈ ਪੱਥਰ ਚੋਂ ਵੀ ਉਗਦਾ ਏ ਕੋਈ ਪੰਛੀ ਦਾਣੇ ਖਾਂਦਾ ਏ ਕੋਈ ਕੀੜੇ ਵੀ ਤਾਂ ਚੁਗਦਾ ਏ ਜੋ ਮਹਿਲਾਂ ਵਿੱਚ ਸੋਹਣਾ ਲੱਗਦਾ ਏ ਕੱਚ ਪੈਰਾਂ ਵਿੱਚ ਵੀ ਖੁੱਭਦਾ ਏ ਜੋ ਕੂੜੇ ਦੇ ਵਿਚ ਸੁੱਟ ਦਿੱਤੀ ਉਹ ਬੱਚੀ ਪਲ ਹੀ ਜਾਣੀ ਏ ਜਵਾਨੀ ਤੇ ਸ਼ਾਮ ਦੋਸਤਾ ਢਲ ਹੀ ਜਾਣੀ ਏ

ਇਨਕਲਾਬੀ ਗੱਲ

ਆਜ਼ਾਦੀ ਘੁਲਾਟੀਆਂ ਦੇ ਸੰਘਰਸ਼ ਤੋ ਬਾਅਦ ਫੇਰ ਜਾਕੇ ਹੋਇਆ ਸਾਡਾ ਭਾਰਤ ਆਜ਼ਾਦ ਦੇਸ਼ ਦੀ ਖਾਤਰ ਜਿਨ੍ਹਾਂ ਦੇਖੀਆਂ ਨਾ ਹਾਨੀਆਂ ਭਗਤ ਸਿੰਘ ,ਰਾਜਗੁਰੂ, ਸੁਖਦੇਵ, ਚੰਦਰਸ਼ੇਖਰ ਬਟੁਕੇਸ਼ਵਰ ਵਰਗੇ ਜਵਾਨ ਦੇ ਗਏ ਕੁਰਬਾਨੀਆਂ ਅਜੀਤ ਸਿੰਘ ਵਾਂਗੂੰ ਅੱਗ ਹੱਕ ਵਾਲੀ ਬਾਲ ਇਨਕਲਾਬੀ ਗੱਲ ਲਿਖ ਬਣ ਬਾਕੇਂ ਦਿਆਲ ਅੱਜ ਦੀ ਕਿਸਾਨੀ ਦੀ ਤੂੰ ਪੱਗੜੀ ਸੰਭਾਲ ਭੁੱਲ ਹੀ ਨਾ ਜਾਇਓ ਬਾਬਾ ਚੂਹੜ ਸਿੰਘ ਲੀਲ੍ਹ ਗ਼ਦਰੀ ਜੋ ਬਾਬੇ ਓ ਵੀ ਲੜੇ ਕਈ ਮੀਲ੍ਹ ਲਿਖਦਾ ਸੀ ਤੇਜਾ ਸਿੰਘ ਸਫ਼ਰੀ ਵੀ ਡਾਹਢੀ ਬਾਗੀ ਰਹਾਂਗੇ ਤੇ ਕਰਾਂਗੇ ਹੋਰਾ ਨੂੰ ਵੀ ਬਾਗੀ, ਚਤਨ ਸਿੰਘ ਮਨੈਲੀ ਵੀ ਅੜ ਕੇ ਨਿਭਾ ਗਿਆ ਸਿੱਖ ਕੈਦੀਆਂ ਨੂੰ ਟੋਪੀ ਦੀ ਥਾਂ ਸਾਫ਼ਾ ਸੀ ਪਵਾ ਗਿਆ ਗ੍ਰਿਫ਼ਤਾਰੀਆਂ ਵੀ ਦਿੱਤੀਆਂ ਲਿਆਂਦੇ ਵੀ ਭੂਚਾਲ ਇਨਕਲਾਬੀ ਗੱਲ ਲਿਖ ਬਣ ਬਾਕੇਂ ਦਿਆਲ ਅੱਜ ਦੀ ਕਿਸਾਨੀ ਦੀ ਤੂੰ ਪੱਗੜੀ ਸੰਭਾਲ ਸੋਹਣ ਲਾਲ ਪਾਠਕ ਭਗਤ ਸਿੰਘ ਬਿਲਗਾ ਹਰੀ ਸਿੰਘ ਉਸਮਾਨ ਬੰਦੇ ਸੀਗੇ ਧਰਨਾਟ ਗਦਰੀ ਲਹਿਰ ਦਾ ਬੜਾ ਧਾਕੜ ਸੂਰਮਾ ਸੀ ਸਰਦਾਰ ਹਰਨਾਮ ਸਿੰਘ ਟੁੰਡੀਲਾਟ ਕ੍ਰਾਂਤੀਕਾਰੀ ਸੋਚ ਨੇ ਹੀ ਡੋਰ ਗੁਲਾਮੀ ਵਾਲੀ ਕੱਟੀ ਹੋਰ ਕਿਹੜਾ ਚਰਖੇ ਕੱਲੇ ਨੇ ਆਜ਼ਾਦੀ ਖੱਟੀ ਸਲੂਟ ਫ਼ੌਜੀਆਂ ਨੂੰ ਜਿਹੜੇ ਖੜ ਬਾਡਰਾ ਤੇ, ਰੱਖਦੇ ਸਾਡੇ ਤਿਰੰਗੇ ਦਾ ਖ਼ਿਆਲ ਇਨਕਲਾਬੀ ਗੱਲ ਲਿਖ ਬਣ ਬਾਕੇਂ ਦਿਆਲ ਅੱਜ ਦੀ ਕਿਸਾਨੀ ਦੀ ਤੂੰ ਪੱਗੜੀ ਸੰਭਾਲ

