ਕੇ ਕੈਪ (ਜਨਮ: 25 ਫ਼ਰਵਰੀ 1992-) ਭਾਰਤੀ ਪੰਜਾਬੀ ਰੈਪਰ, ਗੀਤਕਾਰ, ਸੰਗੀਤਕਾਰ ਅਤੇ ਸ਼ਾਇਰ ਹਨ।
ਇਹਨਾਂ ਦਾ ਜਨਮ ਸ਼ਹਿਰ ਪਟਿਆਲਾ (ਪੰਜਾਬ, ਭਾਰਤ) ਵਿੱਚ ਹੋਇਆ ਸੀ। ਕੇ ਕੈਪ ਨੇ ਆਪਣਾ ਸੰਗੀਤਕ ਸਫ਼ਰ ਸੰਨ 2009
ਵਿੱਚ ਸ਼ੁਰੂ ਕੀਤਾ। ਬਤੌਰ ਰੈਪਰ ਹੁਣ ਤੱਕ ਇਹਨਾਂ ਦੇ ਨਾਂ 4 ਪੰਜਾਬੀ ਰੈਪ ਐਲਬਮਾਂ ਅਤੇ 36 ਸਿੰਗਲ ਗੀਤ ਹਨ। ਕੇ ਕੈਪ
ਪੰਜਾਬੀ ਰੈਪ ਸੰਗੀਤ ਤੋਂ ਪੰਜਾਬੀ ਸਾਹਿਤ ਵੱਲ ਨੂੰ ਆਉਣ ਵਾਲੇ ਪਹਿਲੇ ਕਲਾਕਾਰ ਹਨ। ਬਤੌਰ ਸ਼ਾਇਰ ਇਹਨਾਂ ਨੇ ਆਪਣੀ
ਪਹਿਲੀ ਪੰਜਾਬੀ ਨਜ਼ਮਾਂ ਦੀ ਕਿਤਾਬ "ਖਾਹਿਸ਼" ਨੂੰ 24 ਅਗਸਤ 2024 ਨੂੰ ਜਾਰੀ ਕੀਤਾ ਹੈ।