Lahu Dian Latan : Charan Singh Safri

ਲਹੂ ਦੀਆਂ ਲਾਟਾਂ : ਚਰਨ ਸਿੰਘ ਸਫ਼ਰੀਸਿੱਖੀ

ਤੂੰ ਕੀ ਜਾਣੇ ਭੋਲਿਆ ਸਿੱਖਾ ਕਿਸ ਵਸਤੂ ਦਾ ਨਾਂ ਹੈ ਸਿੱਖੀ ਗਾੜ੍ਹਾ 'ਖੂਨ' ਸ਼ਹੀਦਾਂ ਦਿੱਤਾ ਚਮਕ ਰਹੀ ਇਹ ਤਾਂ ਹੈ ਸਿੱਖੀ ਸਤਿਗੁਰ ਤੇਗ਼ ਬਹਾਦਰ ਸਿੱਖੀ ਪੂਜਿਆ ਗੁਜਰੀ ਮਾਂ ਹੈ ਸਿੱਖੀ ਵਿਰਲਾ ਹੀ ਕੋਈ ਬਹਿ ਸਕਦਾ ਹੈ ਤਲਵਾਰਾਂ ਦੀ ਛਾਂ ਹੈ ਸਿੱਖੀ ਖ਼ੂਨ ਪੀਣ ਦੀ ਵਾਦੀ ਇਸ ਨੂੰ ਮੰਗਦੀ ਨਿੱਤ ਸ਼ਹੀਦੀ ਸਿੱਖੀ ਪੁੱਛੋ ਬਾਬੇ ਦੀਪ ਸਿੰਘ ਤੋਂ ਕਿਹੜੇ ਭਾਅ ਖ਼ਰੀਦੀ ਸਿੱਖੀ ਤੇਜ਼ ਧਾਰ ਤੇ ਤੁਰਨਾ ਪੈਂਦਾ ਕਿੰਨਾ ਮੁਸ਼ਕਲ ਰਾਹ ਹੈ ਸਿੱਖੀ ਮੌਤ ਦੀ ਵੀ ਪਰਵਾਹ ਨੀ ਕਰਦੀ ਕਿੰਨੀ ਬੇ ਪਰਵਾਹ ਹੈ ਸਿੱਖੀ ਨਿਰਾ ਰੱਬ ਦਾ ਰੂਪ ਹੈ ਸਿੱਖੀ ਰੱਬ ਦੀ ਸਿਫ਼ਤ ਸਲਾਹ ਹੈ ਸਿੱਖੀ ਗੁਰ ਅਰਜਨ ਦੇ ਛਾਲੇ ਤੱਕ ਕੇ ਕਾਤਲ ਕਹਿੰਦਾ ਆਹ! ਹੈ ਸਿੱਖੀ ਦੇਗਾ ਭਾਈ ਦਿਆਲੇ ਦਾ ਤੇ ਮਤੀ ਦਾਸ ਦਾ ਆਰਾ ਸਿੱਖੀ ਕੇਸ ਗੜ੍ਹ ਵਿਚ ਸਰ ਕਟਵਾ ਕੇ ਲੱਭਦੀ ਏ ਸਰਦਾਰਾ ਸਿੱਖੀ ਅੱਜ ਕਲ ਦੇ ਮਨਮਤੀਆ ਸਿੱਖਾ ਮਨ ਮੱਤ ਨੀ ਗੁਰਮਤ ਹੈ ਸਿੱਖੀ ਯੱਤ ਹੈ ਸਿੱਖੀ ਸੱਤ ਹੈ ਸਿੱਖੀ ਮਾਨਵਤਾ ਦਾ ਤੱਤ ਹੈ ਸਿੱਖੀ ਸੀਸ ਦੀਆ ਪਰ ਸਿਰੜ ਨਾ ਦੀਆ ਬਲੀਦਾਨ ਦੀ ਅੱਤ ਹੈ ਸਿੱਖੀ ਦਸਮ ਪਿਤਾ ਦੇ ਲਾਡ ਲਡਿੱਕੇ ਚੌਂਹ ਬੱਚਿਆਂ ਦੀ ਰੱਤ ਹੈ ਸਿੱਖੀ ਪੁਰਸਲਾਤ ਦਾ ਪੁਲ ਹੈ ਸਿੱਖੀ ਕਿੰਨੀਆਂ ਮੁਸ਼ਕਲ ਵਾਟਾਂ ਸਿੱਖੀ ਤੇਗ਼ ਬਹਾਦਰ ਜੀ ਦੇ ਬਲਦੇ ਲਹੂ ਦੀਆਂ ਨੇ ਲਾਟਾਂ ਸਿੱਖੀ ਝੱਲੇ ਝੱਲੇ ਲੋਕਾਂ ਨੂੰ ਪਿੱਛੇ ਰਹੀ ਤਸੀਹੇ ਝਲਦੀ ਸਿੱਖੀ ਜਿਉਂ ਜਿਉਂ ਇਸ ਦੀਆਂ ਟਾਹਣਾਂ ਕੱਟੇ ਤਿਉਂ ਤਿਉਂ ਫੁਲਦੀ ਫਲਦੀ ਸਿੱਖੀ ਪਿਛਲੀ ਸਿੱਖੀ ਨਾਲ ਨੀ ਰਲਦੀ ਓ ਸਿੱਖਾ ਅੱਜ ਕਲ ਦੀ ਸਿੱਖੀ ਪਾਣੀ ਵਿਚ ਨੀ ਡੁਬਦੀ ਸਿੱਖੀ ਅਗਨੀ ਵਿਚ ਨੀ ਜਲਦੀ ਸਿੱਖੀ ਜਿਹੜਾ ਸਿੱਖ ਸਿੱਖੀ ਦੀ ਖ਼ਾਤਿਰ ਹੱਸ ਕੇ ਸਿਰ ਕਟਵਾ ਸਕਦਾ ਹੈ ਉਹੀ ਗੁਰੂ ਗੋਬਿੰਦ ਸਿੰਘ ਜੀ ਦਾ ਸੱਚਾ ਸਿੱਖ ਅਖਵਾ ਸਕਦਾ ਹੈ ਅੱਲਾ ਦਾ ਅਲਹਾਮ ਹੈ ਸਿੱਖੀ ਗੁਰ ਨਾਨਕ ਦਾ ਨੂਰ ਹੈ ਸਿੱਖੀ ਮਤੀਦਾਸ ਦੇ ਦੋਂਹ ਨੈਣਾਂ ਦਾ ਮਿੱਠਾ ਜਿਹਾ ਸਰੂਰ ਹੈ ਸਿੱਖੀ ਜੱਦ ਤੱਕ ਨਹੀਂ ਬੇਦਾਵਾ ਫਟਦਾ ਸਿੱਖਾ ਨਾ ਮਨਜ਼ੂਰ ਹੈ ਸਿੱਖੀ ਬੰਦ ਬੰਦ ਕਟਵਾ ਬੈਠਾ ਏਂ ਅਜੇ ਤੱਕ ਵੀ ਦੂਰ ਹੈ ਸਿੱਖੀ ਸੇਵਾ ਸਿੱਖੀ, ਸਿਮਰਨ ਸਿੱਖੀ ਸਿਦਕ ਦਾ ਇੱਕ ਖ਼ਜ਼ਾਨਾ ਸਿੱਖੀ ਝੋਲੀਆਂ ਭਰ ਭਰ ਘਰ ਨੂੰ ਲੈ ਗਏ ਬਾਲਾ ਤੇ ਮਰਦਾਨਾ ਸਿੱਖੀ ਪੱਤ ਝੜਾਂ ਵਿਚ ਬਹੁਤੀ ਖਿੜਦੀ ਐਸੀ ਇੱਕ ਗੁਲਜ਼ਾਰ ਹੈ ਸਿੱਖੀ ਢਾਲ ਬਣੀ ਮਜ਼ਲੂਮ ਵਾਸਤੇ ਜ਼ਾਲਮ ਲਈ ਤਲਵਾਰ ਹੈ ਸਿੱਖੀ ਜ਼ੋਰਾਵਰ ਫਤਹਿ ਸਿੰਘ ਸਿੱਖੀ ਬੀਰ ਅਜੀਤ ਜੁਝਾਰ ਹੈ ਸਿੱਖੀ ਨੰਨੇ ਲਾਲ ਚਿਣੇ ਗਏ ਜਿਥੇ ਉਹ ਖੂਨੀ ਦੀਵਾਰ ਹੈ ਸਿੱਖੀ ਕਿਸ ਨੇ ਟੁੱਟੀ ਗੰਢੀ ਸਿੱਖਾ ! ਕਿਸ ਵਸਤੂ ਨੂੰ ਆਹਨਾ ਸਿੱਖੀ ਮਹਾਂ ਸਿੰਘ ਨੂੰ ਜੋ ਦਿੱਤਾ ਸੀ ਮਾਂ ਭਾਗੋ ਦਾ ਤਾਹਨਾ ਸਿੱਖੀ ਸਵਾ ਸਵਾ ਲੱਖ ਦੁਸ਼ਮਨ ਦੇ ਸੰਗ ਇੱਕ ਇੱਕ ਸਿੱਖ ਲੜਦਾ ਤੱਕਿਆ ਪੈਰਾਂ ਉਤੇ ਕੌਮ ਖਲੋ ਜਾਏ ਤੋਪਾਂ ਮੋਹਰੇ ਖੜਦਾ ਤੱਕਿਆ ਭਠਿਆਂ ਦੇ ਵਿਚ ਸੜਦਾ ਤੱਕਿਆ ਦੇਗਾਂ ਦੇ ਵਿਚ ਕੜ੍ਹਦਾ ਤੱਕਿਆ ਪੰਥ ਦੀ ਚੜ੍ਹਦੀ ਕਲਾ ਦੀ ਖ਼ਾਤਿਰ ਚੜਖੜੀਆਂ ਤੇ ਚੜ੍ਹਦਾ ਤੱਕਿਆ ਸਿੱਖ ਰਹਿਤ ਕਿਧਰ ਨੂੰ ਤੁਰ ਗਈ ਕਿੱਥੇ ਆਣ ਖਲੋ ਗਈ ਸਿੱਖੀ ਸਿੱਖਾ ਤੂੰ ਧਨਵਾਨ ਬਣ ਗਿਉਂ ਬਿਲਕੁਲ ਨਿਰਧਨ ਹੋ ਗਈ ਸਿੱਖੀ ਸਿੱਖੀ ਸਾਨੂੰ ਅਰਸ਼ੋਂ ਉਤਰੀ ਸਤਿਗੁਰ ਦਾ ਵਰਦਾਨ ਹੈ ਸਿੱਖੀ ਇਸ ਕਲਜੁਗ ਦੇ ਭੁੱਲੇ ਭਟਕੇ ਜੀਵਾਂ ਦਾ ਕਲਿਆਣ ਹੈ ਸਿੱਖੀ ਟੋਡਰ ਮੱਲ ਦਾ ਧਰਮ ਤੇ ਬੁੱਧੂ ਸ਼ਾਹ ਦਾ ਈਮਾਨ ਹੈ ਸਿੱਖੀ ਸਿੱਖਾ ਤੇਰੀ ਜਿੰਦ ਹੈ, ਸਿੱਖੀ ਸਿੱਖਾ ਤੇਰੀ ਜਾਨ ਹੈ ਸਿੱਖੀ ਨਬੀ ਖ਼ਾਨ ਤੇ ਗਨੀ ਖ਼ਾਨ ਜਦ ਭਾਰ ਗੁਰਾਂ ਦਾ ਸਹਿ ਸਕਦਾ ਹੈ ਗੁਰ ਸਿੱਖੀ ਦੇ ਝੰਡੇ ਥੱਲੇ ਮੁਸਲਮਾਨ ਵੀ ਬਹਿ ਸਕਦਾ ਹੈ ਗੁਰਸਿੱਖੀ ਦੀ ਖਾਤਿਰ ਸਿੰਘੋ ਕਿੰਨੇ ਕਸ਼ਟ ਉਠਾਏ ਗਏ ਨੇ ਇੰਜਣ ਤੋਲੇ ਛਾਤੀਆਂ ਉਤੇ ਖੋਪਰ ਤਿਕ ਲੁਹਾਏ ਗਏ ਨੇ ਮੀਰ ਮੰਨੂੰ ਦੀ ਜੇਹਲ 'ਚ ਭੈਣਾਂ ਤੇ ਵੀ ਪਾਪ ਕਮਾਏ ਗਏ ਨੇ ਟੁਕੜੇ ਟੁਕੜੇ ਬੱਚੇ ਕਰਕੇ ਝੋਲੀਆਂ ਦੇ ਵਿਚ ਪਾਏ ਗਏ ਨੇ ਪੁੱਤਰ ਦਾ ਜਦ ਕੱਢ ਕਲੇਜਾ ਬੀਰ ਬੰਦੇ ਦੇ ਮੂੰਹ ਵਿਚ ਪਾਇਆ ਕਹਿੰਦਾ "ਕੀ ਸਰਕਾਰ ਨੇ ਮੁੜ ਕੇ ਮੇਰੇ ਮੂੰਹ ਛੁਹਾਰਾ ਪਾਇਆ ?" ਸੰਭਲ ਸੰਭਲ ਓ ਭੋਲਿਆ ਸਿੱਖਾ, ਜਾਂਦੀ ਹੋਈ ਸੰਭਾਲ ਓ ਸਿੱਖੀ ਖੂਨ ਵਹਾ ਕੇ ਤੈਨੂੰ ਦੇ ਗਏ ਦਸਮ ਪਿਤਾ ਦੇ ਲਾਲ ਓ ਸਿੱਖੀ ਲੱਭੀ ਏ ਚਮਕੌਰ ਗੜ੍ਹੀ 'ਚੋਂ ਬੜਿਆਂ ਯਤਨਾਂ ਨਾਲ ਓ ਸਿੱਖੀ ਬੋਲੇ ਸੋ ਨਿਹਾਲ ਓ ਸਿੱਖੀ ਸਤਿ ਸ੍ਰੀ ਅਕਾਲ ਓ ਸਿੱਖੀ ਇੱਕ ਦਿਨ ਸਮਾਂ ਅਜੇਹਾ ਆਉਣਾ ਹਰ ਗੁਰ ਸਿੱਖ ਤਿਆਰ ਹੋਏਗਾ ਸਾਰੀ ਦੁਨੀਆਂ ਅੰਦਰ ਸਫ਼ਰੀ ਸਿੱਖੀ ਦਾ ਪਰਚਾਰ ਹੋਏਗਾ ਕੌਮ ਮੇਰੀ ਦੇ ਰਾਹ ਨਮਾਓ ਬਣਤਾਂ ਕੀ ਬਣਾਉਂਦੇ ਪਏ ਓ ਭੋਲੀ ਭਾਲੀ ਏਸ ਕੌਮ ਨੂੰ ਕਿਉਂ ਭੁਲੇਖੇ ਪਾਉਂਦੇ ਪਏ ਓ ਇੱਕ ਕੌਮ ਨੂੰ ਕਰ ਨੀ ਸਕਦੇ ਆਗੂ ਕਿਉਂ ਅਖਵਾਉਂਦੇ ਪਏ ਓ ਆਪੋ ਆਪਣੀ ਡਫਲੀ ਕਾਹਨੂੰ ਵੱਖੋ ਵੱਖ ਵਜਾਉਂਦੇ ਪਏ ਓ ਦਿੱਤਾ ਖੂਨ ਸ਼ਹੀਦਾਂ ਜਿਹੜਾ, ਤੁਬਕਾ ਜ਼ਾਇਆ ਜਾ ਨਹੀਂ ਸਕਦਾ ਦੱਬ ਸਕਦਾ ਹੈ ਕੋਹ ਹਿਮਾਲਾ ਸਿੱਖ ਦਬਾਇਆ ਜਾ ਨਹੀਂ ਸਕਦਾ

ਹਾਂ ਲਹੂ ਲਹੂ, ਹਾਂ ਲਹੂ ਲਹੂ

ਹਾਂ ਲਹੂ ਲਹੂ, ਹਾਂ ਲਹੂ ਲਹੂ, ਹਰ ਤਰਫ਼ ਪਿਆਰੇ ਲਹੂ ਲਹੂ ਕਤਲਾਮ ਹੋ ਗਿਆ ਕਲੀਆਂ ਦਾ, ਗੁਲਸ਼ਨ ਵਿਚ ਸਾਰੇ ਲਹੂ ਲਹੂ ਅਬਲਾ ! ਤੇਰਾ ਚੰਨ ਗੁਆਚ ਗਿਆ ਕਿਰਨਾਂ ਕਿਸ ਥਾਉਂ ਲਭਦੀ ਏਂ ਅੱਖੀਆਂ ਦੇ ਸਾਹਵੇਂ ਹੋ ਗਏ ਜੱਦ ਅੱਖੀਆਂ ਦੇ ਤਾਰੇ ਲਹੂ ਲਹੂ ਔਹ ! ਲਾਸ਼ ਕਦੋਂ ਦੀ ਪਈ ਹੋਈ ਕੁੱਤੇ ਵੀ ਸੁੰਘ ਕੇ ਚਲੇ ਗਏ ਇਹ ਮਾਸ ਨੀ ਖਾਂਦੇ ਬੰਦੇ ਦਾ ਪੀਂਦੇ ਹਤਿਆਰੇ ਲਹੂ ਲਹੂ ਸਾਹਿਲ ਤੇ ਕਸ਼ਤੀ ਡੁਬ ਗਈ ਬੇਸ਼ਰਮ ਮਲਾਹੋ ਡੁਬ ਮਰੋ ਲਹਿਰਾਂ ਵਿਚ ਲਾਸ਼ਾਂ ਤਰ ਰਹੀਆਂ ਸਰਸਬਜ਼ ਕਨਾਰੇ ਲਹੂ ਲਹੂ ਧਨਵਾਨਾ ! ਤੈਨੂੰ ਕੀ ਕਹੀਏ ਇਹ ਆਪੋ ਆਪਣੀ ਕਿਸਮਤ ਹੈ ਤੇਰੇ ਮਹਿਲ ਮੁਨਾਰੇ ਦੁੱਧ ਦੁੱਧ ਸਾਡੇ ਛੰਨਾ ਢਾਰੇ ਲਹੂ ਲਹੂ ਕਲ ਰਾਤੀਂ ਏਨੀ ਸਰਦੀ ਸੀ ਇੱਕ ਮਰ ਗਿਆ ਬਾਲ ਠਠੰਬਰ ਕੇ ਕੱਫਣ ਲਈ ਬਸਤਰ ਫੋਲੇ ਤਾਂ ਸਾਰੇ ਦੇ ਸਾਰੇ ਲਹੂ ਲਹੂ ਓ ਪੰਡਤੋ ! ਭਾਈਓ ! ਮੌਲਵੀਓ ! ਰੱਬ ਕਿਸ ਨੇ ਜ਼ਖ਼ਮੀ ਕੀਤਾ ਏ ਔਹ ਮੰਦਰ ਮਸਜਦ ਗਿਰਜਾ ਘਰ ਤੇ ਗੁਰੂ ਦੁਆਰੇ ਲਹੂ ਲਹੂ ਧਰਤੀ ਮਾਂ ਤੂੰ ਵੀ ਜ਼ਖ਼ਮੀ ਏਂ ਤੇਰਾ ਰੋਮ ਰੋਮ ਹੈ ਲਹੂ ਲਹੂ ਐ ਅੰਬਰ ਤੈਂ ਵੱਲ ਤੱਕੀਏ ਤਾਂ ਤੇਰੇ ਚੰਨ ਸਤਾਰੇ ਹੂ ਲਹੂ ਓ ਵੱਡਿਆ ਸਫ਼ਰੀ ਕੀ ਹੋਇਆ ਅੱਜ ਕਲਮ ਤੇਰੀ ਨੂੰ ਕੀ ਹੋਇਆ ਤੇਰੇ ਸ਼ਿਅਰ ਤਾਂ ਸਾਰੇ ਸੁਥਰੇ ਪਰ ਸਾਰੇ ਦੇ ਸਾਰੇ ਲਹੂ ਲਹੂ