ਬੇਰੁਜ਼ਗਾਰੀ ਦਾ ਕਹਿਰ

ਨੌਕਰੀ ਮੰਗੀਏ ਤਾ ਡੰਡੇ ਮਿਲਦੇ ਆ ਸੱਚ ਬੋਲੀਏ ਤਾ ਫੰਦੇ ਮਿਲਦੇ ਆ ਰਿਸ਼ਵਤ ਤੋ ਬਿਨਾ ਪੈੱਨ ਨੀ ਚਲਾਉਦੇ ਗੋਰਮਿੰਟ ਦੇ ਜੋ ਬੰਦੇ ਮਿਲਦੇ ਆ ਮਹਿੰਗਾਈ ਨੇ ਲੱਕ ਤੋੜਿਆ ਹੋਇਆ ਏ ਅੱਛੇ ਦਿਨਾ ਨੇ ਮੁੱਖ ਮੋੜਿਆ ਹੋਇਆ ਏ ਪੈਟਰੋਲ ਡੀਜ਼ਲ ਨੇ ਨਚੋੜਿਆ ਹੋਇਆ ਏ ਸਰੌ ਦਾ ਤੇਲ ਵੀ ਪਿੱਛੇ ਦੌੜਿਆ ਹੋਇਆ ਏ ਆਮਦਨ ਤੋ ਵੱਧਕੇ ਖਰਚੇ ਹੋ ਰਹੇ ਨੇ ਜੋ ਹੱਕ ਲਈ ਲੜਦੇ ਪਰਚੇ ਹੋ ਰਹੇ ਨੇ ਇਨਸਾਫ ਦੇਣ ਵਾਲੇ ਹੀ ਚੋਰਾ ਨਾਲ ਰਲ ਗਏ ਇਸ ਗੱਲ ਦੇ ਬੜੇ ਹੀ ਚਰਚੇ ਹੋ ਰਹੇ ਨੇ ਏ ਬੀ ਸੀ ਪੜਨ ਦੀ ਉੱਮਰ ਵਿੱਚ ਹੀ ਤੂੰ ਦੇਖ ਹੋਇਆ ਉਸ ਬੱਚੀ ਦਾ ਕੀ ਕਸੂਰ ਜਿਸਦਾ ਰੇਪ ਹੋਇਆ ਚਿਤਰਗੁੰਪਤ ਨੂੰ ਕਹਿ ਕੇ ਛੁੱਟੀ ਲੈ ਲਈ ਕੰਮਾ ਤੋ ਰੱਬ ਤੋ ਵੀ ਦੁਨੀਆ ਦਾ ਹਾਲ ਨਾ ਵੇਖ ਹੋਇਆ ਲੋਕਾ ਦੇ ਪਾਪਾ ਦਾ ਘੜਾ ਜਦ ਵੀ ਭਰਦਾ ਏ ਕੋਈ ਨਾ ਇੱਥੇ ਡਰਦਾ ਏ ਥੱਲੇ ਦੂਜਾ ਭਾਂਡਾ ਕਰਦਾ ਏ ਅਮੀਰਾ ਨੂੰ ਲਾਈਨ ਚ ਲੱਗਣ ਦੀ ਕੀ ਲੋੜ ਆ ਕਾਨੂੰਨ ਤਾ ਗਰੀਬਾ ਲਈ ਬਣੇ ਨੇ ਆਮ ਬੰਦਾ ਹੀ ਮਰਦਾ ਏ ਰਲ ਮਿਲਕੇ ਖਿੱਚੜੀ ਪਕਾਈ ਜਾਂਦੇ ਨੇ ਸਾਡੇ ਲੀਡਰ ਹੀ ਦੇਸ਼ ਨੂੰ ਖਾਈ ਜਾਂਦੇ ਨੇ ਪਤਾ ਨੀ ਲੋਕ ਹੀ ਪਾਗਲ ਹੋ ਗਏ ਨੇ ਜਾ ਈ ਵੀ ਐਮ ਤੋ ਵੋਟਾ ਪਵਾਈ ਜਾਂਦੇ ਨੇ ਖੇਤਾ ਚੋ ਕੱਢਕੇ ਕਿਸਾਨ ਸੜਕਾ ਤੇ ਬਿਠਾ ਦਿੱਤੇ ਅੰਨ ਉਗਾਉਣ ਵਾਲੇ ਦਾ ਅੰਨ ਗਵਾਈ ਜਾਂਦੇ ਨੇ ਸਾਰਾ ਕੁਝ ਵੇਚ ਕੇ ਜਿੰਨਾ ਦੇ ਨਾਮ ਕਰਤਾ ਪੂੰਜੀ ਪਤੀਆ ਤੋ ਮੁੱਲਖ ਲੁਟਾਈ ਜਾਂਦੇ ਨੇ ਬੜੇ ਜੋਧਿਆ ਦੇਸ਼ ਲਈ ਕੁਰਬਾਨੀਆ ਦਿੱਤੀਆ ਇਹ ਮੁੜ ਤੋ ਗੁਲਾਮ ਬਣਾਈ ਜਾਂਦੇ ਨੇ ਇਕ ਪਾਸੇ ਗਰੀਬ ਨੂੰ ਮਸਾ ਰੋਟੀ ਜੁੜਦੀ ਦੂਜੇ ਪਾਸੇ ਸੀਤਾ ਫਲ ਖਵਾਈ ਜਾਂਦੇ ਨੇ ਭੋਲੇ ਲੋਕਾ ਆਪਸ ਦੇ ਵਿੱਚ ਵੈਰ ਪਾ ਲਏ ਅਗਲੇ ਧਰਮ ਦੇ ਨਾ ਤੇ ਲੜਾਈ ਜਾਂਦੇ ਨੇ 2022 ਦੀਆ ਵੋਟਾ ਨੇ ਆਉਣ ਵਾਲੀਆ ਇਹ ਹੁਣ ਤੋ ਹੀ ਟੋਪੀਆਂ ਪਾਈ ਜਾਂਦੇ ਨੇ ਪਤਾ ਨੀ ਆਪ ਕਿੰਨੀਆ ਕ ਪੈਨਸ਼ਨਾ ਲੈਦੇ ਆਮ ਬੰਦੇ ਦਾ ਬਣਦਾ ਹੱਕ ਵੀ ਘਟਾਈ ਜਾਂਦੇ ਨੇ ਜੇ ਮੰਗੀ ਏ ਨੋਕਰੀ ਤਾ ਕਹਿੰਦੇ ਤੁਸੀਂ ਕੀ ਕਰਨੀ ਘਰ ਘਰ ਨਸ਼ਾ ਤਾ ਵੈਸੇ ਪਚਾਈ ਜਾਂਦੇ ਨੇ ਪਤਾ ਨੀ ਕਦੋ ਤਰੱਕੀ ਦੇ ਰਾਹ ਤੇ ਜਾਵਾਂਗੇ ਸਾਡੇ ਤਾਂ ਹੱਲੇ ਗਲੀਆਂ ਨਾਲੀਆਂ ਹੀ ਬਣਾਈ ਜਾਂਦੇ ਨੇ

ਜਵਾਨ ਪੁੱਤ ਦੀ ਮੌਤ

ਪਿੰਜਰ ਪਿੰਜਰ ਸਰੀਰ ਹੋਇਆ ਮੇਰੇ ਫ਼ਿਕਰ ਚ ਜੰਡ ਕਰੀਰ ਰੋਇਆ ਕੀ ਗਵਾ ਲਿਆ ਤੇ ਕੀ ਪਾ ਬੈਠੀ ਓ ਭੈਣ ਹੀ ਜਾਣੇ ਜੀਹਦਾ ਵੀਰ ਮੋਇਆ ਮਾਂ ਦੇ ਨੌੰ ਮਹੀਨੇ ਬੇਕਾਰ ਗਏ ਜੰਮਦੀ ਨੇ ਜੋ ਕਸ਼ਟ ਸੀ ਝੱਲੇ ਮਮਤਾ ਦੇ ਵਰਕੇ ਪਾੜ ਗਏ ਨਾ ਪਾਣੀ ਵਾਰਿਆ ਨਾਂ ਨੂੰਹ ਦੇਖੀ ਆਪਣੇ ਪੁੱਤ ਦੀ ਔਲਾਦ ਨਾ ਛੂਹ ਦੇਖੀ ਜਵਾਨੀ ਵਿੱਚ ਹੀ ਲੈ ਗਏ ਫਰਿਸ਼ਤੇ ਬਾਪੂ ਤੇਰੇ ਦੀ ਮਰਦੀ ਰੂਹ ਦੇਖੀ ਤੇਰੇ ਕੱਪੜਿਆਂ ਤੇ ਚੀਜ਼ਾਂ ਨਾਲ ਗੱਲਾਂ ਕਰਦੇ ਤੂੰ ਹਾਲ ਤਾਂ ਦੇਖਲਾ ਆਣ ਕੇ ਘਰ ਦੇ ਦਿਲ ਉਪਰ ਬੱਦਲ ਦੁੱਖਾਂ ਵਾਲੇ ਅੱਖ ਚੋਂ ਸਾਵਣ ਦੇਖ ਜਾ ਵਰ੍ਹਦੇ ਦਾਦੀ ਦਾਦਾ ਵੀ ਗੁੰਮ ਸੁੰਮ ਰਹਿੰਦੇ ਪੋਤਾ ਪੋਤਾ ਹਰ ਦਮ ਕਹਿੰਦੇ ਹੁਣ ਕੀਹਦੇ ਲਈ ਮੈਂ ਜੋੜਨੇ ਪੈਸੇ ਤੇਰੇ ਬਾਪੂ ਜੀ ਮੈਨੂੰ ਕੱਲ੍ਹ ਸੀ ਕਹਿੰਦੇ ਤੇਈ ਨੂੰ ਵਾਪਸ ਮੋੜਨ ਖਾਤਰ ਰੱਬ ਚੰਦਰਾ ਵੀ ਕਿੱਥੇ ਮੰਨੂ ਇਸ ਵਾਰੀ ਤਾਂ ਭੈਣ ਵੀ ਤੇਰੀ ਤੇਰੇ ਮੋਟਰਸਾਈਕਲ ਨੂੰ ਰੱਖੜੀ ਬੰਨੂ

