Kamaldeep Kaur Sonat ਕਮਲਦੀਪ ਕੌਰ 'ਸੋਨਟ'

ਕਮਲਦੀਪ ਕੌਰ 'ਸੋਨਟ' ਪੰਜਾਬੀ ਕਵਿੱਤਰੀ ਹੈ। ਇਹਨਾਂ ਦਾ ਪੂਰਾ ਨਾਂ ਕਮਲਦੀਪ ਕੌਰ ਸਿੱਧੂ ਬਰਾੜ ਹੈ। ਇਹਨਾਂ ਦਾ ਜਨਮ ੩ ਮਾਰਚ ੧੯੯੭ ਨੂੰ ਸਰਦੂਲਗੜ੍ਹ (ਪੰਜਾਬ) ਵਿੱਚ ਹੋਇਆ। ਇਹਨਾਂ ਦੇ ਪਿਤਾ ਦਾ ਨਾਂ ਗੁਰਤੇਜ਼ ਸਿੰਘ ਅਤੇ ਮਾਤਾ ਦਾ ਨਾਂ ਮਨਪ੍ਰੀਤ ਕੌਰ ਹੈ। ਇਹ ਹੁਣ ਪਿੰਡ ਹੈਬੁਆਣਾ (ਡੱਬਵਾਲੀ) ਰਹਿੰਦੇ ਹਨ। ਕਮਲਦੀਪ ਕੌਰ 'ਸੋਨਟ' ਨੂੰ ਸਾਹਿਤ ਨਾਲ ਬਹੁਤ ਪਿਆਰ ਹੈ । ਇਹਨਾਂ ਨੂੰ ਕਿਤਾਬਾਂ ਪੜ੍ਹਨ ਅਤੇ ਕਵਿਤਾਵਾਂ ਲਿਖਣ ਦਾ ਬਹੁਤ ਸ਼ੌਂਕ ਹੈ। ਇਹਨਾ ਦੀ ਵਿੱਦਿਅਕ ਯੋਗਤਾ dece, B.Ed, M.A (history) punjab University ਤੋਂ ਪੂਰੀ ਕੀਤੀ ਹੈ 'ਤੇ ਅੱਗੇ ਵੀ ਪੜ੍ਹ ਰਹੇ ਹਨ । ਕਿੱਤਾ ਇਹਨਾਂ ਨੇ ਅਧਿਆਪਨ ਚੁਣਿਆ ਹੈ। ਇਸ ਤੋਂ ਇਲਾਵਾ ਇਹਨਾਂ ਨੂੰ ਆਰਟ ਪੇਂਟਿੰਗ ਨਾਲ ਵੀ ਪ੍ਰੇਮ ਹੈ। ਪੰਜਾਬੀ ਲਾਇਬ੍ਰੇਰੀ ਤੇ ਇਹਨਾਂ ਦੀ ਕਿਤਾਬ (ਅਨੋਖੀ ਚਾਹਤ) ਛਪ ਚੁੱਕੀ ਹੈ।