ਚੁੰਡ ਭਰਵਾਣੇ ਦੇ ਸ਼ਹੀਦ

ਕਿਸ ਨੇ ਸੰਨ ਸਨਤਾਲੀ ਦੀ ਬਾਤ ਛੇੜੀ ਸੁੱਤੇ ਵਲਵਲੇ ਕਿਸ ਜਗਾਏ ਨੇ ਇਹ ਰੱਤ ਭਿੱਜਿਆ ਹੈ ਇਤਿਹਾਸ ਸਾਡਾ ਖੂਨੀ ਪੱਤਰੇ ਕਿਸ ਉਲਟਾਏ ਨੇ ਇਹ ਦੇਸ਼-ਧਰਮ ਤੋਂ ਕਿਹੜੇ ਸ਼ਹੀਦ ਹੋ ਗਏ ਕਿਹਨਾਂ ਪੂਰਨੇ ਲਹੂ ਦੇ ਪਾਏ ਨੇ ਇਹ ਇਹ ਨੇ ਲਾਡਲੇ ਗੁਰੂ ਗੋਬਿੰਦ ਸਿੰਘ ਦੇ ਸਹਿਬ ਦੇਵਾਂ ਤੇ ਜੀਤੋ ਦੇ ਜਾਏ ਨੇ ਇਹ ਚੁੰਮੋਂ ਇਹਨਾਂ ਦੇ ਚਰਨਾਂ ਦੀ ਧੂੜ ਚੁੰਮੋਂ ਸਿੰਘ ਚੰਡ ਭਰਵਾਨਿਉਂ ਆਏ ਨੇ ਇਹ ਜਿਹੜੇ ਖੂਹਾਂ 'ਚ ਬੱਚੀਆਂ ਛਾਲ ਮਾਰੀ ਓਸ ਖੂਹ ਦੀ ਮਿੱਟੀ ਲਿਆਏ ਨੇ ਇਹ ਲਾਉ ਲਾਉ ਕਲੇਜੇ ਦੇ ਨਾਲ ਲਾਉ ਮਿੱਟੀ ਚੁੰਡ ਭਰਵਾਨਿਉਂ ਆਈ ਹੈ ਇਹ ਲਾਲ-ਲਾਲ ਸ਼ਹੀਦਾਂ ਦਾ ਲਹੂ ਹੈ ਇਹ ਲਾਲ ਕਿਲੇ ਤੇ ਲਾਲੀ ਲਿਆਈ ਹੈ ਇਹ ਗੁਰੂ ਸਿੱਖਾਂ ਨੇ ਕਿਵੇਂ ਅਰਦਾਸ ਕਰਕੇ ਸਿੱਖੀ ਕੇਸੀਂ ਸੁਆਸੀਂ ਨਿਭਾਈ ਹੈ ਇਹ ਸਾਡੇ ਵੱਡਿਆਂ ਬਚਾਈ ਨਹੀਂ ਜਿੰਦ ਅਪਣੀ ਇੱਕੋ ਮਿੱਟੀ ਦੀ ਮੁੱਠੀ ਬਚਾਈ ਹੈ ਇਹ ਜਿਨ੍ਹਾਂ ਦੇਸ਼ ਤੇ ਧਰਮ ਤੋਂ ਜਿੰਦ ਵਾਰੀ ਸਿੰਘ ਗੁਰੂ ਘਰ ਦੇ ਵਰੋਸਾਏ ਨੇ ਇਹ ਜਿਹੜੀ ਮਿੱਟੀ 'ਚ ਸਾਡੇ ਬਜ਼ੁਰਗ ਸੁੱਤੇ ਓਸ ਮਿੱਟੀ ਦੇ ਛਾਲੇ ਲਿਆਏ ਨੇ ਇਹ ਤੁਸੀਂ ਚੁੰਡ ਭਰਵਾਨੇ ਤਾਂ ਗਏ ਸਿੰਘੋ ਕੋਈ ਸ਼ਬਦ ਗੁਰਬਾਣੀ ਦਾ ਗਾਇਆ ਵੀ ਸੀ? ਜਿਹੜੀ ਧਰਤੀ ਤੇ ਸਾਡੇ ਸ਼ਹੀਦ ਸੁੱਤੇ ਓਸ ਧਰਤੀ ਨੂੰ ਸੀਸ ਨਿਵਾਇਆ ਵੀ ਸੀ ਉਹਨਾਂ ਲਹੂ ਬਹਾਇਆ ਸੀ ਤੁਸਾਂ ਖ਼ਾਤਿਰ ਤੁਸਾਂ ਅੱਥਰੂ ਕੋਈ ਬਹਾਇਆ ਵੀ ਸੀ ਖੂਹ ਵਿਚ ਕਿੰਨੇ ਮਾਸੂਮਾਂ ਨੇ ਛਾਲ ਮਾਰੀ ਸਾਡਾ ਲਾਡਲਾ ਨਜ਼ਰ ਕੁਈ ਆਇਆ ਵੀ ਸੀ ਕਿਸ ਨੇ ਪੈਂਤੀਆਂ ਸਾਲਾਂ ਦੇ ਬਾਅਦ ਹਾਏ ! ਸਾਡੇ ਸੀਨੇ ਦੇ ਫੋੜੇ ਦੁਖਾਏ ਨੇ ਇਹ ਜਿਹੜੇ ਛਾਲੇ ਹੀ ਛਾਲੇ ਜ਼ਮੀਨ ਹੋ ਗਈ ਓਸ ਮਿੱਟੀ ਦੇ ਛਾਲੇ ਲਿਆਏ ਨੇ ਇਹ ਚੜ੍ਹਕੇ ਚੁੰਡ ਭਰਵਾਨੇ ਦੇ ਗੁਰੂ ਘਰ ਤੇ ਕਟਕ ਵਿਫਰਦਾ ਆਇਆ ਸੀ ਵੈਰੀਆਂ ਦਾ ਮੁੱਠੀ ਭਰ ਦਸ਼ਮੇਸ਼ ਦੇ ਖ਼ਾਲਸੇ ਨੇ ਕਿਵੇਂ ਕੀਤਾ ਸਫ਼ਾਇਆ ਸੀ ਵੈਰੀਆਂ ਦਾ ਪੰਜ ਦਿਨ ਤੇ ਪੂਰੀਆਂ ਪੰਜ ਰਾਤਾਂ ਕਿਵੇਂ ਖ਼ੂਨ ਬਹਾਇਆ ਸੀ ਵੈਰੀਆਂ ਦਾ ਮਾਰ ਮਾਰ ਕੇ ਗੋਲੀਆਂ ਬੀਬੀਆਂ ਨੇ ਲਸ਼ਕਰ ਮਾਰ ਭਜਾਇਆ ਸੀ ਵੈਰੀਆਂ ਦਾ ਬੱਚੇ ਆਪਣੇ ਆਪ ਸ਼ਹੀਦ ਕੀਤੇ ਕਿੰਨੇ ਸਿੰਘਾਂ ਨੇ ਸਦਮੇ ਉਠਾਏ ਨੇ ਇਹ ਜਿਨ੍ਹਾਂ ਕੰਧਾਂ ਨਾ ਲਗ ਕੇ ਜਲਾਦ ਰੋਏ ਉਹਨਾਂ ਕੰਧਾਂ ਦੀ ਮਿੱਟੀ ਲਿਆਏ ਨੇ ਇਹ ਚੰਦ ਗਿਣਤੀ ਦੇ ਸਿੰਘ ਸੀ ਗੁਰਦੁਆਰੇ ਦੁਸ਼ਮਣ ਹੋ ਕਰ ਵੀ ਸ਼ੁਮਾਰ ਟੁੱਟੇ ਟੁੱਟਾ ਮੋਰਚਾ ਨਾ ਕਿਸੇ ਪਾਸਿਓਂ ਵੀ ਇੱਕ ਦੂਸਰੇ ਤੇ ਵਾਰ-ਵਾਰ ਟੁੱਟੇ ਰਾਕਸ਼ ਪਕੜਨਾ ਚਾਹੁੰਦੇ ਸੀ ਕੰਜਕਾਂ ਨੂੰ ਗੁਰਦੁਆਰੇ ਦੀ ਕੋਈ ਦੀਵਾਰ ਟੁੱਟੇ ਆਇਆ ਕੱਖ ਨਾ ਹੱਥ ਜਨੂਨੀਆਂ ਦੇ ਕਈ ਹੱਥ ਟੁੱਟੇ ਕਈ ਹਥਿਆਰ ਟੁੱਟੇ ਟੁੱਟਾ ਬੂਹਾ ਤਾਂ ਹੋ ਕੇ ਹੈਰਾਨ ਬੋਲੇ ਕਿਹਨੇ ਲਾਸ਼ਾਂ ਤੇ ਫੁਲ ਵਰਸਾਏ ਨੇ ਇਹ ਬੱਚੇ ਹੱਥ ਨੀ ਆਏ ਸ਼ਹੀਦ ਹੋ ਗਏ ਏਨੀ ਬੀਰਤਾ ਕਿਥੋਂ ਲਿਆਏ ਨੇ ਇਹ ਮਿੱਟੀ ਚੁੰਡ ਭਰਵਾਨਿਉਂ ਆਈ ਜਿਹੜੀ ਏਸ ਮਿੱਟੀ 'ਚ ਸਾਡਾ ਪਿਆਰ ਬੰਦ ਏ ਇਸ ਮਿੱਟੀ ਦੇ ਇੱਕ-ਇੱਕ ਕਣ ਅੰਦਰ ਸਾਡੀ ਸੱਧਰ ਹਜ਼ਾਰ-ਹਜ਼ਾਰ ਬੰਦ ਏ ਏਸ ਮਿੱਟੀ 'ਚ ਬੰਦ ਨੇ ਗੀਤ ਸਾਡੇ ਏਸ ਮਿੱਟੀ 'ਚ ਸਾਡਾ ਸ਼ਿੰਗਾਰ ਬੰਦ ਏ ਏਸ ਮਿੱਟੀ 'ਚ ਬੰਦ ਹੈ ਚਮਨ ਸਾਡਾ ਸਾਡੇ ਚਮਨ ਦੀ ਸਾਰੀ ਬਹਾਰ ਬੰਦ ਏ ਏਸ ਮਿੱਟੀ 'ਚ ਮਹਿਕਦੀ ਅਣਖ ਸਾਡੀ ਅਣਖੀ ਸੂਰਮੇ ਗਏ ਅਜ਼ਮਾਏ ਨੇ ਇਹ ਮਿੱਟੀ ਨਹੀਂ ਇਹ ਸੈਂਕੜੇ ਦਿਲਾਂ ਦੀਆਂ ਪੀੜਾਂ ਕੱਠੀਆਂ ਕਰਕੇ ਲਿਆਏ ਨੇ ਇਹ ਆਪਣੇ ਧਰਮ ਖ਼ਾਤਿਰ ਸਿੰਘਾ ਖਿੜੇ ਮੱਥੇ ਸਿਰ ਤੇ ਹਰ ਮੁਸੀਬਤ ਉਠਾ ਗਿਉਂ ਤੂੰ ਸਿਰ ਤੇ ਜਦੋਂ ਝੁੱਲੀ ਕੀਮਤ ਸਿਰਾਂ ਦੀ ਵੀ ਅੱਸੀ ਅੱਸੀ ਰੁਪਈਏ ਪੁਆ ਗਿਉਂ ਤੂੰ ਖੋਪਰ ਰੰਬੀਆਂ ਨਾਲ ਲੁਹਾ ਗਿਉਂ ਤੂੰ ਚੜ੍ਹਕੇ ਚਰਖੜੀ ਤੇ ਗੇੜੇ ਖਾ ਗਿਉਂ ਤੂੰ ਬੰਦ-ਬੰਦ ਕਟਵਾ ਗਿਉਂ ਮਗਰ ਸਿੰਘਾ ਬੂਹੇ ਜ਼ੁਲਮ ਦੇ ਬੰਦ ਕਟਵਾ ਗਿਉਂ ਤੂੰ ਦਿਤਾ ਸੀਸ ਪਰ ਸਿਰੜ ਨਹੀਂ ਜਾਣ ਦਿੱਤਾ ਨਾਵੇਂ ਪਾਤਸ਼ਾਹ ਸ਼ਬਦ ਫ਼ਰਮਾਏ ਨੇ ਇਹ ਜਿਹੜੀ ਮਿੱਟੀ ਨੂੰ ਕਹਿਰ ਦਾ ਸੇਕ ਲੱਗਾ ਉਸ ਮਿੱਟੀ ਦੇ ਛਾਲੇ ਲਿਆਏ ਨੇ ਇਹ

ਬਾਬਾ ਵਿਸ਼ਕਰਮਾ

ਧਰਤੀ ਥੱਲੇ ਤੇ ਉਤੇ ਆਕਾਸ਼ ਟਿਕਿਆ ਕਲਾਕਾਰ ਨੇ ਕਲਾ ਦਿਖਾਈ ਹੋਈ ਏ ਦਿਨੇ ਸੂਰਜ ਤੇ ਰਾਤ ਨੂੰ ਚੰਨ ਚਮਕੇ ਝਿਲ ਮਿਲ ਝਿਲ ਮਿਲ ਸਤਾਰਿਆਂ ਲਾਈ ਹੋਈ ਏ ਕਲਾਕਾਰ ਨੇ ਕੱਢ ਕੇ ਖੰਧਰਾਂ ਚੋਂ ਦੁਨੀਆਂ ਮਹਿਲਾਂ ਦੇ ਵਿਚ ਵਸਾਈ ਹੋਈ ਏ ਦੁਨੀਆਂ ਵਾਲਿਉ ਏਨੀ ਹੁਸੀਨ ਦੁਨੀਆਂ ਦੁਨੀਆਂ ਵਾਲੇ ਨੇ ਕਾਹਤੋਂ ਬਣਾਈ ਹੋਈ ਏ ਕਲਾ ਕਾਰ ਜ਼ਮਾਨੇ ਦਾ ਕੌਣ ਜਿਸਨੇ ਕੁਦਰਤ ਰਾਣੀ ਦਾ ਵਿਹੜਾ ਸ਼ਿੰਗਾਰਿਆ ਏ ਇਕੋ ਬਾਬੇ ਵਿਸ਼ਕਰਮਾ ਦਾ ਹੱਥ ਜਿਸਨੇ ਸਾਰੀ ਧਰਤੀ ਦਾ ਰੂਪ ਨਿਖਾਰਿਆ ਏ ਸਾਨੂੰ ਕਲਾ ਦੇ ਮੋਢੀ ਨੇ ਕਲਾ ਬਖ਼ਸ਼ੀ ਵਧਿਆ ਜਗ ਉਤੇ ਮਾਣ ਤਾਣ ਸਾਡਾ ਸੋਚ ਸਹਿਮ ਗਈ ਅਕਲ ਹੈਰਾਨ ਹੋ ਗਈ ਉਡਦਾ ਅੰਬਰ ਤੇ ਤੱਕ ਬਬਾਣ ਸਾਡਾ ਵਜਦੀ ਚੋਟ ਕੰਗਾਲਾਂ ਦੀ ਹਿੱਕ ਉੱਤੇ ਵਜਦਾ ਅਹਿਰਣ ਤੇ ਜਦੋਂ ਵਦਾਣ ਸਾਡਾ ਥੌੜਾ ਦੇਸ਼ ਦੀ ਕਰਦਾ ਏ ਥੋੜ ਪੂਰੀ 'ਤੇ ਨਿਹਾਰੀਆਂ ਵੰਡਦਾ ਨਿਹਾਣ ਸਾਡਾ ਓਸ ਬਾਬੇ ਵਿਸ਼ਕਰਮਾ ਦੇ ਆਸਰੇ ਹੀ ਅਸੀਂ ਹੱਥ ਆਕਾਸ਼ ਨੂੰ ਪਾ ਲਿਆ ਏ ਸਾਨੂੰ ਅੰਬਰ ਦੇ ਸੁਰਗ ਦੀ ਲੋੜ ਕੋਈ ਨਹੀਂ ਅਸੀਂ ਧਰਤੀ ਤੇ ਸੁਰਗ ਬਣਾ ਲਿਆ ਏ ਕਾਲੇ ਧੰਦੇ ਦਾ ਕੀਤਾ ਏ ਖੂਬ ਧੰਦਾ ਸਾਡੇ ਹੱਥਾਂ ਦੇ ਸੁੱਚਿਆਂ ਧੰਦਿਆਂ ਨੇ ਸਾਡੇ ਤੇਗੇ ਨੇ ਤਾਰੇ ਤਰਾਸ਼ ਛੱਡੇ ਅੰਬਰ ਰੰਦ ਦਿੱਤਾ ਸਾਡੇ ਰੰਦਿਆਂ ਨੇ ਭੁੱਖ ਨੰਗ ਦੇ ਦੰਦ ਤਰੋੜ ਛੱਡੇ ਸਾਡੀ ਆਰੀ ਦੇ ਤਿੱਖਿਆਂ ਦੰਦਿਆਂ ਨੇ ਅਸੀਂ ਰੱਬ ਦੀ ਬੰਦਗੀ ਬੜੀ ਕੀਤੀ ਪਾਈ ਕਦਰ ਨਾ ਰੱਬ ਦੇ ਬੰਦਿਆਂ ਨੇ ਜੇ ਜੇ ਨਾ ਲੰਕਾ ਸਮੁੰਦਰ ਤੇ ਪੁਲ ਬਝਦਾ ਲਸ਼ਕਰ ਰਾਮ ਦਾ ਕਦੇ ਨਾ ਪਾਰ ਹੁੰਦਾ ਸੀਤਾ ਸਤੀ ਦਾ ਰਾਮ ਭਗਵਾਨ ਤਾਈਂ ਜੁੱਗਾਂ ਤੱਕ ਨਾ ਕਦੇ ਦੀਦਾਰ ਹੁੰਦਾ ਜੱਸਾ ਸਿੰਘ ਦੀ ਯੋਗ ਅਗਵਾਈ ਥੱਲੇ ਭਲਾ ਦੇਸ਼ ਦਾ ਕੀਤਾ ਤਾਂ ਅਸੀਂ ਕੀਤਾ ਸੀਸ ਮੱਸੇ ਦਾ ਲਾਹਿਆ ਤਾਂ ਅਸੀਂ ਲਾਹਿਆ ਬਦਲਾ ਵੈਰੀ ਤੋਂ ਲੀਤਾ ਤਾਂ ਅਸੀਂ ਲੀਤਾ ਕੂਕਾ ਲਹਿਰ ਚ ਅਸੀਂ ਅੰਗ੍ਰੇਜ਼ ਵੇਲੇ, ਲਹੂ ਤੋਪਾਂ ਦਾ ਪੀਤਾ ਤਾਂ ਅਸੀਂ ਪੀਤਾ ਰਾਮ ਗੜ੍ਹੀਆਂ ਦੀ ਮਿਸਲ ਦੇ ਅਸੀਂ ਬਾਨੀ ਭਲਾ ਦੇਸ਼ ਦਾ ਕੀਤਾ ਤਾਂ ਅਸੀਂ ਕੀਤਾ ਸਾਡੀ ਕੌਮ ਦੇ ਅਣਖੀ ਜੁਆਨ ਸੂਰੇ ਲੈ ਕੇ ਟੈਂਕ ਲਦਾਖ ਤੇ ਚੜ੍ਹੇ ਨਹੀਂ ਗੇ ? ਕਿਹੜਾ ਮੋਰਚਾ ਈ ਜਿਥੇ ਰਾਮਗੜ੍ਹੀਏ ਹਿਕਾਂ ਕੱਢ ਕੇ ਵੈਰੀ ਨਾ ਲੜੇ ਨਹੀਂ ਗੇ? ਝੋਲੀ ਚੁੱਕ ਅੰਗੇਜ਼ ਦੇ ਰਾਜ ਅੰਦਰ ਰਹੇ ਸੱਜੇ ਤੇ ਖੱਬੇ ਉਹ ਅਸੀਂ ਨਹੀਂ ਹਾਂ ਭਗਤ ਸਿੰਘ ਵਿਰੁੱਧ ਗਵਾਹੀ ਦੇ ਕੇ ਜਿਨ੍ਹਾਂ ਲੀਤੇ ਮੁਰੱਬੇ ਉਹ ਅਸੀਂ ਨਹੀਂ ਹਾਂ ਜੈ ਚੰਦ ਦੇ ਵਾਂਗ ਧਰੋਹ ਕਰਕੇ ਲਾਏ ਵਤਨ ਨੂੰ ਧੱਬੇ ਉਹ ਅਸੀਂ ਨਹੀਂ ਹਾਂ ਅਸੀਂ ਸਿੱਖੀ ਦੀ ਛਬ ਨਿਖਾਰਦੇ ਹਾਂ ਜਿਨ੍ਹਾਂ ਚੁੱਕ ਲਏ ਛੱਬੇ ਉਹ ਅਸੀਂ ਨਹੀ ਹਾਂ ਜਦ ਵੀ ਕਿਸੇ ਜਰਵਾਣੇ ਨੇ ਤੇਗ਼ ਚੁੱਕੀ ਅਸੀ ਹੱਸ ਕੇ ਅਪਣਾ ਗਲਾ ਕੀਤਾ ਕੀਤਾ ਵਤਨ ਦੇ ਨਾਲ ਧਰੋਹ ਕੋਈ ਨਾ ਜੱਦ ਵੀ ਕੀਤਾ ਏ ਵਤਨ ਦਾ ਭਲਾ ਕੀਤਾ ਸਾਡਾ ਜ਼ਰਾ ਵੀ ਝੂਠ ਨਾਲ ਵਾਸਤਾ ਨਹੀਂ ਪਲੇ ਗੱਲ ਸਚਾਈ ਦੀ ਬੰਨ੍ਹੀ ਦੀ ਏ ਲਾਲੋ ਵਾਂਗਰਾਂ ਨੇਕ ਕਮਾਈ ਕਰਕੇ ਭਾਗੋ ਵਰਗਿਆਂ ਦੀ ਆਕੜ ਭੰਨੀ ਦੀ ਏ ਮੇਰੇ ਦੇਸ਼ ਦੇ ਸੋਹਣਿਆਂ ਦਸਤਕਾਰਾ ਤੇਰੀ ਈਨ ਏਸੇ ਖਾਤਿਰ ਮੰਨੀ ਦੀ ਏ ਸਾਰੇ ਹਿੰਦੁਸਤਾਨ ਦੇ ਕਾਰਖਾਨੇ ਬਰਕਤ ਸੈਣੀ ਹਥੌੜੇ ਤੇ ਸੰਨ੍ਹੀ ਦੀ ਏ ਤੇਰੀ ਹਿੰਮਤ ਦੇ ਆਸਰੇ ਕਲਾਕਾਰਾ ਚੋਟਾਂ ਨਿਤ ਨਗਾਰੇ ਤੇ ਵਜਦੀਆਂ ਨੇ ਨਵੀਂ ਦੁਨੀਆਂ ਵਸਾਉਣ ਲਈ ਚੰਦ ਉੱਤੇ ਨਵੀਆਂ ਗੋਆਂ ਆਕਾਸ਼ ਤੇ ਵੱਜਦੀਆਂ ਨੇ ਸੱਚੀ ਬਣਤ ਬਣਾਉ ਤੇ ਖਰੇ ਰਹੁਗੇ ਝੂਠੀ ਬਣਤ ਬਣਾਈ ਵਿਚ ਕੀ ਬਣਦਾ ਸਾਡਾ ਅਰਸ਼ ਤੇ ਆਰੀਆ ਭੱਟ ਉੱਡਦਾ ਦੇਖੋ ਕੁੱਰਗ ਹਵਾਈ ਵਿਚ ਕੀ ਬਣਦਾ ਜਾ ਕੇ ਦੇਖੋ ਬਕਾਰੋ 'ਚ ਕੀ ਬਣਦਾ ਜਾ ਕੇ ਦੇਖੋ ਭਲਾਈ ਵਿਚ ਕੀ ਬਣਦਾ ਹੁਣ ਲਗੀ ਲੜਾਈ ਤੇ ਦੇਖ ਲੈਣਾ ਵੈਰੀ ਨਾਲ ਲੜਾਈ ਵਿਚ ਕੀ ਬਣਦਾ ਅਸੀਂ ਆਪਣੇ ਵਤਨ ਦੀ ਸਫਲਤਾ ਲਈ ਜਿੰਨੀ ਟਿੱਲ ਲੱਗੀ ਓਨੀ ਲਾ ਦਿਆਂਗੇ ਲੈ ਕੇ ਬਾਬੇ ਵਿਸ਼ਕਰਮਾ ਦੀ ਓਟ ਆਪੇ ਦੁਸ਼ਮਨ ਦੇਸ਼ ਦੇ ਛੱਕੇ ਛੁਡਾ ਦਿਆਂਗੇ ਜੇ ਨਾ ਬਾਬਾ ਵਿਸ਼ਕਰਮਾ ਦਾ ਜਨਮ ਹੁੰਦਾ ਕੋਝਾ ਸਾਰੇ ਦਾ ਸਾਰਾ ਸੰਸਾਰ ਹੁੰਦਾ ਕੁਈ ਨਾ ਮਹਿਲ ਸੁਦਾਮੇ ਦੇ ਉਸਰ ਸਕਦੇ ਭਾਵੇਂ ਆਪ ਵੀ ਕ੍ਰਿਸ਼ਨ ਮੁਰਾਰ ਹੁੰਦਾ ਜੇ ਨਾ ਲੰਕਾ ਸਮੁੰਦਰ ਤੇ ਪੁਲ ਬਝਦਾ ਲਸ਼ਕਰ ਰਾਮ ਦਾ ਕਦੇ ਨਾ ਪਾਰ ਹੁੰਦਾ ਸਤੀ ਸੀਤਾ ਦਾ ਰਾਮ ਭਗਵਾਨ ਤਾਈਂ ਜੁਗਾਂ ਤੀਕ ਨਾ ਕਦੇ ਦੀਦਾਰ ਹੁੰਦਾ ਸਫ਼ਰੀ ਆਪਣੇ ਵਤਨ ਦੀ ਸਫਲਤਾ ਲਈ ਰਲ ਮਿਲ ਆਪਾਂ ਲਾ ਤਾਣ ਦੇਣਾ ਜਿੰਦ ਜਾਏ ਤਾਂ ਜਾਏ ਬੇਸ਼ਕ ਸਾਡੀ ਆਇਆ ਸਮਾਂ ਨੀ ਹੱਥ ਚੋਂ ਜਾਣ ਦੇਣਾ

ਸ਼ਹੀਦ ਭਗਤ ਸਿੰਘ

ਸਤਿਲੁਜ ਪੁਛਦਾ ਸੁੱਤਿਓ ਬਿਰਛੋ! ਇਹ ਕੀ ਭਾਣਾ ਵਰਤ ਗਿਆ ਹੈ ਰਾਤ ਹਨੇਰੀ, ਹਡੀਆਂ ਕਚੀਆਂ ਕਿਉਂ ਕੋਈ ਸੁੱਟ ਕੇ ਪਰਤ ਗਿਆ ਹੈ ਕਿਸ ਵਿਹੜੇ ਵਿਚ ਸੋਗ ਵਰਤਿਆ ਕਿਸ ਅੱਮੜੀ ਦਾ ਪੁੱਤਰ ਮੋਇਆ ਕਿਸ ਬਦ ਕਿਸਮਤ ਦੀ ਲਾਸ਼ ਹੈ ਜਿਹਨੂੰ ਕੱਫਣ ਤੱਕ ਨਸੀਬ ਨੀ ਹੋਇਆ ਹੇ ਸਤਿਲੁਜ ਦੀਉ ਡੂੰਘੀਓ ਲਹਿਰੋ ਅੱਜ ਵਤਨਾਂ ਦੀ ਲਾਜ ਬਚਾ ਲਉ ਇਹ ਭਾਰਤ ਦਾ ਲਾਲ ਅਮੁੱਲਾ ਅੜੀਉ ਇਸ ਨੂੰ ਹਿੱਕ ਨਾਲ ਲਾ ਲਉ ਭਗਤ ਸਿੰਘ ਜਦ ਹਸਦਾ ਹਸਦਾ ਫ਼ਾਂਸੀ ਦੇ ਤਖ਼ਤੇ ਤੇ ਚੜ੍ਹਿਆ ਜਦੋਂ ਜਲਾਦਾਂ ਡੋਰੀ ਖਿੱਚੀ ਆਸ਼ਕ ਨੇ ਇਹ ਮਿਸਰਾ ਪੜ੍ਹਿਆ ਸਿਰ ਵੇਚਣ ਦੀ ਇਕ ਤਮੰਨਾ ਅੱਜ ਅਸਾਡੇ ਦਿਲ ਵਿਚ ਹੋਈ ਲਹੂਆਂ ਦੇ ਵਣਜਾਰਿਓ ਆਵੋ ! ਆਵੋ ਲਹੂ ਖਰੀਦੋ ਕੋਈ!! ਧੋਖੇ ਬਾਜ਼ ਫ਼ਰੰਗੀ ਨਹੀਂ ਹਾਂ ਦਿਲ ਦੀ ਘੁੰਡੀ ਖੋਹਲ ਦਿਆਂਗਾ ਦਿਉ ਆਜ਼ਾਦੀ ਮੈਂ ਰੱਤ ਅਪਣੀ ਕੌਡਾਂ ਦੇ ਭਾਅ ਤੋਲ ਦਿਆਂਗਾ ਅੱਧ ਕੱਚੇ ਜਦ ਅਸਤ ਜਲਾਦਾਂ ਸਤਿਲੁਜ ਵਿਚ ਵਗਾਹ ਕੇ ਮਾਰੇ ਛੇਕੋ ਛੇਕ ਪ੍ਰਿਥਵੀ ਹੋ ਗਈ ਝੁਲਸ ਗਏ ਅੰਬਰ ਦੇ ਤਾਰੇ ਵਕਤ ਦੇ ਹਾਕਮ ਅੰਨ੍ਹੇ ਹੋ ਗਏ ਵਕਤ ਦੇ ਹਾਕਮ ਬੋਲੇ ਹੋ ਗਏ ਇਕ ਸਤਿਲੁਜ ਨੀ ਸੜਿਆ ਹਾਏ! ਪੰਜੇ ਦਰਿਆ ਕੋਲੇ ਹੋ ਗਏ ਭਗਤ ਸਿੰਘ ਦੀ ਮਾਂ ਵਰਗੀ ਕੁਈ ਹੋਰ ਜਗਤ ਵਿਚ ਮਾਂ ਨਹੀਂ ਹੈ ਇਸ ਦੀ ਠੰਢੜੀ ਛਾਂ ਵਰਗੀ ਕੁਈ ਹੋਰ ਜਗਤ ਵਿਚ ਛਾਂ ਨਹੀਂ ਹੈ ਜਿਸ ਪੁੱਤਰ ਦੀ ਲਾਸ਼ ਦੇ ਉਤੇ ਮਿਠੜੇ ਗੀਤ ਵਤਨ ਦੇ ਗਾਏ ਉਸ ਅਮੜੀ ਦੇ ਕਦਮਾਂ ਉਤੇ ਸਜਦੇ ਕਰਨ ਫਰਿਸ਼ਤੇ ਆਏ ਭਗਤ ਸਿੰਘ ਦੀ ਭੈਣ ਨੂੰ ਪੁੱਛੋ ਜਿਨ ਵਤਨਾਂ ਨੂੰ ਵੀਰਾ ਦਿਤਾ ਅਸੀਂ ਓਸ ਨੂੰ ਕੌਡਾਂ ਦਿਤੀਆਂ ਉਸ ਨੇ ਸਾਨੂੰ ਹੀਰਾ ਦਿਤਾ ਆਸ਼ਕ ਸੌਂ ਗਏ ਮੜ੍ਹੀਆਂ ਦੇ ਵਿਚ ਕੰਨਾਂ ਵਿਚ ਕੰਨਸੋ ਨਹੀਂ ਹੈ ਫੁੱਲ ਮਜ਼ਾਰਾਂ ਤੇ ਨਾ ਚਾਹੜੋ ਫੁੱਲਾਂ ਵਿਚ ਖ਼ੁਸ਼ਬੋ ਨਹੀਂ ਹੈ ਆਸ਼ਕ ਦੇ ਕੇ ਜਾਨ ਵਤਨ ਨੂੰ ਭਲਾ ਦੇਸ਼ ਦਾ ਕਰ ਜਾਂਦੇ ਨੇ ਦੁੱਖ ਗੁਲਾਮੀ ਦਾ ਨੀ ਸਹਿੰਦੇ ਮੌਤ ਤਸੀਹਾ ਜਰ ਜਾਂਦੇ ਨੇ ਕਿਸ਼ਨ ਸਿੰਘ ਦਾ ਦੇਸ਼ ਲਈ ਜਾਂ ਖ਼ਾਨਦਾਨ ਬਰਬਾਦ ਨਾ ਹੁੰਦਾ ਕਈਆਂ ਸਦੀਆਂ ਤੀਕਰ ਸਫ਼ਰੀ ਇਹ ਭਾਰਤ ਆਜ਼ਾਦ ਨਾ ਹੁੰਦਾ

ਸ਼ਹੀਦ ਊਧਮ ਸਿੰਘ

ਐ ਪੰਜਾਬ ਤੇਰਾ ਸਿਰ ਉੱਚਾ ਅੰਬਰ ਤੈਨੂੰ ਦਵੇ ਵਧਾਈਆਂ ਉਧਮ ਸਿੰਘ ਸ਼ਹੀਦ ਨੀ ਆਇਆ ਅੱਜ ਉਹਦੀਆਂ ਅਸਤੀਆਂ ਆਈਆਂ ਇਨ੍ਹਾਂ ਅਸਤੀਆਂ ਵਿਚ ਅਜੇ ਵੀ ਬਦਲੇ ਦੀ ਅੱਗ ਭੜਕ ਰਹੀ ਹੈ ਕਬਰ ਚ ਸੁੱਤੇ ਐਡਵਾਇਰ ਦੀ ਅਜੇ ਵੀ ਛਾਤੀ ਧੜਕ ਰਹੀ ਹੈ ਇਨ੍ਹਾਂ ਅਸਤੀਆਂ ਵਿਚ ਅਜੇ ਵੀ ਸੱਜਰਾ ਜੋਬਨ ਟਹਿਕ ਰਿਹਾ ਹੈ ਆਸ਼ਕ ਸੜ ਕੇ ਕੋਇਲਾ ਹੋ ਗਏ ਇਸ਼ਕ ਵਤਨ ਦਾ ਮਹਿਕ ਰਿਹਾ ਹੈ ਪੱਥਰ ਦੇ ਮਹਿਲਾਂ ਨਾਲ ਵੱਜ ਕੇ ਇੱਕ ਸ਼ੀਸ਼ਾ ਦਿਲ ਪਟਕ ਗਿਆ ਸੀ ਭਗਤ ਸਿੰਘ ਵੀ ਦੇਸ਼ ਦੀ ਖ਼ਾਤਿਰ ਫ਼ਾਂਸੀ ਉਤੇ ਲਟਕ ਗਿਆ ਸੀ ਕਿੰਨੀਆਂ ਕੂ ਮਾਵਾਂ ਜਿਨ੍ਹਾਂ ਨੇ ਅਪਣੇ ਸੀਨੇ ਚਾਕ ਕਰਾਏ ਹੀਰਿਆਂ ਵਰਗੇ ਪੁੱਤ ਜਿਨ੍ਹਾਂ ਨੇ ਵਤਨਾਂ ਉਤੋਂ ਘੋਲ ਘੁਮਾਏ ਐ ਪੰਜਾਬ ਮੈਂ ਤੈਨੂੰ ਪੁਛਦੈਂ ਇਹ ਕੀ ਤੇਰੇ ਮਨ ਨੂੰ ਭਾਇਆ ਅੱਜ ਤੇ ਨੀਰ ਵੀ ਮਹਿੰਗਾ ਵਿਕਦਾ ਤੂੰ ਕਿਉਂ ਲਹੂ ਸਵੱਲੜਾ ਲਾਇਆ ਊਧਮ ਸਿੰਘ ਇਸ਼ਕ ਵਤਨ ਦਾ ਤੂੰ ਹਰ ਦਮ ਰੁਸ਼ਨਾਈ ਰਖਿਆ ਅੰਮਿਤਸਰ ਦਾ ਖੂਨੀ ਨਕਸ਼ਾ ਤੂੰ ਛਾਤੀ ਨਾਲ ਲਾਈ ਰਖਿਆ ਤੂੰ ਇਹ ਸਾਬਿਤ ਕੀਤਾ ਹਿੰਦੀ ਹਰ ਮੁਸ਼ਕਲ ਕਰ ਤੈ ਸਕਦੇ ਨੇ ਉਹਨਾਂ ਪੁੱਤਾਂ ਤੱਕ ਪੰਜਾਬੀ ਪਿਉ ਦਾ ਬਦਲਾ ਲੈ ਸਕਦੇ ਨੇ ਓ ਡਾਇਰ ਤੂੰ ਜਦ ਵੀ ਗੋਲੀ ਜਲ੍ਹਿਆਂ ਵਾਲੇ ਬਾਗ਼ ਚਲਾਈ ਤੂੰ ਹੀ ਦੱਸ ਖਾਂ ਸੇਜਾ ਉਤੇ ਤੈਨੂੰ ਨੀਂਦ ਕਦੇ ਸੀ ਆਈ ਊਧਮ ਸਿੰਘ ਨੇ ਤੇਰੇ ਉਤੇ ਇੱਕ ਵੱਡਾ ਉਪਕਾਰ ਕਮਾਇਆ ਤਿੰਨ ਗੋਲੀਆਂ ਮਾਰ ਕੇ ਤੈਨੂੰ ਸਦਾ ਦੀ ਮਿੱਠੀ ਨੀਂਦ ਸੁਆਇਆ ਅੰਮ੍ਰਿਤਸਰ ਦੇ ਮਹਾਂ ਸ਼ਹੀਦੋ ਜਲ੍ਹਿਆਂ ਵਾਲੇ ਬਾਗ਼ ਦੇ ਵੀਰੋ ਜਾਗੋ ਜਾਗੋ ਮੜ੍ਹੀਆਂ ਵਿਚੋਂ ਆਪੋ ਅਪਣੀ ਛਾਤੀ ਚੀਰੋ ਭਗਤ ਸਿੰਘ ਤੇ ਰਾਜ ਗੁਰੂ ਜੀ ਜਾਗ ਪਵੋ ਸੁਖਦੇਵ ਭਰਾਵੋ ਚੰਦਰ ਸ਼ੇਖਰ ਵੀਰ ਸਰਾਭੇ ਆਪੋ ਅਪਣਾ ਪਿਆਰ ਜਤਾਵੋ ਉਠੋ ਸ਼ਹੀਦੋ ਘੁੱਟ ਕੇ ਮਿਲ ਲਉ ਅਸਤੀਆਂ ਕੋਈ ਲਿਆਇਆ ਤਾਂ ਹੈ ਕਿਸੇ ਰੂਪ ਵਿਚ ਆਇਆ ਭਾਵੇਂ ਵੀਰ ਵਲੈਤੋਂ ਆਇਆ ਤਾਂ ਹੈ ਨੈਣ ਪਛਾਣੋ, ਰੂਪ ਪਛਾਣੋ ਨਕਸ਼ ਪਛਾਣੋ ਸ਼ਕਲ ਪਛਾਣੋਂ ਕਿਵੇਂ ਦੇਸ਼ ਦਾ ਬਦਲਾ ਲੀਤਾ ਇਸ ਗਭਰੂ ਦੀ ਅਕਲ ਪਛਾਣੋ ਵਤਨਾਂ ਦੇ ਖੁਸ਼ ਫ਼ਹਿਮ ਰਾਜਿਉ ਇੱਕ ਗੱਲ ਅਪਣੇ ਕੰਨੀ ਪਾਉ ਜੰਮ ਜੰਮ ਬੀਬਾ ਰਾਜ ਕਮਾਉ ਅਪਣਾ ਸਿੱਕਾ ਖੂਬ ਚਲਾਉ ਸੱਚ ਪੁਛੋ ਤੇ ਇਨ੍ਹਾਂ ਸ਼ਹੀਦਾਂ ਨੇ ਹੀ ਤੁਹਾਨੂੰ ਤਖ਼ਤ ਬਿਠਾਇਆ ਅਪਣੇ ਸਿਰ ਦਾ ਖੋਪਰ ਲਾਹਕੇ ਤੁਹਾਡੇ ਸਿਰ ਦਾ ਤਾਜ ਬਣਾਇਆ ਇੱਕ ਗੱਲ ਤੁਹਾਨੂੰ ਵੀ ਮੈਂ ਪੁਛਦੈਂ ਵਤਨਾਂ ਦੇ ਸਰਮਾਏ ਦਾਰੋ ਆਦਮ ਖੋਰ ਜ਼ਖੀਰੇ ਬਾਜ਼ੋ ਨਿਰੇ ਨੇਰਿਉ ਚੋਰ ਬਾਜ਼ਾਰੋ ਆਪੋ ਅਪਣੇ ਢਿਡ ਦੀ ਖ਼ਾਤਿਰ ਨਾ ਲੋਕਾਂ ਨੂੰ ਭੁਖਿਆਂ ਮਾਰੋ ਨਾ ਲੋਕਾਂ ਦਾ ਲਹੂ ਨਚੋੜੋ ਨਾ ਲਹੂਆਂ ਵਿਚ ਕਿਸ਼ਤੀ ਤਾਰੋ ਇੱਕ ਘੜੀ ਵਤਨਾਂ ਦੇ ਉਤੇ ਏਸ ਤਰ੍ਹਾਂ ਦੀ ਆ ਜਾਵੇਗੀ ਤੁਸੀਂ ਕਣਕ ਨੂੰ ਖਾਣਾ ਚਹੁਨੈ ਕਣਕ ਤੁਹਾਨੂੰ ਖਾ ਜਾਵੇਗੀ

ਮਹਾਰਾਣੀ ਜਿੰਦਾਂ

ਜਿੰਦਾਂ ਦੇਸ਼-ਨਕਾਲੇ ਦਾ ਹੁਕਮ ਸੁਣ ਕੇ ਮੱਛੀ ਵਾਂਗ ਤੜਪੀ ਤਲਮਲਾਉਣ ਲੱਗੀ ਸਤਿਲੁਜ ਵਿਚ ਨਾ ਨ੍ਹਾਉਣਾ ਨਸੀਬ ਹੋਇਆ ਅਪਣੇ ਹੰਝੂਆਂ ਵਿੱਚ ਹੀ ਨ੍ਹਾਉਣ ਲੱਗੀ ਜਾਂਦੀ ਜਾਂਦੀ ਸਭਰਾਵਾਂ ਵਲ ਮੂੰਹ ਕਰਕੇ ਸੁੱਤੇ ਸ਼ਾਮ ਸਿੰਘ ਨੂੰ ਇਹ ਸੁਣਾਉਣ ਲੱਗੀ ਜਿੰਦਾਂ ਸਦਾ ਲਈ ਤਖ਼ਤ ਲਾਹੌਰ ਛਡਿਆ ਵਾਪਸ ਪਰਤ ਲਾਹੌਰ ਨਹੀਂ ਆਉਣ ਲੱਗੀ ਸ਼ੇਖੂ ਪੁਰਿਉਂ, ਫੀਰੋਜ਼ਪੁਰ ਫੇਰ ਕਾਸ਼ੀ ਕੇਡਾ ਪੰਧ ਲੰਬਾ ਪੈਦਲ ਮਾਰਿਆ ਗਿਆ ਗਹਿਣੇ ਖੁੱਸ ਗਏ, ਪੈਨਸ਼ਨ ਜ਼ਬਤ ਹੋ ਗਈ ਨਗ਼ਦ ਨਾਮਾ ਵੀ ਸਾਰਾ ਡਕਾਰਿਆ ਗਿਆ ਭੁਈਂ ਰੋਈ ਰਣਜੀਤ ਨੂੰ ਯਾਦ ਕਰਕੇ ਹਦੋਂ ਵੱਧ ਜਦ ਕਹਿਰ ਗੁਜ਼ਾਰਿਆ ਗਿਆ ਐਸਾ ਫੁੱਟ ਕੁਲਹਿਣੀ ਨੇ ਵਾਰ ਕੀਤਾ ਧੱਜੀਆਂ ਉਡ ਗਈਆਂ ਤਖ਼ਤ ਤਾਜ ਦੀਆਂ ਚੜ੍ਹਤ ਸਿੰਘ ਸਰਦਾਰ ਦੀ ਨੋਹੇਂ ਚੜ੍ਹਤਾਂ ਖ਼ਤਮ ਹੋਈਆਂ ਤੇਰੇ ਰਾਜ ਦੀਆਂ ਇੱਕ ਦਿਨ ਕਿਲੇ ਚਨਾਰ ਦੀ ਕੰਧ ਟੱਪ ਕੇ ਰਾਣੀ ਫ਼ਰਸ਼ ਤੇ ਤਰਲਿਆਂ ਨਾਲ ਪਹੁੰਚੀ ਅੱਗੇ ਵਧੀ ਤਾਂ ਸ਼ੂਕਦੀ ਨਦੀ ਵੇਖੀ ਪਹੁੰਚੀ ਪਾਰ ਪਰ ਹੋ ਬੇਹਾਲ ਪਹੁੰਚੀ ਕਿਧਰੇ ਲਾਡਲਾ ਪੁੱਤਰ ਦਲੀਪ ਮਿਲ ਜਾਏ ਦਿਲ ਵਿੱਚ ਰੱਖਕੇ ਇਹ ਖ਼ਿਆਲ ਪਹੁੰਚੀ ਕੋਹਿਨੂਰ ਦੇ ਹੀਰੇ ਦੀ ਅਸਲ ਵਾਰਿਸ ਟੁਕੜੇ ਮੰਗਦੀ ਜਿੰਦਾਂ ਨਿਢਾਲ ਪਹੁੰਚੀ ਰਾਣੇ ਜੰਗ ਬਹਾਦਰ ਦੇ ਰਹਿਮ ਥੱਲੇ ਜਿਵੇਂ ਗੁਜ਼ਰਿਆ ਵਰਤ ਗੁਜ਼ਾਰਦੀ ਰਹੀ ਪੂਰਨ ਪੁੱਤ ਨਾ ਤਕਣਾ ਨਸੀਬ ਹੋਇਆ ਇਛਰਾਂ ਵਾਂਗ ਦੁਹੱਥੜਾਂ ਮਾਰਦੀ ਰਹੀ ਮੁੱਦਤ ਬਾਅਦ ਕਲਕੱਤਾ ਦਲੀਪ ਪਹੁੰਚਾ ਬੋਲੀ ਮਾਂ ਦਾ ਮੈਂ ਹੰਝੂ ਕੇਰ ਰਹੀ ਹਾਂ ਜਿਨ੍ਹਾਂ ਰਾਹੀਂ ਤੂੰ ਲੰਡਣੋਂ ਆਇਉਂ ਪੁੱਤਰਾ ਉਨ੍ਹਾਂ ਰਾਹੀਂ ਮੈਂ ਮੋਤੀ ਖਲੇਰ ਰਹੀ ਹਾਂ ਟੋਹਿਆ ਸੀਸ ਤੇ ਸੀਸ ਤੇ ਕੇਸ ਕੋਈ ਨਾ ਬੋਲੀ ਇਹ ਕੀ ਤੱਕ ਹਨੇਰ ਰਹੀ ਹਾਂ ਇਉਂ ਜਾਪਦਾ ਜਿਵੇਂ ਮੈਂ ਹੱਥ ਆਪਣਾ ਮੋਏ ਪੁੱਤਰ ਦੀ ਲਾਸ਼ ਤੇ ਫੇਰ ਰਹੀ ਹਾਂ ਰਾਜ ਭਾਗ ਵੀ ਗਿਆ, ਤਖ਼ਤ ਤਾਜ ਵੀ ਗਿਆ ਹੈਸੀ ਸਿੱਖੀ ਦਾ ਘਰ ਵਿਚ ਖਜ਼ਾਨਾ ਮੇਰਾ ਹਾਏ ! ਹਾਏ ! ਰੱਬਾ ਉਹ ਵੀ ਕੱਟਿਆ ਗਿਆ ਕਿਵੇਂ ਕੇਸ ਬੇਦਰਦਾਂ ਨੇ ਕਤਲ ਕੀਤੇ ਸਾਰਾ ਰਾਜ ਡਲਹੌਜ਼ੀ ਨੂੰ ਸੌਂਪ ਆਂਇਉਂ ਕਿਵੇਂ ਦਿਲ ਮੰਨਿਆ ਭੋਲਾ ਭਾਲਾ ਤੇਰਾ ਮੇਰੇ ਲਾਲ ਅੱਜ ਮੈਨੂੰ ਨੀ ਨਜ਼ਰ ਆਉਂਦਾ ਭਰਿਆ ਲਾਲਾਂ ਨਾਲ ਆਲਾ ਦੁਆਲਾ ਤੇਰਾ ਜਿੰਦਾਂ ਮੁੱਕਦੀ ਮੁੱਕਦੀ ਮੁੱਕ ਚੱਲੀ ਅਜੇ ਮੁੱਕਾ ਨੀ ਦੇਸ਼ ਨਿਕਾਲਾ ਤੇਰਾ ਦੁਖੀਏ ਮਾਂ ਪੁਤ ਵੱਸੇ ਵਲੈਤ ਤੁਰ ਗਏ ਨਲੂਆ ਹੁੰਦਾ ਤਾਂ ਮੁੱਛ ਮਰੋੜ ਲੈਂਦਾ ਸਿੱਖ ਰਾਜ ਦੇ ਅੰਤਮ ਸ਼ਹਿਨਸ਼ਾਹ ਨੂੰ ਵਾਪਸ ਦੇਸ ਪੰਜਾਬ ਨੂੰ ਮੋੜ ਲੈਂਦਾ ਮਹਾਰਾਜਾ ਦਲੀਪ ਵਲੈਤ ਵਿਚ ਵੀ ਜਾ ਕੇ ਕਸ਼ਟ ਅਨੇਕ ਉਠਾਉਂਦਾ ਤੱਕਿਆ ਰੋਮ, ਮਾਸਕੋ, ਜਰਮਨ ਫਰਾਂਸ ਪੈਰਸ ਅਪਣੇ ਵਤਨ ਲਈ ਵਾਸਤੇ ਪਾਉਂਦਾ ਤੱਕਿਆ ਮੋਈ ਮਾਂ ਤੋਂ ਨਿਰਬਦਾਂ ਲਾਸ਼ ਆਂਦੀ ਪੁਤਰ ਰੱਤ ਦੇ ਹੰਝੂ ਵਹਾਉਂਦਾ ਤੱਕਿਆ ਸੜ ਗਏ ਪੰਜਾਂ ਦਰਿਆਵਾਂ ਦੇ ਲੇਖ ਜਿਸ ਲੇ ਕੱਲਾ ਚਿਤਾ ਨੂੰ ਅੱਗ ਦਖਾਉਂਦਾ ਤੱਕਿਆ ਪੜ੍ਹਿਆ ਕੀਰਤਨ ਸੋਹਲਾ ਅਰਦਾਸ ਕੀਤੀ ਪੂਰੇ ਕਰ ਸਾਰੇ ਸੰਸਕਾਰ ਦਿਤੇ ਪੁੱਤਰ ਬੋਲਿਆ ਮਾਂ ਨੂੰ ਵਿਦਾ ਕਰਕੇ ਮੈਥੋਂ ਅੰਮੀਏ ਫਰਜ਼ ਨਿਭਾਇਆ ਨੀ ਗਿਆ ਮੇਰੀ ਲਾਸ਼ ਨੂੰ ਪੁੱਤਰਾ ਲਾਹੌਰ ਲੈ ਜਾਈਂ ਤੂੰ ਕਿਹਾ ਸੀ ਮੈਥੋਂ ਲੈਜਾਇਆ ਨੀ ਗਿਆ ਤੇਰਾ ਸਾਹਿਬ ਰਣਜੀਤ ਦੀ ਮੜ੍ਹੀ ਦਾ ਵੀ ਤੈਨੂੰ ਆਖ਼ਰੀ ਦਰਸ਼ਨ ਕਰਾਇਆ ਨਹੀਂ ਗਿਆ ਮੋਈ ਦੇਸ਼ ਪੰਜਾਬ ਦੀ ਮਹਾਰਾਣੀ ਉਤੇ ਕਫ਼ਨ ਪੰਜਾਬ ਦਾ ਪਾਇਆ ਨਹੀਂ ਗਿਆ ਵਾਪਸ ਪਰਤਿਆ ਮਾਂ ਨੂੰ ਦਾਗ ਦੇ ਕੇ ਸੰਸਕਾਰ ਸਾਰੇ ਪੂਰੇ ਕਰ ਗਿਆ ਉਹ ਆਖਿਰ ਪੈਰਸ ਦੇ ਕਿਸੇ ਮੁਕਾਮ ਉਤੇ ਵਤਨ ਵਾਸਤੇ ਜੂਝਦਾ ਮਰ ਗਿਆ ਉਹ

