Karamjit Singh Dhillon ਕਰਮਜੀਤ ਸਿੰਘ ਢਿੱਲੋਂ

ਕਰਮਜੀਤ ਸਿੰਘ ਢਿੱਲੋਂ ਦਾ ਜਨਮ ਮਿਤੀ 28 ਅਗਸਤ 1986 ਈ. ਨੂੰ ਸਤਿਕਾਰਯੋਗ ਪਿਤਾ ਸਰਦਾਰ ਹਰਚੰਦ ਸਿੰਘ ਜੀ ਦੇ ਘਰ,ਮਾਤਾ ਦਰਸ਼ਨ ਕੌਰ ਜੀ ਦੀ ਕੁੱਖੋਂ ਪਿੰਡ ਕੰਮਾਂ, ਤਹਿਸੀਲ ਖੰਨਾ, ਜਿਲ੍ਹਾ ਲੁਧਿਆਣਾ ਵਿਖੇ ਹੋਇਆ। ਵਿੱਦਿਅਕ ਯੋਗਤਾ, ਕੰਪਿਊਟਰ ਡਿਪਲੋਮਾ ਮੈਰੀਟਾਈਮ ਗਰੀਨਵਿੱਚ ਲੰਡਨ ਯੂਨੀਵਰਸਿਟੀ ਤੋਂ ਕੀਤਾ ਹੈ। ਪਰਿਵਾਰ ਵਿੱਚ ਇਹ ਛੇ ਭੈਣ ਭਰਾਵਾ ਵਿੱਚੋ ਸਭ ਤੋਂ ਛੋਟੇ ਹਨ ਤਿੰਨ ਵੱਡੇ ਭਰਾ ਤੇ ਦੋ ਭੈਣਾ ਹਨ। ਇਹਨਾ ਦੀ ਪਤਨੀ ਗੁਰਮੀਤ ਕੌਰ ਤੇ ਦੋ ਬੇਟੀਆਂ ਗੁਰਸਿਮਰ ਕੌਰ, ਮਨਰਾਜ ਕੌਰ ਹਨ I ਇਹਨਾਂ ਨੇ ਛੰਦ ਬੱਧ ਕਵਿਤਾ ਪਿਤਾ ਹਰਚੰਦ ਸਿੰਘ ਜੀ ਢਿੱਲੋਂ ਤੇ ਕਿੱਸਾਕਾਰ ਦਰਸ਼ਨ ਸਿੰਘ ਜੀ ਭੰਮੇ ਸਾਬ੍ਹ ਤੋ ਸਿੱਖੀ ਹੈ।
ਅੱਜ ਕੱਲ੍ਹ ਇਹ ਵੱਖ-ਵੱਖ ਵਿਸਿ਼ਆਂ ਦੇ ਕਵਿਤਾਵਾਂ ਲਿਖ ਰਹੇ ਹਨ।
Contact NO +971569057071
- ਗੁਰਿੰਦਰ ਸਿੰਘ ਸੰਧੂਆਂ