Mahmoud Darwish ਮਹਿਮੂਦ ਦਰਵੇਸ਼
ਮਹਿਮੂਦ ਦਰਵੇਸ਼ (13 ਮਾਰਚ 1941 – 9 ਅਗਸਤ 2008) ਫ਼ਲਸਤੀਨ ਦੇ ਮਸ਼ਹੂਰ ਸ਼ਾਇਰ ਅਤੇ ਲੇਖਕ ਸਨ, ਜਿਸਨੇ ਆਪਣੀ ਰਚਨਾ ਲਈ ਅਨੇਕ ਪੁਰਸਕਾਰ ਹਾਸਲ ਕੀਤੇ ਅਤੇ
ਉਸਨੂੰ ਫ਼ਲਸਤੀਨ ਦਾ ਰਾਸ਼ਟਰੀ ਸ਼ਾਇਰ ਸਮਝਿਆ ਜਾਂਦਾ ਸੀ। ਉਹਦੀ ਰਚਨਾ ਵਿੱਚ ਫ਼ਲਸਤੀਨ ਅਦਨ ਵਿੱਚੋਂ ਨਿਕਾਲੇ, ਜਨਮ ਅਤੇ ਪੁਨਰਜਾਗ ਦਾ, ਅਤੇ ਦੇਸ਼ ਨਿਕਾਲੇ ਅਤੇ ਜਾਇਦਾਦ ਤੋਂ
ਉਠਾ ਦੇਣ ਦੀ ਪੀੜ ਦਾ ਰੂਪਕ ਬਣ ਗਿਆ ਸੀ। ਉਹਨਾਂ ਨੂੰ ਇਸਲਾਮ ਵਿੱਚ ਰਵਾਇਤੀ ਰਾਜਨੀਤਕ ਸ਼ਾਇਰ ਦਾ ਅਵਤਾਰ ਕਿਹਾ ਗਿਆ ਹੈ। ਮਹਿਮੂਦ ਦਰਵੇਸ਼ ਨੇ ਇੱਕ ਮਜ਼ਾਹਮਤੀ ਸ਼ਾਇਰ
ਦੀ ਹੈਸੀਅਤ ਨਾਲ ਆਪਣੇ ਸਾਹਿਤਕ ਕੈਰੀਅਰ ਦਾ ਆਗ਼ਾਜ਼ ਕੀਤਾ ਅਤੇ ਬਾਅਦ ਵਿੱਚ ਫ਼ਲਸਤੀਨੀ ਜ਼ਮੀਰ ਦੀ ਆਵਾਜ਼ ਬਣ ਗਏ। ਮਹਿਮੂਦ ਦਰਵੇਸ਼ ਦੀ ਸ਼ਾਇਰੀ ਦੇ ਪੰਜਾਬੀ ਸਮੇਤ ਬਹੁਤ
ਸਾਰੀਆਂ ਹੋਰ ਜ਼ਬਾਨਾਂ ਵਿੱਚ ਤਰਜਮੇ ਹੋ ਚੁੱਕੇ ਹਨ। ਮਹਿਮੂਦ ਦਰਵੇਸ਼ ਦਾ ਜਨਮ ਪੱਛਮੀ ਗਲੀਲੀ ਦੇ ਅਲ-ਬਿਰਵਾ ਪਿੰਡ ਵਿੱਚ ਹੋਇਆ ਸੀ। ਉਦੋਂ ਇਹ ਫ਼ਲਸਤੀਨ ਦਾ ਹਿੱਸਾ ਸੀ, ਪਰ ਹੁਣ
ਇਜਰਾਇਲ ਵਿੱਚ ਹੈ। ਉਹ ਸਲੀਮ ਅਤੇ ਹੂਰੇਯਾ ਦਰਵੇਸ਼ ਦਾ ਦੂਜਾ ਬੱਚਾ ਸੀ। ਉਸ ਦਾ ਪਰਿਵਾਰ ਜ਼ਿਮੀਦਾਰ ਪਰਿਵਾਰ ਸੀ। ਉਸ ਦੀ ਮਾਤਾ ਅਨਪੜ੍ਹ ਸੀ, ਅਤੇ ਉਸ ਦੇ ਦਾਦੇ ਨੇ ਉਸ ਨੂੰ ਪੜ੍ਹਨਾ
ਸਿਖਾਇਆ। ਅਲ-ਬਿਰਵਾ ਪਿੰਡ ਤੇ ਜੂਨ 1948 ਵਿੱਚ ਇਸਰਾਇਲੀ ਫ਼ੌਜ ਦੇ ਹਮਲੇ ਤੋਂ ਬਾਅਦ ਉਸ ਦਾ ਪਰਿਵਾਰ ਲਿਬਨਾਨ ਚਲਿਆ ਗਿਆ, ਪਹਿਲਾਂ ਜੇਜ਼ਿਨ ਤੇ ਫਿਰ ਦਮੂਰ। ਇਸਰਾਇਲੀ ਫ਼ੌਜ
ਨੇ ਉਦੋਂ ਉਸ ਦਾ ਪਿੰਡ ਮੂਲੋਂ ਉਜਾੜ ਦਿੱਤਾ ਸੀ, ਤਾਂ ਜੋ ਇਸ ਦੇ ਵਾਸੀ ਨਵੇਂ ਬਣਾਏ ਯਹੂਦੀ ਰਾਜ ਵਿੱਚ ਆਪਣੇ ਘਰਾਂ ਨੂੰ ਵਾਪਸ ਨਾ ਆ ਸਕਣ। ਇੱਕ ਸਾਲ ਮਗਰੋਂ ਦਰਵੇਸ਼ ਦਾ ਪਰਿਵਾਰ ਇਸਰਾਇਲ
ਦਾ ਹਿੱਸਾ ਬਣ ਚੁੱਕੇ ਆਕਾ ਇਲਾਕੇ ਵਿੱਚ ਪਰਤ ਆਇਆ ਅਤੇ ਦੈਰ ਅਲ ਅਸਦ ਵਿੱਚ ਵੱਸ ਗਿਆ।