ਜਿਤੇਸ਼ ਤਾਂਗੜੀ (30 ਜਨਵਰੀ, 1995) ਦਾ ਜਨਮ ਪਿੰਡ ਖਰੜ ਹੁਣ ਸ਼ਹਿਰ, ਜ਼ਿਲ੍ਹਾ ਮੋਹਾਲੀ,
ਪੰਜਾਬ (ਭਾਰਤ) ਵਿੱਚ, ਪਿਤਾ ਰੰਜੀਵ ਤਾਂਗੜੀ ਅਤੇ ਮਾਤਾ ਰੂਬੀ ਤਾਂਗੜੀ ਦੇ ਘਰ ਹੋਇਆ । ਉਸ ਦਾ
ਜੱਦੀ ਪਿੰਡ ਰਾਇਕੋਟ (ਲੁਧਿਆਣਾ) ਹੈ | ਉਹ ਪੰਜਾਬੀ ਵਿੱਚ ਗੀਤ, ਕਵਿਤਾਵਾਂ ਆਦਿ ਲਿਖਦੇ ਹਨ ।
ਉਨ੍ਹਾਂ ਦੀ ਵਿਦਿਅਕ ਯੋਗਤਾ ਬੀ ਬੀ ਏ ਅਤੇ ਬਿਜ਼ਨੈਸ ਮੈਨਜਮੈਂਟ (ਕਨੇਡਾ) ਹੈ । ਉਨ੍ਹਾਂ ਦੀਆਂ ਰਚਨਾਵਾਂ
ਪੰਜਾਬੀ ਦੇ ਵੱਖ-ਵੱਖ ਅਖਬਾਰਾਂ ਅਤੇ ਰਸਾਲਿਆਂ ਵਿੱਚ ਛਪਦੀਆਂ ਰਹਿੰਦੀਆਂ ਹਨ ।