ਬੰਦਾ ਬਹਾਦਰ

ਦਸਮ ਪਿਤਾ ਨੇ ਅੰਮ੍ਰਿਤ ਦੀ ਦਾਤ ਦੇ ਕੇ ਬੰਦਾ ਸਿੰਘ ਜੀ ਤੇ ਪਰਉਪਕਾਰ ਕੀਤਾ ਪੀ ਕੇ ਅੰਮ੍ਰਿਤ ਦਸ਼ਮੇਸ਼ ਦਾ ਬੀਰ ਬੰਦੇ ਰਣ ਵਿਚ ਹਰ ਕੌਤਕ ਅਲੋਕਾਰ ਕੀਤਾ ਦਿਸਿਆ ਆਰ ਨਾ ਧਰਮ ਦਾ ਕੁਈ ਵੈਰੀ ਜੋ ਵੀ ਸਾਹਮਣੇ ਆਇਆ ਉਹ ਪਾਰ ਕੀਤਾ ਕੀਤਾ ਉਹ ਮੈਦਾਨ ਵਿੱਚ ਬੀਰ ਬੰਦੇ ਜੋ ਅਜੀਤ ਕੀਤਾ ਜੋ ਜੁਝਾਰ ਕੀਤਾ ਜਜ਼ਬੇ ਹੋਰ ਵੀ ਸਿੰਘਾਂ ਦੇ ਉਭਰਦੇ ਗਏ ਜਿਥੇ ਜਿਥੇ ਵੀ ਤੇਗ਼ ਉਤਾਰਦਾ ਗਿਆ ਕਬਰਾਂ ਵਿੱਚ ਵੀ ਸੁੱਤਿਆਂ ਦੁਸ਼ਮਣਾਂ ਨੂੰ ਦੋਹਰੀ ਵਾਰ ਜਗਾ ਕੇ ਮਾਰਦਾ ਗਿਆ ਪੰਜਾ ਬਾਣੀਆਂ ਪੜ੍ਹ ਕੇ ਦਸ਼ਮੇਸ਼ ਜੀ ਨੇ ਬੰਦੇ ਬੀਰ ਨੂੰ ਤਾਕਤ ਮਹਾਨ ਬਖ਼ਸ਼ੀ ਪੰਜਾਂ ਮੌਤ ਕੁਲਹਿਣੀ ਨਾ ਪਾਉਣ ਦੇ ਲਈ ਪੰਜ ਤੀਰ ਬਖ਼ਸ਼ੇ ਤੇ ਕਮਾਨ ਬਖ਼ਸ਼ੀ ਜਾਨ ਤਲੀ ਤੇ ਰੱਖ ਕੇ ਕਿਹਾ ਬੰਦੇ ਹੁਣ ਨਹੀਂ ਵੈਰੀ ਦੀ ਜਾਏਗੀ ਜਾਨ ਬਖ਼ਸ਼ੀ ਮਾਰ ਲਿਆ ਸਮਾਣਾ ਸਢੋਰਾ ਹਰ ਦੁਸ਼ਮਨ ਦੇ ਪੈਰ ਉਖੇੜ ਦਿੱਤੇ ਫੜ ਕੇ ਤੇਗ਼ ਦਸ਼ਮੇਸ਼ ਦੇ ਲਾਡਲੇ ਨੇ ਬੇਈਮਾਨਾਂ ਦੇ ਬਖੀਏ ਉਧੇੜ ਦਿੱਤੇ ਪੈਰ ਮੁਗ਼ਲ ਹਕੂਮਤ ਦੇ ਲੜਖੜਾਏ ਲੜੀ ਹਰ ਭਿਆਨਕ ਲੜਾਈ ਬੰਦੇ ਗੰਗਾ ਮਾਤਾ ਵੀ ਮੂੰਹੋਂ ਸ਼ਾਬਾਸ਼ ਆਖੀ ਐਸੀ ਗੰਗੂ ਨੂੰ ਖੀਰ ਖੁਆਈ ਬੰਦੇ ਵਹੀਆਂ ਫੋਲ ਕੇ ਪਾਪੀ ਵਜ਼ੀਰ ਖਾਂ ਦਾ ਲੇਖਾ ਸਾਫ਼ ਕੀਤਾ ਪਾਈ ਪਾਈ ਬੰਦੇ ਲਹਿੰਦੇ ਪਾਸੇ 'ਚ ਸੂਰਜ ਘਰੋਣ ਦੀ ਥਾਂ ਜਾ ਕੇ ਚੜ੍ਹਦੇ 'ਚ ਭਾਵੇਂ ਘਰੋ ਸਕਦਾ ਬੰਦਾ ਸਿੰਘ ਬਹਾਦਰ ਦੇ ਤੁੱਲ ਕੋਈ ਹੋਰ ਦੂਸਰਾ ਸਿੱਖ ਨਹੀਂ ਹੋ ਸਕਦਾ ਉਹਦੀ ਪਿਤਾ ਦਸ਼ਮੇਸ਼ ਨੇ ਪਰਖ ਕੀਤੀ ਉਹਦਾ ਸਿਦਕ ਅਜ਼ਮਾਇਆ ਉਹ ਡੋਲਿਆ ਨਾ ਉਹਦੇ ਪੁੱਤ ਦਾ ਕਾਲਜਾ ਹਾਏ ਰੱਬਾ ਉਹਦੇ ਮੂੰਹ ਚ ਪਾਇਆ ਉਹ ਡੋਲਿਆ ਨਾ ਉਹਦਾ ਧਰਮ ਛੁਡਾਉਣ ਲਈ ਜ਼ਾਲਮਾਂ ਨੇ ਜ਼ੋਰ ਰੱਜ ਕੇ ਲਾਇਆ ਉਹ ਡੋਲਿਆ ਨਾ ਸਿੰਘ ਸੂਰਮਾ ਗੁਰੂ ਗੋਬਿੰਦ ਸਿੰਘ ਦਾ ਸਿੱਖੀ ਸਿਦਕ ਉਤੋਂ ਜੇਕਰ ਡੋਲ ਜਾਂਦਾ ਨਹੀਂ ਕੱਲੇ ਪੰਜਾਬ ਦੀ ਗੱਲ ਘੁੱਗੂ ਹਿੰਦੋਸਤਾਨ ਦਾ ਬੋਲ ਜਾਂਦਾ ਬੰਦਾ ਪਿਤਾ ਦਸ਼ਮੇਸ਼ ਦਾ ਰਿਹਾ ਬੰਦਾ ਨਾਮ ਬੰਦਿਆਂ ਵਿਚ ਲਿਖਵਾ ਗਿਆ ਏ ਜਿਹੜੇ ਪਿਤਾ ਦਸ਼ਮੇਸ਼ ਨੇ ਬਚਨ ਕੀਤੇ ਪਰਨ ਸਾਰੇ ਦੇ ਸਾਰੇ ਨਿਭਾ ਗਿਆ ਏ ਲਹੂ ਡੋਹਲ ਕੇ ਅਪਣੇ ਕਾਲਜੇ ਦਾ ਸਿੱਖ ਧਰਮ ਦੀ ਸ਼ਾਨ ਚਮਕਾ ਗਿਆ ਏ ਉਹਨੂੰ ਮੌਤ ਨੇ ਖਾਣਾ ਸੀ ਕੀ ਉਹ ਤਾਂ ਫੜ ਕੇ ਮੌਤ ਕੁਲਹਿਣੀ ਨੂੰ ਖਾ ਗਿਆ ਏ ਡੁਲ੍ਹਾ ਹੋਇਆ ਸ਼ਹੀਦਾਂ ਦਾ ਖੂਨ ਸਫ਼ਰੀ ਤਬਕਾ ਇੱਕ ਵੀ ਜ਼ਾਇਆ ਨਹੀਂ ਜਾ ਸਕਦਾ ਬੀਰ ਬੰਦੇ ਬਹਾਦਰ ਦਾ ਨਾਮ ਸਿੰਘੋ ਭਾਰਤ ਕੋਲੋਂ ਭੁਲਾਇਆ ਨਹੀਂ ਜਾ ਸਕਦਾ

ਹਵਾ ਸਮੇਂ ਦੀ ਬਦਲ ਗਈ ਏ

ਐ ਕਲਗੀਧਰ ਗੁਰੂ ਗੋਬਿੰਦ ਸਿੰਘ ਤੇਰੀ ਮਹਿਮਾ ਅਪਰ ਅਪਾਰਾ ਤੂੰ ਖੰਡੇ ਦੀ ਧਾਰ ਦੇ ਵਿਚੋਂ ਪੈਦਾ ਕੀਤਾ ਪੰਥ ਪਿਆਰਾ ਏਸ ਪੰਥ ਦੇ ਚੋਜ ਨਿਰਾਲੇ ਏਸ ਪੰਥ ਦਾ ਖੇਡ ਨਿਆਰਾ ਕਦੇ ਸੀਸ ਤੇ ਚੌਰ ਝੁਲੇਂਦਾ ਕਦੇ ਸੀਸ ਤੇ ਖੂਨੀ ਆਰਾ ਕਲਗੀਧਰ ਦਾ ਪੰਥ ਖਾਲਸਾ ਬਾਦਸ਼ਾਹ ਦਰਵੇਸ਼ ਕਰਾਏ ਜਿਤਨੇ ਇਸ ਨੂੰ ਪੱਥਰ ਵੱਜੇ ਉਤਨੇ ਇਸ ਨੇ ਫੁੱਲ ਵਰਸਾਏ ਹਵਾ ਸਮੇਂ ਦੀ ਬਦਲ ਗਈ ਏ ਅੱਜ ਅੰਬਰ ਅਖੀਆਂ ਬਦਲਾਈਆਂ ਦੁਨੀਆਂ ਭਰ ਦੀਆਂ ਸੈ ਤੁਹਮਤਾਂ ਸਿੱਖ ਕੌਮ ਦੇ ਹਿੱਸੇ ਆਈਆਂ ਸਿੰਘਾਂ ਦੇਸ਼ ਆਜ਼ਾਦ ਕਰਾਇਆ ਸੈਆਂ ਜਿੰਦਾਂ ਘੋਲ ਘੁਮਾਈਆਂ ਦੁਸ਼ਮਨ ਅੱਗੇ ਹੱਥ ਨੀ ਬੱਧੇ ਬੱਧੀਆਂ ਢੱਗਾਂ ਅਸੀਂ ਛੁਡਾਈਆਂ ਜਿਸ ਕੌਮ ਨੇ ਛਾਵਾਂ ਵੰਡੀਆਂ ਕੁਲ ਭਾਰਤ ਠੰਢਿਆ ਦਿੱਤਾ ਏ ਓਸ ਕੌਮ ਨੂੰ ਬੇਦਰਦਾਂ ਨੇ ਧੁੱਪੇ ਸੁੱਕਣੇ ਪਾ ਦਿਤਾ ਏ ਖ਼ਾਲਸਿਆਂ ਦੇ ਬਲੀਦਾਨ ਦਾ ਪੁੱਛੋ ਵੱਜ ਵਜਾ ਕੇ ਪੁੱਛੋ ਭਗਤ ਸਿੰਘ ਤੇ ਵੀਰ ਸਰਾਭੇ ਦਾ ਇਤਿਹਾਸ ਦੁਰ੍ਹਾ ਕੇ ਪੁੱਛੋ ਤੋਪਾਂ ਮੂਹਰੇ ਕੌਣ ਖੜੇ ਸੀ ਰਾਖ ਮੱਥੇ ਨਾਲ ਲਾ ਕੇ ਪੁੱਛੋ ਉਧਮ ਸਿੰਘ ਨੇ ਭਾਜੀ ਮੋੜੀ ਕੋਈ ਲੰਡਨ ਵਿਚ ਜਾ ਕੇ ਪੁੱਛੋ ਜਲ੍ਹਿਆਂ ਵਾਲੇ ਬਾਗ਼ ਤੋਂ ਪੁੱਛੋ ਜਾਂ ਬਜਬਜ਼ ਦੇ ਘਾਟ ਤੋਂ ਪੁੱਛੋ ਕਿਨ ਲੰਡਨ ਨੂੰ ਲੁੰਡੀ ਕੀਤਾ ਜਾਂ ਫਿਰ ਟੁੰਡੀ ਲਾਟ ਤੋਂ ਪੁੱਛੋ ਸਨਤਾਲੀ ਵਿਚ ਕਿਹਾ ਗੋਰਿਆਂ ਦੇਸ਼ ਦਾ ਹੈ ਬਟਵਾਰਾ ਹੁੰਦਾ ਸਿੱਖੋ ਤੁਹਾਡਾ ਕੱਠਿਆਂ ਰਹਿ ਕੇ ਹਰਗਿਜ਼ ਨਹੀਂ ਗੁਜ਼ਾਰਾ ਹੁੰਦਾ ਏਸ ਗੱਲ ਦਾ ਓਸ ਸਮੇਂ ਜੇ ਸਾਡੇ ਕੋਲ ਹੁੰਘਾਰਾ ਹੁੰਦਾ ਦਿੱਲੀ ਵਿਚ ਤਰੰਗੇ ਦੀ ਥਾਂ ਝੁਲਦਾ ਚੰਨ ਸਤਾਰਾ ਹੁੰਦਾ ਅਹਿਮਦ ਸ਼ਾਹ ਇਬਦਾਲੀ ਵਰਗੇ ਕਰਦੇ ਫਿਰਕੂ ਰੀਸ ਪਏ ਨੇ ਸੀਸ ਗੰਜ ਦੇ ਗਿਰਦੇ ਗਿਰਦੇ ਅੱਜ ਵੀ ਸਾਡੇ ਸੀਸ ਪਏ ਨੇ ਅੰਮ੍ਰਿਤਸਰ ਦਾ ਸੰਨ ਚੌਰਾਸੀ ਹਾਲ ਦੁਹਾਈ ਹਾਲ ਦੁਹਾਈ ਦੁਖੀ ਕਲੇਜਾ ਇੱਕ ਮਾਂ ਹਾਏ ਪੁੱਤ ਦੀ ਲਾਸ਼ ਪਛਾਨਣ ਆਈ ਅੰਮ੍ਰਿਤ ਨਹੀਂ ਉਨ ਚੁਲੀ ਲਹੂ ਦੀ ਚੁੱਕ ਕੇ ਅਪਣੇ ਸਿਰ ਵਿਚ ਪਾਈ ਫੁੱਲ ਨਹੀਂ ਅਸੀਂ ਭਖਦੇ ਕੋਲੇ ਰਾਮ ਦਾਸ ਦੀ ਭੇਟ ਚੜ੍ਹਾਈ ਕੀ ਦੇਵਣਗੇ ਉੱਤਰ ਜਾ ਕੇ ਰੱਬ ਦੇ ਘਰ ਵਿਚ ਉਹ ਹਤਿਆਰੇ ਚਿੜੀਆਂ ਦੇ ਵੀ ਬੋਟ ਜਿਨ੍ਹਾਂ ਨੇ ਕੰਧਾਂ ਨਾ' ਪਟਕਾ ਕੇ ਮਾਰੇ ਗੁਰੂ ਨਾਨਕ ਦੀ ਗੱਦੀ ਦੇ ਸੰਗ ਜਿਸ ਪਾਪੀ ਨੇ ਧਰੋਹ ਕਮਾਇਆ ਉਸ ਨੇ ਆਪਣੀ ਕੀਤੀ ਭੁਗਤੀ ਉਸ ਨੇ ਆਪਣਾ ਕੀਤਾ ਪਾਇਆ ਐ ਦੁਨੀਆਂ ਦੇ ਸਿਦਕੀ ਲੋਕੋ ਕੀ ਕੁਈ ਤੁਸੀਂ ਅੰਦਾਜ਼ਾ ਲਾਇਆ ਕਿਉਂ ਦਿਲੀ ਵਿਚ ਦੜ ਦੜ ਹੋਈ ਰਸ਼ੀਆ ਵਿਚ ਭੁਚਾਲ ਕਿਉਂ ਆਇਆ? ਸਿੱਖੀ ਹੈ ਇੱਕ ਸੱਚਾ ਸੌਦਾ ਇਸ ਵਿਚ ਹੇਰ ਤੇ ਫੇਰ ਨਹੀਂ ਹੈ ਮੇਰੇ ਸਤਿਗੁਰ ਨਾਨਕ ਦੇ ਘਰ ਦੇਰ ਤਾਂ ਹੈ ਅੰਧੇਰ ਨਹੀਂ ਹੈ ਸੁੱਖਾ ਸਿੰਘ ਮਹਿਤਾਬ ਸਿੰਘ ਨੇ ਮੱਸਾ ਰੰਘੜ ਜਾ ਝਟਕਾਇਆ ਖਾਨ ਵਜੀਦਾ ਅਸੀਂ ਮਾਰਿਆ ਅਹਿਮਦ ਸ਼ਾਹ ਨੂੰ ਅਸੀਂ ਭਜਾਇਆ ਊਧਮ ਸਿੰਘ ਨੇ ਉੱਨੀ ਸਾਲੀਂ ਜਾ ਗੋਰੇ ਨੂੰ ਸਬਕ ਸਿਖਾਇਆ ਜਿਹਨੇ ਵੀ ਸਾਨੂੰ ਨਿਉਂਦਰਾ ਪਾਇਆ ਅਸੀਂ ਚੌਗੁਣਾ ਕਰ ਪਰਤਾਇਆ ਉੱਚੀ ਧੌਣ ਉਠਾ ਨਹੀਂ ਸਕਿਆ ਜਿਹਨੂੰ ਵੀ ਅਸੀਂ ਧੌਣੋਂ ਫੜਿਆ ਜੋ ਸਾਡੇ ਤੇ ਭਾਜੀ ਪਾਉਂਦਾ ਉਨ ਸਾਡਾ ਇਤਿਹਾਸ ਨੀ ਪੜ੍ਹਿਆ ਸਾਡਾ ਸਾਥੀ ਟੋਡਰਮਲ ਹੈ ਸਿੱਖੀ ਨਾਲ ਪਿਆਰ ਕਰੇ ਜੋ ਮੋਹਰਾਂ ਦੇ ਕੇ ਭੋਇੰ ਖਰੀਦੇ ਇੱਕ ਵੱਡਾ ਉਪਕਾਰ ਕਰੇ ਜੋ ਦਸਮ ਪਿਤਾ ਦੇ ਨੱਨੇ ਨੱਨੇ ਲਾਲਾਂ ਦਾ ਸੰਸਕਾਰ ਕਰੇ ਜੋ ਅਸੀਂ ਭਰੋਸਾ ਉਸ ਤੇ ਕਰਦੇ ਸਾਡਾ ਵੀ ਇਤਬਾਰ ਕਰੇ ਜੋ ਅੱਜ ਤਾਂ ਸਾਡਾ ਸਿੱਖ ਜਗਤ ਹੀ ਗ਼ਮ ਦਾ ਧੂਆਂ ਤਾਪ ਰਿਹਾ ਹੈ ਦੇਸ਼ ਦੇ ਚਾਰ ਚੁਫੇਰੇ ਸਾਨੂੰ ਪਾਪੀ ਗੰਗੂ ਜਾਪ ਰਿਹਾ ਹੈ ਗ਼ਨੀ ਖ਼ਾਨ ਤੇ ਨਬੀ ਖ਼ਾਨ ਨੇ ਦਸਮ ਪਿਤਾ ਦਾ ਪਲੰਘ ਉਠਾਇਆ ਸਭ ਤੋਂ ਔਖਾ ਸਮਾਂ ਕਟਾਉਣਾ ਮੁਸਲਮਾਨ ਦੇ ਹਿੱਸੇ ਆਇਆ ਲਾਲਾਂ ਨੂੰ ਦੀਵਾਰ 'ਚ ਚਿਣ ਦਿਉ ਜਦ ਸੂਬੇ ਨੇ ਹੁਕਮ ਸੁਣਾਇਆ ਸ਼ੇਰ ਮੁਹੰਮਦ ਮੁਸਲਮਾਂ ਨੇ ਸੀ ਇਕ ਆਹ ਦਾ ਨਾਅਰਾ ਲਾਇਆ ਜਾਤ ਪਾਤ ਦੇ ਅਸੀਂ ਨੀ ਹਾਮੀ ਸਾਨੂੰ ਝੂਠ ਪਸੰਦ ਨਹੀਂ ਹੈ ਸਾਡਾ ਸਾਥੀ ਬੁੱਧੂ ਸ਼ਾਹ ਹੈ ਬਿਲਕੁਲ ਸੁੱਚਾ ਨੰਦ ਨਹੀਂ ਹੈ ਹੇ ਕਲਗੀਧਰ ਆਪਾਂ ਫਟ ਗਏ ਸਾਡੇ ਛੱਤੀ ਧੜੇ ਹੋਏ ਨੇ ਜਦ ਦਾ ਸੰਨ ਸਨਤਾਲੀ ਚੜ੍ਹਿਆ ਕੌਮ ਤੇ ਹਮਲੇ ਬੜੇ ਹੋਏ ਨੇ ਸਾਡੇ ਆਗੂ ਇੱਕ ਨੀ ਹੁੰਦੇ ਆਪੋ ਵਿਚੀਂ ਲੜੇ ਹੋਏ ਨੇ ਇਉਂ ਜਾਪਦਾ ਇਨ੍ਹਾਂ ਬੇਦਾਵੇ ਫਿਰ ਹੱਥਾਂ ਵਿੱਚ ਫੜੇ ਹੋਏ ਨੇ ਖੇਰੂੰ ਖੇਰੂ ਹੋਈ ਕੌਮ ਵਿਚ ਫਿਰ ਏਕੇ ਦੀ ਲੋੜ ਬਣੀ ਹੈ ਭਾਗੋ ਵਰਗੀਆਂ ਸ਼ੇਰਨੀਆਂ ਦੀ ਅੱਜ ਪੰਥ ਨੂੰ ਲੋੜ ਬਣੀ ਹੈ ਅਸੀਂ ਉਪਾਸ਼ਕ ਕਲਗੀਧਰ ਦੇ ਸਤਿਗੁਰ ਪਹਿਰੇਦਾਰ ਹੈ ਸਾਡਾ ਦੁਸ਼ਮਨ ਦੀ ਕੋਈ ਬਾਤ ਨਾ ਪੁੱਛੋ ਮਿੱਤਰ, ਮਿੱਤਰ ਯਾਰ ਹੈ ਸਾਡਾ ਸਾਡੇ ਕੋਲ ਅਜੀਤ ਹੈ ਸਾਡਾ ਸਾਡੇ ਕੋਲ ਜੁਝਾਰ ਹੈ ਸਾਡਾ ਦਿੱਲੀ ਦੇ ਬੇਗ਼ੈਰਤ ਗਿਦੜੋ ਸ਼ੇਰਾਂ ਵਿੱਚ ਸ਼ੁਮਾਰ ਹੈ ਸਾਡਾ ਗਨੀ ਤਿੱਕ ਵੀ ਜੀਊਨੇ ਪਏ ਆਂ ਕਦਮ ਜ਼ਮਾਨਾ ਚੁੰਮ ਰਿਹਾ ਹੈ ਸਾਡੇ ਸਿਰ ਤੇ ਕਲਗੀਧਰ ਦਾ ਬਾਜ਼ ਸੁਨਹਿਰੀ ਘੁੰਮ ਰਿਹਾ ਹੈ

