Heer : Hashmat Shah

ਹੀਰ : ਹਸ਼ਮਤ ਸ਼ਾਹ

ਹੀਰ : ਹਸ਼ਮਤ ਸ਼ਾਹ
ਬਤਰਜ਼-ਡਰਾਮਾ


ਭੂਮਕਾ

ਸ਼ਹਿਰ ਲਾਹੌਰ ਦੇ ਉਤਰ ਵਲ ਇਕ ਪਿੰਡ ਹੈ ਜਿਸਦਾ ਨਾਂ ਤਖਤ ਹਜ਼ਾਰਾ ਏ ਉਥੇ ਮੌਜੂ ਚੌਧਰੀ ਨਾਂ ਦਾ ਇਕ ਸਰਦਾਰ ਸੀ । ਪਰਮਾਤਮਾਂ ਨੇ ਉਸਦੇ ਘਰ ਪੰਜ ਲੜਕੇ ਤੇ ਦੋ ਲੜਕੀਆਂ ਦਿਤੀਆਂ, ਸਭ ਨਾਲੋਂ ਛੋਟੇ ਲੜਕੇ ਦਾ ਨਾਂ ਧੀਦੋ ਸੀ ਤੇ ਉਹ ਸਾਰਿਆਂ ਨਾਲੋਂ ਸੋਹਣਾ ਤੇ ਛੈਲ ਛਬੀਲਾ ਸੀ ਅਤੇ ਪਿਉ ਵੀ ਉਸਦੇ ਨਾਲ ਬਹੁਤ ਪਿਆਰ ਕਰਦਾ ਸੀ। ਅਖੀਰ ਇਕ ਦਿਨ ਮੌਜੂ ਪਰਲੋਕ ਸਿਧਾਰ ਗਿਆ ਅਤੇ ਧੀਦੋ ਦੇ ਭਰਾਵਾਂ ਨੇ ਧੀਦੋ ਨਾਲ ਅੱਖਾਂ ਫੇਰ ਲਈਆਂ ਤੇ ਉਸਨੇ ਤੰਗ ਆਕੇ ਅਪਣੇ ਭਰਾਵਾਂ ਨਾਲੋਂ ਅੱਡ ਹੋਣ ਦਾ ਫੈਸਲਾ ਕਰ ਲਿਆ ਤੇ ਆਪਣੇ ਹਿਸੇ ਦੀ ਜ਼ਮੀਨ ਵੀ ਅੱਡ ਕਰ ਲਈ। ਦੂਜੇ ਦਿਨ ਅਪਣੇ ਬਲਦ ਤੇ ਹਲ ਲੈਕੇ ਧੀਦੋ ਅਪਣੀ ਜ਼ਮੀਨ ਦੀ ਵਾਹੀ ਕਰਨ ਤੁਰ ਪਿਆ ਪਰ ਉਸ ਨੇ ਅਗੇ ਕਦੀ ਵਾਹੀ ਦਾ ਕੰਮ ਕੀਤਾ ਹੀ ਨਹੀਂ ਸੀ ਇਸ ਲਈ ਜਲਦੀ ਹੀ ਥੱਕ ਗਿਆ। ਇਨੇ ਵਿਚ ਉਸਦੀ ਇਕ ਭਾਬੀ ਜਿਸਦਾ ਨਾਂ ਲਾਲੇ ਸੀ ਉਸਦੀ ਰੋਟੀ ਲੈਕੇ ਆਈ ਪਰ ਧੀਦੋ ਅਗੇ ਹੀ ਖਿਝਿਆ ਬੈਠਾ ਸੀ ਰੋਟੀਆਂ ਦੇਖ ਕੇ ਭਾਬੀ ਨੂੰ ਕਹਿਣ ਲਗਾ, ਇਹ ਕਿਹੜਾ ਵੇਲਾ ਏ ਰੋਟੀਆਂ ਦਾ ਅਤੇ ਰੋਟੀਆਂ ਵੀ ਸੜੀਆਂ ਹੋਈਆਂ ਜਿਨਾਂ ਵਲ ਤੱਕਣ ਤੇ ਵੀ ਜੀਅ ਨਹੀਂ ਕਰਦਾ। ਇਹ ਗਲ ਸੁਣਕੇ ਲਾਲੇ ਬੜੀ ਗੁਸੇ ਵਿਚ ਆਈ ਤੇ ਕਹਿਣ ਲੱਗੀ-


