Punjabi Poetry : Jitesh Tangri

ਪੰਜਾਬੀ ਕਵਿਤਾਵਾਂ : ਜਿਤੇਸ਼ ਤਾਂਗੜੀ1. ਧਰਮ ਵਿਵਾਦ

ਉੱਠੀ ਜਾਂਦੀ ਏ ਆਵਾਜ਼ ਅੱਜ ਕਲ ਧਰਮ ਦੇ ਨਾਮ ਤੇ ਲੜੀ ਜਾਂਦੇ ਅੱਜ ਕਲ ਗੱਲ ਜੋ ਵੱਧ ਗਈ ਏਨੀ ਦੁੱਧ ਤੇ ਗਊ ਮੂਤਰ ਉੱਤੇ ਕੋਈ ਚੰਗਾ ਕੋਈ ਮਾੜਾ ਕਹੇ ਹਰ ਕੋਈ ਲੜੇ ਏਸੇ ਗੱਲ ਉੱਤੇ ਪਿੱਟ ਕਲੇਸ਼ ਚੱਲੀ ਜਾਂਦਾ ਇੰਨਾ ਦਾ ਸੋਸ਼ਲ ਮੀਡੀਆ ਉੱਤੇ ਨਾ ਰਿਹਾ ਪਿਆਰ ਲੋਕੋ ਵੱਧ ਗਏ ਹੰਕਾਰ ਇੱਥੇ ਚੱਲਿਆ ਏ ਦੌਰ ਕਲਯੁਗ ਤੇਰਾ ਵੰਡ ਦੇਣੇ ਧਰਮ ਸਾਰੇ ਇੱਥੇ ਹਰ ਕੋਈ ਸੁਣੇ ਆਪਣੇ ਦਿਲ ਦੀ ਰਿਹਾ ਨੀ ਵਿਸ਼ਵਾਸ ਕਿਸੇ ਉੱਤੇ ਸਮਝਦਾਰ ਹੋ ਗਏ ਲੋਕ ਸਾਰੇ ਕਹਿ ਦਿੰਦੇ ਨੇ ਸਬ ਵਹਿਮ ਭਰਮ ਇੱਥੇ ਕਿ ਹੱਗਿਆ ਇਸ ਮੁਲਕ ਉੱਤੇ ਰਹੀ ਨਾ ਇਨਸਾਨੀਅਤ ਇੱਥੇ ਹੁਣ ਤੂੰ ਹੀ ਰੱਬਾ ਨੀਚੇ ਆ ਤੂੰ ਹੀ ਦਸ ਦੇ ਕਿਹੜਾ ਏ ਧਰਮ ਇੱਥੇ ਮੈਂ ਰੋਣਾ ਆ ਏਨਾ ਦੇ ਡਰਾਮਿਆਂ ਉੱਤੇ ਕਿਉਂ ਲੜੀ ਜਾਂਦੇ ਇੱਕ ਦੂਜੇ ਨਾਲ ਇੱਥੇ

2. ਮਜ਼ਦੂਰ

ਅਸੀਂ ਹੀ ਮਜ਼ਦੂਰ ਹਾਂ, ਅਸੀਂ ਹੀ ਮਜਬੂਰ ਹਾਂ, ਮਨਾਉਂਦੇ ਨੇ ਲੇਬਰ ਡੇ ਸਾਡੇ ਲਈ, ਹੁਣ ਕਿਥੇ ਗਏ ਨੇ ਉਹ ਹੱਕ ਸਾਡੇ ਲਈ, ਨਾ ਭੁੱਖ ਦੇਖੀ ਨਾ ਸੋਣੇ ਨੂੰ ਥਾਂ ਦੇਖੀ, ਨਾ ਲੰਘਦੀ ਸਾਡੇ ਉੱਪਰ ਨੂੰ ਅਸੀਂ ਰੇਲਗੱਡੀ ਦੇਖੀ, ਤੁਰ ਤੁਰ ਚੱਪਲਾਂ ਗਈਆਂ ਘਸ, ਨਿਕਲ ਚੁੱਕਿਆ ਹੁਣ ਸਾਡਾ ਖ਼ੂਨ ਦਾ ਰਸ, ਜਾ ਰਹੇ ਆ ਅੱਜ ਆਪਣੇ ਘਰਾਂ ਨੂੰ ਵਾਪਿਸ, ਮਿਲਾਂਗੇ ਫੇਰ ਜਦੋਂ ਬੁਲਾਉਣ ਤੁਸੀਂ ਵਾਪਿਸ, ਹਰ ਕੋਈ ਲੜਦਾ ਰਹਿੰਦਾ ਗਾਣਿਆਂ ਤੇ ਧਰਮਾਂ ਉੱਤੇ, ਕਦੇ ਸਾਡੇ ਬਾਰੇ ਵੀ ਸੋਚ ਲਿਆ ਕਰੋ ਸੋਸ਼ਲ ਮੀਡੀਆ ਉੱਤੇ, ਗ਼ਰੀਬ ਦੀ ਗੱਲ ਨਾ ਕੋਈ ਸਮਝ ਸਕੇ, ਸਾਡੀ ਵਾਰੀ ਕਿਉਂ ਨਾ ਤੁਸੀਂ ਲੜ ਸਕੇ, ਅਜੇ ਵਕਤ ਏ ਬੁਰਾ ਚੱਲ ਰਿਹਾ, ਨਾ ਸਾਥ ਦੇਣ ਲਈ ਅੱਗੇ ਕੋਈ ਵੱਧ ਰਿਹਾ, ਅਨਪੜ੍ਹ ਤੇ ਸੁੱਤਿਆਂ ਪਈਆਂ ਨੇ ਸਰਕਾਰ ਸਾਡੀਆਂ, ਮੁੱਦਾ ਚੁੱਕਦੇ ਜਦੋਂ ਹੋ ਵਣ ਮੌਤਾਂ ਸਾਡੀਆਂ, ਕਿੰਨਾ ਕੁ ਖਰਚਾ ਹੋ ਜਾਣਾ ਸੀ ਸਰਕਾਰੇ, ਅਸੀਂ ਹੀ ਕੰਮ ਆਉਂਦੇ ਸੀ ਤੁਹਾਡੇ ਸਾਰੇ, ਜਿੱਥੇ ਕਹਿੰਦੇ ਕਰ ਦਿੰਦੇ ਸੀ ਕੰਮ ਤੁਹਾਡੇ, ਅੱਜ ਸਾਨੂੰ ਹੀ ਤੁਹਾਡੀ ਲੋੜ, ਛੱਡ ਆਓ ਸਾਨੂੰ ਘਰ ਤਕ ਸਾਡੇ, ਦੇਖ ਰਿਹਾ ਰੱਬ ਅਜੇ ਵੀ ਤੁਹਾਨੂੰ ਲੋਕੋ, ਜਿਹੜਾ ਤੁਸੀਂ ਕੀਤਾ ਸਾਡੇ ਨਾਲ ਪਾਪ ਲੋਕੋ, ਹੁਣ ਆਪਣੇ ਰਾਹਾਂ ਤੇ ਤੁਰ ਪਏ ਹਾਂ, ਤੁਸੀਂ ਸਾਨੂੰ ਬਹੁਤ ਤੜਫਾਇਆ ਏ, ਸਾਰੇ ਠੋਕਰ ਮਾਰ ਗਏ ਨੇ, ਹੁਣ ਤਾਂ ਸਾਨੂੰ ਮੌਤ ਨੇ ਹੀ ਅਪਣਾਇਆ ਏ, ਅੱਜ ਕਲੰਕ ਲੱਗ ਗਿਆ ਹਿੰਦੁਸਤਾਨ ਵੇ ਤੈਨੂੰ, ਸਾਡੇ ਖ਼ੂਨ ਦੇ ਹੀ ਧੱਬੇ ਦਿਸਣਗੇ ਤੈਨੂੰ, ਉਡੀਕ ਰਹੇ ਨੇ ਸਾਡੇ ਵੀ ਮਾਪੇ, ਪਹੁੰਚਣ ਵਾਲੇ ਹੋਣੇ ਕਹਿੰਦੇ ਹੋਣੇ ਉਹ ਵੀ ਮੂੰਹੋਂ ਆਪੇ...!

