Karnail Singh Paras ਕਰਨੈਲ ਸਿੰਘ ਪਾਰਸ

ਕਰਨੈਲ ਸਿੰਘ ਪਾਰਸ (੨੮ ਜੂਨ ੧੯੧੬–੨੮ ਫ਼ਰਵਰੀ ੨੦੦੯) ਉੱਘੇ ਪੰਜਾਬੀ ਕਵੀਸ਼ਰ ਸਨ। ਉਨ੍ਹਾਂ ਦਾ ਜਨਮ ਆਪਣੇ ਨਾਨਕੇ, ਬਰਤਾਨਵੀ ਪੰਜਾਬ ਦੇ ਫ਼ਿਰੋਜਪੁਰ ਜਿਲ੍ਹੇ ਦੇ (ਹੁਣ ਬਠਿੰਡਾ ਜਿਲ੍ਹਾ), ਪਿੰਡ ਮਹਿਰਾਜ ਵਿੱਚ ਮਾਂ ਰਾਮ ਕੌਰ ਦੀ ਕੁੱਖੋਂ ਹੋਇਆ । ਉਹਨਾਂ ਦੇ ਪਿਤਾ ਸ. ਤਾਰਾ ਸਿੰਘ ਦੀ ਉਹਨਾਂ ਦੇ ਬਚਪਨ ਵਿੱਚ ਹੀ ਮੌਤ ਹੋ ਗਈ ਸੀ । ੧੯੮੫ ਵਿੱਚ ਭਾਸ਼ਾ ਵਿਭਾਗ ਪੰਜਾਬ ਨੇ ਉਹਨਾਂ ਨੂੰ ਸ਼੍ਰੋਮਣੀ ਕਵੀਸ਼ਰ ਪੁਰਸਕਾਰ ਨਾਲ ਸਨਮਾਨਿਤ ਕੀਤਾ । ਉਨ੍ਹਾਂ ਨੇ ਪੰਜਾਬੀ ਲੋਕ-ਗਾਥਾਵਾਂ, ਧਾਰਮਿਕ ਪ੍ਰਸੰਗਾਂ ਅਤੇ ਦੇਸ਼-ਭਗਤ ਸ਼ਹੀਦਾਂ ਦੀਆਂ ਜੀਵਨੀਆਂ ਨੂੰ ਕਵੀਸ਼ਰੀ 'ਚ ਕਲਮਬੱਧ ਕੀਤਾ ।