ਹਿਉਸਟਨ(ਅਮਰੀਕਾ)ਵੱਸਦੇ ਪੰਜਾਬੀ ਕਵੀ ਕਰਮ ਸਿੰਘ ਬਰਨ ਲੁਧਿਆਣਵੀ ਦਾ ਜਨਮ ਲੁਧਿਆਣੇ ਜਿਲੇ ਦੀ ਖੰਨਾ ਤਹਿਸੀਲ ਦੇ ਪਿੰਡ ਗੋਹ ਵਿਖੇ ਪਿਤਾ ਸਰਦਾਰ ਨਛੱਤਰ ਸਿੰਘ ਅਤੇ ਮਾਤਾ ਅਮਰ ਕੌਰ ਦੇ ਘਰ
ਅਪਰੈਲ 1949 ਨੂੰ ਹੋਇਆ । ਉਨਾਂ ਨੇ ਮੁਢਲੀ ਵਿਦਿਆ ਪਿੰਡ ਦੇ ਸਕੂਲ ਮਾਨੂੰਪੁਰ ਵਿਖੇ ਪ੍ਰਾਪਤ ਕੀਤੀ । ਇਸ ਦੌਰਾਨ, ਉਨ੍ਹਾਂ ਨੂੰ ਪੰਜਾਬੀ ਲੇਖਕ ਸ਼੍ਰੀ ਮਹਿੰਦਰ ਸਿੰਘ
ਮਾਨੂੰਪੁਰੀ ਦੀ ਅਗਵਾਈ ਹੇਠ ਕਵਿਤਾ ਲਿਖਣ ਦਾ ਸ਼ੌਕ ਪਿਆ । ਉਨ੍ਹਾਂ ਨੇ ਗੁਰੂ ਨਾਨਕ ਇੰਜਨੀਰਿੰਗ ਕਾਲਜ ਲੁਧਿਆਣਾ ਤੋਂ ਮਕੈਨੀਕਲ ਖੇਤਰ ਵਿਚ ਡਿਗਰੀ ਕਰਨ ਤੋਂ ਬਾਅਦ
ਕਨੇਡਾ ਦੇ ਕੈਲਗਰੀ ਸ਼ਹਿਰ ਵਿਚ ਯੂਨੀਵਰਸਿਟੀ ਤੋਂ ਇੰਜਨੀਰਿੰਗ ਵਿਚ ਉੱਚ ਡਿਗਰੀ ਪ੍ਰਾਪਤ ਕੀਤੀ । ਕੈਨੇਡਾ ਅਤੇ ਅਮਰੀਕਾ ਦੀਆਂ ਪੈਟਰੋਲੀਅਮ ਕੰਪਨੀਆਂ ਵਿਚ ਕੰਮ ਕਰਨ
ਤੋਂ ਬਾਅਦ ਉਹ ਅੱਜ ਕੱਲ ਅਮਰੀਕਾ ਵਿਚ ਆਪਣੀ ਪਤਨੀ ਹਰਪ੍ਰੀਤ ਕੌਰ ਨਾਲ ਰਿਟਾਇਰਡ ਜ਼ਿੰਦਗੀ ਬਿਤਾ ਰਹੇ ਹਨ ।ਓਨਾ ਦੀਆਂ ਦੋ ਬੇਟੀਆਂ ਅੰਮ੍ਰਿਤ ਕੌਰ ਬਰਨ, ਸਿਮਰਿਤ ਕੌਰ
ਬਰਨ ਅਤੇ ਇੱਕ ਬੇਟਾ ਜਸਦੇਵ ਸਿੰਘ ਬਰਨ ਅਮਰੀਕਾ ਵਿਚ ਹੀ ਵੱਸਦੇ ਹਨ । ਉਨ੍ਹਾਂ ਅੰਦਰ ਰੁਜ਼ਗਾਰ ਤੋਂ ਵਿਹਲੇ ਹੋ ਕੇ ਹੁਣ ਕਵਿਤਾ ਲਿਖਣ ਦਾ ਸ਼ੌਕ ਫਿਰ ਜਾਗ ਪਿਆ ਹੈ।