3. ਤੜਫ਼ਦਾ ਮਜ਼ਦੂਰ

ਤਰਸ ਆਉਂਦਾ ਏ ਇਨ੍ਹਾਂ ਤੇ ਜਾਣ ਜੋ ਤੁਰ ਕੇ ਤਪਦਿਆਂ ਰਾਹਾਂ ਤੇ ਦੇਵੇ ਕੋਈ ਸਹੂਲਤ ਸਰਕਾਰੇ ਏਨਾ ਨੂੰ ਪਹੁੰਚਣ ਇਹ ਵੀ ਆਪਣਿਆਂ ਘਰਾਂ ਨੂੰ ਤੈਨੂੰ ਦਾਨ ਵੀ ਦਿੱਤਾ ਤੇਰਾ ਮਾਨ ਵੀ ਕੀਤਾ ਜੋ ਤੂੰ ਕਿਹਾ ਤੈਨੂੰ ਕਲਾਕਾਰਾਂ ਨੇ ਵੀ ਦਿੱਤਾ ਕਿਥੇ ਗਏ ਤੇਰੇ ਫ਼ੰਡ (20ਲੱਖ ਕਰੋੜ) ਜਿਹੜੇ ਤੂੰ ਭਾਸ਼ਣ ਵਿਚ ਸੁਣਾਏਂਗਾ ਇਹ ਕਹਿ ਕੇ ਤੂੰ ਲੋਕਾਂ ਦੇ ਕੰਨ ਭਰਾ ਗਿਆ ਆਪਣੇ ਹੀ ਦੇਸ਼ ਦਾ ਕਰ ਲੈ ਦੂਜਿਆਂ ਦਾ ਕਰ ਕੇ ਕਿ ਕਰਨਾ ਹੁਣ ਤਾਂ ਪੰਛੀ ਵੀ ਤਰਸ ਕਰਨ ਉਹ ਵੀ ਏਨਾ ਦੇ ਨਾਲ ਨਾਲ ਤੁਰਨ ਸਜਾ ਇਹ ਏਦਾਂ ਭੁਗਤ ਰਹੇ ਜਿੰਦਾ ਕੋਈ ਜੁਰਮ ਕਰ ਰਹੇ ਭੁੱਖੇ ਨੇ ਆਪ ਵੀ ਨਾਲ ਏਨਾ ਦੇ ਬੱਚੇ ਵੀ ਨਾ ਸੋਸ਼ਲ ਡਿਸਟੈਂਸੀਗ ਰੱਖੀ ਨਾ ਧੁੱਪ ਵੇਖੀ ਨਾ ਛਾਂ ਵੇਖੀ ਬੱਸ ਘਰ ਪਹੁੰਚਣ ਲਈ ਉਡੀਕ ਰੱਖੀ ਹੁਣ ਤਾਂ ਕੋਈ ਸ਼ਰਮ ਕਰ ਲੈ ਏਨਾ ਤੇ ਕੋਈ ਤਰਸ ਕਰ ਲੈ ..!