ਤੇਰੇ ਸ਼ਹਿਰ ਦੀ ਰਾਤ

ਸੱਚੀ ਸੀ ਬੜੇ ਕਹਿਰ ਦੀ ਰਾਤ ਵਿਛੜਣ ਲੱਗਿਆ ਤੇਰੇ ਸ਼ਹਿਰ ਦੀ ਰਾਤ ਰੋਣਕ ਸੀ ਜੋ ਚੁੰਪ ਹੋ ਗਿਆ ਸੀ ਚੱਲਦਾ ਫਿਰਦਾ ਹੁਣ ਰੁੱਖ ਹੋ ਗਿਆ ਉੱਮਰ ਤੋ ਵੱਡਾ ਦੁੱਖ ਹੋ ਗਿਆ ਅੰਦਰੋ ਅੰਦਰੀ ਘੁੱਟ ਹੋ ਗਿਆ ਤੈਨੂੰ ਤਾ ਬੜਾ ਸੁੱਖ ਹੋ ਗਿਆ ਤੇਰਾ ਪੈਂਰ ਅਗਾਂਹ ਨੂੰ ਪੁੱਟ ਹੋ ਗਿਆ ਆਲੀਸ਼ਾਨ ਤੈਨੂੰ ਜਿੰਦਗੀ ਮਿਲ ਗਈ ਚੇਤੇ ਤਾ ਤੈਨੂੰ ਫਿਰ ਵੀ ਆਉਣੀ ਤੇਰੇ ਮੇਰੇ ਵੈਰ ਦੀ ਰਾਤ ਸੱਚੀ ਸੀ ਬੜੇ ਕਹਿਰ ਦੀ ਰਾਤ ਵਿਛੜਣ ਲੱਗਿਆ ਤੇਰੇ ਸ਼ਹਿਰ ਦੀ ਰਾਤ ਮੁੜਿਆ ਪੰਡ ਹੰਝੂਆ ਦੀ ਲੈ ਕੇ ਪਿੰਡ ਨੂੰ ਆਉਦੀ ਬੱਸ ਵਿੱਚ ਵਹਿ ਕੇ ਦਿਨ ਚੰਗੇ ਲੰਘੇ ਤੇਰੇ ਨਾਲ ਰਹਿ ਕੇ ਤੂੰ ਛੱਡ ਕਿਉ ਦਿੱਤਾ ਆਪਣਾ ਕਹਿ ਕੇ ਸ਼ੀਸ਼ੇ ਰਾਹੀ ਮੈ ਬਾਹਰ ਨੂੰ ਦੇਖਾ ਦੂਰ ਹੋ ਗਏ ਪਿਆਰ ਨੂੰ ਦੇਖਾ ਤੇਰੇ ਨਾਲ ਨਵੇ ਯਾਰ ਨੂੰ ਦੇਖਾ ਹੋ ਗਈ ਆਪਣੀ ਹਾਰ ਨੂੰ ਦੇਖਾ ਜਾਗ ਜਾਗ ਕੇ ਲੰਘੀ ਹੋਣੀ ਤੇਰੀ ਤਾ ਤੇਰੇ ਗੈਂਰ ਦੀ ਰਾਤ ਸੱਚੀ ਸੀ ਬੜੇ ਕਹਿਰ ਦੀ ਰਾਤ ਵਿਛੜਣ ਲੱਗਿਆ ਤੇਰੇ ਸ਼ਹਿਰ ਦੀ ਰਾਤ ਹੁਣ ਪੱਲੇ ਮੇਰੇ ਬਸ ਤਨਹਾਈਆ ਜਾ ਕਸਮਾ ਜਿੰਨੀਆ ਵੀ ਤੂੰ ਪਾਈਆ ਹੌਲੀ ਹੌਲੀ ਵੱਢ ਰਹੀਆ ਨੇ ਗੱਲਾ ਜੋ ਮੈ ਦਿਲ ਤੇ ਲਾਈਆ ਦਿਨ ਵੀ ਲੰਘਦਾ ਹੁਣ ਮਰ ਮਰ ਕੇ ਲੱੱਕੜ ਹੋ ਚੱਲਿਆ ਮੈ ਸੜਕੇ ਦਿਲ ਨੂੰ ਹੁਣ ਇਕ ਪੱਲ ਨੀ ਆਉਦਾ ਚੈਨ ਲਿਆਵਾ ਕਿੱਧਰੋ ਫੜਕੇ ਮਿੱਠੀ ਬਣਕੇ ਠੱਗ ਗਈ ਸਾਨੂੰ ਆਈ ਸੀ ਇਕ ਜ਼ਹਿਰ ਦੀ ਰਾਤ ਸੱਚੀ ਸੀ ਬੜੇ ਕਹਿਰ ਦੀ ਰਾਤ ਵਿਛੜਣ ਲੱਗਿਆ ਤੇਰੇ ਸ਼ਹਿਰ ਦੀ ਰਾਤ

ਪਲਕਾਂ

ਦਿਲ ਤੜਫਦਾ ਏ ਤੈਨੂੰ ਯਾਦ ਕਰਕੇ ਤੂੰ ਗਿਆ ਭਾਵੇ ਬਰਬਾਦ ਕਰਕੇ ਤੈਨੂੰ ਪਾਇਆ ਸੀ ਫਰਿਆਦ ਕਰਕੇ ਮੰਨਦੇ ਸਾ ਤੈਨੂੰ ਫਿਊਚਰ ਆਪਣਾ ਤੂੰ ਜਿੰਦਗੀ ਗਿਆ ਬਰਬਾਦ ਕਰਕੇ ਤੂੰ ਗੈਂਰਾ ਦੀ ਬਾਹ ਫੜ ਲਈ ਏ ਖਬਰਾ ਸਾਨੂੰ ਮਿਲੀਆਂ ਨੇ ਕੱਲ ਸਾਰੀ ਰਾਤ ਹੰਝੂਆਂ ਦੀ ਬਰਸਾਤ ਹੋਈ ਸਾਡੀਆ ਪਲਕਾਂ ਤਾ ਗਿੱਲੀਆਂ ਨੇ ਸਾਨੂੰ ਤਾ ਤੂੰ ਤੋੜ ਕੇ ਰੱਖਦਾ ਦੁੱਖਾ ਵੱਲ ਨੂੰ ਮੋੜ ਕੇ ਰੱਖਦਾ ਕੱਪੜੇ ਵਾਗ ਨਿਚੋੜ ਕੇ ਰੱਖਦਾ ਫੁੱਲਾ ਵਾਗ ਮਧੋਲ਼ ਕੇ ਰੱਖਦਾ ਅਸਾ ਕਰੀ ਮੁਹੱਬਤ ਤੇਰੇ ਨਾਲ ਤੂੰ ਉੱਡਾਈਆ ਸਾਡੀਆ ਖਿਲੀਆਂ ਨੇ ਕੱਲ ਸਾਰੀ ਰਾਤ ਹੰਝੂਆ ਦੀ ਬਰਸਾਤ ਹੋਈ ਸਾਡੀਆ ਪਲਕਾਂ ਤਾ ਗਿੱਲੀਆਂ ਨੇ ਤੂੰ ਮਾਰ ਕੇ ਮੈਨੂੰ ਲਾਸ਼ ਕੀਤਾ ਇਸ਼ਕ ਦਾ ਸਤਿਆਨਾਸ਼ ਕੀਤਾ ਮੈ ਵੀ ਤੈਨੂੰ ਭੁੱਲ ਜਾਣਾ ਸੀ ਜੇ ਪਿਆਰ ਨਾ ਹੁੰਦਾ ਕਾਸ਼ ਕੀਤਾ ਅੰਦਰੋ ਕਾਲਾ ਸੱਜਣਾ ਤੁੰ ਬਸ ਅੱਖਾ ਤੇਰੀਆ ਬਿੱਲੀਆਂ ਨੇ ਕੱਲ ਸਾਰੀ ਰਾਤ ਹੰਝੂਆਂ ਦੀ ਬਰਸਾਤ ਹੋਈ ਸਾਡੀਆ ਪਲਕਾਂ ਤਾ ਗਿੱਲੀਆਂ ਨੇ ਘੁੰਮਦਾ ਸੀ ਪਹਿਲਾ ਚੰਗਾ ਬਣਕੇ ਗਲ਼ ਪਿਆ ਹੁਣ ਫੰਦਾ ਬਣਕੇ ਜਾ ਤਾ ਮੈਨੂੰ ਹੱਥੀ ਅੱਗ ਲਾ ਜਾ ਜਾ ਵਾਪਸ ਆਜਾ ਬੰਦਾ ਬਣਕੇ ਇਕ ਤੇਰੇ ਸੱਚੀ ਵਿਛੜਣ ਕਰਕੇ ਸਿਹਤਾ ਵੀ ਸਾਡੀਆ ਢਿੱਲੀਆਂ ਨੇ ਕੱਲ ਸਾਰੀ ਰਾਤ ਹੰਝੂਆ ਦੀ ਬਰਸਾਤ ਹੋਈ ਸਾਡੀਆ ਪਲਕਾਂ ਤਾ ਗਿੱਲੀਆਂ ਨੇ

