Hira Singh Dard ਹੀਰਾ ਸਿੰਘ ਦਰਦ
Hira Singh Dard (30 September 1889 - 22 June 1965) was born in the village of Ghaghrot, in Rawalpindi district. Hira Singh's family originally belonged to Brahmin family of Poonch who adopted Sikh way of life in Pothohar. He was a journalist, author and freedom fighter. In his early youth he started writing religious and patriotic poetry in Punjabi. He went to jail several times during the freedom struggle.
ਹੀਰਾ ਸਿੰਘ ਦਰਦ (੩੦ ਸਿਤੰਬਰ ੧੮੮੯-੨੨ ਜੂਨ ੧੯੬੫) ਦਾ ਜਨਮ ਪਿੰਡ ਘਘਰੋਟ ਜਿਲ੍ਹਾ ਰਾਵਲਪਿੰਡੀ ਵਿਚ ਹੋਇਆ । ਉਨ੍ਹਾਂ ਦੇ ਪਰਿਵਾਰ ਦਾ ਸੰਬੰਧ ਪੁੰਛ ਦੇ ਕਸ਼ਮੀਰੀ ਪੰਡਿਤਾਂ ਦੇ ਪਰਿਵਾਰ ਨਾਲ ਸੀ ।ਜਿਸ ਨੇ ਪੋਠੋਹਾਰ ਆ ਕੇ ਸਿੱਖੀ ਤੌਰ ਤਰੀਕੇ ਅਪਣਾ ਲਏ । ਉਹ ਅਖ਼ਬਾਰ ਨਵੀਸ ਅਤੇ ਲੇਖਕ ਸਨ । ਉਨ੍ਹਾਂ ਨੇ ਜਵਾਨੀ ਵਿਚ ਪੈਰ ਪਾਉਂਦਿਆਂ ਹੀ ਧਾਰਮਿਕ ਅਤੇ ਦੇਸ਼ ਭਗਤੀ ਵਾਲੀ ਕਾਵਿਤਾ ਲਿਖਣੀ ਸ਼ੁਰੂ ਕਰ ਦਿੱਤੀ ।ਉਹ ਦੇਸ਼ ਦੀ ਆਜ਼ਾਦੀ ਲਈ ਕਈ ਵਾਰ ਜੇਲ੍ਹ ਵੀ ਗਏ ।