ਸ਼ਹੀਦ ਜਲ੍ਹਿਆਂ ਵਾਲੇ ਬਾਗ਼ ਦੇ

ਹੇ ਮਾਲਣ ਤੂੰ ਸੁਬ੍ਹਾ ਸੁਬ੍ਹਾ ਕਿਉਂ ਚਮਨ 'ਚ ਆ ਕੇ ਫਿਰਦੀ ਏਂ? ਹਾਂ ਹਾਂ, ਪਰਵਾਨੇ ਸੜ ਗਏ ਨੇ ਤੂੰ ਦਰਦ ਦਬਾ ਕੇ ਫਿਰਦੀ ਏਂ ? ਕਿਉਂ ਕਲੀ ਕਲੀ ਦੀਆਂ ਪੰਖੜੀਆਂ ਝੋਲੀ ਵਿਚ ਪਾ ਕੇ ਫਿਰਦੀ ਏਂ? ਕਲੀਆਂ ਨਹੀਂ ਖੰਭ ਸ਼ਹੀਦਾਂ ਦੇ ਝੋਲੀ ਵਿਚ ਪਾ ਕੇ ਫਿਰਦੀ ਏਂ ? ਇਨ੍ਹਾਂ ਕਲੀਆਂ ਦੇ ਇਨ੍ਹਾਂ ਖੰਭਾਂ ਦੇ ਕਰ ਹਿੱਸੇ ਵਖੋ ਵੱਖ ਦੇਣੇ ਜਿੱਥੇ ਡੁੱਲਾ ਲਹੂ ਸ਼ਹੀਦਾਂ ਦਾ ਉਥੇ ਸਜਦਾ ਕਰਕੇ ਰੱਖ ਦੇਣੇ ਪਰਵਾਨਾ ਜਗਦੀ ਸ਼ਮ੍ਹਾ ਉਤੇ ਤਨ ਆਪਣਾ ਆ ਕੇ ਰੱਖ ਦਿੰਦਾ ਦੀਪਕ ਵੀ ਕਿਤਨਾ ਜ਼ਾਲਮ ਹੈ ਇੱਕ ਦਮ ਝੁਲਸਾ ਕੇ ਰੱਖ ਦਿੰਦਾ ਪਰ ਵਤਨ ਸ਼ਹੀਦ ਦੇ ਵੱਲ ਵੇਖੋ ਇਕ ਬਾਤ ਬਣਾ ਕੇ ਰੱਖ ਦਿੰਦਾ ਜਿਸ ਜ਼ੁਲਮ ਸ਼ਮ੍ਹਾ ਤੇ ਸੜਦਾ ਏ ਉਹ ਸ਼ਮ੍ਹਾ ਬੁਝਾ ਕੇ ਰੱਖ ਦਿੰਦਾ ਇਸ ਲਈ ਕਿ ਨੇਰ੍ਹੀ ਜ਼ੁਲਮਾਂ ਦੀ ਕੁੱਝ ਵਤਨ ਮੇਰੇ 'ਚੋਂ ਠਲ੍ਹ ਜਾਵੇ ਇਸ ਸੜ ਬਲ ਜਾਣੀ ਸ਼ਮ੍ਹਾ ਉਤੇ ਕੋਈ ਹੋਰ ਨਾ ਜੀਵਨ ਜਲ ਜਾਵੇ ਬਦਨਾਮ ਹੁਸਨ ਦੇ ਆਸ਼ਕ ਦਾ ਵੀ ਨਾਂ ਵਤਨ ਵਿਚ ਚੋਖਾ ਏ ਬੇ ਸ਼ੱਕ ਉਹ ਬੇ ਪਰਤੀਤਾ ਏ ਬੇਸ਼ਕ ਉਹ ਬੇ ਸੰਤੋਖਾ ਏ ਉਹਦੀ ਖੂੰਡੀ ਦੇ ਵਿਚ ਵਲ ਛਲ ਨੇ ਉਹਦੀ ਵੰਝਲੀ ਦੇ ਵਿਚ ਧੋਖਾ ਏ ਪਰ ਆਜ਼ਾਦੀ ਦੇ ਆਸ਼ਕ ਦਾ ਇਸ਼ਕਾਂ 'ਚੋਂ ਇਸ਼ਕ ਅਨੋਖਾ ਏ ਉਹ ਜ਼ੁਲਫ਼ਾਂ ਦੇ ਵਿਚ ਫਸ ਫਸ ਕੇ ਹੈ ਡਿਗ ਪੈਂਦਾ ਰੁਖਸਾਰਾਂ ਤੇ ਇਹ ਦੇਸ਼ ਦੀ ਖ਼ਾਤਿਰ ਨੱਚ ਉਠਦਾ ਜ਼ੁਲਫ਼ਾਂ ਦੀਆਂ ਤਿਖੀਆਂ ਧਾਰਾਂ ਤੇ ਇਹ ਡੁੱਲ੍ਹਾ ਲਹੂ ਸ਼ਹੀਦਾਂ ਦਾ ਹੀ ਕੰਮ ਵਤਨ ਦੇ ਆਇਆ ਏ ਇਹ ਵਤਨਾਂ ਦੀ ਇੱਕ ਪੂੰਜੀ ਹੈ ਇਹ ਵਤਨਾਂ ਦਾ ਸਰਮਾਇਆ ਏ ਕੀ ਦੱਸਾਂ ਉਨ੍ਹਾਂ ਸ਼ਹੀਦਾਂ ਨੇ ਕੀ ਪਰਉਪਕਾਰ ਕਮਾਇਆ ਏ ਲਾਹ ਖੋਪਰ ਸਾਡੇ ਸਿਰ ਉਤੋਂ ਸਾਡੇ ਸਿਰ ਦਾ ਤਾਜ ਬਣਾਇਆ ਏ ਇਹ ਡੁੱਲ੍ਹਾ ਖੂਨ ਸ਼ਹੀਦਾਂ ਦਾ ਰੰਗ ਸੂਹਾ ਅੰਮ੍ਰਿਤਸਰ ਦਾ ਏ ਇਹ ਭਾਰਤ ਸਾਰਾ ਤਾਹੀਓਂ ਤੇ ਇਸ ਸ਼ਹਿਰ ਨੂੰ ਸਜਦੇ ਕਰਦਾ ਏ ਅਸੀਂ ਮੁੱਖ ਦੇਖਣ ਨੂੰ ਆਏ ਹਾਂ ਸੁੱਤਿਓ ਸ਼ਹੀਦੋ ਜਾਗ ਪਵੋ ਅਸੀਂ ਨਜ਼ਰਾਂ ਦੇ ਤ੍ਰਿਹਾਏ ਹਾਂ ਸੁੱਤਿਓ ਸ਼ਹੀਦੋ ਜਾਗ ਪਵੋ ਅਸੀਂ ਅੱਥਰੂ ਨਵੇਂ ਲਿਆਏ ਹਾਂ ਸੁੱਤਿਓ ਸ਼ਹੀਦੋ ਜਾਗ ਪਵੋ ਚਾਹੇ ਅਪਣੇ ਚਾਹੇ ਪਰਾਏ ਹਾਂ ਸੁੱਤਿਓ ਸ਼ਹੀਦੋ ਜਾਗ ਪਵੋ ਤੁਸੀਂ ਆਉਣ ਦਾ ਵਹਿਦਾ ਕੀਤਾ ਸੀ ਹੁਣ ਕਿਉਂ ਜ਼ੁਬਾਨੋਂ ਭੌਂ ਗਏ ਓ ਨੀਂਦਰ 'ਚੋਂ ਦੇਸ਼ ਜਗਾ ਕੇ ਤੇ ਕਿਉਂ ਮਿਠੜੀ ਨੀਂਦੇ ਸੌਂ ਗਏ ਓ ਊਧਮ ਸਿੰਘ ਪੁਜਦਾ ਪੁਜਦਾ ਵਾਹ ਪੁਜ ਵਿਚ ਲੰਡਨ ਦੇ ਤੋੜ ਗਿਆ ਸੁਤੇ ਹੋਏ ਕਈਆਂ ਵਰਸ਼ਾਂ ਦੇ ਸਾਡੇ ਜਜ਼ਬਾਤ ਝੰਜੋੜ ਗਿਆ ਪਸਤੌਲ ਮਾਰ ਕੇ ਛਾਤੀ ਵਿਚ ਡਾਇਰ ਦਾ ਲਹੂ ਨਚੋੜ ਗਿਆ ਤੇ ਬਾਅਦ ਸਤਾਰਾਂ ਵਰਸ਼ਾਂ ਦੇ ਡਾਇਰ ਦੀ ਭਾਜੀ ਮੋੜ ਗਿਆ ਜੋ ਤੁਰਨਾ ਚਾਹੁੰਦੇ ਤੇਗਾਂ ਤੇ ਪੰਧ ਮੁਸ਼ਕਲ ਵੀ ਕਰ ਤੈ ਲੈਂਦੇ ਜਿਨ੍ਹਾਂ ਪੁੱਤਰਾਂ ਦੇ ਵਿਚ ਗ਼ੈਰਤ ਹੈ ਉਹ ਪਿਉ ਦਾ ਬਦਲਾ ਲੈ ਲੈਂਦੇ ਡੁੱਲ੍ਹਾ ਹੋਇਆ ਖ਼ੂਨ ਸ਼ਹੀਦਾਂ ਦਾ ਹਰਗਿਜ਼ ਨਹੀਂ ਜਾਇਆ ਜਾ ਸਕਦਾ ਸਿਰ ਦਿਤਿਆਂ ਬਾਹਝੋਂ ਐਵੇਂ ਨਹੀਂ ਸ਼ਹੀਦ ਕਹਾਇਆ ਜਾ ਸਕਦਾ ਫਾਂਸੀ ਦਾ ਰੱਸਾ ਐਵੇਂ ਨਹੀਂ ਗਲ ਵਿਚ ਪੁਆਇਆ ਜਾ ਸਕਦਾ ਪਾਣੀ ਵਿਚ ਦੁਨੀਆਂ ਨ੍ਹਾਉਂਦੀ ਪਰ ਨਹੀਂ ਅੱਗ ਵਿਚ ਨ੍ਹਾਇਆ ਜਾ ਸਕਦਾ ਸ਼ਹੀਦ ਵਤਨ ਦੇ ਧੱਬਿਆਂ ਨੂੰ ਪਾ ਖ਼ੂਨ ਜਿਗਰ ਦਾ ਧੋ ਜਾਂਦਾ ਸਿਰ ਵੱਢ ਕੇ ਦੇਸ਼ ਦੀ ਮਾਲਾ ਵਿਚ ਮਣਕੇ ਦੀ ਜਗ੍ਹਾ ਪਰੋ ਜਾਂਦਾ ਜਿੰਦ ਦੇ ਕੇ ਆਪਣੇ ਵਤਨਾਂ ਨੂੰ ਕੀਤਾ ਸਨਮਾਨ ਸ਼ਹੀਦਾਂ ਨੇ ਅਸੀਂ ਮੋਏ ਸਾਂ ਅਸੀਂ ਮੁੱਕੇ ਸਾਂ ਪਾ ਦਿਤੀ ਜਾਨ ਸ਼ਹੀਦਾਂ ਨੇ ਹੱਸ ਹੱਸ ਕੇ ਗੋਲੀਆਂ ਖਾਧੀਆਂ ਨੇ ਕੀਤਾ ਬਲੀਦਾਨ ਸ਼ਹੀਦਾਂ ਨੇ ਅੰਬਰ ਤੱਕ ਆਪਣੇ ਭਾਰਤ ਦੀ ਚਮਕਾਈ ਸ਼ਾਨ ਸ਼ਹੀਦਾਂ ਨੇ ਔਹ ਗੋਲੀਆਂ ਵਿਚ ਦੀਵਾਰਾਂ ਦੇ ਜੋ ਲੱਗੀਆਂ ਨਜ਼ਰੀਂ ਆਈਆਂ ਨੇ ਅਸੀਂ ਦਿੱਤਾ ਖ਼ੂਨ ਜਵਾਨੀ ਦਾ ਇਹ ਅਜੇ ਵੀ ਹੋਰ ਧਿਆਈਆਂ ਨੇ ਜਿੱਥੇ ਡੁਲ੍ਹਾ ਖੂਨ ਸ਼ਹੀਦਾਂ ਦਾ ਉਸ ਧਰਤੀ ਨੂੰ ਪਰਣਾਮ ਕਰੋ ਤੇ ਭਗਤੀ ਕਰੋ ਸ਼ਹੀਦਾਂ ਦੀ ਹਰ ਸੁਬ੍ਹਾ ਕਰੋ ਹਰ ਸ਼ਾਮ ਕਰੋ ਵਤਨਾਂ ਦੀ ਗੱਡੀ ਚੱਲਣ ਦਿਉ ਪਹੀਏ ਨਾ ਹਰਗਿਜ਼ ਜਾਮ ਕਰੋ ਆਪੋ ਵਿਚ ਵੀਰੋ ਲੜ ਲੜ ਕੇ ਮੁੜ ਕੇ ਨਾ ਦੇਸ਼ ਗੁਲਾਮ ਕਰੋ ਅੱਜ ਅੰਮ੍ਰਿਤਸਰ ਨੂੰ ਤੱਕ ਤੱਕ ਕੇ ਸੰਸਾਰ ਹੀ ਹੱਕਾ ਬੱਕਾ ਹੈ ਇਹ ਸਫ਼ਰੀ ਕਾਸ਼ੀ ਪੰਡਤ ਦੀ ਮੋਮਨ ਦੇ ਭਾਅ ਦਾ ਮੱਕਾ ਹੈ

ਸ਼ਹੀਦ ਮੇਵਾ ਸਿੰਘ ਲੋਪੋਕੇ

ਉਨੀ ਸੌ ਚੌਦਾਂ ਈਸਵੀ ਸੰਨ ਐਸਾ ਚੜ੍ਹਿਆ ਸੱਪ ਖੜੱਪਾ ਗੋਰਿਆਂ ਦੇ ਸੀਨੇ ਲੜਿਆ ਕੈਨੇਡਾ ਸਰਕਾਰ ਦਾ ਵੀ ਮੱਥਾ ਸੜਿਆ ਕਾਨੂੰਨ, ਕੁਵੱਲਾ ਹਿੰਦੀਆਂ ਦੀ ਖ਼ਾਤਿਰ ਘੜਿਆ ਕੈਨੇਡਾ ਸਾਡਾ ਦੇਸ਼ ਹੈ ਹਰ ਗੋਰਾ ਗਾਏ ਕੋਈ ਬਾਸ਼ਿੰਦਾ ਭਾਰਤੀ ਏਥੇ ਪੈਰ ਨਾ ਪਾਏ ਆਣ ਬਾਬੇ ਗੁਰਦਿਤ ਸਿੰਘ ਝੰਡੇ ਲਹਿਰਾਏ ਤੇ ਲਗ ਪਗ ਪੌਣੇ ਚਾਰ ਸੌ ਸਿੰਘ ਸਜੇ ਸਜਾਏ ਚੜ੍ਹ ਨਾਨਕ ਨਾਮ ਜਹਾਜ਼ ਵਿਚ ਵੈਨਕੋਵਰ ਆਏ ਅੰਗ੍ਰੇਜ਼ਾਂ ਤੱਕਿਆ ਸਿੱਖ ਨੂੰ ਤਾਂ ਇੰਜ ਅਲਾਏ ਕੈਨੇਡਾ ਲੋਕਾਂ ਚਿੱਟਿਆਂ ਦਾ ਦੇਸ਼ ਕਹਿਲਾਏ ਇਹ ਕਾਲੇ ਬੰਦੇ ਏਸ ਥਾਂ ਕਿਹਨੇ ਮੰਗਵਾਏ ਇਕ ਮੁਸਾਫ਼ਰ ਦੇਸ਼ ਚੋਂ ਨਾ ਉਤਰਨਾ ਪਾਏ ਉਨ੍ਹਾਂ ਗੱਨਾਂ ਵਾਲੇ ਪੁਲਸੀਏ ਗੋਰੇ ਮੰਗਵਾਏ ਉਨ੍ਹਾਂ ਕਾਮਾਗਾਟਾ ਘੇਰਿਆ ਗੋਲੇ ਵਰਸਾਏ ਪਰ ਸਨ ਪੰਜਾਬੀ ਸੂਰਮੇਂ ਮਾਵਾਂ ਦੇ ਜਾਏ ਜਿਨਾਂ ਭਖਦੇ ਕੋਲੇ ਮਾਰ ਕੇ ਅੰਗੇਜ਼ ਭਜਾਏ ਸਾਗਰ ਕੰਢੇ ਹੋਂਵਦੀ ਸੀ ਹਾਏ ! ਹਾਏ !! ਕਲਕੱਤੇ ਬੀਤੀ ਹੋਰ ਵੀ ਆ ਗਲ ਅਵੱਲੀ ਉਥੇ ਕੀਤੀ ਗੋਰਿਆਂ ਆ ਉਥਲ ਪੁਥੱਲੀ ਪੁਰ ਅਮਨ ਨਿਹੱਥੇ ਹਿੰਦੀਆਂ ਤੇ ਗੋਲੀ ਚੱਲੀ ਓਥੇ ਹੋਈਆਂ ਵੀਹ ਸ਼ਹੀਦੀਆਂ ਮੱਚ ਗਈ ਤਰਥੱਲੀ ਕਈ ਜਿਹਲੀਂ ਪੈ ਗਏ ਸੂਰਮੇਂ ਕਈ ਫਾਂਸੀ ਚੜ੍ਹ ਗਏ ਜੁਗਨੂੰ ਰਹਿ ਗਏ ਦੇਖਦੇ ਪਰਵਾਨੇ ਸੜ ਗਏ ਹੁਣ ਸਮਾਂ ਕੈਨੇਡੀ ਹਿੰਦੀਆਂ ਤੇ ਐਸਾ ਆਇਆ ਇੱਕ ਚਾਲ ਚਲਾਈ ਹਿੰਦੀਆਂ ਇੱਕ ਮਤਾ ਪਕਾਇਆ ਹਾਪ ਕੰਨਸਨ ਵਰਗਾ ਬੇਈਮਾਨ ਬੀਜੇ ਤੇ ਲਾਇਆ ਉਨ ਬੇਲਾ ਸਿੰਘ ਇਕ ਲਾਲਚੀ ਨੂੰ ਨਾਲ ਮਿਲਾਇਆ ਇਨ੍ਹਾਂ ਹਿੰਦੀਆਂ ਨੂੰ ਉਸ ਲੁੱਟਿਆ ਉਸ ਜ਼ੁਲਮ ਕਮਾਇਆ ਜਿਹੜਾ ਅੜ ਗਿਆ ਵੱਢੀ ਦੇਣ ਤੋਂ ਵਾਪਸ ਪਰਤਾਇਆ ਪਰ ਬੇਲਾ ਸਿੰਘ ਨੂੰ ਹਿੰਦੀਆਂ ਲੋਕਾਂ ਸਮਝਾਇਆ ਤੂੰ ਹੈਂ ਵਾਸੀ ਪੰਜਾਬ ਦਾ ਪੰਜਾਬਣ ਜਾਇਆ ਕੋਈ ਲਗਦਾ ਤੇਰਾ ਵੀਰ ਕੋਈ ਤੇਰਾ ਹਮਸਾਇਆ ਤੂੰ ਆ ਜਾ ਰਲ ਕੇ ਬੈਠੀਏ ਇਹ ਦੇਸ਼ ਪਰਾਇਆ ਪਰ ਬੇਲਾ ਸਿੰਘ ਦੀ ਸੋਚ ਵਿੱਚ ਕੁਝ ਫਰਕ ਨਾ ਆਇਆ ਉਹਨੂੰ ਮੇਵਾ ਸਿੰਘ ਸਰਦਾਰ ਨੇ ਵੀ ਬਚਨ ਅਲਾਇਆ ਚੰਦੂ ਨੂੰ ਨੱਕ ਨਕੇਲ ਪਾਇਕੇ ਅਸਾਂ ਨਚਾਇਆ ਬੰਦੇ ਨੇ ਸੁੱਚਾ ਨੰਦ ਨੂੰ ਸੁੱਚੇ ਮੂੰਹ ਖਾਇਆ ਫਲ ਗੰਗੂ ਨੇ ਵੀ ਆਪਣੀ ਕੀਤੀ ਦਾ ਪਾਇਆ ਤੇ ਧਿਆਨ ਸਿੰਘ ਵੀ ਡੋਗਰਾ ਸਿੰਘਾਂ ਝਟਕਾਇਆ ਜਿਹਨੇ ਵੀ ਆਪਣੇ ਦੇਸ਼ ਕੌਮ ਨਾਲ ਧਰੋਹ ਕਮਾਇਆ ਉਹ ਬਚ ਕੇ ਕਿਥੇ ਜਾਏਗਾ, ਅੰਮਾਂ ਦਾ ਜਾਇਆ ਇਹ ਸੁਣਕੇ ਬੇਲਾ ਸਿੰਘ ਬਹੁਤ ਗੁੱਸੇ ਵਿਚ ਆਇਆ ਹਾਪ ਕੰਨਸਨ ਨੂੰ ਉਸ ਜਾ ਕੇ ਏਦਾਂ ਭੜਕਾਇਆ ਇਨ੍ਹਾਂ ਅਰਜਨ ਸਿੰਘ ਹਰਨਾਮ ਸਿੰਘ ਨੂੰ ਮਾਰ ਮੁਕਾਇਆ ਇਹ ਪੰਜ ਸਤ ਸਾਰੇ ਦੋਦਰੂ ਜਿਨ੍ਹਾਂ ਭੜਥੂ ਪਾਇਆ ਜੇ ਮਦਦ ਕਰੇਂ ਤਾਂ ਕਰ ਦਿਆਂ ਇੱਕ ਵਾਰ ਸਫ਼ਾਇਆ ਅੰਗਰੇਜ਼ ਬੱਚੇ ਨੇ ਉਸਨੂੰ ਦੂਣਾ ਕਮਲਾਇਆ ਜਦੋਂ ਗੁਰੂਦੁਆਰੇ ਸ਼ਾਮ ਨੂੰ ਗੁਰ ਸੰਗਤ ਆਈ ਤੇ ਅਰਜਨ ਸਿੰਘ ਹਰਨਾਮ ਸਿੰਘ ਦੀ ਯਾਦ ਮਨਾਈ ਜਦ ਦੇਖੀ ਬੇਲਾ ਸਿੰਘ ਨੇ ਸੰਗਤ ਸਵਾਈ ਉਸ ਗੋਲੀਆਂ ਦਾਗਣ ਲੱਗਿਆਂ ਨਾ ਦੇਰ ਲਗਾਈ ਉਥੇ ਜ਼ਖ਼ਮੀ ਹੋ ਗਏ ਕਈ ਸਿੰਘ ਮੱਚ ਗਈ ਦੁਹਾਈ ਉਥੇ ਭਾਗ ਸਿੰਘ ਤੇ ਵਤਨ ਸਿੰਘ ਕਰ ਗਏ ਚੜ੍ਹਾਈ ਹੁਣ ਬੇਲਾ ਸਿੰਘ ਤੇ ਕਤਲ ਦਾ ਗਿਆ ਕੇਸ ਚਲਾਇਆ ਕੁਝ ਫਿਕਰ ਨਾ ਕੀਤਾ ਉਸਨੇ ਨਾ ਸੋਗ ਮਨਾਇਆ ਉਹਦੇ ਸਿਰ ਤੇ ਸੀ ਅੰਗਰੇਜ਼ ਤੇ ਬ੍ਰਿਟਸ਼ ਦਾ ਸਾਇਆ ਹਾਪ ਕੰਨਸਨ ਚਾਹੁੰਦਾ ਉਸਨੂੰ ਸੀ ਸਾਫ ਛੁਡਾਇਆ ਤੇ ਦੇਣ ਉਗਾਹੀ ਜਦੋਂ ਉਹ ਬੇਲੂ ਦੀ ਆਇਆ ਫਿਰ ਦੇਖੋ ਸਿੰਘੋ ਸਮੇਂ ਨੇ ਕੀ ਰੰਗ ਵਟਾਇਆ !! ਤੱਕ ਮੇਵਾ ਸਿੰਘ ਨੇ ਦੇਖਿਆ ਹਾਪ ਕੰਨਸਨ ਆਇਆ ਇਹ ਸੁੱਤੇ ਸ਼ੇਰ ਦੀ ਪੂਛ ਨੂੰ ਹੱਥ ਕਿਸ ਨੇ ਲਾਇਆ ਉਹਦੇ ਨੈਣੀ ਭਾਂਬੜ ਮੱਚਿਆ ਰੋਹ ਦੂਣ ਸਵਾਇਆ ਉਨ-ਤੇਗ਼ ਬਹਾਦਰ ਸਿਮਰਿਆ ਦਸ਼ਮੇਸ਼ ਧਿਆਇਆ ਤੇ ਖੱਬੀ ਜੇਬੋਂ ਕੱਢ ਕੇ ਪਸਤੌਲ ਚਲਾਇਆ ਲੈ ਤਕੜਾ ਹੋ ਜਾ ਵੈਰੀਆ ਤੇਰਾ ਵੇਲਾ ਆਇਆ ਇਹ ਕਹਿ ਕੇ ਗੋਲੀ ਉਸਦੇ ਸੀਨੇ ਵਿੱਚ ਮਾਰੀ ਲੈ ਚੁੱਕ ਗਵਾਹੀ ਦੇਣ ਦਾ ਖ਼ਰਚਾ ਸਰਕਾਰੀ ਉਹਤੋਂ ਦੂਜੀ ਤੀਜੀ ਚੋਟ ਨਾ ਫਿਰ ਗਈ ਸਹਾਰੀ ਬਸ ਵਿੰਹਦਿਆਂ ਵਿੰਹਦਿਆਂ ਝੂਠ ਦਾ ਲੱਦ ਗਿਆ ਵਪਾਰੀ ਇਹ ਮੇਵਾ ਸਿੰਘ ਬਹਾਦਰੀ ਜੋ ਕੀਤੀ ਭਾਰੀ ਉਹਨੂੰ ਸੀਸ ਨਿਵਾਉਂਦੀ ਰਹੇਗੀ ਇਹ ਜਨਤਾ ਸਾਰੀ ਮੇਵਾ ਸਿੰਘ ਜ਼ਰਾ ਨਾ ਡੋਲਿਆ ਨਾ ਹੀ ਘਬਰਾਇਆ ਉਹਨੂੰ ਪੰਜਾਂ ਸੱਤਾਂ ਗੋਰਿਆਂ ਚੁੱਕ ਜਿਹਲ ਪੁਚਾਇਆ ਤੇ ਜਦੋਂ ਫਾਂਸੀ ਦਾ ਸੁਰਮੇ ਨੂੰ ਹੁਕਮ ਸੁਣਾਇਆ ਉਹਦਾ ਭਾਰ ਖੁਸ਼ੀ ਵਿਚ ਵਧ ਗਿਆ ਬਰ ਦੂਣ ਸਵਾਇਆ ਫਾਂਸੀ ਦੇ ਰੱਸੇ ਵਲ ਸੂਰਮਾ ਸੀ ਏਦਾਂ ਧਾਇਆ !! ਜਿਉਂ ਮਾਂ ਦੇ ਦੁੱਧ ਵਲ ਭੱਜਦਾ ਹੈ ਬਾਲ ਤਿਹਾਇਆ ਫਾਂਸੀ ਵਲ ਵਧਦੇ ਸੂਰਮੇਂ ਇੱਕ ਬਚਨ ਅਲਾਇਆ ਜੇ ਦੇਸ਼ ਮੇਰੇ ਵਲ ਗਿਆ ਕੁਈ ਆਪਣੀ ਦਾ ਜਾਇਆ ਮੇਰੀ ਬੁਢੜੀ ਮਾਂ ਨੂੰ ਆਖਿਓ ਤੇਰਾ ਭਾਗ ਸੁਹਾਇਆ ਤੇਰੇ ਫਾਂਸੀ ਚੜ੍ਹਦੇ ਪੁੱਤ ਨੇ ਤੈਨੂੰ ਸੀਸ ਨਿਵਾਇਆ ਮਾਂ ! ਕਤਰਾ-ਕਤਰਾ ਖੂਨ ਦਾ ਮੈਂ ਘੋਲ ਘੁਮਾਇਆ ਫਿਰ ਵੀ ਨਹੀਂ ਤੇਰੇ ਦੁੱਧ ਦਾ ਗਿਆ ਹਿਸਾਬ ਚੁਕਾਇਆ ਇੱਕ ਪੰਝੀ ਵਰਸ਼ਾਂ ਬਾਅਦ ਜਾਗਿਆ ਜ਼ਜ਼ਬਾ ਭਾਰਾ ਸਿੰਘਾਂ ਨੇ ਜਾ ਕੇ ਜੇਲ੍ਹ ਵਿਚ ਦਿੱਤਾ ਲਲਕਾਰਾ ਹੁਣ ਝੋਲੀ ਚੁੱਕ ਆ ਗਿਆ ਬੱਬਰਾਂ ਦਾ ਵਾਰਾ ਬੇਲਾ ਸਿਹਾਂ ਅੰਗਰੇਜ਼ ਦਾ ਕੋਈ, ਲੱਭ ਸਹਾਰਾ ਹੁਣ ਵਹੀਆਂ ਖਾਤੇ ਕੱਢ ਲੈਂ ਵੱਡਿਆ ਗ਼ਦਾਰਾ ! ਚੁੱਕ ਦੇਣਾ ਸਣੇ ਵਿਆਜ ਤੇਰਾ ਕਰਜ਼ਾ ਸਾਰਾ ਸੁਣ ਬੇਲਾ ਸਿੰਘ ਦਾ ਹੋ ਗਿਆ ਮੂੰਹ ਡਬ ਖੜੱਬਾ ਤੇ ਸੋਚਣ ਲਗਿਆ ਕਰਾਂ ਕੀ ਉਏ ਮੇਰਿਆ ਰੱਬਾ ! ਇਨ ਝੂਠੀਆਂ ਗਵਾਹੀਆਂ ਦੇ ਕੇ ਕੀ ਲਿਆ ਮੁਰੱਬਾ ਇਹ ਬੜੇ ਚਿਰਾਂ ਤੋਂ ਦੇਸ਼ ਤੇ ਸੀ ਕਾਲਾ ਧੱਬਾ ਬੱਬਰਾਂ ਨੇ ਮੇਟਿਆ ਇਸ ਤਰ੍ਹਾਂ ਬੇਲੇ ਦਾ ਬੱਬਾ ਉਹਦਾ ਧੜ ਸੰਭਾਲਿਆ ਵਾਰਸਾਂ ਸਿਰ ਅਜੇ ਨੀ ਲੱਭਾ ਧੰਨ ਗ਼ਦਰੀ ਬਾਬੇ ਜਿਨ੍ਹਾਂ ਨੇ ਇਹ ਲਹਿਰ ਚਲਾਈ ਗੁਰਦਿਤ ਸਿੰਘ ਹਰਦਿਆਲ ਹੋਰਾਂ ਦੀ ਧੰਨ ਕਮਾਈ ਬਲਵੰਤ ਸਿੰਘ ਭਗਵਾਨ ਸਿੰਘ ਨੇ ਸ਼ਮਾ ਜਗਾਈ ਇਹ ਹੈਸਨ ਕਰੀਮਤ ਦਾਸ ਗੁਰਾਂ ਨੇ ਲੜੀ ਲੜਾਈ ਇਥੇ ਹਿੰਦੂ ਸਿੱਖ ਜਾਂ ਮੁਸਲਮਾਨ ਜਾਂ ਵੀਰ ਈਸਾਈ ਹਨ ਆਜ਼ਾਦੀ ਦੇ ਘੋਲ ਵਿੱਚ ਸਭ ਭਾਈ ਭਾਈ !! ਸਤੀ ਦਾਸ ਨੂੰ ਸਹਿਜੇ ਸਹਿਜੇ ਰੂਈ ਵਿਚ ਜਲਾਉਂਦੇ ਪਏ ਓ ਲਾਟਾਂ ਉਤੇ ਜਲਣਾ ਪੈਣਾ ਭੰਬਟ ਨੂੰ ਸਮਝਾਉਂਦੇ ਪਏ ਓ ਇਹਨਾਂ ਈਨ ਕਦੇ ਨੀ ਮੰਨਣੀ ਕਿਉਂ ਏਨੀ ਟਿਲ ਲਾਉਂਦੇ ਪਏ ਓ ਅੱਲਾ ਦੀ ਹਿੱਕ ਚਿਰਦੀ ਜਿਹੜਾ ਚੀਰ ਬੰਦੇ ਨੂੰ ਪਾਉਂਦੇ ਪਏ ਓ ਆਰੇ ! ਦੰਦ ਕਰੀਚ ਰਿਹਾ ਏਂ ਇਹ ਪਾਪ ਤੇਰੇ ਮਾਫ਼ ਨੀ ਹੋਣੇ ਸੌ ਵਾਰ ਜਮ ਜਮ ਫਿਰ ਨ੍ਹਾ ਲਈਂ ਇਹ ਦੰਦ ਤੇਰੇ ਸਾਫ ਨੀ ਹੋਣੇ

ਅਸੀਂ ਪੰਥ ਨੂੰ ਦਾਗ਼ ਨਹੀਂ ਲਾਉਣ ਦੇਣਾ

ਸਾਨੂੰ ਪਿਤਾ ਦਸ਼ਮੇਸ਼ ਦਾ ਆਸਰਾ ਏ ਸਮਾਂ ਜਿਸ ਤਰ੍ਹਾਂ ਦਾ ਆਵੇ ਆਉਣ ਦੇਣਾ ਮਲਕ ਭਾਗੋ ਦੇ ਮਹਿਲ ਬਣਾਉਣ ਲਈ ਨਹੀਂ ਝੁੱਗਾ ਲਾਲੋ ਗ਼ਰੀਬ ਦਾ ਢਾਹੁਣ ਦੇਣਾ ਕੋਈ ਰਾਮ ਆਖੇ ਕੋਈ ਰਹੀਮ ਆਖੇ ਆਪੋ ਆਪਣਾ ਰੱਬ ਮਨਾਉਣ ਦੇਣਾ ਐਪਰ ਨਹੀਂ ਸ਼ਹੀਦਾਂ ਦੀ ਮੜ੍ਹੀ ਉਤੇ ਰਾਗ ਫਿਰਕਾਪ੍ਰਸਤੀ ਦਾ ਗਾਉਣ ਦੇਣਾ ਸ਼ਹਿਦ ਨਾਲੋਂ ਪੰਜਾਬੀ ਜ਼ੁਬਾਨ ਮਿੱਠੀ ਇਹਦੇ ਵਿਚ ਨਹੀਂ ਜ਼ਹਿਰ ਮਿਲਾਉਣ ਦੇਣਾ ਦਾਅ ਸਾਨੂੰ ਤਾਂ ਲਾ ਲਏ ਬੇਸ਼ਕ ਕੋਈ ਅਸੀਂ ਪੰਥ ਨੂੰ ਦਾਅ ਨਹੀਂ ਲਾਉਣ ਦੇਣਾ ਦਸਮ ਪਿਤਾ ਨੇ ਪੰਥ ਦੇ ਨਾਲ ਕਿਧਰੇ ਕੀਤਾ ਵੱਧ ਪਿਆਰ ਸੰਤਾਨ ਨਾਲੋਂ ਬਲੀਦਾਨ ਜਹਾਨ ਤੇ ਹੋਰ ਕਿਹੜਾ ਚੌਹਾਂ ਪੁੱਤਰਾਂ ਦੇ ਬਲੀਦਾਨ ਨਾਲੋਂ ਪਰ ਸਾਨੂੰ ਪੰਥ ਪਿਆਰਾ ਹੈ ਜਿੰਦ ਨਾਲੋਂ ਸਾਨੂੰ ਪੰਥ ਪਿਆਰਾ ਹੈ ਜਾਨ ਨਾਲੋਂ ਤੇ ਇਕੋ ਵਾਰ ਵੰਗਾਰ ਕੇ ਆਖਦੇ ਹਾਂ ਘੜੀ ਮੁੜੀ ਦੇ ਕਹਿਣ ਕੁਹਾਣ ਨਾਲੋਂ ਜਿਹੜਾ ਪੰਥ ਨੂੰ ਦੇਖਣਾ ਦੁਖੀ ਚਾਹੁੰਦਾ ਨਾ ਸੌਣਾ ਨਾ ਓਸ ਨੂੰ ਸੌਣ ਦੇਣਾ ਦਾਅ ਸਾਰੇ ਜ਼ਮਾਨੇ ਨੂੰ ਲਾਉ ਬੀਬਾ ! ਅਸੀਂ ਪੰਥ ਨੂੰ ਦਾਅ ਨਹੀਂ ਲਾਉਣ ਦੇਣਾ ਘਿਉ ਲੱਗ ਕੇ ਹੋ ਗਿਆ ਖੁਸ਼ਕ ਕੁੱਜਾ ਸੀਮਿੰਟ ਲੱਗ ਕੇ ਬੋਰੀ ਥਿੰਦੀ ਹੋ ਗਈ ਚਾਲ ਬਾਜ਼ ਮੁਨੀਮ ਦੀ ਚਾਲ ਦੇਖੀ ਝੱਟ ਏਕੇ ਦੀ ਬਦਲ ਕੇ ਬਿੰਦੀ ਹੋ ਗਈ ਹੋਇਆ ਮਾਂ ਦਾ ਦੁੱਧ ਸੁਖੀਲਤਾ ਨਹੀਂ ਧੀ ਦਾਈ ਨੂੰ ਮਾਂ ਤੋਂ ਛਿੰਦੀ ਹੋ ਗਈ ਰਾਤੀਂ ਸੁੱਤੇ ਪੰਜਾਬੀ ਚ ਟੁੱਕ ਮੰਗਦੇ ਦਿਨ ਚੜ੍ਹਿਆ ਪੰਜਾਬੀ ਦੀ ਹਿੰਦੀ ਹੋ ਗਈ ਜਿਹਨੇ ਆਉਣਾ ਏ ਸਾਮ੍ਹਣੇ ਆਏ ਸਾਡੇ ਬਗਲ ਵਿਚ ਨਹੀਂ ਛੁਰਾ ਲੁਕਾਉਣ ਦੇਣਾ ਜਾਏ ਜਿੰਦ ਵੀ ਜਾਏ ਬੇਸ਼ਕ ਸਾਡੀ ਅਸੀਂ ਪੰਥ ਦਾਅ ਨਹੀਂ ਲਾਉਣ ਦੇਣਾ ਕੋਈ ਕਰੇ ਭਰੋਸਾ ਜੇ ਅਸਾਂ ਉਤੇ ਅਸੀਂ ਆਪਣਾ ਫਰਜ਼ ਨਿਭਾ ਦਿਆਂਗੇ ਟੁਕੜੇ ਜਿਗਰ ਦੇ ਟੁਕੜੇ ਕਰਾ ਕੇ ਵੀ ਟੁਕੜੇ ਹੋਣ ਤੋਂ ਜੰਜੂ ਬਚਾ ਦਿਆਂਗੇ ਧੂੜ ਗੁਰੂ ਘਰ ਦੀ ਮੱਥੇ ਲਾ ਕੇ ਤੇ ਮਸਤ ਹਾਥੀਆਂ ਨਾ' ਮੱਥੇ ਲਾ ਦਿਆਂਗੇ ਬਿਗੜ ਜਾਵਾਂਗੇ ਮੌਤ ਦੇ ਨਾਲ ਐਪਰ ਆਪਣੇ ਦੇਸ਼ ਦੀ ਬਿਗੜੀ ਬਣਾ ਦਿਆਂਗੇ ਹੇਮ ਕੁੰਡ ਦੀ ਸਰ ਜ਼ਮੀਨ ਉਤੇ ਕਿਸੇ ਪਾਪੀ ਨੂੰ ਪੈਰ ਨਹੀਂ ਪਾਉਣ ਦੇਣਾ ਪੰਥ ਪਿਤਾ ਦਸ਼ਮੇਸ਼ ਦੀ ਸਿਰਜਣਾ ਏ ਅਸੀਂ ਪੰਥ ਨੂੰ ਦਾਅ ਨਹੀਂ ਲਾਉਣ ਦੇਣਾ ਉੱਪਰ ਤਿੱਕ ਦਬਾ ਹੈ ਫਿਰਕੂਆਂ ਦਾ ਸਾਡੇ ਨਾਲ ਨੀ ਕਰਕੇ ਨਿਆਂ ਰਾਜ਼ੀ ਸਾਡੀ ਮਰਲਾ ਜ਼ਮੀਨ ਵੀ ਚੁਭਦੀ ਏ ਆਪੂੰ ਮੱਲ ਕੇ ਵੀ ਨੀ ਘੁਮਾਂ ਰਾਜ਼ੀ ਲਹੂ ਡੋਲ੍ਹਿਆ ਹਿੰਦੋਸਤਾਨ ਖਾਤਿਰ ਹੋਏ ਸਾਡੇ ਗੁਆਂਢੀ ਨੀ ਤਾਂ ਰਾਜ਼ੀ ਸੁੱਤੇ ਪਿਆਂ ਦਾ ਚੁੰਮਿਆ ਮੂੰਹ ਸਫ਼ਰੀ ਮੁੰਡਾ, ਰਾਜ਼ੀ ਨਾ ਮੁੰਡੇ ਦੀ ਮਾਂ ਰਾਜ਼ੀ ਜਿਹੜੀ ਅਮਨ ਨੂੰ ਲਾਵੇਗੀ ਅੱਗ ਉਹਨੂੰ ਵਿਹੜੇ ਵਿਚ ਤੰਦੂਰ ਨੀ ਤਾਉਣ ਦੇਣਾ ਭਾਵੇਂ ਕਿੰਨਾ ਹੀ ਕੋਈ ਚਾਲਾਕ ਹੋਵੇ ਅਸੀਂ ਪੰਥ ਨੂੰ ਦਾਅ ਨਹੀਂ ਲਾਉਣ ਦੇਣਾ