ਇਸ ਤੋਂ ਮਾੜੀ ਕੋਈ ਵੀ ਗੱਲ ਨਹੀਂ

ਜਦ ਇੱਜ਼ਤਾਂ ਦੇ ਰਾਖੇ ਇੱਜ਼ਤਾ ਨੂੰ ਲੁੱਟ ਜਾਵਣ ਬਾਗਾ ਦੇ ਰਾਖੇ ਮਾਲੀ ਬੂਟੇ ਪੁੱਟ ਜਾਵਣ ਜਦੋ ਭਰੋਸੇ ਆਪਣਿਆ ਤੋ ਉੱਠ ਜਾਵਣ ਜਦੋ ਨਿਕਲੇ ਮੁਸੀਬਤ ਦਾ ਵੀ ਕੋਈ ਹੱਲ ਨਹੀ ਇਸ ਤੋ ਮਾੜੀ ਹੋਣੀ ਕੋਈ ਵੀ ਗੱਲ ਨਹੀ ਮੇਰੇ ਰੰਗ ਵਾਂਗੂੰ ਹੋਇਆ ਨੀਲਾ ਰੰਗ ਅਸਮਾਨਾਂ ਦਾ ਕਿੰਨੀਆਂ ਰੂਹਾਂ ਦੱਬੀ ਬੈਠਾ ਏ ਸਮੁੰਦਰੋਂ ਵੱਡਾ ਜਿਗਰਾ ਏ ਸ਼ਮਸ਼ਾਨਾਂ ਦਾ ਅੱਜ ਕੱਲ੍ਹ ਦੁੱਖ ਨਾ ਕੋਈ ਕਿਸੇ ਦਾ ਵਡਾਉਦਾ ਏ ਪੱਥਰਾਂ ਵਰਗਾ ਦਿਲ ਹੋਇਆ ਇਨਸਾਨਾਂ ਦਾ ਜੇ ਮਜ਼ਾਕ ਵੀ ਸੱਜਣਾਂ ਤੋਂ ਹੋਇਆ ਸਾਡਾ ਝੱਲ ਨਹੀਂ ਇਸ ਤੋ ਮਾੜੀ ਹੋਣੀ ਕੋਈ ਵੀ ਗੱਲ ਨਹੀ ਮਾਰ ਦਬਕੇ ਸੂਰਜ ਕੀਤਾ ਬੱਦਲਾਂ ਦੇ ਓਹਲੇ ਪਿੰਡਾ ਸੜ ਗਿਆ ਧੁੱਪ ਨਾਲ ਜਦ ਸੱਜਣ ਬੋਲੇ ਹਰ ਵਾਰੀ ਹੀ ਹਵਾ ਭੈੜੀ ਖੜਕਾਉਂਦੀ ਰਹੀ ਤੂੰ ਹੋਵੇਂਗਾ ਜਦੋਂ ਇਹ ਸੋਚ ਕੇ ਕੁੰਡੇ ਖੋਲੇ ਡੰਗਰਾਂ ਬਰਾਬਰ ਵਿਕੇ ਬੰਦੇ ਦੀ ਖੱਲ ਨਹੀ ਇਸ ਤੋ ਮਾੜੀ ਹੋਣੀ ਕੋਈ ਵੀ ਗੱਲ ਨਹੀ ਪਤਾ ਨਹੀਂ ਸਾਡੇ ਨੇਤਰਾਂ ਨੇ ਦੇਖਣੇ ਚੰਨ ਤਾਰੇ ਜੋ ਕੱਲ ਦੇ ਤੱਕ ਜਾਵੀਂ ਤੂੰ ਵਿਹੜੇ ਸਾਡੇ ਗ਼ਮਾਂ ਦੇ ਚਰਖੇ ਚੱਲਦੇ ਚੜ੍ਹਦੇ ਨੂੰ ਤਾਂ ਸਿਜਦਾ ਕਰਦੇ ਤੱਕਦੇ ਨਾ ਲਹਿੰਦੇ ਪਾਸੇ ਸ਼ਹਿਰ ਤੇਰੇ ਅਸੀਂ ਫਿਰਦੇ ਆ ਮਾਰ ਉਦਾਸੀਆਂ ਦੇ ਮੜਾਸੇ ਸਾਡੀ ਵਾਰੀ ਤੰਗੀਆ ਉੱਗੀਆਂ ਬੀਜੇ ਸੀ ਅਸੀਂ ਹਾਸੇ ਜਿਉਂਦੇ ਜੀ ਜੇ ਚੈਂਨ ਦਾ ਲੱਭਿਆ ਪਲ ਨਹੀਂ ਇਸ ਤੋ ਮਾੜੀ ਹੋਣੀ ਕੋਈ ਵੀ ਗੱਲ ਨਹੀ

ਚੁੰਨੀ ਤੇਰੀ

ਤੂੰ ਕਾਗਜ਼ ਵਾਗੂੰ ਸਾਫ ਏ ਮੇਰੀ ਜਿੰਦਗੀ ਦਾ ਗਿਲਾਫ ਏ ਮੈ ਅਧੂਰਾ ਤੇਰੇ ਬਿਨਾ ਹਾ ਮੇਰਾ ਤਾ ਤੂੰ ਹਾਫ ਏ ਅੰਬਰਾ ਵੱਲ ਨੂੰ ਉੱਡਦੀ ਏ ਤੂੰ ਤਾ ਸੱਚੀ ਭਾਫ ਏ ਤੇਰੀਆ ਜੜ੍ਹਾ ਵਿੱਚ ਫੇਰਨ ਲਈ ਦਾਤੀ ਫੜ ਨੀ ਸਕਦਾ ਮੈ ਤਾ ਤੇਰੇ ਸਿਰ ਤੇ ਚੁੰਨੀ ਪਾਟੀ ਜਰ ਨੀ ਸਕਦਾ ਤੂੰ ਚਰਖਾ ਜੇ ਮੈ ਤੰਦ ਬਣਾ ਤੂੰ ਜੀਭ ਬਣੇ ਮੈ ਦੰਦ ਬਣਾ ਜਿੰਨੀ ਵਾਰੀ ਵੀ ਬਣਾ ਤੇਰੀ ਮੈ ਪਸੰਦ ਬਣਾ ਜਿਹੜੀ ਗੱਲ ਤੇਰੇ ਦਿਲ ਵਿੱਚ ਹੋਵੇ ਮੈ ਉਸ ਉੱਪਰ ਰਜ਼ਾਮੰਦ ਬਣਾ ਜੋ ਖੁਸ਼ੀਆਂ ਨੂੰ ਅੱਗ ਲਾਉਦਾ ਏ ਉਹ ਬਰਾਤੀ ਬਣ ਨੀ ਸਕਦਾ ਮੈ ਤਾ ਤੇਰੇ ਸਿਰ ਤੇ ਚੁੰਨੀ ਪਾਟੀ ਜਰ ਨੀ ਸਕਦਾ ਸਦਾ ਕੋਲੇ ਵਾਗੂੰ ਤੱਪਦਾ ਏ ਤੇਰੇ ਬਿਨਾ ਕਾਲਜਾਂ ਕੱਖਦਾ ਏ ਜਿੰਨੇ ਤੈਨੂੰ ਜੰਮਿਆ ਏ ਉਸ ਕੁੱਖ ਨੂੰ ਸੱਜਦਾ ਲੱਖ ਦਾ ਏ ਮੈਨੂੰ ਆਪਣੇ ਵਿੱਚ ਡਬਾਉਦੀਆ ਨੇ ਜਦ ਅੱਖਾ ਨੂੰ ਮੈ ਤੱਕਦਾ ਏ ਜੋ ਮਾੜੇ ਤੇ ਨਿੱਤ ਉੱਠਦੀ ਏ ਉਹ ਲਾਠੀ ਬਣ ਨੀ ਸਕਦਾ ਮੈ ਤਾ ਤੇਰੇ ਸਿਰ ਤੇ ਚੁੰਨੀ ਪਾਟੀ ਜਰ ਨੀ ਸਕਦਾ ਮੈ ਦੀਨ ਬਣੂ ਤੂੰ ਈਮਾਨ ਬਣ ਜੀ ਮੇ ਛੱਤ ਬਣੂ ਤੂੰ ਮਕਾਨ ਬਣ ਜੀ ਜਿੰਨੇ ਵੀ ਮੈ ਜਨਮ ਲਵਾ ਹਰ ਜਨਮ ਚ ਮੇਰਾ ਹਾਣ ਬਣ ਜੀ ਤੇਰੇ ਲਈ ਹਿੱਕ ਤਾਣ ਲਈ ਹੁਣ ਪਿੱਛੇ ਛਾਤੀ ਕਰ ਨੀ ਸਕਦਾ ਮੈ ਤਾ ਤੇਰੇ ਸਿਰ ਤੇ ਚੁੰਨੀ ਪਾਟੀ ਜਰ ਨੀ ਸਕਦਾ

