Madandeep Banga ਮਦਨਦੀਪ ਬੰਗਾ
ਮਦਨਦੀਪ ਬੰਗਾ ਬਰਾਂਪਟਨ(ਕੈਨੇਡਾ) ਵੱਸਦਾ ਪੰਜਾਬੀ ਕਵੀ ਹੈ ਜਿਸ ਨੇ ਹੋਸ਼ਿਆਰਪੁਰ ਦੇ ਪਿੰਡ ਸ਼ੇਰਪੁਰ ਪੱਕਾ ਵਿੱਚ 11ਮਾਰਚ 1974 ਨੂੰ ਮਾਤਾ ਜੀ ਜਸਵੰਤ ਕੌਰ ਤੇ ਪਿਤਾ ਜੀ ਸਃ ਦਰਸ਼ਨ ਸਿੰਘ ਦੇ ਘਰ ਜਨਮ ਲਿਆ।
ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਪ੍ਰਾਇਮਰੀ ਪਾਸ ਕਰਕੇ ਮਦਨਦੀਪ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਂਬੜਾ (ਹੋਸ਼ਿਆਰਪੁਰ) ਤੋਂ ਸੀਨੀਅਰ ਸੈਕੰਡਰੀ ਪਾਸ ਕੀਤੀ। ਗੋਸਵਾਮੀ ਗਣੇਸ਼ ਦੱਤ ਕਾਲਿਜ ਹਰਿਆਨਾ(ਹੋਸ਼ਿਆਰਪੁਰ) ਤੋਂ
ਗਰੈਜੂਏਸ਼ਨ ਤੇ ਗੌਰਮਿੰਟ ਕਾਲਿਜ ਹੋਸ਼ਿਆਰਪੁਰ ਤੋਂ ਸਾਲ 1999 ਚ ਐੱਮ ਏ ਪੰਜਾਬੀ ਤੇ 2001 ਵਿੱਚ ਡੀ ਏ ਵੀ ਕਾਲਿਜ ਹੋਸ਼ਿਆਰਪੁਰ ਤੋਂ ਐੱਮ ਏ ਪੁਲਿਟੀਕਲ ਸਾਇਸ ਪਾਸ ਕੀਤੀ।
2004 ਵਿੱਚ ਅਮਨਦੀਪ ਕੌਰ ਨਾਲ ਵਿਆਹ ਕਰਵਾ ਕੇ ਬਰਾਂਪਟਨ(ਕੈਨੇਡਾ) ਚਲੇ ਗਏ। ਆਪਣੀ ਜੀਵਨ ਸਾਥਣ ਅਮਨਦੀਪ ਤੋਂ ਦੀਪ ਲੈ ਕੇ ਉਹ ਮਦਨ ਤੋ ਮਦਨਦੀਪ ਬਣ ਗਿਆ ਹੈ। ਬੰਗਾ ਉਸ ਦੀ ਪਛਾਣ ਹੈ।
ਜੀਵਨ ਸਾਥਣ ਅਮਨਦੀਪ ,ਸਪੁੱਤਰ ਅਮਿਤੋਜ ਤੇ ਬੇਟੀ ਮੇਘਨ ਨਾਲ ਉਹ ਸਫ਼ਲ ਜੀਵਨ ਯਾਤਰਾ ਦੇ ਨਾਲ ਉਹ ਸਾਹਿੱਤ ਸਿਰਜਣਾ ਵੀ ਕਰ ਰਿਹਾ ਹੈ।
2011 ਵਿੱਚ ਉਸ ਦੀ ਪਹਿਲੀ ਰਚਨਾ ਤੂਫ਼ਾਨਾਂ ਦੇ ਨਾਲ ਨਾਲ ਛਪੀ ਸੀ ਤੇ ਹੁਣ ਦੂਜੀ ਕਾਵਿ ਪੁਸਤਕ ਖ਼ਤ ਤਾਰਿਆਂ ਨੂੰ ਛਪ ਰਹੀ ਹੈ। ਸ਼ਬਦ ਬੀੜਨ ਦੀ ਸੇਧ ਲਈ ਬਰਾਂਪਟਨ ਵੱਸਦੇ ਕਵੀ ਤੇ ਲੋਕ ਗਾਇਕ ਰਾਜਿੰਦਰ ਸਿੰਘ ਰਾਜ਼ ਦਾ ਧੰਨਵਾਦ ਕਰਦਾ ਹੈ।
-ਗੁਰਭਜਨ ਗਿੱਲ