Lala Kirpa Sagar
ਲਾਲਾ ਕਿਰਪਾ ਸਾਗਰ
Lala Kripa Sagar (May 4 1875-19 May 1939) was a
Punjabi poet. He was born in the village of
Pipnakha in the outskirts of Gujranwala,
now a major town in Pakistan, Kripa Sagar
was successively a teacher, an editor, a banker,
an officer of the University of the Punjab, and a
publisher. He ran his own publishing press
from Ram Gali, Lahore. He wrote on Maharaja
Ranjit Singh and the Punjab. His major works
include Lakshmi Devi, "Maharaja Ranjit Singh",
"Dido Jamwal", "Rai Raiyan", and Man Tarang.
ਲਾਲਾ ਕਿਰਪਾ ਸਾਗਰ (੪ ਮਈ ੧੮੭੫ - ੧੯ ਮਈ ੧੯੩੯) ਦਾ ਜਨਮ ਪਿੰਡ
ਪਿਪਨਾਖਾ ਜ਼ਿਲ੍ਹਾ ਗੁਜਰਾਂਵਾਲਾ ਵਿੱਚ ਲਾਲ ਮਈਆ ਦਾਸ ਦੇ ਘਰ ਹੋਇਆ।
ਉਹਨਾਂ ਨੇ ਐੱਫ਼.ਏ. ਤੱਕ ਵਿਦਿਆ ਪ੍ਰਾਪਤ ਕੀਤੀ ।ਕੁਝ ਸਮਾਂ ਸਕੂਲ ਵਿੱਚ
ਅਧਿਆਪਕੀ ਕੀਤੀ। ਕੁਝ ਸਮਾਂ ਪੱਤਰਕਾਰੀ ਕਰ ਕੇ ਪੰਜਾਬ ਯੂਨੀਵਰਸਿਟੀ,
ਲਾਹੌਰ ਵਿੱਚ ਕਲਰਕੀ ਦਾ ਕਿੱਤਾ ਅਪਣਾ ਲਿਆ।ਉਹ ਪ੍ਰਕਾਸ਼ਕ ਵੀ ਸਨ ਅਤੇ
ਰਾਮ ਗਲੀ ਲਾਹੌਰ ਵਿੱਚ ਉਨ੍ਹਾਂ ਦੀ ਆਪਣੀ ਪ੍ਰੈਸ ਸੀ । ਉਨ੍ਹਾਂ ਦੀਆਂ ਰਚਨਾਵਾਂ
ਵਿੱਚ ਲਕਸ਼ਮੀ ਦੇਵੀ (ਮਹਾਂਕਾਵਿ), ਮਨ ਤਰੰਗ (ਕਵਿਤਾਵਾਂ) ਅਤੇ ਇਤਿਹਾਸਕ
ਨਾਟਕ ਮਹਾਰਾਜਾ ਰਣਜੀਤ ਸਿੰਘ (ਭਾਗ ਪਹਿਲਾ), ਮਹਾਰਾਜਾ ਰਣਜੀਤ ਸਿੰਘ
(ਭਾਗ ਦੂਜਾ) ਅਤੇ ਡੀਡੋ ਜੰਮਵਾਲ ਸ਼ਾਮਿਲ ਹਨ ।
Punjabi Poetry Lala Kirpa Sagar
ਪੰਜਾਬੀ ਕਵਿਤਾ ਲਾਲਾ ਕਿਰਪਾ ਸਾਗਰ