ਹਾਲ ਮੇਰਾ

ਕਿਸੇ ਵਿਧਵਾ ਦੀ ਟੁੱਟੀ ਵੰਗ ਦੇ ਵਰਗਾ ਅੰਬਰੋ ਟੁੱਟੀ ਪਤੰਗ ਦੇ ਵਰਗਾ ਬਰਸਾਤ ਚ ਢਹਿ ਗਈ ਕੰਧ ਦੇ ਵਰਗਾ ਪੀੜ ਕਰੇ ਜੋ ਦੰਦ ਦੇ ਵਰਗਾ ਜਾ ਅੱਧੇ ਰਹਿ ਗਏ ਚੰਦ ਦੇ ਵਰਗਾ ਹਾਲ ਮੇਰਾ ਹੁਣ ਕੱਖ ਨੀ ਸੱਜਣਾ ਖਾਰਜ ਹੋਈ ਅਪੀਲ ਦੇ ਵਰਗਾ ਸੁੱਕ ਕੇ ਰਹਿ ਗਈ ਝੀਲ ਦੇ ਵਰਗਾ ਟੁੱਟ ਗਈ ਆ ਜੋ ਹੀਲ ਦੇ ਵਰਗਾ ਜੋ ਫੈਕਟਰੀ ਹੋ ਗਈ ਸੀਲ ਦੇ ਵਰਗਾ ਹਾਲ ਮੇਰਾ ਹੁਣ ਕੱਖ ਨੀ ਸੱਜਣਾ ਉੱਖੜੀ ਹੋਈ ਜੁੱਤੀ ਦੇ ਵਰਗਾ ਬਾਜੀ ਪੈ ਗਈ ਪੁੱਠੀ ਦੇ ਵਰਗਾ ਕਿਸਮਤ ਕਿਸੇ ਦੀ ਸੁੱਤੀ ਦੇ ਵਰਗਾ ਇੱਜਤ ਕਿਸੇ ਦੀ ਲੁੱਟੀ ਦੇ ਵਰਗਾ ਹਾਲ ਮੇਰਾ ਹੁਣ ਕੱਖ ਨੀ ਸੱਜਣਾ ਹਾਲ ਕਿਸੇ ਮਰੀਜ਼ ਦੇ ਵਰਗਾ ਫਟੀ ਹੋਈ ਕਮੀਜ਼ ਦੇ ਵਰਗਾ ਗਵਾਚੀ ਹੋਈ ਚੀਜ਼ ਦੇ ਵਰਗਾ ਉੱਗੇ ਨਾ ਜੋ ਬੀਜ ਦੇ ਵਰਗਾ ਮਨਦੀਪ ਜਿਹੇ ਬਤਮੀਜ਼ ਦੇ ਵਰਗਾ ਹਾਲ ਮੇਰਾ ਹੁਣ ਕੱਖ ਨੀ ਸੱਜਣਾ ਪੱਕੀ ਫਸਲ ਤੇ ਪੈ ਗਏ ਗੜੇ ਵਰਗਾ ਤਿੜਕ ਗਏ ਜੋ ਘੜੇ ਦੇ ਵਰਗਾ ਵਿਆਹੋ ਰਹਿ ਗਏ ਛੜੇ ਦੇ ਵਰਗਾ ਸੁੰਨੇ ਰਹਿ ਗਏ ਥੜੇ ਦੇ ਵਰਗਾ ਕਰਜ਼ੇ ਸਿਰ ਤੇ ਚੜੇ ਦੇ ਵਰਗਾ ਕੰਮ ਕਿਸੇ ਦੇ ਅੜੇ ਦੇ ਵਰਗਾ ਹਾਲ ਮੇਰਾ ਹੁਣ ਕੱਖ ਨੀ ਸੱਜਣਾ

ਵੇਸਵਾ

ਮੈ ਵੇਸਵਾ ਔਰਤ ਦਾ ਤਨ ਬੋਲ ਰਿਹਾ ਮੈਨੂੰ ਇੱਜ਼ਤਦਾਰ ਲੋਕ ਆਣ ਨਿੱਤ ਲੁੱਟਦੇ ਨੇ ਪੈਸੇ ਦਿੰਦੇ ਨੇ ਲੀੜੇ ਲਹਾਉਣ ਖਾਤਿਰ ਮਾਸ ਨੋਚਦੇ ਨੇ ਮਾਸ ਪੁੱਟਦੇ ਨੇ ਮੈ ਵੀ ਹੁੰਦੀ ਸੀ ਨਵੀਂ ਨਕੋਰ ਕਦੇ ਕਿਸੇ ਬੰਦੇ ਵੱਲ ਕੀਤੀ ਨਾ ਗੌਰ ਕਦੇ ਹੁਣ ਇਕ ਆਉਦਾ ਤੇ ਇਕ ਜਾਦਾ ਏ ਮੈ ਇਸ ਕੰਮ ਤੋ ਹੁੰਦੀ ਨਾ ਬੋਰ ਕਦੇ ਮੇਰੀ ਇਜਤ ਨਾ ਕੋਈ ਸਮਾਜ ਅੰਦਰ ਅੱਥਰੂ ਅੱਖਾ ਵਿੱਚ ਸੁੱਕ ਜਾਦੇ ਨੇ ਮੈ ਕੀ ਲੈਣਾ ਇਸ ਦੁਨੀਆ ਤੋ ਮੇਰੇ ਬੱਚੇ ਤਾ ਰੋਟੀ ਖਾਂਦੇ ਨੇ ਮੈ ਦਿਨ ਵਿੱਚ ਜੋ ਵੀ ਕਮਾਉਦੀ ਹਾ ਖੁੱਦ ਨੂੰ ਵੇਚ ਜੋ ਘਰ ਨੂੰ ਲਿਆਉਦੀ ਹਾ ਕੋਈ ਪਿੱਛਲੇ ਜਨਮਾ ਦਾ ਪਾਪ ਹੋਣਾ ਮੈਨੂੰ ਉਸ ਦੀ ਮਿਲੀ ਸਜ਼ਾ ਹੁਣੀ ਰੱਬ ਦੀ ਰਜ਼ਾ ਬਿਨ ਨੀ ਪੱਤਾ ਹਿੱਲਦਾ ਇਸ ਵਿੱਚ ਵੀ ਉਸਦੀ ਰਜ਼ਾ ਹੁਣੀ ਮੇਰੇ ਪਤੀ ਨੇ ਮੈਨੂੰ ਵੇਚ ਦਿੱਤਾ ਮੈ ਜੰਮਦੀ ਨਹੀ ਵੇਸਵਾ ਸੀ ਮੈਨੂੰ ਵੇਸਵਾ ਬਣਾਇਆ ਦਲਾਲਾ ਨੇ ਰਾਖਸ਼ਸ਼ਾ ਵਰਗੇ ਵੀ ਕਈ ਆਉਦੇ ਨੇ ਹਵਸ ਜਿੰਨਾ ਦੀ ਮਟਾਉਦੀ ਹਾ ਆਪਣੇ ਸਿਰ ਹੋਣੀ ਨੂੰ ਲੈ ਲੈਦੀ ਕਿੰਨੀਆ ਬੱਚੀਆ ਦਾ ਬਲਾਤਕਾਰ ਹੋਣ ਤੋਂ ਬਚਾਉਦੀ ਹਾ ਮੇਰੀ ਪੀੜ ਨਾ ਕਿਸੇ ਨੇ ਦੇਖਣੀ ਏ ਮੈਨੂੰ ਧੰਦੇ ਵਾਲੀ ਕਹਿੰਦੇ ਨੇ ਬਾਹਰ ਬਣਦੇ ਵੱਡੇ ਸ਼ਰੀਫ ਜਿਹੜੇ ਨਿੱਤ ਮੇਰੇ ਨਾਲ ਆ ਪੈਦੇ ਨੇ ਰੂਹ ਲਾਹਨਤਾ ਮੈਨੂੰ ਪਾਉਦੀ ਆ ਜਦ ਵੀ ਖੁੱਦ ਨਾਲ ਬਾਤ ਹੁੰਦੀ ਜੇ ਜਿਸਮ ਜਰੂਰੀ ਨਾ ਹੁੰਦਾ ਵਿਆਹ ਦੀ ਪਹਿਲੀ ਰਾਤ ਨਾ ਸੁਹਾਗ ਰਾਤ ਹੁੰਦੀ ਮੇਰਾ ਕੋਠਾ ਮੈਨੂੰ ਮਹਿਲ ਲੱਗੇ ਮੈ ਰਾਣੀ ਮੇਰੇ ਰਾਜੇ ਹਜ਼ਾਰਾ ਨੇ ਨਰਕ ਭਰੀ ਮੇਰੀ ਜਿੰਦਗੀ ਆ ਲੋਕਾ ਭਾਣੇ ਮੌਜ ਬਹਾਰਾ ਨੇ ਮੇਰੇ ਤੋ ਬੱਚਿਆ ਵਾਲੇ ਡਰਦੇ ਨੇ ਉਂਝ ਮੇਰੇ ਵੀ ਤਾ ਬੱਚੇ ਨੇ ਮੈਨੂੰ ਉਹ ਵੀ ਆਣਕੇ ਲੁੱਟਦੇ ਨੇ ਜੋ ਆਪਣੀਆ ਤੀਵੀਆ ਅੱਗੇ ਸੱਚੇ ਨੇ ਜੋ ਅਫਸਰ ਤੇਰੇ ਸ਼ਹਿਰ ਦੇ ਨੇ ਉਹ ਵੀ ਮੇਰੇ ਕੋਲ ਆ ਠਹਿਰ ਦੇ ਨੇ ਤੁਸੀ ਚਾਹ ਪੀਦੇ ਹੋ ਟੱਬਰ ਵਿੱਚ ਅਸੀ ਘੁੱਟ ਭਰੀਦੇ ਜ਼ਹਿਰ ਦੇ ਨੇ

