John Keats ਜੌਨ ਕੀਟਸ
ਜੌਨ ਕੀਟਸ (31 ਅਕਤੂਬਰ 1795 - 23 ਫ਼ਰਵਰੀ 1821) ਅੰਗਰੇਜ਼ੀ ਰੋਮਾਂਟਿਕ ਕਵੀ ਸੀ। ਉਹ ਲਾਰਡ ਬਾਇਰਨ ਅਤੇ ਪਰਸੀ ਬਿਸ ਸ਼ੈਲੇ ਸਹਿਤ ਰੋਮਾਂਟਿਕ ਕਵੀਆਂ ਦੀ ਦੂਜੀ ਪੀੜ੍ਹੀ ਦੀਆਂ ਅਹਿਮ ਹਸਤੀਆਂ ਵਿੱਚੋਂ ਇੱਕ ਸੀ, ਹਾਲਾਂਕਿ ਉਹਦੀਆਂ ਰਚਨਾਵਾਂ ਉਹਦੀ ਮੌਤ ਤੋਂ ਮਾਤਰ ਚਾਰ ਸਾਲ ਪਹਿਲਾਂ ਪ੍ਰਕਾਸ਼ਿਤ ਹੋਈਆਂ ਸਨ।
