ਕੁਲਭੂਸ਼ਨ ਬੱਧਣਵੀ ਦੇ ਪਿਤਾ ਬਾਬੂ ਅਰੂੜ ਸਿੰਘ (ਅਫਰੀਕਾ ਵਾਲੇ) ਇਲਾਕੇ ਦੀ ਬੜੀ ਵਡੀ ਸ਼ਖਸੀਅਤ ਸਨ । ਉਹ ਹੋਣਹਾਰ ਉਰਦੂ ਦੇ ਕਾਤਬ ਤੇ ਮਸੱਨਫ ਸਨ ।
ਉਹ ਇਨਕਲਾਬੀ ਸ਼ਖਸ ਬਾਂਕੇ ਦਿਆਲ ਦੇ ਪ੍ਰੈਸ ਵਿਚ ਕਾਤਬ ਵੀ ਰਹੇ । ‘ਪਗੜੀ ਸੰਭਾਲ ਜਟਾ" ਉਨ੍ਹਾਂ ਨੇ ਹੀ ਛਾਪਕੇ ਲੋਕਾਂ ਵਿਚ ਵੰਡਿਆ । ਉਹ ਲਾਲਾ ਲਾਜਪਤ ਰਾਏ,
ਬਾਬਾ ਸੋਹਨ ਸਿੰਘ ਭਕਨਾ, ਸੋਹਣ ਸਿੰਘ ਜੋਸ਼, ਟੀਕਾ ਰਾਮ ਸੁਖਨ ਤੇ ਬਾਬਾ ਨਿਧਾਨ ਸਿੰਘ ਦੇ ਬੜੇ ਚੰਗੇ ਮਿਤ੍ਰ ਸਨ । ਕੁਲਭੂਸ਼ਨ ਨੇ 1954 ਵਿਚ ਕਵਿਤਾ ਲਿਖਣੀ ਸ਼ੁਰੂ ਕਰ
ਦਿਤੀ , ਪਹਿਲੀ ਹੀ ਕਵਿਤਾ ਪ੍ਰੀਤ ਲੜੀ ਦੇ ਅਗਸਤ 1954 ਦੇ ਅੰਕ ਵਿਚ ਛਪੀ । 1973 ਤਕ ਤਕਰੀਬਨ 50 ਕੁ ਕਵਿਤਾਵਾਂ ਛਪੀਆਂ। ਉਨ੍ਹਾਂ ਦੀਆਂ ਕਵਿਤਾਵਾਂ ਫੁਲਵਾੜੀ,
ਪੰਜ ਦਰਿਆ, ਚੇਤਨਾਂ, ਪੰਜਾਬੀ ਦੁਨੀਆਂ, ਜਨ ਸਾਹਿਤ, ਆਰਸੀ ਤੇ ਸੈਨਿਕ ਸਮਾਚਾਰ ਤੇ ਰੋਜ਼ਾਨਾ ਨਵੇਂ ਜ਼ਮਾਨੇ ਵਿਚ ਛਪਦੀਆਂ ਰਹੀਆਂ । ਹੀਰਾ ਸਿੰਘ ਦਰਦ, ਤੇਰਾ ਸਿੰਘ ਚੰਨ
ਤੇ ਸੋਹਣ ਸਿੰਘ ਜੋਸ਼ ਤੋਂ ਉਨ੍ਹਾਂ ਨੂੰ ਸਾਹਿਤਕ ਸੇਧ ਮਿਲੀ।