ਤੇਰੀ ਤੱਕਣੀ

ਤੈਨੂੰ ਦੇਖ ਕੇ ਧਰਤੀ ਤੇ ਤਾਰੇ ਵੀ ਥੱਲੇ ਆਉਣਾ ਚਾਹੁੰਦੇ ਨੇ ਸੂਰਜ ਦੀ ਗੱਲ ਬਣਦੀ ਨੀ ਚੰਦ ਹੁਣੀ ਵੀ ਟਰਾਈਆ ਲਾਉਦੇ ਨੇ ਫੁੱਲ ਟਾਹਣੀਆ ਸਮੇਤ ਝੁੱਕ ਝੁੱਕ ਕੇ ਮੰਗਦੇ ਤੇਰੇ ਤੋ ਮਾਫੀ ਏ ਮੇਰੇ ਦਿਲ ਨੂੰ ਕੰਗਾਲ ਕਰਨ ਲਈ ਤੇਰੀ ਇਕੋ ਤੱਕਣੀ ਕਾਫੀ ਏ ਤੂੰ ਖਿੜੀ ਹੋਈ ਕਪਾਹ ਜਹੀ ਤੈਨੂੰ ਪਿਆਰ ਦੇ ਲਾਉਣੇ ਜਿੰਦੇ ਨੇ ਤੈਨੂੰ ਗਰਮੀ ਜਦ ਵੀ ਲੱਗਦੀ ਏ ਰੁੱਖ ਹਿੱਲ ਕੇ ਹਵਾਵਾ ਦਿੰਦੇ ਨੇ ਤੈਨੂੰ ਦੇਖ ਸਮੁੰਦਰ ਨੱਚਦਾ ਏ ਦੰਦ ਮੋਤੀ ਜਿੱਦਾ ਕੱਚਦਾ ਏ ਮਹਿਖਾਨੇ ਦੀ ਸ਼ਾਨ ਸੂਰੂ ਤੋ ਜਿੱਦਾ ਰਹਿੰਦੀ ਸਾਕੀ ਏ ਮੇਰੇ ਦਿਲ ਨੂੰ ਕੰਗਾਲ ਕਰਨ ਲਈ ਤੇਰੀ ਇਕੋ ਤੱਕਣੀ ਕਾਫੀ ਏ ਤੈਨੂੰ ਜਦ ਬਣਾਇਆ ਹਉ ਰੱਬ ਵੀ ਤਾ ਘਬਰਾਇਆ ਹਉ ਕਿਸੇ ਆਮ ਬੰਦੇ ਤੋ ਤਰਾਸ਼ ਤੂੰ ਕਿੱਥੇ ਹੋਣੀ ਸੀ ਤੇਰੀ ਵਾਰੀ ਕੋਈ ਤਕੜਾ ਕਾਰੀਗਰ ਮੰਗਵਾਇਆ ਹਉ ਚਿਤਰਗੁਪਤ ਵੀ ਡੁੱਲ੍ਹਿਆ ਹੋਣਾ ਏ ਤੇਰਾ ਲੇਖਾ ਲਿਖਣ ਲੱਗਾ ਭੁੱਲਿਆ ਹੋਣਾ ਏ ਤੈਨੂੰ ਬੱਚੇ ਵੀ ਪਿਆਰ ਕਰਦੇ ਨੇ ਤੂੰ ਜਿੱਦਾ ਉਹਨਾ ਦੀ ਟਾਫੀ ਏ ਮੇਰੇ ਦਿਲ ਨੂੰ ਕੰਗਾਲ ਕਰਨ ਲਈ ਤੇਰੀ ਇਕੋ ਤੱਕਣੀ ਕਾਫੀ ਏ

ਚਿੜੀਆਂ ਵਾਂਗੂੰ ਚਾਅ ਉੱਡ ਗਏ

ਚਿੜੀਆਂ ਵਾਂਗੂੰ ਚਾਅ ਨੇ ਉੱਡ ਗਏ ਖਾਲੀ ਜ਼ਿੰਦਗੀ ਦੇ ਪਿੰਜਰੇ ਰਹਿ ਗਏ ਬੀਜੇ ਸੀ ਅਸੀਂ ਹਾਸੇ ਠੱਠੇ ਆ ਕੇ ਵਿਹੜੇ ਗ਼ਮ ਹੀ ਵਹਿ ਗਏ ਤਪਦਾ ਦਿਲ ਸਾਡਾ ਅੱਗ ਹਿਜਰ ਦੀ ਸੂਰਜ ਡਰਦਾ ਨਾ ਅੱਖ ਮਿਲਾਵੇ ਦੁੱਖ ਵੀ ਅਫ਼ਸੋਸ ਨੇ ਕਰਦੇ ਸਾਡਾ ਦੇਖ ਕੇ ਮੇਰੀ ਪੀੜ ਨਾ ਜਰਦੇ ਰੀਝਾਂ ਦੱਬੀਆਂ ਮਿਲਣਗੀਆਂ ਜੇ ਕੋਈ ਖੂੰਜੇ ਪੱਟੇ ਸਾਡੇ ਘਰ ਦੇ ਦੁਨੀਆਂ ਰੱਖਦੀ ਪੀਪੇ ਵਿਚ ਆਟੇ ਸਾਡੇ ਅਰਮਾਨ ਮਿਲਣਗੇ ਪਾਟੇ ਸਾਰੀ ਦੁਨੀਆ ਇਧਰੋਂ ਹੀ ਲੰਘੀ ਰੱਖ ਗਿਆ ਸਾਡੀ ਵਾਰੀ ਛਾਪੇ ਚੱਕ ਲੈ ਹੱਥ ਹਮਦਰਦੀ ਵਾਲਾ ਸਾਡੇ ਹਾਉਕੇ ਨਾ ਜਾਣਗੇ ਮਾਪੇ ਸਾਡੀ ਕਿਸਮਤ ਭੈੜੀ ਘੋੜੇ ਵੇਚ ਕੇ ਸੁੱਤੀ ਹਰ ਬਾਜ਼ੀ ਸਾਡੀ ਪਈ ਆ ਪੁੱਠੀ ਪੈਰੀਂ ਪੰਜੇਬ ਗ਼ਰੀਬੀ ਵਾਲੀ ਤੌੜੀ ਸੀ ਪਰ ਇਹ ਨਾ ਟੁੱਟੀ