ਸਿੰਘ ਸਿਰ ਕਟਵਾਣੋਂ ਨਹੀਂ ਮੁੜਦੇ

ਫੁੱਲਾਂ ਨੂੰ ਮਿਧਣਾ ਸੌਖਾ ਹੈ ਇਹ ਲੋਕ ਸਮਝਦੇ ਸਾਰੇ ਨੇ ਮੂੰਹ ਮੋੜੇ ਖੂਨੀ ਤੇਗਾਂ ਦੇ ਗੁਰੂ ਤੇਗ ਬਹਾਦਰ ਪਿਆਰੇ ਨੇ ਕਿਨ ਮੁਗ਼ਲ ਰਾਜ ਨੂੰ ਖਾਧਾ ਏ ਕਿਨ ਪਾਪੀ ਲੱਖ ਨਘਾਰੇ ਨ ਇੱਕ ਦੇਗੇ ਭਾਈ ਦਿਆਲੇ ਦੇ ਇੱਕ ਮਤੀ ਦਾਸ ਦੇ ਆਰੇ ਨੇ ਔਹ ਸਹਿਜੇ ਸਹਿਜੇ ਮਤੀ ਦਾਸ ਰੂਈ ਵਿਚ ਜਲਦਾ ਜਾਂਦਾ ਏ ਬਸ ਮੁਗ਼ਲ ਰਾਜ ਦੇ ਪਾਪਾਂ ਦਾ ਸੂਰਜ ਹੀ ਢਲਦਾ ਜਾਂਦਾ ਏ ਉਹ ਧੰਨ ਜਿਨ੍ਹਾਂ ਨੇ ਧਰਮ ਲਈ ਜੀਵਨ ਹੀ ਘੋਲ ਘੁਮਾ ਦਿੱਤੇ ਖੁਦ ਚੜਖੜੀਆਂ ਤੇ ਚੜ੍ਹ ਗਏ ਪਰ ਤਿਲਕਾਂ ਤੇ ਰੰਗ ਚੜ੍ਹਾ ਦਿੱਤੇ ਖੁਦ ਮਿਟ ਕੇ ਤੇਗ਼ ਬਹਾਦਰ ਨੇ ਭਾਰਤ ਦੇ ਕਸ਼ਟ ਮਿਟਾ ਦਿੱਤੇ ਤੇ ਟੁੱਟੇ ਹੋਏ ਜਨੇਊਆਂ ਨੂੰ ਆਂਦਾਂ ਦੇ ਗਾਂਢੇ ਲਾ ਦਿੱਤੇ ਕੇਡਾ ਦਿਲ ਗੁਰੂ ਗੋਬਿੰਦ ਸਿੰਘ ਦਾ ਕਰ ਵੱਖਰਾ ਹੀ ਵਿਉਪਾਰ ਗਿਆ ਇੱਕ ਬੋਦੀ ਦੇ ਚਹੁੰ ਵਾਲਾਂ ਤੋਂ ਚਹੁੰ ਪੁੱਤਰਾਂ ਦੀ ਜਿੰਦ ਵਾਰ ਗਿਆ ਮਕਤਲ ਵਿਚ ਤੇਗ ਬਹਾਦਰ ਤੇ ਕਾਤਿਲ ਨੇ ਤੇਗ਼ ਉਭਾਰੀ ਏ ਧਰਤੀ ਦੀ ਛਾਤੀ ਪਾਟ ਗਈ ਇੱਕ ਧਾਂਹ ਅੰਬਰ ਨੇ ਮਾਰੀ ਏ ਕੁਝ ਪਤਾ ਅਗੋਂ ਕੀ ਹੋਣਾ ਏਂ ਕਿਸ ਕਿਸ ਦੀ ਆਉਣੀ ਵਾਰੀ ਏ ਹਾਲੀ ਤਾਂ ਮਾਤਾ ਗੁਜਰੀ ਨੇ ਪਹਿਲੀ ਹੀ ਚੋਟ ਸਹਾਰੀ ਏ ! ਕੱਟ ਗਈ ਮੁਸੀਬਤ ਵਤਨਾਂ ਦੀ ਸਤਿਗੁਰ ਦੀ ਗਰਦਨ ਕੱਟ ਗਈ ਏ ਔਰੰਗਜ਼ੇਬ ਤੇਰੇ ਪਾਪਾਂ ਦੀ ਆਕਾਸ਼ ਤੇ ਬਦਲੀ ਫਟ ਗਈ ਏ ! ਔਹ ਦੇਗੇ ਵਿਚ ਤੇ ਰੂਈ ਵਿਚ ਜਿੰਦ ਕੌਣ ਜਲਾਈ ਜਾਂਦੇ ਨੇ ਇਹ ਨਵੇਂ ਮੁਸੱਵਰ ਸਿੱਖੀ ਦੀ ਤਸਵੀਰ ਬਣਾਈ ਜਾਂਦੇ ਨੇ ਆਰੇ ਦੇ ਦੰਦੇ ਮਤੀ ਦਾਸ ਤੇਰਾ ਖ਼ੂਨ ਬਹਾਈ ਜਾਂਦੇ ਨੇ ਇਸ ਖੂਨ ਨਾਲ ਉਹ ਪਾਪਾਂ ਵਾਲੀ ਅੱਗ ਬੁਝਾਈ ਜਾਂਦੇ ਨੇ ਔਹ ਸਤੀ ਦਾਸ ਵੀ ਜਲਦੀ ਹੋਈ ਰੂਈ ਦੇ ਵਿਚ ਲਪੇਟੇ ਗਏ ਐ ਨੇਕ ਬ੍ਰਾਹਮਣ ਸ਼ੁਕਰ ਮਨਾ ਤੇਰੇ ਸਾਰੇ ਦੁੱਖ ਸਮੇਟੇ ਗਏ ਔਰੰਗਜ਼ੇਬ ਤਾਂ ਖ਼ਾਲੀ ਸੀ ਗੁਰ ਤੇਗ਼ ਬਹਾਦਰ ਨੂਰੀ ਸੀ ਜਿਉਂ ਆਸਮਾਨ ਤੇ ਧਰਤੀ ਹੈ ਦੋਹਾਂ ਵਿਚ ਇਤਨੀ ਦੂਰੀ ਸੀ ਸਿਰ ਦੇਣਾ ਤੇਗ਼ ਬਹਾਦਰ ਦਾ ਦਿੱਲੀ ਵਿਚ ਬੜਾ ਜ਼ਰੂਰੀ ਸੀ ਸੱਚ ਪੁੱਛੋ ਇਹਦੇ ਸੀਸ ਬਿਨਾਂ ਗੁਰਸਿੱਖੀ ਅਜੇ ਅਧੂਰੀ ਸੀ ਮੇਰੇ ਸਤਿਗੁਰ ਤੇਗ਼ ਬਹਾਦਰ ਨੇ ਜਿੰਦ ਜੰਜੂਆਂ ਲੇਖੇ ਲਾ ਦਿੱਤੀ ਤੇ ਆਸਮਾਨ ਤੋਂ ਵੀ ਉੱਚੀ ਦੀਵਾਰ ਜ਼ੁਲਮ ਦੀ ਢਾ ਦਿੱਤੀ ਤੂੰ ਤੇਗ਼ ਬਹਾਦਰ ਧੰਨ ਧੰਨ ਤੇਰੀ ਦਾਤਾ ਧੰਨ ਕਮਾਈ ਏ ਰੁੜ੍ਹਦੀ ਹੋਈ ਬੇੜੀ ਭਾਰਤ ਦੀ ਤੂੰ ਆਣ ਕਿਨਾਰੇ ਲਾਈ ਏ ਪਾਪਾਂ ਦੀ ਅੱਗ ਬੁਝਾਵਣ ਲਈ ਤੂੰ ਦਿਲ ਦੀ ਰੱਤ ਬਹਾਈ ਏ ਉਸ ਰੱਤ ਦੀ ਸਾਡੇ ਗੁਰਧਾਮਾਂ ਤੇ ਮੰਦਰਾਂ ਵਿਚ ਰੁਸ਼ਨਾਈ ਏ ਜੇ ਗੋਬਿੰਦ ਰਾਏ ਬਾਪੂ ਦਾ ਸਦਮਾ ਨਾ ਸਿਰ ਤੇ ਸਹਿ ਜਾਂਦਾ ਕੀ ਨਿਰਾ ਜਨੇਊ ਲਹਿਣਾ ਸੀ ਪੰਡਤਾ ਤੇਰਾ ਸਿਰ ਵੀ ਲਹਿ ਜਾਂਦਾ ਸਿੰਘ ਸਿਰ ਕਟਵਾਉਣੋ ਨਹੀਂ ਮੁੜਦੇ ਮੁੜ ਜਾਂਦੇ ਮੂੰਹ ਤਲਵਾਰਾਂ ਦੇ ਇਹ ਸਸਤਾ ਖੂਨ ਲੁਟਾਉਂਦੇ ਨੇ ਪੁੱਛਦੇ ਨਹੀਂ ਭਾਅ ਬਾਜ਼ਾਰਾਂ ਦੇ ਪੱਤ ਝੜਾਂ 'ਚ ਰਹਿੰਦੇ ਰਹਿੰਦੇ ਵੀ ਗਾਉਂਦੇ ਨੇ ਗੀਤ ਬਹਾਰਾਂ ਦੇ ਨਿਤ ਮੌਤ ਕਸੀਦੇ ਪੜ੍ਹਦੀ ਏ ਇਨ੍ਹਾਂ ਸਿਰ ਲਥਿਆਂ ਸਰਦਾਰਾਂ ਦੇ ਅਸੀਂ ਫੋਕੇ ਧਰਨੇ ਨਹੀਂ ਦੇਂਦੇ ਸਿਰ ਤਲੀ ਤੇ ਧਰਨਾ ਆਉਂਦਾ ਏ ਅਣਖੀਲਾ ਜੀਵਨ ਜੀਣ ਲਈ ਸਾਨੂੰ ਹੱਸ ਕੇ ਮਰਨਾ ਆਉਂਦਾ ਏ ਐ ਸਤਿਗੁਰ ਤੇਰਾ ਕੀਤਾ ਅੱਜ ਉਪਕਾਰ ਵਤਨ ਨੂੰ ਭੁੱਲ ਗਿਆ ਵਡਮੁੱਲਾ ਖੂਨ ਸ਼ਹੀਦਾਂ ਦਾ ਅੱਜ ਕੌਡਾਂ ਦੇ ਭਾਅ ਤੁੱਲ ਗਿਆ ਸਿੰਘ ਦਸਮ ਪਿਤਾ ਦਾ ਹੀਰਾ ਸੀ ਅੱਜ ਮਿੱਟੀ ਦੇ ਵਿਚ ਰੁੱਲ ਗਿਆ ਚੇਤਾ ਹੈ ਸੰਨ ਚੁਰਾਸੀ ਦਾ ਸਾਡੀ ਕੀਤੀ ਦਾ ਪੈ ਮੁੱਲ ਗਿਆ ਜਿਸ ਚੜ੍ਹਦੇ ਸੰਨ ਚੁਰਾਸੀ ਵਿਚ ਆਹ ਜ਼ੁਲਮ ਅਸਾਂ ਤੇ ਢਾ ਦਿੱਤਾ ਸਿੰਘਾਂ ਨੇ ਸਿਤਮ ਸਹਾਰ ਲਿਆ ਤੇ ਸਭ ਕੁਝ ਮਨੋਂ ਭੁਲਾ ਦਿੱਤਾ ਸਾਨੂੰ ਬਾਗ਼ੀ ਬਾਗ਼ੀ ਕਹਿੰਦੇ ਨੇ ਅਲਜ਼ਾਮ ਅਸਾਂ ਨੂੰ ਅੱਜ ਦਾ ਏ ਸਤਿਗੁਰ ਹੀ ਸਾਡਾ ਰਾਖਾ ਏ ਸਤਿਗੁਰ ਹੀ ਪੜਦੇ ਕੱਜਦਾ ਏ ਨਿਤ ਨਵੇਂ ਨਵੇਰੇ ਸੀਨੇ ਵਿਚ ਇਕ ਨਵਾਂ ਹੀ ਨਸ਼ਤਰ ਵੱਜਦਾ ਏ ਸਿੰਘ ਵਿਚ ਮੁਸੀਬਤ ਘਿਰਿਆ ਵੀ ਪਿਆ ਸ਼ੇਰ ਵਾਂਗਰਾਂ ਗੱਜਦਾ ਏ ਵਤਨਾਂ ਵਿੱਚ ਰੌਲਾ ਰੱਪਾ ਹੈ ਇੱਕ ਮਸਜਦ ਦਾ ਇੱਕ ਮੰਦਰ ਦਾ ਜੇ ਅਸਲੀ ਗਲ ਫਰੋਲੋ ਤਾਂ ਇਹ ਝਗੜਾ ਹੈ ਸਭ ਅੰਦਰ ਦਾ

ਸ਼ਹੀਦ ਦਰਸ਼ਨ ਸਿੰਘ ਫੇਰੂਮਾਨ

ਸੱਤਰ ਤੇ ਚਾਰ ਚੁਹੱਤਰ ਦਿਨ ਇੱਕ ਸ਼ਮ੍ਹਾ ਅਨੋਖੀ ਬਲਦੀ ਰਹੀ ਦਿਨ ਰਾਤ ਅੱਗ ਦੀਆਂ ਲਾਟਾਂ ਤੇ ਇੱਕ ਸ਼ੇਰ ਦੀ ਚਰਬੀ ਢਲਦੀ ਰਹੀ ਸਿੱਖ ਕੌਮ ਵੀ ਇਕ ਫੁਲਵਾੜੀ ਹੈ ਹਰ ਝੱਖੜ ਸਿਰ ਤੇ ਝਲਦੀ ਰਹੀ ਫੁੱਲ ਜਿਉਂ ਜਿਉਂ ਇਸ ਦੇ ਝੜਦੇ ਰਹੇ ਇਹ ਤਿਉਂ ਤਿਉਂ ਫੁਲਦੀ ਫਲਦੀ ਰਹੀ ਇਹ ਦੁਨੀਆਂ ਸਾਰੀ ਫ਼ਾਨੀ ਹੈ ਇਤਬਾਰ ਨਾ ਕਰੋ ਸੁਆਸਾਂ ਦੇ ਦਰਸ਼ਨ ਸਿੰਘ ਸਾਨੂੰ ਦੱਸ ਗਿਆ ਕੀ ਅਰਥ ਹੁੰਦੇ ਅਰਦਾਸਾਂ ਦੇ ਸੀ ਗੱਲ ਗੁਆਈ ਗਾਲੜੀਆਂ ਉਨ ਆਪਣੀ ਜਾਨ ਗੁਆ ਲਈ ਏ ਤੇ ਸਤਿਗੁਰ ਤੇਗ਼ ਬਹਾਦਰ ਦੇ ਚਰਨਾਂ ਵਿਚ ਬਿਰਤੀ ਲਾ ਲਈ ਏ ਉਹਨੂੰ ਤਾਂ ਭਾਈ ਦਿਆਲੇ ਨੇ ਘੁੱਟ ਕੇ ਗਲਵਕੜੀ ਪਾ ਲਈ ਏ ਆਪਣਾ ਤਾਂ ਕੁੱਝ ਨਹੀਂ ਬਚਿਆ ਉਨ ਕੌਮ ਦੀ ਅਣਖ ਬਚਾ ਲਈ ਏ ਉਸ ਅੰਮ੍ਰਿਤ ਪੀਤਾ ਖੰਡੇ ਦਾ ਬਣ ਕਲਗੀਧਰ ਦਾ ਸ਼ੇਰ ਗਿਆ ਕੀ ਫੇਰੂਮਾਨ ਸ਼ਹੀਦ ਹੋਇਆ ਪੰਜਾਬ ਦੀ ਕਿਸਮਤ ਫੇਰ ਗਿਆ ਪ੍ਰਧਾਨ ਮੰਤਰੀ ਇੰਦਰਾ ਵੀ ਉਹਨੂੰ ਮਿੰਨਤਾਂ ਨਾਲ ਮਨਾਉਂਦੀ ਰਹੀ ਹਰ ਟੋਲੀ ਲੀਡਰ ਲੋਕਾਂ ਦੀ ਉਹਦੇ ਦਰ ਤੇ ਸੀਸ ਨਿਵਾਉਂਦੀ ਰਹੀ ਪੰਜਾਬ ਹਕੂਮਤ ਵੀ ਉਹਨੂੰ ਰਸਤੇ ਤੋਂ ਪਰੇ ਹਟਾਉਂਦੀ ਰਹੀ ਉਸ ਮਰਦ ਮੁਜਾਹਦ ਦੇ ਮੂੰਹੋਂ ਇੱਕ ਵਾਜ ਇਹੋ ਹੀ ਆਉਂਦੀ ਰਹੀ ਮੈਂ ਅੰਮ੍ਰਿਤ ਪੀਤਾ ਖੰਡੇ ਦਾ ਕਰ ਮਕਸਦ ਨਾ ਮੇਰਾ ਫੌਤ ਦਿਉ ਮੈਨੂੰ ਇੱਕ ਵਸਤ ਜ਼ਰੂਰ ਦਿਉ ਜਾਂ ਚੰਡੀਗੜ੍ਹ ਜਾਂ ਮੌਤ ਦਿਉ ਮੈਂ ਸਹੁੰ ਖਾਧੀ ਹੈ ਸਿੱਖੀ ਦੀ ਹੁਣ ਅੰਨ ਕਦੇ ਨਾ ਖਾਵਾਂਗਾ ਗੁਰੂ ਪੰਥ ਦੇ ਨਾਲ ਧਰੋਹ ਕਰਕੇ ਤਨਖਾਹੀਆ ਨਹੀਂ ਕਹਾਵਾਂਗਾ ਜੇ ਅੰਨ ਦਾ ਭੋਰਾ ਖਾਵਾਂਗਾ ਤਾਂ ਮਾਸ ਵਤਨ ਦਾ ਖਾਵਾਂਗਾ ਦਸ਼ਮੇਸ਼ ਪਿਤਾ ਦੇ ਦਰ ਉਤੇ ਮੈਂ ਕੀ ਮੂੰਹ ਲੈ ਕੇ ਜਾਵਾਂਗਾ ਅੱਜ ਮੂੰਹ ਵਿਚ ਉਂਗਲਾਂ ਪਾਉਂਦੀਆਂ ਨੇ ਕੁਲ ਕੌਮਾਂ ਹਿੰਦੋਸਤਾਨ ਦੀਆਂ ਪਰਵਾਨੇ ਸਿਫ਼ਤਾਂ ਕਰਦੇ ਨੇ ਦਰਸ਼ਨ ਸਿੰਘ ਫੇਰੂਮਾਨ ਦੀਆਂ ਉਹ ਭੁਖ ਨੂੰ ਖਾਈ ਜਾਂਦਾ ਸੀ ਦੁਨੀਆਂ ਪਈ ਖੀਰਾਂ ਖਾਂਦੀ ਸੀ ਉਹ ਨਾਨਕ ਨਾਨਕ ਜਪਦਾ ਸੀ ਉਹਦੀ ਜੀਭ ਜਦੋਂ ਥਥਲਾਂਦੀ ਸੀ ਉਹਦੇ ਕੋਲੇ ਹੁੰਦੇ ਜਾਂਦੇ ਸੀ ਆਕ੍ਰਿਤਘਣਾਂ ਦੀ ਚਾਂਦੀ ਸੀ ਕੋਈ ਬੈਠਾ ਈਦ ਮਨਾਉਂਦਾ ਸੀ ਉਹਦੀ ਖੱਲ ਉਤਰਦੀ ਜਾਂਦੀ ਸੀ ਜਦ ਦਰਸ਼ਨ ਕੀਤੇ ਬਾਪੂ ਦੇ ਉਹਦੀ ਲਾਡ ਲਡਿੱਕੀ ਬੱਚੀ ਨੇ ਤੇ ਭਰੇ ਕਲੇਜੇ ਨਾਲ ਕਿਹਾ ਉਸ ਬੋਲ ਤੋਲ ਦੀ ਸੱਚੀ ਨੇ ਬਾਪੂ ਤੂੰ ਖ਼ਾਤਿਰ ਜਿਹਨਾਂ ਦੀ ਅੱਜ ਸਖ਼ਤ ਤਸੀਹੇ ਝੱਲੇ ਨੇ ਤੇਰੀ ਕਦਰ ਉਨ੍ਹਾਂ ਨੇ ਕੀ ਕਰਨੀ ਬੇਕਦਰੇ ਬੜੇ ਨਿਗੱਲੇ ਨੇ ਦਰ ਉੱਚਾ ਬੜਾ ਸ਼ਹੀਦੀ ਦਾ ਲੱਭਣ ਦੇ ਢੰਗ ਅਵੱਲੇ ਨੇ ਜੇ ਸਿਰ ਦਿਤਿਆਂ ਵੀ ਮਿਲ ਜਾਵੇ ਤਾਂ ਸਮਝਾਂ ਭਾਗ ਸਵੱਲੇ ਨੇ ਤੂੰ ਜਿਨ੍ਹਾਂ ਦੀ ਖ਼ਾਤਿਰ ਮਰਨਾ ਏ ਤੇਰੇ ਮਰਨੇ ਤੇ ਕੀ ਆਵਣਗੇ ਤੇਰੀ ਲਾਸ਼ ਦੇ ਉਤੇ ਬੇਕਦਰੇ ਕੀ ਦੋ ਗਜ਼ ਕੱਪੜਾ ਪਾਵਣਗੇ ? ਉੱਤਰ ਵਿਚ ਆਖਿਆ ਬਾਪੂ ਨੇ ਕੀ ਜਿੰਦ ਅਜਾਬੋਂ ਛੁਟਦੀ ਏ ਮੈਂ ਵਰਤ ਤੋੜ ਲਾਂ ਹੇ ਬੇਟੀ ਮੇਰੀ ਪ੍ਰੀਤ ਪੰਥ ਤੋਂ ਟੁਟਦੀ ਏ ਦੁਨੀਆਂ ਦਾ ਚਮਨ ਅਨੋਖਾ ਹਰ ਪੰਛੀ ਦੀ ਚੋਗ ਨਿਖੁਟਦੀ ਏ ਤੇਰੇ ਫੁੱਟ ਫੁੱਟ ਬੱਚੀਏ ਰੋਣ ਨਾਲ ਪੰਜਾਬ ਦੀ ਕਿਸਮਤ ਫੁਟਦੀ ਏ ਅਰਦਾਸਾ ਕਰਕੇ ਭੌਂ ਜਾਵਾਂ ਲੈ ਲਵਾਂ ਹਕੂਮਤ ਦੇਸ਼ਾਂ ਦੀ ਮੈਂ ਕਲਗੀਧਰ ਦਾ ਸੇਵਕ ਹਾਂ ਮੈਨੂੰ ਸ਼ਰਮ ਮਾਰਦੀ ਕੇਸਾਂ ਦੀ ਕੋਈ ਢਾਈ ਮਹੀਨੇ ਥੋੜ੍ਹੇ ਸਨ ਰੱਤ ਤੁਬਕਾ ਤੁਬਕਾ ਡੁਲ੍ਹਦੀ ਰਹੀ ਕਾਲਖ ਪੰਜਾਬ ਦੇ ਮਸਤਕ ਦੀ ਉਹਦੇ ਲਾਲ ਲਹੂ ਵਿਚ ਧੁਲਦੀ ਰਹੀ ਉਹ ਰੋਜ਼ ਮੌਤ ਨਾਲ ਘੁਲਦਾ ਸੀ ਤੇ ਮੌਤ ਉਹਦੇ ਨਾਲ ਘੁਲਦੀ ਰਹੀ ਨਾ ਉਨ ਖਾਧਾ ਨਾ ਇਨ ਖਾਧਾ ਦੋਹਾਂ ਦੀ ਤਾਕਤ ਤੁਲਦੀ ਰਹੀ ਜਦ ਆਇਆ ਰੋਜ਼ ਚੁਹਤਰਵਾਂ ਤਾਂ ਸਮੇਂ ਨੇ ਰੰਗ ਵਟਾ ਦਿੱਤਾ ਜ਼ਿੰਦਗੀ ਦੇ ਓਸ ਘੁਲੈਟੇ ਨੇ ਝਟ ਮੌਤ ਦਾ ਮੋਢਾ ਲਾ ਦਿੱਤਾ ਅੱਜ ਦਰਸ਼ਨ ਸਿੰਘ ਨੂੰ ਕੀ ਹੋਇਆ ਉਹਦੀ ਜਿੰਦ ਪੰਥ ਤੋਂ ਵਾਰੀ ਗਈ ਉਹਦੇ ਸਿਰ ਤੇ ਦੇਸ਼ ਦਾ ਕਰਜ਼ਾ ਸੀ ਰੱਤ ਦੇ ਕੇ ਰਕਮ ਉਤਾਰੀ ਗਈ ਉਹ ਦੂਤੀਆ ਗੁਲ ਮੁਹੰਮਦ ਦੀ ਕਿਉਂ ਸ਼ਕਲ ਦੋਬਾਰਾ ਧਾਰੀ ਗਈ ਤੇ ਮੁੜਕੇ ਗੁਰੂ ਗੋਬਿੰਦ ਸਿੰਘ ਦੇ ਸੀਨੇ ਵਿਚ ਖੰਜਰ ਮਾਰੀ ਗਈ ਅੱਗ ਲਗ ਗਈ ਦੇਸ਼ ਦੀ ਧਰਤੀ ਨੂੰ ਨਾ ਹੰਝੂਆਂ ਨਾਲ ਬੁਝਾਈ ਗਈ ਅਰਥੀ ਵੀ ਓਸ ਬਹਾਦਰ ਦੀ ਕੰਡਿਆਂ ਦੇ ਨਾਲ ਸਜਾਈ ਗਈ ਆਹ ! ਫੇਰੂਮਾਨ ਕੀ ਬੀਤ ਗਿਆ ਸਿੱਖ ਕੌਮ ਤੇ ਬਿਪਤਾ ਬੀਤੀ ਏ ਸਿੱਖ ਕੌਮ ਦੇ ਬੀਰ ਬਹਾਦਰ ਨੇ ਵਾਹ ਘੋਰ ਤਪੱਸਿਆ ਕੀਤੀ ਏ ! ਅੰਬਰ ਦੇ ਕੁਲ ਸ਼ਹੀਦਾਂ ਤੋਂ ਉਨ ਸ਼ਾਬਾਸ਼ੇ ਲੈ ਲੀਤੀ ਏ ਸਿੱਖੀ ਦੀ ਖ਼ਾਤਿਰ ਮਿਟ ਜਾਣਾ ਅਜ਼ਲਾਂ ਤੋਂ ਸਾਡੀ ਨੀਤੀ ਏ ! ਸਫ਼ਰੀ ਉਹ ਹੇਤੂ ਵਤਨਾਂ ਦਾ ਜੋ ਦੇਸ਼ ਦੀ ਖਾਤਿਰ ਖੋ ਜਾਵੇ ਹੁਣ ਸੀਸ ਤਲੀ ਤੇ ਧਰ ਲੀਤਾ ਜੋ ਹੋਣਾ ਹੈ ਸੋ ਹੋ ਜਾਵੇ