4. ਦਰਦ ਕਿਸਾਨੀ ਦੇ

ਨਾ ਧੁੱਪ ਵੇਖੀ ਨਾ ਛਾਂ ਵੇਖੀ ਪੈਂਦੀ ਸਿਰ ਤੇ ਜ਼ਿੰਮੇਵਾਰੀ ਵੇਖੀ ਮਿੱਟੀ ਨਾਲ ਮਿੱਟੀ ਹੋਇਆ ਏ ਕਦੇ ਇਕੱਲਾ ਬਹਿ ਕੇ ਵੀ ਰੋਇਆ ਏ ਦੁੱਖਾਂ ਦੀ ਜਦੋਂ ਬਰਸਾਤ ਹੁੰਦੀਆਂ ਨੇ ਫ਼ਸਲਾਂ ਪਾਣੀ ਵਿਚੋਂ ਵਹਿੰਦੀਆਂ ਨੇ ਕਦੇ ਬੈਂਕਾਂ ਤੇ ਆੜ੍ਹਤੀਏ ਦੇ ਕਰਜ਼ੇ ਤੋਂ ਮਰਿਆ ਏ ਕਦੇ ਬਦਲਾਂ ਦੀ ਬਰਸਾਤ ਤੋਂ ਡਰਿਆ ਏ ਹੁਣ ਤਾਂ ਮਜ਼ਦੂਰ ਵੀ ਤੁਰ ਗਏ ਨੇ ਪੁਰਾਣੇ ਦਿਨ ਫੇਰ ਦੁਬਾਰਾ ਮੁੜ ਗਏ ਨੇ ਮਜ਼ਦੂਰਾਂ ਤੇ ਹੁਣ ਆਸ ਮੁੱਕੀ ਏ ਇਕੱਲਿਆਂ ਹੀ ਕਰਨੀ ਖੇਤੀ ਏ ਪੈਰ ਜਦੋਂ ਖੇਤ ਆਪਣੇ ਵਿਚ ਧਰਾਂ ਸਾਰਾ ਸਾਲ ਰਾਖੀ ਜਿਹਦੀ ਕਰਾ ਫੇਰ ਦਾਣੇ ਦਾਣੇ ਬਾਰੇ ਸੋਚਾਂ ਮਹਿੰਗੇ ਭਾਅ ਕਦੇ ਮੰਡੀ ਵਿੱਚ ਵੇਚਾਂ ਪੋਧੇ ਸੁਪਨਿਆਂ ਦੇ ਕਦੇ ਨਾ ਸੁੱਕਦੇ ਨਵੇਂ ਨਵੇਂ ਖ਼ਿਆਲ ਮੰਨ ਵਿਚ ਆਉਣੇ ਨਾ ਮੁੱਕਦੇ ਕਦੀ ਕਿਸਮਤ ਨਾਲ ਲੜਦਾ ਏ ਕਦੀ ਗ਼ਰੀਬੀ ਨਾਲ ਲੜਦਾ ਏ ਪੋਹ ਦੀ ਠੰਢੀਆਂ ਰਾਤਾਂ ਉੱਤੋਂ ਰਾਖੀ ਖੇਤ ਦੀ ਜੇਠ ਦੀ ਪੈਂਦੀਆਂ ਧੁੱਪਾਂ ਉੱਤੋਂ ਗਰਮ ਹਵਾਵਾਂ ਨਾਲ ਮੇਲ਼ ਦੀ ਖ਼ੁਦ ਨੂੰ ਹੌਸਲਾ ਦੇ ਕੇ ਤੁਰਿਆ ਏ ਮਿਹਨਤ ਆਪਣੀ ਤੇ ਪੈਰ ਜਦੋਂ ਧਰਿਆ ਏ

5. ਕੁਦਰਤ

ਮੇਰੇ ਰੂਪ ਬਹੁਤੇ ਖ਼ਾਸ ਏ,⠀ ਕਦੀ ਚੰਨ ਕਦੀ ਸੂਰਜ ਬਣ ਜਾਨੀ ਏ,⠀ ਕਦੀ ਹਵਾ ਕਦੀ ਪਾਣੀ ਬਣ ਧਰਤੀ ਤੇ ਰਹਿੰਦੀ ਏ,⠀ ਕਦੀ ਮਿੱਟੀ ਦੇ ਵਿੱਚ ਹੀ ਰਹਿੰਦੀ ਏ,⠀ ਕੁਦਰਤ ਮੇਰੀ ਮਾਂ ਜਿਹੀ ਏ ⠀ ਮੇਰਾ ਉੱਚਿਆਂ ਨਾਲ ਪਿਆਰ ਏ,⠀ ਕਦੀ ਗੱਲਾਂ ਕਰਦੀ ਹਾਂ ਪਹਾੜਾਂ ਨਾਲ,⠀ ਕਦੀ ਸਮਾਂ ਜਾਨੀ ਹਾਂ ਬਦਲਾਂ ਨਾਲ,⠀ ਕਦੀ ਵਗਦੀ ਹਾਂ ਤੇਜ਼ ਹਵਾਵਾਂ ਨਾਲ,⠀ ਕੁਦਰਤ ਮੇਰੀ ਮਾਂ ਜਿਹੀ ਏ ⠀ ਮੇਰੀ ਬੁੱਕਲ ਵਿਚ ਰਹਿੰਦੀ ਏ,⠀ ਕਦੀ ਮਾਸੂਮ ਕਦੀ ਤੂਫ਼ਾਨੀ ਬਣ ਆਉਂਦੀ ਆ,⠀ ਕਦੀ ਬਸੰਤ ਕਦੀ ਉਜਾੜ ਕਰ ਜਾਨੀ ਆ,⠀ ਕਦੀ ਧਰਤੀ ਤੇ ਸੁਧਾਰ ਕਰ ਜਾਨੀ ਆ,⠀ ਕੁਦਰਤ ਮੇਰੀ ਮਾਂ ਜਿਹੀ ਏ ⠀ ਮੇਰਾ ਮਾਲਕ ਮੇਰਾ ਮੁਰਸ਼ਦ ਏ,⠀ ਕਦੀ ਉਸ ਦੇ ਰੂਪ ਵਿਚ ਆਉਂਦੀ ਆ,⠀ ਕਦੀ ਮੰਦਿਰ ਕਦੀ ਮਸਜਿਦ ਵਿਚ ਹੁੰਦੀ ਆ,⠀ ਕਦੀ ਤੇਰੇ ਅੰਦਰ ਵੱਸਦੀ ਆ,⠀ ਕੁਦਰਤ ਮੇਰੀ ਮਾਂ ਜਿਹੀ ਏ ⠀ ਮੇਰੇ ਵੱਖਰੇ ਰੂਪ ਏ,⠀ ਕਦੇ ਧੁੱਪ ਕਦੀ ਮੀਂਹ ਬਰਸ ਕੇ ਆਉਂਦੀ ਆ,⠀ ਕਦੀ ਰਾਤ ਨੂੰ ਤਾਰੇ ਬਣ ਅਸਮਾਨ ਵਿਚ ਆਉਂਦੀ ਆ,⠀ ਕਦੀ ਚਾਨਣ ਕਦੀ ਹਨੇਰਾ ਬਣ ਆਉਂਦੀ ਆ,⠀ ਕੁਦਰਤ ਮੇਰੀ ਮਾਂ ਜਿਹੀ ਏ ⠀ ਮੇਰੇ ਰੁੱਖ ਮੇਰੇ ਸੁੱਖ ਨੇ,⠀ ਕਦੀ ਪਰਛਾਵਾਂ ਕਦੀ ਛਾਂ ਬਣ ਜਾਨੀ ਆ,⠀ ਕਦੀ ਪੰਛੀ ਬਣ ਰੁੱਖਾਂ ਤੇ ਬਹਿ ਜਾਨੀ ਆ,⠀ ਕਦੀ ਸਹਾਰਾ ਬਣ ਇਨਸਾਨਾਂ ਦੇ ਕੰਮ ਆਉਂਦੀ ਆ,⠀ ਕੁਦਰਤ ਮੇਰੀ ਮਾਂ ਜਿਹੀ ਏ⠀