ਇਸ ਤੋਂ ਮਾੜੀ ਕੋਈ ਵੀ ਗੱਲ ਨਹੀਂ

ਜਦ ਇੱਜ਼ਤਾ ਦੇ ਰਾਖੇ ,ਇੱਜ਼ਤਾ ਨੂੰ ਲੁੱਟ ਜਾਵਣ ਬਾਗਾ ਦੇ ਰਾਖੇ ਮਾਲੀ , ਬੂਟੇ ਪੁੱਟ ਜਾਵਣ ਜਦੋ ਭਰੋਸੇ ਆਪਣਿਆ ਤੋ ਉੱਠ ਜਾਵਣ ਜਦੋ ਨਿਕਲੇ ਮੁਸੀਬਤ ਦਾ, ਵੀ ਕੋਈ ਹੱਲ ਨਹੀ ਇਸ ਤੋ ਮਾੜੀ ਹੋਣੀ ਕੋਈ ਵੀ ਗੱਲ ਨਹੀ ਮੇਰੇ ਰੰਗ ਵਾਂਗੂੰ ਹੋਇਆ, ਨੀਲਾ ਰੰਗ ਅਸਮਾਨ ਦਾ ਕਿੰਨੀਆਂ ਰੂਹਾਂ ਦੱਬੀ ਬੈਠਾ ਸਮੁੰਦਰੋਂ ਵੱਡਾ ਜਿਗਰਾ ਸ਼ਮਸ਼ਾਨ ਦਾ ਅੱਜ ਕੱਲ੍ਹ ਦੁੱਖ ਨਾ ਕੋਈ ਕਿਸੇ ਦਾ ਵਡਾਉਦਾ ਏ ਪੱਥਰਾਂ ਵਰਗਾ ਦਿਲ ਹੋਇਆ ਇਨਸਾਨਾਂ ਦਾ ਜੇ ਮਜ਼ਾਕ ਵੀ ਸੱਜਣਾਂ ਤੋਂ ਹੋਇਆ ਸਾਡਾ ਝੱਲ ਨਹੀਂ ਇਸ ਤੋ ਮਾੜੀ ਹੋਣੀ ਕੋਈ ਵੀ ਗੱਲ ਨਹੀ ਮਾਰ ਦਬਕੇ ਸੂਰਜ ਕੀਤਾ ਬੱਦਲਾਂ ਦੇ ਓਹਲੇ ਪਿੰਡਾ ਸੜ ਗਿਆ ਧੁੱਪ ਨਾਲ ਜਦ ਸੱਜਣ ਬੋਲੇ ਹਰ ਵਾਰੀ ਹੀ ਹਵਾ ਭੈੜੀ ਖੜਕਾਉਂਦੀ ਰਹੀ ਤੂੰ ਹੋਵੇਂਗਾ ਜਦੋਂਇਹ ਸੋਚ ਕੇ ਕੁੰਡੇ ਖੋਲੇ ਡੰਗਰਾਂ ਬਰਾਬਰ ਵਿਕੇ ਬੰਦੇ ਦੀ ਖੱਲ ਨਹੀ ਇਸ ਤੋ ਮਾੜੀ ਹੋਣੀ ਕੋਈ ਵੀ ਗੱਲ ਨਹੀ ਪਤਾ ਨਹੀਂ ਸਾਡੇ ਨੇਤਰਾਂ ਨੇ ਦੇਖਣੇ ਜਾਂ ਨਹੀਂ ਚੰਨ ਤਾਰੇ ਜੋ ਕੱਲ ਦੇ ਤੱਕ ਜਾਵੀਂ ਤੂੰ ਵਿਹੜੇ ਸਾਡੇ ਗ਼ਮਾਂ ਦੇ ਚਰਖੇ ਚੱਲਦੇ ਚੜ੍ਹਦੇ ਨੂੰ ਤਾਂ ਸਿਜਦਾ ਕਰਦੇ ਤੱਕਦੇ ਨਾ ਲਹਿੰਦੇ ਪਾਸੇ ਸ਼ਹਿਰ ਤੇਰੇ ਅਸੀਂ ਫਿਰਦੇ ਆ ਮਾਰ ਉਦਾਸੀਆਂ ਦੇ ਮੜਾਸੇ ਸਾਡੀ ਵਾਰੀ ਤੰਗੀਆ ਉੱਗੀਆਂ ਬੀਜੇ ਸੀ ਅਸੀਂ ਹਾਸੇ ਜਿਉਂਦੇ ਜੀ ਜੇ ਚੈਂਨ ਦਾ ਲੱਭਿਆ ਜੇ ਪਲ ਨਹੀਂ

ਫੌਜੀ ਦੇਸ਼ ਦੇ ਹੀਰੇ

ਫੌਜ ਵਿੱਚ ਤਾਇਨਾਤ ਜੋ ਵੀਰੇ ਨੇ ਉਹ ਆਮ ਬੰਦੇ ਨੀਂ ਦੇਸ਼ ਦੇ ਹੀਰੇ ਨੇ ਦੇਸ਼ ਦੀ ਖਾਤਰ ਜੋ ਮਿਟ ਜਾਂਦੇ ਇਤਿਹਾਸ ਦੇ ਪੰਨੇ ਨਾਂ ਲਿਖੇ ਜਾਂਦੇ ਜੰਮੂ ਵਿੱਚ ਜਦ ਚਲਦੀ ਗੋਲੀ ਡਰਦੇ ਨੀ ਏ ਡਾਹ ਹਿੱਕ ਜਾਂਦੇ ਜਿੱਥੇ ਡਿੱਗਿਆ ਜਵਾਨ ਦੇਸ਼ ਦਾ ਮਿੱਟੀ ਲਹੂ ਲੁਹਾਣ ਸੀ ਹੋਈ ਆਪਣੀ ਮਾਂ ਨੇ ਤਾਂ ਰੋਣਾ ਹੀ ਸੀ ਅੱਜ ਧਰਤੀ ਮਾਂ ਵੀ ਰੋਈ ਜਿਸ ਦੀ ਰਾਖੀ ਕਰਦਾ ਤੁਰ ਗਿਆ ਇਕ ਬੱਬਰ ਸ਼ੇਰ ਸੀ ਕੋਈ ਛੁੱਟੀ ਵਿੱਚ ਵੀ ਵਾਪਸ ਮੁੜ ਜਾਈਏ ਜੇ ਖ਼ਤਰੇ ਦੀ ਕੋਈ ਪਨਾਹ ਮਿਲਦੀ ਏ ਅਸੀਂ ਫ਼ੌਜੀ ਹਾਂ ਭਾਰਤ ਮਾਤਾ ਦੇ ਸਾਨੂੰ ਸੂਲਾਂ ਤੇ ਸੌਣ ਦੀ ਤਨਖਾਹ ਮਿਲਦੀ ਏ ਹਾਲਾਤ ਹੀ ਗੋਲੀ ਚਲਾਉਂਦੇ ਨੇ ਉਂਜ ਜੰਗ ਚਾਹੁੰਦਾ ਨਾ ਇਥੇ ਕੋਈ ਆਪਣੀ ਮਾਂ ਨੇ ਤਾਂ ਰੋਣਾ ਹੀ ਸੀ ਅੱਜ ਧਰਤੀ ਮਾਂ ਵੀ ਰੋਈ ਜਿਸ ਦੀ ਰਾਖੀ ਕਰਦਾ ਤੁਰ ਗਿਆ ਇਕ ਬੱਬਰ ਸ਼ੇਰ ਸੀ ਕੋਈ ਸਾਡੀਆਂ ਭੈਣਾਂ ਦੇ ਵੀਰ ਕਈ ਖ਼ਤਮ ਹੁੰਦੇ ਸਾਡੇ ਨਾਲ ਵਿਆਹੀਆਂ ਦੇ ਚੂੜੇ ਲੱਥ ਜਾਂਦੇ ਸਾਡੇ ਨਾ ਹੋਣ ਦੀ ਖਬਰ ਜਦ ਪਿੰਡ ਪੁੱਜਦੀ ਲੱਗਣ ਭਾਈਆਂ ਨੂੰ ਬਾਹਾਂ ਤੋਂ ਹੱਥ ਜਾਂਦੇ

