Dr. Lakhvinder Singh Johal ਡਾ. ਲਖਵਿੰਦਰ ਸਿੰਘ ਜੌਹਲ

ਲਖਵਿੰਦਰ ਸਿੰਘ ਜੌਹਲ ਦਾ ਜਨਮ ਜ਼ਿਲ੍ਹਾ ਜਲੰਧਰ ਦੇ ਪਿੰਡ ਜੰਡਿਆਲਾ ਸਮਰਾਏ ਵਿਖੇ ਪਿਤਾ ਸ. ਗੁਰਦੀਪ ਸਿੰਘ ਅਤੇ ਮਾਤਾ ਰਾਜਿੰਦਰ ਕੌਰ ਦੇ ਘਰ ਹੋਇਆ । ਲਖਵਿੰਦਰ ਜੌਹਲ ਪੰਜਾਬੀ ਕਵੀ ਅਤੇ ਦੂਰਦਰਸ਼ਨ ਕੇਂਦਰ ਜਲੰਧਰ ਦੇ ਪ੍ਰੋਗਰਾਮ ਐਗਜ਼ੀਕਿਊਟਿਵ ਹਨ। ਉਹ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਅਤੇ ਪੰਜਾਬ ਕਲਾ ਪਰਿਸ਼ਦ ਦੇ ਸਕੱਤਰ ਜਨਰਲ ਵਜੋਂ ਸੇਵਾਵਾਂ ਨਿਭਾ ਰਹੇ ਹਨ ।
ਉਨ੍ਹਾਂ ਦੀਆਂ ਰਚਨਾਵਾਂ ਹਨ : ਬਹੁਤ ਦੇਰ ਹੋਈ (ਕਵਿਤਾਵਾਂ) - 1990, ਮਨੋਵੇਗ (ਕਵਿਤਾਵਾਂ) - 2000, ਸਾਹਾਂ ਦੀ ਸਰਗਮ (ਕਵਿਤਾਵਾਂ) - 2003, ਇਕ ਸੁਪਨਾ ਇਕ ਸੰਵਾਦ - (ਲੰਮੀ ਕਵਿਤਾ) – 2006, ਇਕ ਸੁਪਨਾ ਇਕ ਸੰਵਾਦ (ਹਿੰਦੀ) - 2008, ਬਲੈਕ ਹੋਲ (ਲੰਮੀ ਕਵਿਤਾ) - 2009, ਬਲੈਕ ਹੋਲ (ਅੰਗਰੇਜ਼ੀ) - 2014, ਅਣਲਿਖੇ ਵਰਕੇ (ਕਾਵਿ ਨਿਬੰਧ) - 2012, ਸ਼ਬਦਾਂ ਦੀ ਸੰਸਦ (ਕਵਿਤਾਵਾਂ) - 2014, ਬਹਿਸ ਤੋਂ ਬੇਖ਼ਬਰ (ਕਵਿਤਾਵਾਂ) - 2017, ਲਹੂ ਦੇ ਲਫ਼ਜ਼ - ਚੋਣਵੀਂ ਕਵਿਤਾ - 2019, ਅੱਥਰੂ ਦੀ ਆਤਮ-ਕਥਾ (ਲੰਮੀ ਕਵਿਤਾ) - 2021, ਪਾਣੀ ਹੋਏ ਵਿਚਾਰ (ਕਵਿਤਾਵਾਂ)- 2022,
ਬਰਤਾਨਵੀ ਕਵਿਤਾ ਦੇ ਪਛਾਣ ਚਿੰਨ੍ਹ - (ਸਮੀਖਿਆ) - 2002, ਸਮਤਾ ਦੇ ਸਮਰਥਕ ਡਾ. ਅੰਬੇਦਕਰ (NBT ਲਈ ਅਨੁਵਾਦ) - 2003, ਕਾਲੇ ਪਾਣੀ ਦਾ ਇਤਿਹਾਸਕ ਦਸਤਾਵੇਜ਼ (NBT ਲਈ ਅਨੁਵਾਦ) - 2004, ਕੱਫ਼ਣ (ਮੁਣਸ਼ੀ ਪ੍ਰੇਮ ਚੰਦ) (NBT ਲਈ ਅਨੁਵਾਦ) - 2004, ਕਲਪਨਾ ਚਾਵਲਾ (ਸੂਚਨਾ ਤੇ ਪ੍ਰਸਾਰਨ ਮੰਤਰਾਲੇ ਲਈ ਅਨੁਵਾਦ) - 2006, ਮੇਰੀ ਫੁਟਵਾਲ (NBT ਲਈ ਅਨੁਵਾਦ) - 2019.