6. ਬਾਰਾਂਮਾਹ

ਸਾਲ ਦੇ ਬਾਰਾਂ ਮਹੀਨੇ ਆਏ ਕਿੰਨੀਆਂ ਰੁੱਤਾਂ ਬਦਲ ਕੇ ਜਾਏ ਚੇਤ ਲੰਘ ਗਈਆਂ ਨੇ ਰੁੱਤਾਂ ਚੜ੍ਹਿਆ ਏ ਮਹੀਨਾ ਚੇਤ ਦਾ ਹਵਾ ਜੋ ਪੂਰੇ ਦੀ ਚਲੀ ਆਈ ਰੁੱਤ ਏ ਬਹਾਰ ਦੀ ਆਈ ਵਿਸਾਖ ਦੂਜਾ ਮਹੀਨਾ ਵਿਸਾਖੀ ਹੋਈ ਚੜ੍ਹੇ ਵਿਸਾਖ ਧੁੱਪਾਂ ਲੱਗਣ ਕਣਕਾਂ ਫੇਰ ਪੱਕਣ ਤੇ ਆਈ ਆ ਗਿਆ ਦੁਬਾਰਾ ਉਹੀ ਵੇਲਾ ਮੁੜ ਭਰ ਜਾਣਾ ਖ਼ੁਸ਼ੀਆਂ ਦਾ ਮੇਲਾ ਜੇਠ ਚੜ੍ਹੇ ਜੇਠ ਰੁੱਖਾਂ ਨੂੰ ਮਾਣੇ ਨਾ ਕਹੀ, ਕੁਹਾੜੀ ਨੂੰ ਪਛਾਣੇ ਨਾ ਜੇਠ ਮਹੀਨਾ ਲੌਆਂ ਵਗਣ ਤੱਤੇ ਤੱਤੇ ਰਾਹ ਤਪਣ ਹਾੜ ਚੜ੍ਹਿਆ ਮਹੀਨਾ ਹਾੜ ਤਪਦੇ ਦਿਸਣ ਪਹਾੜ ਜਿੱਥੋਂ ਏ ਸੂਰਜ ਚਾੜ੍ਹਿਆ ਸੁੱਕਿਆਂ ਨੂੰ ਏ ਸਾੜਿਆ ਸੌਣ ਬੂੰਦਾਂ ਬੂੰਦਾਂ ਧਰਤੀ ਤੇ ਜਦੋਂ ਡਿੱਗਣ ਹਰ ਕੋਈ ਵਿਹੜੇ ਜਾ-ਜਾ ਕੇ ਪਿਜੱਣ ਖ਼ਾਲੀ ਖੂਹ ਖ਼ਾਲੀ ਨੇ ਜੋ ਦਰਿਆ ਸਬ ਪਾਣੀ ਨਾਲ ਜਾ ਭਰਿਆ ਪੰਛੀ,ਜਾਨਵਰ,ਇਨਸਾਨ ਸਬ ਖ਼ੁਸ਼ ਹੁੰਦੇ ਨੇ ਜਦੋਂ ਤਪਦੀ ਧਰਤੀ ਤੋਂ ਦੂਰ ਹੁੰਦੇ ਨੇ ਭਾਦੋਂ ਮਹੀਨਾ ਭਾਦੋਂ ਦਾ ਆਇਆ ਗਿੱਧੜ-ਗਿੱਧੜੀ ਦਾ ਵਿਆਹ ਹੋਇਆ ਪਿਆਰ ਕੁਦਰਤ ਦਾ ਇੱਕ ਜੁੱਟ ਹੋ ਜਾਣਾ ਤੇਜ਼ ਧੁੱਪਾਂ ਵਿੱਚ ਜਦੋਂ ਮੀਂਹ ਪੈ ਜਾਣਾ ਅੱਸੂ ਮਹੀਨਾ ਅੱਸੂ ਦਾ ਆਇਆ ਗੀਤ ਰੱਬ ਦੇ ਘਰ ਦਾ ਗਾਇਆ ਏਸੇ ਮਹੀਨੇ ਰੱਖਾਂ ਮੈਂ ਨਰਾਤੇ ਏਸੇ ਬਹਾਨੇ ਮਿਲਾ ਰੱਬ ਨੂੰ ਜਾ ਕੇ ਕੱਤਕ ਮਹੀਨੇ ਕੱਤਕ ਦੇ ਤਿਉਹਾਰ ਆਇਆ ਖ਼ੁਸ਼ੀਆਂ ਦੇ ਇਹ ਰੰਗ ਲੈ ਆਇਆ ਠੰਢ ਦਾ ਇਹ ਮਹੀਨਾ ਆਇਆ ਮੌਸਮਾਂ ਦਾ ਬਦਲਾਅ ਆਇਆ ਮੱਘਰ ਮੌਸਮ ਸਿਆਲ ਦਾ ਆਇਆ ਅੰਗ ਸੰਗ ਬੈਠਣ ਲਾਇਆ ਦੁੱਖ ਸੁਖ ਸੁਣਾਉਣ ਲਾਇਆ ਧੁੰਦਲਾ ਇਹ ਮੌਸਮ ਆਇਆ ਅੰਦਰੋਂ ਮਘਣ ਅਤੇ ਮਿਲਾਪ ਦਾ ਮਹੀਨਾ ਆਇਆ ਪੋਹ ਚੜ੍ਹਿਆ ਮਹੀਨਾ ਪੋਹ ਦੁੱਖਾਂ ਨਾਲ ਭਰਿਆ ਸੀ ਜੋ ਸਰਦ ਕਕਰੀਲਿਆਂ ਸੀ ਰਾਤਾਂ ਮਹਿੰਗੇ ਮੁੱਲ ਪਈਆਂ ਨੇ ਪਰ ਭਾਂਤਾਂ ਮਾਘ ਪੋਹ ਦੀ ਆਖ਼ਰੀ ਰਾਤ ਮਨਾਉਣੀ ਏ ਏਕ ਸਾਥ ਤਿਉਹਾਰ ਲੋਹੜੀ ਦਾ ਜੋ ਮਨਾਉਣਾ ਗੀਤ ਸਾਰਿਆਂ ਨੇ ਖ਼ੁਸ਼ੀ-ਖ਼ੁਸ਼ੀ ਗਾਉਣਾ ਮਾਘ ਦੀ ਸੰਗ ਰਾਂਦ ਪਹਿਲੀ ਗੁਰੂ ਘਰ ਖ਼ੁਸ਼ੀ-ਖ਼ੁਸ਼ੀ ਜਾਣਾ ਫੱਗਣ ਪਤਝੜ ਵਾਪਸ ਚਲੀ ਏ ਬਸੰਤ ਮੁੜ ਦੁਬਾਰਾ ਆਈ ਹੈ ਅਖੀਰਲਾ ਮਹੀਨਾ ਸਾਲ ਦਾ ਏ ਬਹੁਤੀ ਬਰਸਾਤ ਨਾ ਭਾਲ ਦਾ ਏ ਛੱਡ ਚੱਲਿਆ ਜ਼ਿੰਮੇਵਾਰੀ ਏ ਚੇਤ ਹੁਣ ਫੇਰ ਤੇਰੀ ਬਾਰੀ ਏ