ਸਾਡੇ ਹਿੱਸੇ ਪ੍ਰੇਸ਼ਾਨੀ ਆਈ

ਬਚਪਨ ਬੀਤਿਆ ਜਵਾਨੀ ਆਈ ਮੌਜਾਂ ਉੱਡ ਗਈਆਂ ਪ੍ਰੇਸ਼ਾਨੀ ਆਈ ਉਪਜਾਊ ਮਿੱਟੀ ਸਾਥੋਂ ਖੋਹ ਕੇ ਲੈ ਗਏ ਸਾਡੇ ਹਿੱਸੇ ਬੇਰਾਨੀ ਆਈ ਜ਼ਿੰਦਗੀ ਨੇ ਜਦ ਪਾ ਲਿਆ ਘੇਰਾ ਚੇਤੇ ਸਾਨੂੰ ਨਾਨੀ ਆਈ ਹਰ ਕੋਈ ਹੁਣ ਹੁਸ਼ਿਆਰੀ ਵਰਤੇ ਪਰ ਸਾਨੂੰ ਨਾ ਕਾਰਸ਼ਤਾਨੀ ਆਈ ਅਸੀਂ ਭੋਲੇ ਲੋਕਾਂ ਲੁੱਟ ਲੁੱਟ ਖਾਧਾ ਸਾਨੂੰ ਅਕਲ ਨਾ ਖਾ ਕੇ ਹਾਨੀ ਆਈ ਮੇਰੇ ਮਿੱਤਰ ਹੀ ਮੇਰੇ ਦੁਸ਼ਮਣ ਨਿਕਲੇ ਪਰ ਮੈਨੂੰ ਨਾ ਕੋਈ ਹੈਰਾਨੀ ਆਈ ਤੋਹਫਿਆਂ ਵਿਚ ਮੈਨੂੰ ਮਿਲੀਆਂ ਪੀੜਾਂ ਨਾ ਛੱਲਾ ਨਾ ਗਾਨੀ ਆਈ ਸਦੀਆਂ ਤੋਂ ਜਿਹਨੂੰ ਪਿਆਰ ਮੈਂ ਕੀਤਾ ਉਹ ਵੀ ਬਣ ਬੇਗਾਨੀ ਆਈ

ਅਨਮੋਲ ਵਚਨ

ਠੋਕਰਾਂ ਤੋਂ ਸਿਰਫ਼ ਅਕਲ ਆਵੇਗੀ ਗਿਆਨ ਦੀ ਪ੍ਰਾਪਤੀ ਲਈ ਤੁਹਾਨੂੰ ਕਿਤਾਬਾਂ ਫਰੋਲਣੀਆਂ ਪੈਣਗੀਆਂ ॥ ਪਿਤਾ ਵੀ ਓਜ਼ੋਨ ਪਰਤ ਵਰਗਾ ਹੁੰਦਾ ਏ ਜੋ ਤੁਹਾਨੂੰ ਮਾੜੀਆਂ ਕਿਰਨਾਂ ਤੋਂ ਬਚਾਉਂਦਾ ਹੈ । ਕੋਸ਼ਿਸ਼ ਉਦੋਂ ਤਕ ਕਰੋ ਜਦੋਂ ਤਕ ਤੁਹਾਨੂੰ ਸਫਲਤਾ ਨਾ ਮਿਲ ਜਾਵੇ ॥ ਜ਼ਿੰਦਗੀ ਇੱਕ ਸਮੁੰਦਰ ਹੈ ਜਿਸ ਨੂੰ ਪਾਰ ਕਰਨ ਲਈ ਤੁਹਾਨੂੰ ਕੱਪੜੇ ਗਿੱਲੇ ਕਰਨੇ ਹੀ ਪੈਣਗੇ॥ ਘਰ ਵਿੱਚ ਵਹਿ ਕੇ ਕਰਮਾਂ ਨੂੰ ਰੋਣ ਨਾਲੋਂ ਚੰਗਾ ਏ ਇੱਕ ਵਾਰੀ ਕਿਸਮਤ ਨਾਲ ਲੜਿਆ ਜਾਵੇ ॥ ਆਪਣੇ ਪੈਰਾਂ ਨੂੰ ਹੀ ਪੌਡੇ ਬਣਾਉਣਾ ਪਵੇਗਾ ਕਿਉਂਕਿ ਮੰਜ਼ਿਲਾਂ ਤੇ ਚੜ੍ਹਨ ਲਈ ਪੌੜੀਆਂ ਨਹੀਂ ਮਿਲਦੀਆਂ ॥ ਹਰ ਕੋਈ ਜ਼ਹਿਰ ਨਾਲ ਭਰਿਆ ਫਿਰਦਾ ਏ ਹੁਣ ਸੱਪਾਂ ਤੇ ਇਨਸਾਨਾਂ ਵਿੱਚ ਬਹੁਤਾ ਫ਼ਰਕ ਨਹੀਂ ਰਿਹਾ ॥ ਘਟੀ ਹੋਈ ਨਜ਼ਰ ਦਾ ਇਲਾਜ ਹੈਗਾ ਪਰ ਗੰਦੀ ਹੋਗੀ ਦਾ ਨਹੀਂ ॥ ਜੋ ਲੋਕ ਗਰਾਊਂਡ ਵਿਚ ਨਹੀਂ ਜਾ ਸਕਦੇ ਉਹ ਘਰ ਬੈਠੇ ਦੂਜਿਆਂ ਦੇ ਦਿਲਾਂ ਨਾਲ ਖੇਡਦੇ ਰਹਿੰਦੇ ਆਂ ॥ ਜ਼ਿੰਦਗੀ ਵਿੱਚ ਹਸਾਉਣ ਵਾਲਿਆਂ ਦੀ ਕਮੀ ਹੁੰਦੀ ਆ ਰਵਾਉਣ ਵਾਲਿਆਂ ਦਾ ਤਾਂ ਮੇਲਾ ਲੱਗਿਆ ਹੁੰਦਾ ਏ ॥ ਬੋਲਣਾ ਤਾਂ ਬਚਪਨ ਵਿੱਚ ਹੀ ਆ ਜਾਂਦਾ ਏ ਪਰ ਕੀ ਬੋਲਣਾ ਕਈਆਂ ਨੂੰ ਸਾਰੀ ਜ਼ਿੰਦਗੀ ਨਹੀਂ ਆਉਂਦਾ ॥ ਦੂਸਰਿਆਂ ਦੇ ਕੰਮ ਵਿੱਚ ਦਖ਼ਲ ਅੰਦਾਜ਼ੀ ਦੇਣਾ ਅੱਜ ਦੇ ਇਨਸਾਨਾਂ ਦਾ ਹਰਮਨ ਪਿਆਰਾ ਕੰਮ ਬਣ ਗਿਆ ਹੈ॥

ਜ਼ਿੰਦਗੀ ਜ਼ਿੰਦਾਬਾਦ

ਨਵਾ ਦਿਨ ਨਵੀਆ ਚਣੌਤੀਆ ਲੈ ਕੇ ਚੜੇਗਾ ਤੁਸੀ ਹੌਸਲੇ ਦੀ ਬੰਦੂਕ ਨੂੰ ਤਾਣ ਕੇ ਰੱਖਿਓ ਤਕਲੀਫਾ ਦੇ ਵੀ ਰੰਗ ਉੱਡ ਜਾਣਗੇ ਮੁੱਖ ਤੇ ਹਾਸੇ ਜਾਣ ਕੇ ਰੱਖਿਓ ਮਾੜੇ ਸਮੇ ਵਿੱਚ ਬਥੇਰਿਆ ਨੇ ਹੱਥ ਛੱਡਣੇ ਨੇ ਖੋਟੇ ਖਰੇ ਪਛਾਣ ਕੇ ਰੱਖਿਓ ਸਫਲਤਾ ਦੇ ਪੰਛੀ ਆਉਣਗੇ ਜਰੂਰ ਮੇਹਨਤ ਦੀ ਛੱਤਰੀ ਤਾਣ ਕੇ ਰੱਖਿਓ ਇਹਨਾ ਵਿੱਚੋ ਹੀ ਜਿੱਤਾ ਨਿਕਲਦੀਆ ਨੇ ਹਾਰਾ ਨੂੰ ਚੰਗੀ ਤਰਾ ਛਾਣ ਕੇ ਰੱਖਿਓ ਤੁਹਾਡੀ ਸਫਲਤਾ ਹੀ ਲੋਕਾ ਨੂੰ ਜਵਾਬ ਦਵੇਗੀ ਮੂੰਹ ਤੇ ਉਂਗਲ ਜਾਣ ਕੇ ਰੱਖਿਓ ਜਿਹੜੇ ਕਹਿੰਦੇ ਨੇ ਇਹਨੇ ਕੀ ਕਰ ਲੈਣਾ ਉਹਦੇ ਮੂਹਰੇ ਮੈਂਡਲ ਆਣ ਕੇ ਰੱਖਿਓ

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