ਭਾਈ ਸੰਗਤ ਸਿੰਘ

ਕਿਲ੍ਹਾ ਛਡਦਿਆਂ ਪਿਤਾ ਦਸ਼ਮੇਸ਼ ਬੋਲੇ ਕਾਇਆ ਨਾਲ ਕੋਈ ਸਿੰਘੋ ਪਿਆਰ ਨੀ ਰਿਹਾ ਜਿੰਨੇ ਪੰਥ ਖਾਤਿਰ ਤੁਸਾਂ ਦੁਖ ਝੱਲੇ ਕੋਈ ਅੰਤ ਨੀ ਰਿਹਾ ਕੋਈ ਸ਼ੁਮਾਰ ਨੀ ਰਿਹਾ ਪਿਤਾ ਮੇਰਾ ਵੀ ਦਿੱਲੀ ਸ਼ਹੀਦ ਹੋਇਆ ਫਿਰ ਅਜੀਤ ਨੀ ਰਿਹਾ ਤੇ ਜੁਝਾਰ ਨੀ ਰਿਹਾ ਨਿੱਕੇ ਲਾਲਾਂ ਤੇ ਮਾਤਾ ਦੀ ਖ਼ਬਰ ਕੋਈ ਨੀ ਮੇਰੇ ਨਾਲ ਕੋਈ ਮੇਰਾ ਪਰਿਵਾਰ ਨੀ ਰਿਹਾ ਜੋੜਾ ਨਨ੍ਹੇ ਮਾਸੂਮਾਂ ਚਾਈਂ ਚਾਈਂ ਜਾ ਕੇ ਦਾਦੇ ਦੀ ਗੋਦੀ ਚ ਬਹਿ ਗਿਆ ਏ ਮੇਰੇ ਵਤਨ ਤੂੰ ਬੋਲ ਨਾ ਮੇਰੇ ਜੁਮੇਂ ਤੇਰਾ ਹੋਰ ਬਕਾਇਆ ਕੀ ਰਹਿ ਗਿਆ ਏ ਹੁਣ ਮੈਂ ਗੜ੍ਹੀ ਚਮਕੌਰ ਚੋਂ ਖਾਲਸਾ ਜੀ ਤੁਹਾਡਾ ਹੁਕਮ ਵਜਾ ਕੇ ਚੱਲਿਆ ਹਾਂ ਧੰਨ ਭਾਗ ਕਿ ਲੋਕਾਂ ਦੇ ਪੁੱਤਰਾਂ ਲਈ ਆਪਣੇ ਪੁੱਤਰ ਕੁਹਾ ਕੇ ਚੱਲਿਆ ਹਾਂ ਮੈਨੂੰ ਸੇਵਾ ਅਕਾਲ ਨੇ ਲਾਈ ਜਿਹੜੀ ਉਹ ਮੈਂ ਸੇਵਾ ਨਿਭਾ ਕੇ ਚੱਲਿਆ ਹਾਂ ਗਿਣਦੇ ਰਹਿਣਗੇ ਵੈਰੀ ਮੈਦਾਨ ਅੰਦਰ ਜਿੰਨੀਆਂ ਲੋਥਾਂ ਵਛਾ ਕੇ ਚੱਲਿਆ ਹਾਂ ਸੰਗਤ ਸਿੰਘ ਦੀ ਹੈਸੀ ਨੁਹਾਰ ਮਿਲਦੀ ਦਸਮ ਪਿਤਾ ਦੀ ਨੂਰੀ ਨੁਹਾਰ ਦੇ ਨਾਲ ਸੱਚੇ ਪਾਤਸ਼ਾਹ ਜੱਫੀ 'ਚ ਲੈ ਉਹਨੂੰ ਬੋਲੇ ਮੁਖ ਤੋਂ ਬੜੇ ਪਿਆਰ ਦੇ ਨਾਲ ਆਹ ਲੈ ਸੰਗਤ ਸਿੰਘਾ ਆਹ ਲੈ ਸਾਂਭ ਕਲਗ਼ੀ ਤੋੜਾ ਆਪਣੇ ਸੀਸ ਸਜਾ ਕੇ ਬਹੁ ਦੁਸ਼ਮਨ ਸਮਝੇ ਤੂੰ ਗੁਰੂ ਗੋਬਿੰਦ ਸਿੰਘ ਹੈਂ ਦੁਸ਼ਮਨ ਤਾਈ ਭੁਲੇਖੇ 'ਚ ਪਾ ਕੇ ਬਹੁ ਜਿਥੇ ਬੈਠਾ ਸਾਂ ਮੈਂ ਕਮਾਨ ਫੜ ਕੇ ਤੂੰ ਵੀ ਉਥੋਂ ਹੀ ਚਿੱਲਾ ਚੜ੍ਹ ਕੇ ਬਹੁ ਗਿੱਦੜ ਆਉਣ ਹਜ਼ਾਰ ਤਾਂ ਟਾਕਰੇ ਤੇ ਅਗੋਂ ਸ਼ੇਰ ਦਾ ਜਿਗਰਾ ਬਣਾ ਕੇ ਬਹੁ ਖੰਡੇਧਾਰ ਪਿਲਾਈ ਏ ਪਹੁਲ ਤੈਨੂੰ ਗੁਰੂ ਪੰਥ ਤੋਂ ਜਿੰਦ ਘੁਮਾਈਂ ਸਿੰਘਾ ਲਹਿ ਜਾਏ ਸੀਸ ਵੀ ਤੇਰਾ ਬੇਸ਼ਕ ਧੜ ਤੋਂ ਮੇਰੇ ਬਾਣੇ ਨੂੰ ਲਾਜ ਨਾ ਲਾਈਂ ਸਿੰਘਾ ਸੰਗਤ ਸਿੰਘ ਨੇ ਕਿਹਾ ਅਧੀਨਗੀ ਨਾ' ਤੁਹਾਡਾ ਗੁਰੂ ਜੀ ਹੁਕਮ ਵਜਾ ਦਿਆਂਗਾ ਜਿਹੜੀ ਸੇਵਾ ਲਗਾਈ ਏ ਮੇਰੇ ਜੁਮੇਂ ਓਸ ਸੇਵਾ ਨੂੰ ਸਿਰੇ ਚੜ੍ਹਾ ਦਿਆਂਗਾ ਕਿੰਨਾ ਬਖਸ਼ਿਆ ਮੈਨੂੰ ਬੁਲੰਦ ਰੁਤਬਾ ਹੋ ਸਕੇ ਤਾਂ ਮੁੱਲ ਚੁਕਾ ਦਿਆਂਗਾ ਦੁਸ਼ਮਨ ਕੀ ਮੈਂ ਅੰਬਰੀ ਬਿਜਲੀਆਂ ਨੂੰ ਫੜ ਕੇ ਮੌਤ ਦੇ ਮੂੰਹ ਵਿਚ ਪਾ ਦਿਆਂਗਾ ਮੈਨੂੰ ਪੰਥ ਪਿਆਰੇ ਤੇ ਮਾਣ ਚੋਖਾ ਤਾਹੀਉਂ ਪੰਥ ਦਾ ਮੈਂ ਸੇਵਾਦਾਰ ਬਣਿਆ ਮੈਨੂੰ ਫ਼ਖ਼ਰ ਹੈ ਸੱਚਿਆ ਸ਼ਹਿਨਸ਼ਾਹਾ ਪਛੜੀ ਜਾਤ ਤੋਂ ਮੈਂ ਸਰਦਾਰ ਬਣਿਆ ਮੇਰੇ ਦੇਸ਼ ਦੀਆਂ ਜਾਤਾਂ ਵੱਡੀਆਂ ਨੇ ਜਿਹੜਾ ਕਰਮ ਕਮਾਇਆ ਮੈਂ ਜਾਣਦਾ ਹਾਂ ਚੰਦੂ ਚੰਦਰੇ ਪੰਜਵੇਂ ਗੁਰੂ ਉਤੇ ਸੜਦਾ ਰੇਤਾ ਪੁਆਇਆ ਮੈਂ ਜਾਣਦਾ ਹਾਂ ਸੁੱਚਾ ਨੰਦ ਜ਼ਮਾਨੇ ਦੀ ਜੂਠ ਜਿਸਨੇ ਸੂਬੇ ਤਾਈਂ ਭੜਕਾਇਆ ਮੈਂ ਜਾਣਦਾ ਹਾਂ ਜਿਹੜਾ ਗੰਗੂ ਬ੍ਰਾਹਮਣ ਨੇ ਲੋਭ ਲੈ ਕੇ ਲਾਲਾਂ ਤਾਈਂ ਪਕੜਾਇਆ ਮੈਂ ਜਾਣਦਾ ਹਾਂ ਪਛੜੀ ਹੋਈ ਸ਼੍ਰੇਣੀ ਬੇਸ਼ੱਕ ਸਾਡੀ ਅਸੀਂ ਪੰਥ ਦੀ ਸੇਵਾ ਕਮਾਉਣ ਵਾਲੇ ਨਾਵੇਂ ਪਿਤਾ ਦਾ ਦਿੱਲੀਉਂ ਸੀਸ ਚੁੱਕ ਕੇ ਆਨੰਦਪੁਰ ਹਾਂ ਅਸੀਂ ਲਿਆਉਣ ਵਾਲੇ ਪੰਜ ਸੱਤ ਬਕਾਇਆ ਸੀ ਚਾਲੀਆਂ 'ਚੋਂ ਬਾਹਰ ਕਿਲੇ ਚੋਂ ਬੀਰ ਬਲਕਾਰ ਆਏ ਡੰਗਣ ਵਾਸਤੇ ਫ਼ੌਜ ਜਰਵਾਣਿਆਂ ਦੀ ਫਨੀਅਰ ਸ਼ੂਕਦੇ ਫਨ ਖਿਲਾਰ ਆਏ ਐਸੀ ਵਿਚ ਮੈਦਾਨ ਦੇ ਤੇਗ ਵਾਹੀ ਲੋਥਾਂ ਡਿਗੀਆਂ ਦਾ ਨਾ ਸ਼ੁਮਾਰ ਆਏ ਜਿਵੇਂ ਨੀਲੇ ਆਕਾਸ਼ ਚੋਂ ਫੇਰ ਮੁੜ ਕੇ ਲੜਨ ਲਈ ਅਜੀਤ ਜੁਝਾਰ ਆਏ ਲੜਦੇ ਲੜਦਿਆਂ ਸੱਭੇ ਸ਼ਹੀਦ ਹੋ ਗਏ ਸੰਗਤ ਸਿੰਘ ਨੇ ਵੀ ਆਪਾ ਵਾਰ ਦਿੱਤਾ ਦੁਸ਼ਮਨ ਸਮਝਿਆ ਇਹੋ ਗੋਬਿੰਦ ਸਿੰਘ ਹੈ ਧੋਖਾ ਦੇ ਕੇ ਸੀਸ ਉਤਾਰ ਦਿੱਤਾ ਜਦੋਂ ਦਿੱਲੀ ਦਰਬਾਰ ਵਿਚ ਸੀਸ ਪੁੱਜਾ ਖੁਸ਼ੀਆਂ ਸ਼ਾਹ ਔਰੰਗਾ ਮਨਾਉਣ ਲੱਗਾ ਆਖ਼ਿਰ ਕਾਰ ਉਨ ਆਪਣੇ ਸ਼ਤਰੂ ਲਈ ਦੁਆ ਮੰਗੀ ਤੇ ਹੱਥ ਫੈਲਾਉਣ ਲੱਗਾ ਸੁਣਿਆ ਕੀ ਕਿ ਨੀਲੇ ਆਕਾਸ਼ ਉਤੇ ਵਾਰ ਵਾਰ ਆਵਾਜ਼ਾ ਇਹ ਆਉਣ ਲੱਗਾ ਪਾਪੀ ਸੂਬਾ ਸਰਹੰਦ ਦਾ ਬਾਦਸ਼ਾਹਾ ਤੈਨੂੰ ਜਾਣ ਕੇ ਬੁੱਧੂ ਬਣਾਉਣ ਲੱਗਾ ਇਹ ਸੀਸ ਨਹੀਂ ਗੁਰੂ ਗੋਬਿੰਦ ਸਿੰਘ ਦਾ ਇਹ ਤਾਂ ਸੀਸ ਸੰਗਤ ਸਿੰਘ ਨਾਦਾਰ ਦਾ ਏ ਸਫ਼ਰੀ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਤਾਂ ਮਾਛੀਵਾੜੇ 'ਚ ਚੁੱਭੀਆਂ ਮਾਰਦਾ ਏ

ਕਸ਼ਮੀਰ ਦੇ ਦੁਖੀ ਪੰਡਤ

ਰਵਾਂ ਰਵੀਂ ਕਸ਼ਮੀਰ ਦੇ ਦੁਖੀ ਪੰਡਤ ਸ਼ਹਿਰ ਸ੍ਰੀ ਅਨੰਦਪੁਰ ਆਣ ਪਹੁੰਚੇ ਦਰਦ ਮੰਦਾਂ ਦੇ ਦਰਦ ਵੰਡਾਏ ਜਿਹੜਾ ਓਸ ਦਰਦੀ ਦੀ ਕਰਨ ਪਛਾਣ ਪਹੁੰਚੇ ਤਾਣੇ ਜ਼ੁਲਮ ਤੇ ਸਿਤਮ ਨੇ ਤਣੇ ਹੋਏ ਸਨ ਖਬਰੇ ! ਕਿਸ ਤਰ੍ਹਾਂ ਲਾ ਕੇ ਤਾਣ ਪਹੁੰਚੇ ਗੁਰੂ ਤੇਗ਼ ਬਹਾਦਰ ਨੂੰ ਆਪ ਆਪਣੀ ਸਾਰੀ ਦਰਦ ਕਹਾਣੀ ਸੁਣਾਣ ਪਹੁੰਚੇ ਸਾਡੇ ਮੱਥਿਉਂ ਤਿਲਕ ਵੀ ਤਿਲਕ ਗਏ ਨੇ ਅੱਧਮੋਏ ਜਨੇਊਆਂ ਚੋਂ ਜਾਨ ਨਹੀਂ ਰਹੀ ਆਨਾਂ ਵਾਲਿਆ ਆਨੇ ਦੇ ਅਸੀਂ ਰਹਿ ਗਏ ਸਾਡੀ ਅਣਖ ਨੀ ਰਹੀ ਸਾਡੀ ਆਨ ਨੀ ਰਹੀ ਸਾਨੂੰ ਕੋਈ ਸ਼ਕੈਤ ਨੀ ਦੇਸ਼ ਅੰਦਰ ਭਾਵੇਂ ਕੋਈ ਵੀ ਮਜ਼ਹਬ ਚਲਾਇਆ ਜਾਵੇ ਭਾਵੇਂ ਮੱਕੇ ਮਦੀਨੇ ਨੂੰ ਹੋਣ ਸਜਦੇ ਭਾਵੇਂ ਕਾਂਸ਼ੀ ਨੂੰ ਸੀਸ ਨਿਵਾਇਆ ਜਾਵੇ ਮੰਜ਼ਿਲ ਇਕ ਹੈ ਸਭਨਾ ਮੁਸਾਫਰਾਂ ਦੀ ਭਾਵੇਂ ਕੋਈ ਵੀ ਰਾਹ ਅਪਣਾਇਆ ਜਾਵੇ ਐਪਰ ਜ਼ੁਲਮ ਹੈ ਗਊ ਨੂੰ ਕਤਲ ਕਰਕੇ ਲਹੂ ਮੱਥੇ ਬ੍ਰਾਹਮਣ ਦੇ ਲਾਇਆ ਜਾਵੇ ਜੇ ਤੂੰ ਚਾਹੇਂ ਤਾਂ ਸੱਚਿਆ ਸ਼ਹਿਨਸ਼ਾਹਾ ਹਵਾ ਅਜੇ ਵੀ ਸੁੱਖਾਂ ਦੀ ਵਗ ਸਕਦੀ ਤੇਰੇ ਬਿਨਾ ਮੁਸੀਬਤ ਦੇ ਸਾਗਰਾਂ ਚੋਂ ਸਾਡੀ ਬੇੜੀ ਪਾਰ ਨੀ ਲਗ ਸਕਦੀ ਗੁਰਾਂ ਘੋਖਿਆ ਦੁਖੀਆਂ ਦੇ ਹਿਰਦਿਆਂ ਨੂੰ ਪੜ੍ਹਿਆ ਚਿਹਰਿਆਂ ਤਾਈਂ ਧਿਆਨ ਦੇ ਨਾਲ "ਖੂਨੀ ਹੰਝੂ ਬ੍ਰਾਹਮਣੋ ਮੱਤ ਕੇਰੋ" ਬਣਨਾ ਕੁੱਝ ਨਾ ਰੋਣ ਰੁਆਣ ਦੇ ਨਾਲ ਜੇ ਕਰ ਜੀਣਾ ਤਾਂ ਜੀਣਾ ਏਂ ਅਣਖ ਦੇ ਨਾ ਜੇਕਰ ਮਰਨਾ ਤਾਂ ਮਰਨਾ ਏ ਸ਼ਾਨ ਦੇ ਨਾਲ ਮੁਗ਼ਲ ਸ਼ਾਹੀ ਗ਼ਰੀਬਾਂ ਤੇ ਜ਼ੁਲਮ ਕਰਕੇ ਧੱਕਾ ਕਰਦੀ ਏ ਹਿੰਦੋਸਤਾਨ ਦੇ ਨਾਲ ਕੋਈ ਔਲੀਆ ਦਵੇ ਨਾ ਜਾਨ ਜਦ ਤੱਕ ਜਾਨ ਮੋਇਆਂ ਚ ਪਾਈ ਨੀ ਜਾ ਸਕਦੀ ਕਿਸੇ ਮਹਾਂ ਤਪਸੀ ਦੇ ਖੂਨ ਬਾਹਝੋਂ ਖੂਨੀ ਅੱਗ ਬੁਝਾਈ ਨੀ ਜਾ ਸਕਦੀ ਉਮਰ ਬਾਲੜੀ ਬੋਲੇ ਗੋਬਿੰਦ ਰਾਏ ਮੰਜ਼ਲ ਬਹੁਤੀ ਨੇੜੇ ਆਉਂਦੀ ਜਾਪਦੀ ਹੈ ਸੁਣਿਆ ਪਿਤਾ ਜੀ ਹਾਲ ਬ੍ਰਾਹਮਣਾਂ ਦਾ ਬਣੀ ਚੁਭਵੀਂ ਹੂਕ ਵਿਰਲਾਪ ਦੀ ਹੈ ਜਿਹਨੇ ਮਾਰ ਮੁਕਾਇਆ ਹੈ ਜੀਊਂਦਿਆਂ ਨੂੰ ਮੌਤ ਕਫ਼ਨ ਔਰੰਗੇ ਦਾ ਨਾਪਦੀ ਹੈ ਪੰਚਮ ਪਾਤਸ਼ਾਹ ਪਹਿਲਾਂ ਸ਼ਹੀਦ ਹੋਏ ਹੁਣ ਤਾਂ ਪਿਤਾ ਜੀਉ ਵਾਰੀ ਆਪ ਦੀ ਹੈ ਆਪਣੇ ਲਾਡਲੇ ਪੁੱਤਰ ਦੇ ਬਚਨ ਸੁਣ ਕੇ ਦਿੱਲੀ ਚਾਨਣੀ ਚੌਕ ਹਜ਼ੂਰ ਪਹੁੰਚੇ ਚੁੰਮਣ ਲਈ ਸ਼ਹੀਦੀ ਦਾ ਜਾਮ ਮਿਠਾ ਗੁਰਾਂ ਨਾਲ ਤਬਰੇਜ਼ ਮਨਸੂਰ ਪਹੁੰਚੇ !! ਮਤੀ ਦਾਸ ਦੇ ਸੀਸ ਤੇ ਰੱਖ ਆਰਾ ਗੁੱਸੇ ਨਾਲ ਜਲਾਦ ਇਹ ਕਹਿਣ ਲਗਾ ਲੈ ਉਏ ਧਰਮ ਦੇ ਹੇਤੂਆ ਹੋ ਤਗੜਾ ਤੇਰੀ ਕਾਇਆ ਦਾ ਕੋਠੜਾ ਢਹਿਣ ਲਗਾ ਮਤੀ ਦਾਸ ਉਦਾਸ ਨਾ ਰਤੀ ਹੋਇਆ ਭਾਣਾ ਮੰਨ ਕੇ ਸਖਤੀਆਂ ਸਹਿਣ ਲਗਾ ਆਰਾ ਛਾਤੀ ਸ਼ਹੀਦ ਦੀ ਚੀਰ ਕੇ ਜਦ ਉਹਦੇ ਕੋਮਲ ਕਲੇਜੇ 'ਚ ਲਹਿਣ ਲਗਾ ਖੂਨ ਉਛਲਿਆ ਕੇਸਰੀ ਪਏ ਛਿੱਟੇ ਇਉਂ ਲਿਖਿਆ ਗਿਆ ਦੀਵਾਰ ਉਤੇ ਗੁਰੂ ਤੇਗ ਬਹਾਦਰ ਦੇ ਤੁੱਲ ਕੋਈ ਹੋ ਸੱਕਦਾ ਨਹੀਂ ਸੰਸਾਰ ਉਤੇ ਸਤੀ ਦਾਸ ਵੀ ਧਰਮ ਤੋਂ ਸਤੀ ਹੋਇਆ ਜਲਦੀ ਰੂਈ ਅੰਦਰ ਜੁੱਸਾ ਜਾਲਿਆ ਗਿਆ ਤੇ ਦਿਆਲੇ ਨੂੰ ਉਬਲਦੀ ਦੇਗ ਅੰਦਰ ਉਬਲੇ ਆਲੂਆਂ ਵਾਂਗ ਉਬਾਲਿਆ ਗਿਆ ਗੁਰਾਂ ਉਤੇ ਜਲਾਦ ਨੇ ਤੇਗ਼ ਚੁੱਕੀ ਭਾਣਾ ਰੱਬ ਦਾ ਮੂਲ ਨਾ ਟਾਲਿਆ ਗਿਆ ਮਾਨੋਂ ਪੰਜਵੇਂ ਗੁਰਾਂ ਨੂੰ ਫੇਰ ਮੁੜਕੇ ਤੱਤੀ ਤਵੀ ਦੇ ਉੱਤੇ ਬਿਠਾਲਿਆ ਗਿਆ ਚੁੱਕੀ ਤੇਗ਼ ਜਲਾਦ ਨੇ ਤੇਗ਼ ਉੱਤੇ ਤੰਬੂ ਜ਼ੁਲਮ ਤੇ ਸਿਤਮ ਦਾ ਤਾਣ ਦਿੱਤਾ ਗੁਰੂ ਤੇਗ ਬਹਾਦਰ ਨੇ ਖਿੜੇ ਮੱਥੇ ਸੀਸ ਦਿੱਤਾ ਪਰ ਸਿਰੜ ਨੀ ਜਾਣ ਦਿੱਤਾ ਲਖੀ ਸ਼ਾਹ ਨੇ ਲੱਖਾਂ ਦਾ ਘਰ ਲੂਹ ਕੇ ਨਾਵੇਂ ਪਾਤਸ਼ਾਹ ਦਾ ਸੰਸਕਾਰ ਕੀਤਾ ਸੀਸ ਜੈਤੇ ਗ਼ਰੀਬ ਨੇ ਚੁੱਕਿਆ ਸੀ ਕਿਨੇ ਹੋਰ ਨੀ ਹਉਸਲਾ ਯਾਰ ਕੀਤਾ ਸੀਸ ਪੁੱਜਾ ਅੰਨਦਪੁਰ ਸੀਸ ਤੱਕ ਕੇ ਦਸਮ ਪਾਤਸ਼ਾਹ ਇਹ ਅਜ਼ਹਾਰ ਕੀਤਾ ਨਾਵੇਂ ਪਾਤਸ਼ਾਹ ਸੀਸ ਦਾ ਲਾ ਚੱਪੂ ਬੇੜਾ ਹਿੰਦੋਸਤਾਨ ਦਾ ਪਾਰ ਕੀਤਾ ਦਸਮ ਪਾਤਸ਼ਾਹ ਦੁਖੀ ਬ੍ਰਾਹਮਣਾਂ ਦੇ ਨੈਣੋਂ ਇੱਕ ਵੀ ਹੰਝੂ ਨੀ ਚੋਣ ਦਿੱਤਾ ਸਫ਼ਰੀ ਆਪ ਯਤੀਮ ਤਾਂ ਹੋ ਗਿਆ ਪਰ ਭਾਰਤ ਵਰਸ਼ ਯਤੀਮ ਨਾ ਹੋਣ ਦਿੱਤਾ

  • ਮੁੱਖ ਪੰਨਾ : ਕਾਵਿ ਰਚਨਾਵਾਂ, ਚਰਨ ਸਿੰਘ ਸਫ਼ਰੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