7. ਮੁਹੱਬਤ

ਮਿੱਠੀ ਮਿੱਠੀ ਰਾਤ ਸੀ ⠀ ਤੇਰੀ ਮੇਰੀ ਮੁਲਾਕਾਤ ਸੀ ⠀ ਤਾਰੇ ਅੰਬਰ ਤੇ ਚੜ੍ਹੇ ਹੋਏ ਸੀ ⠀ ਤੇ ਚੰਨ ਪੂਰਾ ਗੋਲ ਸੀ ⠀ ਸ਼ਰਬਤ ਤੋਂ ਮਿੱਠਾ ਓਹਦਾ ⠀ ਇਕੱਲਾ ਇਕੱਲਾ ਬੋਲ ਸੀ ⠀ ਚਿਹਰੇ ਤੇ ਮਸੂਮੀਅਤ ਬੜੀ ਖ਼ੂਬਸੂਰਤ ਸੀ ⠀ ਚਾਰੇ ਪਾਸੇ ਮਹਿਕ ਓਹਦੀ ⠀ ਖਿੜੀ ਜਾਂਦੀ ਸੀ ⠀ ਅੱਖ ਮੇਰੀ ਉਹ ਦੀ ਅੱਖ ⠀ ਨਾਲ ਭਿੜੀ ਜਾਂਦੀ ਸੀ ⠀ ਹੋਰ ਗੂੜ੍ਹਾ ਪਿਆਰ ⠀ ਮੈਨੂੰ ਹੋਈ ਜਾਂਦਾ ਸੀ ⠀ ਸੀਨੇ ਵਿੱਚ ਦਿਲ ⠀ ਮੇਰਾ ਧੜਕੀ ਜਾਂਦਾ ਸੀ ⠀ ਸੰਗ ਸੰਗ ਰੰਗ ਚਿਹਰੇ ਦਾ ⠀ ਲਾਲ ਹੋਈ ਜਾਂਦਾ ਸੀ ⠀ ਓਹਦੇ ਨਾਲ ਹੋਰ ਗੂੜ੍ਹਾ ਪਿਆਰ ⠀ ਮੈਨੂੰ ਹੋਈ ਜਾਂਦਾ ਸੀ ⠀ ਬਣ ਕੇ ਕਮਲੇ ਹਾਸੇ ⠀ ਉਹ ਨੂੰ ਚੁੰਮੀ ਜਾਂਦੇ ਸੀ⠀ ਨਫ਼ਸ ਇੱਕ ਦੂਜੇ ਦੀ ⠀ ਮਿਲਦੀ ਜਾਂਦੀ ਸੀ ⠀ ਰੱਜ ਰੱਜ ਪਿਤਾ ਰੂਹਾਂ ਦਾ ਜੋ ਪਾਣੀ ਸੀ ⠀ ਉਲਫ਼ਤ ਦੀ ਬਾਤ ਸੁਣੀ ਰਾਤ ਮੈਂ ਸਾਰੀ ਸੀ ⠀ ਸੱਚ ਦਸਾਂ ਪੂਰਾ ਵਕਤ ਖੜ ਗਿਆ ਸੀ ⠀ ਰੰਗ ਜਦੋਂ ਓਹਦੇ ਪਿਆਰ ਵਾਲਾ ⠀ ਗੂੜ੍ਹਾ ਚੜ੍ਹ ਗਿਆ ਸੀ ⠀

