ਮਹੇਸ਼ ਰਾਜ ਉਰਫ ਮ੍ਹੇਸ਼ੀ ਚੰਦਰ ਭਾਨੀ ਇੱਕ ਨੌਜਵਾਨ ਕਵੀ ਹੈ, ਜੇਹੋ ਜਿਹਾ ਸੁਨੱਖੀ ਦਿੱਖ ਵਾਲਾ ਉਹ ਆਪ ਹੈ
ਉਹੋ ਜੇਹੀਆਂ ਹੀ ਉਹ ਗੀਤ, ਕਵਿਤਾਵਾਂ ਲਿਖਦਾ ਹੈ।ਉਸ ਦਾ ਜਨਮ ਸਾਲ 1969 ਈਸਵੀ ਵਿੱਚ ਜਿਲ੍ਹਾ ਗੁਰਦਾਸ ਪੁਰ
ਦੇ ਪਿੰਡ ਚੰਦਰ ਭਾਨ ਵਿਖੇ ਸ੍ਰੀ ਮਤੀ ਕੁਸ਼ੱਲਿਆ ਦੇਵੀ ਦੀ ਕੁੱਖੋਂ ਸ੍ਰੀ ਦੇਵ ਰਾਜ ਦੇ ਘਰ ਹੋਇਆ । ਸਕੂਲ ਦੀ ਪੜ੍ਹਾਈ,
ਕਾਲਜ ਦੀ ਪੜ੍ਹਾਈ ਕਰਕੇ ਉਸ ਨੇ ਪਿੰਡ ਦੀ ਸਰਪੰਚੀ, ਦੁਕਾਨਦਾਰੀ ਤੇ ਹੋਰ ਕਈ ਰੁਝੇਵਿਆਂ ਦੇ ਨਾਲ ਕਲਮ ਨੂੰ ਵੀ
ਸੀਨੇ ਲਾਈ ਰੱਖਿਆ ਹੈ। ਉਸ ਦਾ ਲਿਖਣ ਪੱਧਰ ਮਿਆਰੀ ਹੈ। ਕਾਫੀ ਸਮੇਂ ਤੋਂ ਉਹ ਦੀਵਾਨ ਸਿੰਘ 'ਮਹਿਰਮ' ਸਾਹਿਤ
ਸਭਾ ਨਵਾਂ ਸ਼ਾਹਲਾ (ਗੁਰਦਾਸਪੁਰ) ਦੇ ਜਨਰਲ ਸਕੱਤਰ ਦੀਆਂ ਸੇਵਾਂਵਾਂ ਨਿਭਾ ਰਿਹਾ ਹੈ ਅਤੇ ਇੱਕ ਸਫਲ ਸਟੇਜ ਸਕੱਤਰ ਹੈ।
ਲੰਮੇ ਸਮੇਂ ਤੋਂ ਉਹ ਆਪਣੀਆਂ ਰਚਨਾਂਵਾਂ ਨੂੰ ਕਿਤਾਬੀ ਦਿੱਖ ਦੇਣ ਵਾਲਾ ਪੁਲੰਦਾ ਸੰਭਾਲੀ ਬੈਠਾ ਹੈ ਪਰ ਘਰੋਗੀ ਰੁਝੇਵਿਆਂ ਕਰਕੇ
ਹੁਣ ਤੀਕ ਉਸ ਨੂੰ ਨੇਪਰੇ ਨਹੀਂ ਚੜ੍ਹਾ ਸਕਿਆ।-ਰਵੇਲ ਸਿੰਘ