Jaswant Wagla ਜਸਵੰਤ ਵਾਗਲਾ

ਜਸਵੰਤ ਵਾਗਲਾ ਪੰਜਾਬੀ ਗ਼ਜ਼ਲਗੋ ਹੈ। ਜਸਵੰਤ ਵਾਗਲਾ ਦਾ ਜਨਮ ਪਿੰਡ ਰਟੈਂਡਾ ਜ਼ਿਲ੍ਹਾ ਨਵਾਂ ਸ਼ਹਿਰ ਪੰਜਾਬ ਵਿਖੇ ਹੋਇਆ ਤੇ ਇਸ ਵਕਤ ਉਹ ਪਰਿਵਾਰ ਸਮੇਤ ਆਸਟਰੇਲੀਆ ਦੇ ਸ਼ਹਿਰ ਬ੍ਰਿਸਬੇਨ ਵਿਖੇ ਰਹਿ ਰਹੇ ਹਨ। ਉਨ੍ਹਾਂ ਨੂੰ ਲਿਖਣ ਦਾ ਸ਼ੌਕ ਬਚਪਨ ਤੋਂ ਸੀ। ਗ਼ਜ਼ਲ ਦੀਆਂ ਬਰੀਕੀਆਂ (ਵਿਧਾ ਵਿਧਾਨ) ਉਨ੍ਹਾਂ ਪੰਜਾਬੀ ਗ਼ਜ਼ਲ ਦੇ ਉਸਤਾਦ ਸ਼ਾਇਰ ਉਸਤਾਦ ਗੁਰਦਿਆਲ ਰੌਸ਼ਨ ਜੀ ਤੋਂ ਸਿੱਖੀਆਂ। ਉਨ੍ਹਾਂ ਦੀਆਂ ਅਨੇਕਾਂ ਗ਼ਜ਼ਲਾਂ ਰਿਕਾਰਡ ਹੋ ਚੁੱਕੀਆਂ ਹਨ ਜਿਹਨਾਂ ਨੂੰ ਕਈ ਵੱਡੇ ਗ਼ਜ਼ਲ ਗਾਇਕਾਂ ਨੇ ਗਾਇਆ ਹੈ। ਪੰਜਾਬੀ ਸਾਹਿਤ ਖੇਤਰ ਵਿੱਚ ਉਨ੍ਹਾਂ ਦੇ ਦੋ ਗ਼ਜ਼ਲ ਸੰਗ੍ਰਿਹ ‘ਹਾਦਸਿਆਂ ਦਾ ਜੰਗਲ’ ਅਤੇ ‘ਝਾਂਜਰ’ ਉਪਲਭਧ ਹਨ ਤੇ ਤੀਜਾ ਗ਼ਜ਼ਲ ਸੰਗ੍ਰਿਹ ਛਪਾਈ ਅਧੀਨ ਹੈ।