8. ਕੁੜੀਆਂ

ਬੱਚੇ ਤਾਂ ਬੱਚੇ ਹੁੰਦੇ ਨੇ ਦਿਲ ਦੇ ਇਹ ਸੱਚੇ ਹੁੰਦੇ ਨੇ ਇਹ ਵੀ ਤਾਂ ਇੱਕ ਮਾਂ ਦਾ ਹੀ ਰੂਪ ਹੁੰਦਾ ਏ ਹੋਰਨਾਂ ਵਾਂਗੂ ਏਨਾ ਲਈ ਕੋਈ ਪਿਆਰ ਹੁੰਦਾ ਏ ਕਈ ਮਾਰ ਦਿੰਦੇ ਨੇ ਕੁੱਖਾਂ ਵਿਚ ਕਈ ਛੱਡ ਜਾਂਦੇ ਨੇ ਹਸਪਤਾਲਾਂ ਵਿਚ ਕਿਉਂ ਕਰਦੇ ਹੋ ਐਸਾ ਕਰਮ ਮਾਰ-ਛੱਡ ਕੇ ਕਮਾਉਂਦੇ ਹੋ ਭਰਮ ਰੋਂਦਿਆਂ ਦਿਸੀਆਂ ਨੇ ਇਹ ਬੱਚਿਆਂ ਵੇਹੜੇ ਜਿੱਥੇ ਰਹਿੰਦੀਆਂ ਇਹ ਕੱਚੀਆਂ ਸਾਥ ਮਾਂ-ਬਾਪ ਦਾ ਵੀ ਚਾਹੀਦਾ ਭੈਣ-ਵੀਰ ਦਾ ਪਿਆਰ ਵੀ ਚਾਹੀਦਾ ਨਹੀਂ ਮਿਲ਼ਨਾ ਇੱਥੇ ਇਹ ਕੁੱਝ ਪਤਾ ਨਿਊ ਅਜੇ ਏਨਾ ਨੂੰ ਸੱਚ-ਮੁੱਚ ਮਾਂ ਦਾ ਹੀ ਰੂਪ ਨਿਭਾਅ ਰਹੀ ਏ ਜੋ ਏਨਾ ਬੱਚਿਆਂ ਨੂੰ ਅਜੇ ਤਕ ਸੰਭਾਲ ਰਹੀ ਏ ਨਾ ਕੋਈ ਐਦਾਂ ਕਰੇ ਏਨਾ ਤੇ ਮਾਰ ਕੇ ਪਾਪ ਨਾ ਕਰੇ ਏਨਾ ਤੇ ਕੈਸਾ ਏ ਪਾਪੀ ਜ਼ਮਾਨਾ ਚੱਲਿਆ ਕੁੜੀਆਂ ਤੇ ਅੱਤਿਆਚਾਰ ਚੱਲਿਆ ਕਿਉਂ ਕੁੜੀਆਂ ਨੂੰ ਕਮਜ਼ੋਰ ਸਮਝਿਆ ਕੁੜੀਆਂ ਦਾ ਨਾ ਕੋਈ ਜ਼ੋਰ ਸਮਝਿਆ ਵਿਆਹ ਵੀ ਕਰਵਾ ਲੈਂਦੇ ਨੇ ਆਪਣੇ ਘਰਵਾਲੇ ਤੋਂ ਕੁੱਟ ਵੀ ਖਾਂਦੇ ਨੇ ਮੈਨੂੰ ਸ਼ਰਮ ਆਉਂਦੀਆਂ ਉਹਨਾਂ ਲੋਕਾਂ ਤੇ ਜੋ ਮੰਗਣ ਦਾਜ ਅੱਜ ਵੀ ਕੁੜੀਆਂ ਤੋਂ ਮੰਗ ਕੇ ਦਾਜ ਵਰਤ ਲੈਂਦੇ ਨੇ ਵਰਤ ਕੇ ਕੁੜੀਆਂ ਨੂੰ ਛੱਡ ਜਾਂਦੇ ਨੇ ਬਦਨਾਮੀ ਵੀ ਖੱਟ ਲੈਂਦੇ ਨੇ ਦੋ ਰੋਟੀਆਂ ਲਈ ਲੜਦੇ ਨੇ ਕਈ ਮਜਬੂਰੀ ਚ ਵੇਸਵਾ ਦਾ ਰੂਪ ਧਾਰ ਲੈਂਦੇ ਨੇ ਪੈਸੇ ਪਿੱਛੇ ਆਪਣੀ ਜਾਨ ਤੱਕ ਵੀ ਦੇ ਦਿੰਦੇ ਨੇ ਏਸੇ ਧਰਤੀ ਉੱਤੇ ਰਹੀ ਨਾ ਕੁੜੀਆਂ ਦੀ ਕਦਰ ਅੱਜ ਇੱਥੇ ਪੈਸੇ ਦੀ ਹੀ ਰਹਿ ਗਈ ਏ ਕਦਰ ਹੁਣ ਤਾਂ ਰੱਬਾ ਤੂੰ ਹੀ ਥੱਲੇ ਆ ਪਾਪੀ ਲੋਕਾਂ ਨੂੰ ਕੋਈ ਸਬਕ ਸਿਖਾ ਮਾਨ ਏ ਮੈਨੂੰ ਉਹਨਾਂ ਤੇ ਜੋ ਕੁੜੀਆਂ ਨੂੰ ਸੰਭਾਲ ਦੇ ਨੇ ਨਹੀਂ ਅੱਜ ਕੌਣ ਏਨਾ ਨੂੰ ਆਪਣੇ ਕੋਲ ਪਾਲ ਦੇ ਨੇ

