ਭਦੌੜ ਆਲਾ ਜਿੰਦ (੧੬ ਨਵੰਬਰ ੧੯੯੨-) ਪਿੰਡ ਭਦੌੜ, ਜ਼ਿਲ੍ਹਾ ਬਰਨਾਲਾ ਦੇ ਰਹਿਣ ਵਾਲੇ ਪੰਜਾਬੀ ਕਵੀ ਹਨ ।
ਉਨ੍ਹਾਂ ਦਾ ਜਨਮ ਆਪਣੇ ਨਾਨਕੇ ਪਿੰਡ ਹਿੰਮਤਪੁਰਾ, ਜ਼ਿਲ੍ਹਾ ਮੋਗਾ ਵਿੱਚ ਹੋਇਆ । ਪੰਜਾਬੀ ਕਵਿਤਾਵਾਂ, ਗੀਤ
ਅਤੇ ਸ਼ਾਇਰੀ ਲਿਖਣਾ ਉਨ੍ਹਾਂ ਦਾ ਸ਼ੌਕ ਹੈ । ਇਸ ਸਮੇਂ ਉਹ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ (ਪੰਜਾਬ) ਦੇ
ਮੰਡਲ ਦਫ਼ਤਰ ਬਰਨਾਲਾ ਅਧੀਨ ਡਾਟਾ ਐਂਟਰੀ ਉਪਰੇਟਰ ਦੀ ਆਸਾਮੀ ਉੱਪਰ ਡਿਊਟੀ ਨਿਭਾ ਰਹੇ ਹਨ ।