9. ਕੁਦਰਤ ਦਾ ਰਿਸ਼ਤਾ

ਕੁਦਰਤ ਨਾਲ ਮੇਰੀ ਜ਼ਿੰਦਗੀ ਏ ਕੁਦਰਤ ਕਰ ਕੇ ਹੀ ਗੁਜ਼ਰਦੀ ਏ ਅੱਜ ਖੇਤ ਆਪਣੇ ਬਾਰੇ ਦੱਸਦਾ ਏ ਕੁਦਰਤ ਕਰ ਕੇ ਹੀ ਲਿਖਦਾ ਏ ਸਵਰਾਜ ਤੇ ਬੈਠ ਜਾਂਦਾ ਏ ਜਦੋਂ ਖੇਤ ਵੱਲ ਨੂੰ ਤੁਰ ਪੈਂਦਾ ਏ ਮਿੱਟੀ ਵੀ ਹਾਕਾਂ ਮਾਰਦੀ ਰਹਿੰਦੀ ਏ ਟਰੈਕਟਰ ਮੇਰੇ ਨੂੰ ਦੂਰੋਂ ਵੇਖ ਲੈਂਦੀ ਏ ਖੇਤ ਜਦ ਮੈਂ ਜਾ ਵੜਦਾ ਏ ਪੈਰ ਮਿੱਟੀ ਤੇ ਆਪਣਾ ਧਰਦਾ ਏ ਖੇਤ ਵਾਹੁਣੇ ਦੀ ਤਿਆਰੀ ਕਰਦਾ ਏ ਰੰਗ ਕੁਦਰਤ ਦੇ ਖ਼ੁਸ਼ੀਆਂ ਨਾਲ ਭਰਦਾ ਏ ਪਾਣੀ ਮਿੱਟੀ ਦਾ ਰਿਸ਼ਤਾ ਇੱਕ ਰੱਖਦਾ ਏ ਦੋਹਾਂ ਵਿਚਕਾਰ ਪਿਆਰ ਮੈਂ ਵਧਾਉਂਦਾ ਏ ਖੇਤ ਵਹਾਉਂਦੀਆਂ ਨੂੰ ਪਿੱਪਲ ਕੋਲੋਂ ਜਦੋਂ ਲੰਘਦਾ ਏ ਗਰਮੀ ਚ ਵੇਖ ਮੈਨੂੰ ਠੰਢੀਆਂ ਹਵਾਵਾਂ ਉਹ ਰਹਿੰਦਾ ਵਾਰਦਾ ਏ ਮਿੱਟੀ ਵਿਚ ਓਦੋਂ ਮੈਂ ਮਸਤ ਹੋ ਜਾਂਦਾ ਏ ਗਾਣੇ ਜੱਸੜ ਦੇ ਰਹਿੰਦਾ ਮੈਂ ਸੁਣਦਾ ਏ ਆਥਣ ਨੂੰ ਰੁੱਖ ਦੀ ਸੰਘਣੀ ਛਾਂ ਹੇਠਾਂ ਆਰਾਮ ਕਰਦਾ ਏ ਚਿੜੀਆਂ ਦੀ ਮਿੱਠੀਆਂ ਆਵਾਜ਼ਾਂ ਰਹਿੰਦਾ ਮੈਂ ਸੁਣਦਾ ਏ ਕੁਦਰਤ ਦੇ ਰਿਸ਼ਤੇ ਨੂੰ ਰੱਬ ਨਾਲ ਜੋੜਦਾ ਏ ਤੇਰੇ ਦਿੱਤੇ ਦਾਣਾ-ਪਾਣੀ ਨੂੰ ਮੈਂ ਚੁਗਦਾ ਏ ਹਰ ਵੇਲੇ ਰੱਬ ਦਾ ਸ਼ੁਕਰਗੁਜ਼ਾਰ ਕਰਦਾ ਏ ਉਸ ਦੀ ਮਿਹਰ ਅੱਗੇ ਮੈਂ ਰਹਿੰਦਾ ਝੁਕਦਾ ਏ ਜਦ ਕਦੇ ਇਕੱਲਾ ਬਹਿ ਜਾਂਦਾ ਏ ਕਲਮ ਚੁੱਕ ਫੇਰ ਮੈਂ ਕੁਦਰਤ ਬਾਰੇ ਲਿਖਦਾ ਏ ਕੁਦਰਤ ਨਾਲ ਹੁੰਦੀ ਰੋਜ਼ ਆਪਣੀ ਮੁਲਾਕਾਤ ਬਾਰੇ ਵੀ ਲਿਖਦਾ ਏ ਖੇਤਾਂ ਵਿਚ ਫੇਰ ਮੈਂ ਥੋੜ੍ਹੀ-ਥੋੜ੍ਹੀ ਸਾਰਿਆਂ ਦੀ ਗੱਲ ਲਿਖਦਾ ਏ

10. ਅੱਜ ਕਲ...

ਅੱਜ ਕਲ ਸੋਚ ਹੋ ਗਈ ਪੁੱਠੀ ਦੁਨੀਆ ਰਹਿੰਦੀ ਏ ਵਿਕੀ ਰੇਪ ਹੋਵੇ ਕੁੜੀਆਂ ਜੋ ਹੋ ਵਣ ਨਿੱਕੀ ਸਰਕਾਰਾਂ ਪਈਆਂ ਨੇ ਅਜੇ ਵੀ ਸੁੱਤੀ ਕਿਸਾਨੀ ਤੋਂ ਵੀ ਹੁਣ ਖੋ ਲਈ ਏ ਮਿੱਟੀ ਜਿੰਨੇ ਢਿੱਡ ਭਰ ਕੇ ਇਹ ਦੁਨੀਆ ਜਿੱਤੀ ਇਹ ਸਿਆਸਤਾਂ ਚੱਲ ਦੀ ਰਹਿੰਦੀਆਂ ਸਕੀਮਾਂ ਇਹ ਬਣਾਉਂਦੀਆਂ ਰਹਿੰਦੀਆਂ ਬੰਦਾ ਬੰਦੇ ਦੀ ਕਦਰ ਨਾ ਕਰੇ ਹੁਣ ਤਾਂ ਡਾਕਟਰ ਤੋਂ ਹੀ ਰਹਿੰਦਾ ਡਰੇ ਇਹ ਕਲਯੁਗ ਤੇਰੇ ਵਕਤ ਚਲਦਾ ਏ ਇੱਥੇ ਬੰਦਾ ਹੀ ਬੰਦੇ ਨੂੰ ਮਾਰਦਾ ਏ ਬਾਬਾ ਨਾਨਕ ਸਾਚੋ ਸੱਚ ਕਹਿ ਗਿਆ ਬੰਦਿਆ ਤੇਰਾ ਅਸਲੀ ਵਕਤ ਹੁਣ ਮਾੜਾ ਆ ਗਿਆ ਜਿੱਤੂ ਸੰਭਲ ਜਾ ਤੂੰ ਵੀ... ਇਹ ਵਕਤ ਕਲਯੁਗ ਦਾ ਹੁਣ ਮਾੜਾ ਆ ਗਿਆ

11. ਮੈਂ ਭਗਤ ਸਿੰਘ ਬੋਲਦਾ ਹਾਂ

ਮੈਂ ਲੱਭਦਾ ਫਿਰਦਾ ਇਨਸਾਨੀਅਤ ਇੱਥੇ ਨਾ ਰਿਹਾ ਮਜ਼ਦੂਰ ਨਾ ਰਿਹਾ ਕਿਸਾਨ ਇੱਥੇ ਇਹ ਮੁਲਕ ਉਹੀ ਏ ਜੋ ਮੈਂ ਆਜ਼ਾਦ ਕੀਤਾ ਸੀ ਅੰਗਰੇਜ਼ਾਂ ਨੂੰ ਕੱਢ ਮੈਂ ਬਾਹਰ ਕੀਤਾ ਸੀ ਮੈਂ ਭਗਤ ਸਿੰਘ ਬੋਲਦਾ ਹਾਂ ਕੰਮ ਇੱਥੇ ਪਹਿਲਾ ਨਸ਼ਾ ਤੇ ਦੂਜਾ ਚੋਰੀ ਗੱਲ ਇਹ ਲੱਗੇ ਮੈਨੂੰ ਜ਼ਿਆਦਾ ਕੌੜੀ ਇੱਜ਼ਤ ਅੱਜ ਕਲ ਹੁਣ ਕਿਸੇ ਦਾ ਨਾ ਰਹੀ ਘੜੀ ਏ ਹੈ ਪੰਜਾਬ ਤੇ ਮਾੜੀ ਚੱਲ ਰਹੀ ਮੈਂ ਭਗਤ ਸਿੰਘ ਬੋਲਦਾ ਹਾਂ ਦੇਖ ਰਾਜਗੁਰੂ ਧਰਮਾਂ ਪਿੱਛੇ ਕਿੱਦਾਂ ਹੁੰਦੀ ਲੜਾਈ ਇਹ ਮੰਦਿਰ ਮਸਜਿਦ ਗੁਰਦਵਾਰੇ ਵਾਲੇ ਕਿਊ ਭੁੱਲ ਗਏ ਖ਼ੁਦਾ ਦੀ ਖ਼ੁਦਾਈ ਦਸ ਬਾਈ ਸੁਖਦੇਵ... ਕਿ ਏਸੇ ਲਈ ਆਪਾਂ ਆਪਣੀ ਏ ਜਿੰਦ ਗਵਾਈ ? ਮੈਂ ਭਗਤ ਸਿੰਘ ਬੋਲਦਾ ਹਾਂ ਨੀਤਾਂ ਸਰਕਾਰਾਂ ਦੀਆਂ ਗੰਦੀਆਂ ਹੋਗੀਆਂ ਪੈਸੇ ਲੋਕਾਂ ਦਾ ਹੀ ਖਾ ਕੇ ਸੋ ਗਈਆਂ ਭੁੱਖੇ ਭਾਣੇ ਮਾਰਦੇ ਰਹਿ ਗਏ ਮਜ਼ਦੂਰ ਤੇ ਕਿਸਾਨ ਜਿਹੜਾ ਰੇਲ ਦੀਆਂ ਪੱਟਰਿਆਂ ਤੇ ਗੁਆ ਬੈਠਾ ਆਪਣੀ ਜਾਨ ਮੈਂ ਭਗਤ ਸਿੰਘ ਬੋਲਦਾ ਹਾਂ ਸ਼ਾਇਦ... ਇਸ ਪੰਜਾਬ ਨੂੰ ਕੋਈ ਫ਼ਾਇਦਾ ਨਾ ਹੋਇਆ ਮੇਰਾ ਮੈਂ ਤਾਂ ਕਿਤਾਬਾਂ ਅਤੇ ਫੇਸਬੁੱਕਾਂ ਵਿਚ ਰਹਿ ਗਿਆ ਇੱਥੇ ਹਰ ਕੋਈ ਆਪੋ ਆਪਣੀ ਕਰ ਰਿਹਾ ਇਨਸਾਨੀਅਤ ਦਾ ਨਾ ਕੋਈ ਭਲਾ ਹੋ ਰਿਹਾ ਮੇਰੇ ਕੀਤੇ ਦਾ ਤਾਂ ਕੋਈ ਫ਼ਾਇਦਾ ਨਈ ਹੋ ਰਿਹਾ...! ਛੱਡ ਰਾਜਗੁਰੂ ਸੁਖਦੇਵ ਆਪਾਂ ਵਾਪਸ ਚਲ਼ ਦੇ ਹਾਂ ਇੱਥੇ ਤਾਂ ਹਰ ਥਾਂ ਪਾਪੀ ਲੋਕ ਰਹਿੰਦੇ ਹਾਂ ਮੈਂ ਭਗਤ ਸਿੰਘ, ਰਾਜਗੁਰੂ ਸੁਖਦੇਵ ਨਾਲ ਬੋਲਦਾ ਹਾਂ

12. ਖੇਤ/ਜ਼ਮੀਨ

ਇਹ ਖੇਤ/ਜ਼ਮੀਨ ਮੇਰੀ ਮਾਂ ਵਰਗੀ ਹੈ ਸੀਨੇ ਮੇਰੇ ਨਾਲ ਸਦਾ ਲਈ ਰਹਿੰਦੀ ਹੈ ਤੂੰ ਖੋਹਣੇ ਨੂੰ ਫਿਰਦੀ ਏ ਸਰਕਾਰੇ ਕਿਉਂ ਪੈਂਦੇ ਅਸੀਂ ਤੇਰੇ ਉੱਤੇ ਭਾਰੇ ਪਹਿਲਾਂ ਹੀ ਕਰਜ਼ੇ ਦੇ ਮਾਰੇ ਹਾਂ ਰਹਿੰਦੇ ਅਸੀਂ ਦੋ ਫ਼ਸਲਾਂ ਦੇ ਸਹਾਰੇ ਹਾਂ ਕੋਈ ਫਾਹਾ ਕੋਈ ਸਲਫਾਸ ਪੀ ਮਰ ਜਾਂਦਾ ਪਿੱਛੇ ਪਰਵਾਰ ਅਧੂਰਾ ਹੀ ਛੱਡ ਜਾਂਦਾ ਖੇਤ ਨਾਲ ਆਪ ਸਦਾ ਰਹਿੰਦਾ ਹਾਂ ਦੂਜਿਆਂ ਲਈ ਅੰਨ ਬੀਜਦਾ ਹਾਂ ਇਹ ਦੁਨੀਆ ਲਈ ਢਿੱਡ ਭਰਦਾ ਹਾਂ ਆਪ ਭਾਵੇਂ ਭੁੱਖਾ ਹੀ ਸੋ ਜਾਂਦਾ ਹਾਂ ਇਹ ਵੱਟਾਂ ਉੱਤੇ ਰੋਲ ਕੇ ਜਵਾਨੀ ਕਿ ਰੱਖੀ ਤੂੰ ਕਿਸਾਨ ਦੀ ਨਿਸ਼ਾਨੀ ਧਰਨੇ ਤੇ ਧਰਨਾ ਹੁਣ ਲੱਗ ਰਿਹਾ ਫੇਰ ਵੀ ਨਾਮ ਕਿਸਾਨ ਦਾ ਮਿਟ ਰਿਹਾ ਇਹ ਮੰਤਰੀ ਰਹਿੰਦੇ ਵੋਟਾਂ ਦੇ ਹੀ ਭੁੱਖੇ ਖੇਤ ਵੀ ਸਾਡੇ ਗੰਨੇ ਰਹਿ ਗਏ ਸੁੱਖੇ ਉੱਪਰੋਂ ਫ਼ਿਕਰ ਕਰਜ਼ੇ ਦੀ ਸਿਰ ਤੇ ਜ਼ਹਿਰ ਪੀ ਕਿਸਾਨ ਖੇਤ ਵਿੱਚੋਂ ਮੁੱਕੇ

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