ਭਾਬੀ ਮਾਰ ਨਾ ਸਾਨੂੰ ਬੋਬੀਆਂ ਅੜਿਆ, ਸਾਡੇ ਦਿਲ ਨਾ ਭਾਵੇਂ । ਤਰਸ ਕੀਤਾ, ਮੈਂ ਰੋਟੀ ਲਿਆਂਦੀ, ਉਲਟਾ ਨਕ ਚੜਾਵੇਂ । ਕਚੀਆਂ ਪੱਕੀਆਂ ਪਰਖਨ ਲਗਾ, ਸ਼ੁਕਰ ਨਾ ਦਿਲ ਵਿਚ ਲਿਆਵੇਂ । ਮੈਂ ਨਹੀਂ ਜਾਣਦੀ ਚੂਚਕ ਮੈਹਰੀ ਦੀ ਹੀਰ ਦੇ ਹਥਾਂ ਦੀਆਂ ਖਾਵੇਂ । ਭਾਬੀ ਦਾ ਤਾਨਾ ਸੁਣਕੇ ਰਾਂਝੇ ਨੇ ਝੰਗ ਸਿਆਲਾਂ ਦੀ ਤਿਆਰੀ ਕਰਨੀ ਭਾਬੀ (ਹੈਰਾਨ ਹੋਕੇ) ਰਾਗਨੀ ਜੋਗ । ਹਥ ਵਿਚ ਵੰਜਲੀ ਮੋਢੇ ਕੰਬਲੀ, ਕਿਤ ਵਲ ਕਰੇਂ ਤਿਆਰੀ ਵੇ । ਹਸਦੀਆਂ ਨਾਲ ਕੀ ਰੋਸਾ ਅੜਿਆ, ਤੇਰੀ ਕੀ ਦਿਲ ਦਾਰੀ ਵੇ । ਰਾਂਝਾ ਲੈ ਹੁਣ ਸਾਂਬ ਲੈ ਮਹਿਲ ਮੁਨਾਰੇ, ਨੀਂ ਬਦਕਾਰ ਭਾਬੀਏ । ਮੈਂ ਨਹੀਂ ਰਹਿਣਾ ਤਖਤ ਹਜ਼ਾਰੇ, ਕਸਮ ਗ਼ਫ਼ਾਰ ਭਾਬੀਏ । ਭਾਬੀ ਰਾਂਝਿਆ ਵਾਸਤਾ ਰਬ ਦਾ ਮੰਨੀ, ਮੇਰੀ ਅਰਜ ਤੂੰ ਸੁਣ ਲੈ ਕੰਨੀ, ਬਾਵਾਂ ਨਾ ਸਕਿਆਂ ਭਰਾਵਾਂ ਦੀ ਭੰਨੀ, ਨਾ ਕਰ ਕੂਚ ਤਿਆਰੀ ਵੇ । ਰਾਂਝਾ ਨੀ ਤੂੰ ਬੋਲੀ ਜੱਟ ਨੂੰ ਮਾਰੀ ਮੇਰੀ ਜਾਨ ਨਿਕਲ ਗਈ ਸਾਰੀ। ਲਿਆਵਾਂ ਹੀਰ ਨੂੰ ਇਕ ਵਾਰੀ, ਇਹ ਅਕਰਾਰ ਭਾਬੀਏ। ਭਾਬੀ ਦਿਲਬਰ ਜਾਨੀਆਂ ਕਰਮ ਕਮਾਵੀਂ, ਮੇਰਾ ਮਾਫ ਕਸੂਰ ਕਰਾਵੀਂ । ਰਾਂਝਾ ਰੋਂਦੀ ਛਡ ਨਾਂ ਜਾਵੀਂ, ਤੈਥੋਂ ਸਦਕੇ ਵਾਰੀ ਵੇ। ਰਾਂਝਾ ਭਾਬੀਏ ਝੰਗ ਸਿਆਲੀਂ ਜਾਵਾਂ, ਓਥੋਂ ਹੀਰ ਨੂੰ ਵਿਆਹ ਕੇ ਲਿਆਵਾਂ। ਨਹੀਂ ਤਾਂ ਓਦਰੇ ਹੀ ਮਰ ਜਾਵਾਂ, ਸਚ ਅਕਰਾਰ ਭਾਬੀਏ। ਕਲਾਮ ਸ਼ਾਇਰ ਹਸ਼ਮਤ ਸ਼ਾਹ ਨਾ ਰਾਂਝਾ ਮੁੜਿਆ, ਸਿਧਾ ਰਾਹ ਸਿਆਲਾਂ ਦੇ ਟੁਰਿਆ, ਬੇੜਾ ਇਸ਼ਕ ਦੀ ਨੈਂ ਵਿਚ ਰੁੜਿਆ, ਚੜ ਗਈ ਪ੍ਰੇਮ ਖੁਮਾਰੀ ਵੇ । ਰਾਂਝਾ ਉਦਾਸ ਹੋਕੇ ਕਿਸੇ ਪਿੰਡ ਚਲਿਆ ਗਿਆ ਰਸਤੇ ਵਿਚ ਇਕ ਮਸੀਤ ਵਿਚ ਕਿਆਮ ਕਰਦਾ ਹੈ ਸੁਆਲ ਮੁਲਾਂ (ਰਾਗਣੀ ਕਾਂਗੜਾ) ਕੌਣ ਮੁਸ਼ਟੰਡਾ ਮਸਜਦ ਵਿਚ ਆਣ ਪਿਆ ਤੂੰ। ਸੌਂ ਗਿਆ ਬੇ ਫਿਕਰ ਹੋਕੇ ਜੀਊਂਦਾ ਮਰ ਗਿਆ ਤੂੰ । ਰਾਂਝਾ ਰਾਹੀਆਂ ਨੇ ਤਾਂ ਰੈਣ ਏਥੇ ਕੱਟਕੇ ਹੈ ਜਾਣੀ ਓਏ । ਕਾਜ਼ੀਆ ਮਸੀਤ ਤੇਰੀ ਚੁਕਕੇ ਨਾ ਲੈ ਜਾਣੀ ਓਏ। ਮੁਲਾਂ : ਤੂੰ ਹੈਂ ਕੋਈ ਉਚੱਕਾ ਇਹ ਤਾਂ ਰੱਬ ਦਾ ਮੁਕਾਮ ਓਏ ਤਕੀਆ ਦਾਇਰਾ, ਟੋਲ ਲੈ, ਜੇ ਲਭਦਾ ਅਰਾਮ ਓਏ। ਰਾਂਝਾ ਜ਼ੁਲਮ ਕਿਉਂ ਕਮਾਵਣਾ ਏ, ਛੰਦ ਖੁਦੀ ਵਾਲਾ ਲਾਂਝਾ ਓਏ । ਰੱਬ ਦਾ ਮੁਕਾਮ ਇਹ ਤਾਂ ਸਾਰਿਆਂ ਦਾ ਸਾਂਝਾ ਓਏ। ਮੁਲਾਂ ਮਲੋ ਮਲੀ ਹੋ ਗਿਆ ਵਿਚ, ਮਸਜਦ ਦੇ ਦਰਾਜ ਤੂੰ। ਕਹੀ ਹੈ ਅਜ਼ਾਨ ਨਾ ਕੋਈ, ਪੜ੍ਹੀ ਹੈ ਨਮਾਜ਼ ਤੂੰ। ਰਾਂਝਾ ਖੋਹਲਕੇ ਸੁਨਾਵਾਂ ਤੈਨੂੰ ਇਸ਼ਕ ਵਾਲੇ ਰਾਜ਼ ਮੈਂ। ਹੀਰ ਮੇਰੀ ਪੀਰ ਉਹਦੀ ਪੜ੍ਹਦਾ ਹਾਂ ਨਮਾਜ਼ ਮੈਂ। ਮੁਲਾਂ ਮੈਨੂੰ ਅੱਵਲ ਨੰਬਰ ਦਾ ਤੂੰ, ਦਿੱਸਦਾ ਮਰਦੂਦ ਓਏ । ਤਾਹੀਓਂ ਵਿਚ ਮਸਜਦ ਆਕੇ ਚੁਕਿਆ ਖਰੂਦ ੳਏ । ਰਾਂਝਾ ਇਸ਼ਕ ਵਾਲੀ ਰਮਜ਼ ਦਾ ਕੁਝ, ਕਦਰ ਨਹੀਂ ਪਛਾਣਿਆ। ਸੂਲੀ ਤੇ ਮਨਸੂਰ ਤਾਹੀਏਂ ਚਾਹੜਿਆ ਮੁਲਣਿਆਂ । ਅਧੀ ਰਾਤ ਦੇ ਵਕਤ ਰਾਂਝਾ ਕਾਜ਼ੀ ਨਾਲ ਗੁਸੇ ਹੋਕੇ ਪੈਦਲ ਚਲ ਪੈਂਦਾ ਹੈ । ਰਸਤੇ ਵਿਚ ਦਰਿਆ ਚਨਾਬ ਆਉਂਦਾ ਹੈ, ਰਾਂਝਾ ਲੁਡਣ ਨੂੰ ਬੇੜੀ ਤੇ ਚੜ੍ਹਨ ਵਾਸਤੇ ਆਖਦਾ ਹੈ ਪਰ ਓਹ ਨਹੀਂ ਮੰਨਦਾ । ਸਵਾਲ ਰਾਂਝਾ ( ਰਾਗਨੀ ਜੋਗ ) ਬੇੜੇ ਪਾਰ ਲਗਾਦੇ, ਲੁਡਣ, ਆਸ਼ਕ ਅਉਗਣ ਹਾਰਾਂ ਦੇ। ਪੱਲੇ ਖਰਚ ਨਾ ਹੋਇਆ ਅਜੁਰਦਾ ਦਿਲਵਿਚ ਸ਼ੌਕ ਦੀਦਾਰਾਂ ਦੇ। ਲੁਡਣ ਤੇਰੇ ਜਹੇ ਮੁਸ਼ਟੰਡੇ ਫਿਰਦ, ਪੱਟੇ ਹੋਏ ਲੱਖ ਨਾਰਾਂ ਦੇ। ਪੈਸੇ ਦੇਕੇ ਬੇੜੇ ਤੇ ਚੜ੍ਹ ਜਾ, ਇਹ ਨਹੀਂ ਕੰਮ ਉਧਾਰਾਂ ਦੇ । ਰਾਂਝਾ ਮੈਨੂੰ ਜੇ ਤੂੰ ਪਾਰ ਲਗਾਵੇਂ, ਅੱਲਾ ਕਰੇ ਮੁਰਾਦਾਂ ਪਾਵੇਂ । ਬੇੜਾ ਪਾਰ ਝਨਾਉਂ ਲਾਵੇਂ, ਦਰਸ਼ਨ ਕਰੀਏ ਯਾਰਾਂ ਦੇ। ਲੁਡਣ ਤੂੰ ਕੋਈ ਵਡਿਆਂ ਘਰਾਂ ਦਾ ਜਾਯਾ, ਮੇਰੀ ਨਜ਼ਰ ਦੇ ਵਿਚ ਮਾਯਾ। ਤਾਂ ਤੂੰ ਨਿਕਲ ਘਰਾਂ ਤੋਂ ਆਇਆ, ਘਾਟੇ ਪਏ ਬਿਉਪਾਰਾਂ ਦੇ। ਰਾਂਝਾ ਛੋਟੀ ਉਮਰੇ ਮਰ ਗਏ ਮਾਪੇ, ਨਾਜ਼ਕ ਜਾਨ ਨੂੰ ਪੈ ਗਏ ਸਿਆਪੇ । ਲਾ ਲਏ ਰੋਗ ਜਿਗਰ ਨੂੰ ਆਪੇ, ਕਲਮੇ ਬੋਲ ਹੰਕਾਰਾਂ ਦੇ। ਲੁਡਣ ਮੇਰਾ ਐਵੇਂ ਮਗਜ਼ ਖਪਾਵੇਂ, ਪੈਸੇ ਲੈ ਪੱਤਨ ਵਲ ਆਵੇਂ। ਨਹੀਂ ਤਾਂ ਅਜੇ ਪਿਛਾਂ ਮੁੜ ਜਾਵੇਂ, ਨਾ ਕਰ ਪਾਰ ਉਰਾਰਾਂ ਦੇ। ਰਾਂਝਾ ਪਾਵਾਂ ਵਾਸਤਾ ਪਾਕ ਇਲਾਹੀ, ਨਾ ਕਰ ਤਮਾਂਦੇ ਨਾਮਤਬਾਹੀ । ਤੈਨੂੰ ਅਸੀਸ ਦਵੇਗਾ ਰਾਹੀ, ਕਰ ਕੰਮ ਨੇਕੋ ਕਾਰਾਂ ਦੇ। ਲੁਡਣ ਮੈਨੂੰ ਦਿਸਦਾ ਛੈਲ ਛਬੀਲਾ, ਕਰਦਾ ਪਾਰ ਲੱਗਣ ਦਾ ਹੀਲਾ । ਏਥੇ ਜ਼ਰ ਦਾ ਖਾਸ ਵਸੀਲਾ, ਨਹੀਂ ਕੰਨ ਹਾਲ ਪੁਕਾਰਾਂ ਦੇ । ਰਾਂਝਾ ਮੈਨੂੰ ਵਖਤ ਖੁਦਾ ਨੇ ਪਾਇਆ, ਤਦ ਮੈਂ ਚਲਕੇ ਪਤਨ ਤੇ ਆਯਾ । ਧੀਦੋ ਮੌਜੂ ਦੇ ਘਰ ਜਾਇਆ, ਪੁਤਰ ਨਹੀਂ ਗਵਾਰਾਂ ਦੇ । ਲੁਡਣ ਹਸ਼ਮਤ ਸ਼ਾਹ ਨਾਂ ਕਰੇਂ ਪੁਕਾਰਾਂ, ਅਮਲਾਂ ਬਾਝ ਨਹੀਂ ਛੁਟਕਾਰਾ । ਪਲੇ ਖਰਚ ਲਿਆਵੇਂ ਯਾਰਾ, ਚਮਨ ਵੇਖੇਂ ਗੁਲਜ਼ਾਰਾਂ ਦੇ । ਰਾਂਝਾ ਨੰਬਰ ਦੋਮ ( ਰਾਗਨੀ ਲਹਿੰਦਾ ) ਲੁਡਨਾਂ ਪਾਰ ਝਨਾਂ ਤੋਂ ਲਾਦੇ, ਪਰਦੇਸੀ ਦੇ ਬੇੜੇ ਨੂੰ । ਦੇਖਾਂ ਪਾਰ ਨਦੀ ਤੋਂ ਜਾਕੇ, ਮੈਂ ਦਿਲਬਰ ਦੇ ਖੇੜੇ ਨੂੰ। ਲੁਡਨ ਮੈਂ ਨਹੀਂ ਤੈਨੂੰ ਪਾਰ ਲੰਘਾਉਂਦਾ, ਤੈਂ ਜਿਹੇ ਚੋਰ ਲੁਟੇਰੇ ਨੂੰ। ਜਾ ਤੂੰ ਮਗਜ਼ ਖਪਾ ਨਾ ਮੇਰਾ, ਛਡਦੇ ਝਗੜੇ ਝੇੜੇ ਨੂੰ। ਰਾਂਝਾ ਮੈਂ ਪਰਦੇਸੀ ਤੇ ਬਨਬਾਸੀ, ਫਿਰਦਾ ਜਗ ਵਿਚ ਅੱਲਾ ਰਾਸੀ। ਤੜਫੇ ਆਜਜ਼ ਜਾਨ ਪਿਆਸੀ, ਸਬਰ ਨਹੀਂ ਦਿਲ ਮੇਰੇ । ਲੁਡਣ ਅਧੜੀ ਰਾਤ ਪਵਨ ਹੁਲਾਰੇ, ਨੀਰ ਝਨਾਂ ਦਾ ਠਾਠਾਂ ਮਾਰੇ। ਕਿਸ਼ਤੀ ਡੁੱਬ ਜਾਊਗੀ ਵਿਚਕਾਰੇ, ਆ ਜਾਈਂ ਵਕਤ ਸਵੇਰੇ ਨੂੰ। ਰਾਂਝਾ ਮੇਰੇ ਦਿਲ ਵਿਚ ਸ਼ੌਕ ਵਧੇਰਾ, ਸ਼ਾਇਦ ਆਵੇ ਕਦੋਂ ਸਵੇਰਾ। ਲੁਡਣ ਭਲਾ ਕਰੇ ਰਬ ਤੇਰਾ, ਛਡ ਦੇ ਮਾਨ ਉਚੇਰੇ ਨੂੰ। ਲੁਡਣ ਜੇ ਤੈਂ ਲੰਘਣਾਂ ਹੈ ਅਜ ਪਾਰ, ਪੈਸੇ ਨਕਦ ਫੜਾਦੇ ਯਾਰ । ਏਥੇ ਪਲ ਦਾ ਨਹੀਂ ਉਧਾਰ ਮੁੜ ਜਾ ਆਪਣੇ ਡੇਰੇ ਨੂੰ। ਰਾਂਝਾ ਜੇ ਮੈਂ ਮਾਲਕ ਹੁੰਦਾ ਜ਼ਰ ਦਾ, ਤੇਰੀਆਂ ਮਿੰਨਤਾ ਕਾਹਨੂੰਕਰਦਾ । ਤੈਨੂੰ ਤਰਸ ਨਹੀਂ ਬੇਦਰਦਾ, ਕਰਦੇ ਰੋਜ ਬਖੇੜੇ ਨੂੰ। ਲੁਡਣ ਖਾਤਰ ਲੋਭ ਦੇ ਮਕਰ ਬਨਾਏ, ਛਡ ਘਰਆਰ ਪਤਨ ਤੇ ਆਏ । ਦਸ ਹੁਣ ਕੇਹੜਾ ਪਾਰ ਲਗਾਏ, ਅਧੜੀ ਰਾਤੀਂ ਬੇੜੇ ਨੂੰ। ਰਾਂਝਾ ਜੇ ਮੈਂ ਡੁਬ ਗਿਆ ਵਿਚ ਦਰਿਆਈ, ਜਾਵੇ ਆਸ਼ਕ ਦੀ ਜਾਨ ਅਜਾਂਈ । ਲਭਦਾ ਰਹੇ ਕਿਆਮਤ ਤਾਈ, ਇਸ ਜੋਗ ਦੇ ਫੇਰੇ ਨੂੰ। ਲੁਡਣ ਮਿਲਿਆ ਘਰ ਤੋਂ ਦੇਸ਼ ਨਿਕਾਲਾ, ਫਿਰਦਾ ਜੰਗਲਾਂ ਵਿਚ ਮਤਵਾਲਾ। ਤੂੰ ਦਿਸਦਾ ਹਸ਼ਮਤ ਅੰਦਨੇ ਵਾਲ, ਲਭਦਾ ਰੈਣ ਬਸੇਰੇ ਨੂੰ। (ਰਾਂਝੇ ਨੇ ਤੁਲਾ ਬਣਾਕੇ ਦਰਿਆ ਵਿਚ ਠਿਲਣਾਂ ਤੇ ਲੁਡਣ ਮਲਾਹ ਦੀ ਔਰਤ ਨੇ ਰੋਕਣਾ) ਸੁਆਲ ਮਲਾਹਣੀ (ਰਾਗਨੀ ਜੋਗ) ਲਫ਼ਾਂ ਮਾਰਦਾ ਨੀਰ ਸਗਾਹੀ, ਵੇ ਪਾਹਿਆ ਨਾ ਠਿਲ ਵੇ । ਲਹਿਰੀ ਮਾਰੇ ਝਨਾਂ ਦਾ ਪਾਨੀ, ਨਹੀਂ ਰਹਿਣੀ ਤੇਰੀ ਜਾਣ ਨਿਮਾਣੀ ਅਸੀਂ ਰੋ ਰੋ ਮਾਰੀਏ ਆਹੀਂ, ਵੇ ਰਾਹੀਆ ਨਾ ਠਿਲ ਵੇ । ਤੈਨੂੰ ਜੋਸ਼ ਜੁਆਨੀ ਦਾ ਅੜਿਆ, ਬੇੜੀ ਛਡ ਤੁਲੇ ਤੇ ਚੜਿਆ, ਤੇਰੀ ਸੂਰਤ ਰਹਿਣੀ ਨਾਹੀ, ਵੇ ਰਾਹੀਆ ਨਾ ਠਿਲ ਵੇ । ਸੋਹਣਿਆ ਮੁੰਡਿਆ ਛੈਲ ਜੁਆਨਾਂ, ਸਾਨੂੰ ਛਡਕੇ ਕਿਤ ਵਲ ਜਾਨਾ, ਵੇ ਮੈਂ ਖੜੀਆਂ ਕਰਦੀ ਬਾਹੀਂ ਵੇ ਰਾਹੀਆ ਨਾ ਠਿਲ ਵੇ । ਹਮਤ ਸ਼ਾਹ ਓ ਦਿਲਬਰ ਪਿਆਰੇ, ਵਿਛੜ ਨਾ ਸਾਥੋਂ ਰਾਜ ਦੁਲਾਰੇ, ਕਾਹਨੂੰ ਲਗਦਾਂ ਮੌਤ ਦੇ ਰਾਹੀਂ, ਵੇ ਰਾਹੀਆ ਨਾ ਠਿਲ ਵੇ । ਜੁਆਬ ਰਾਂਝਾ (ਰਾਗਣੀ ਜੋਗ) ਆਸ਼ਕ ਪਤਨ ਝਨਾਂ ਤੇ ਆ ਗਏ ਕੁਠੇ ਹੋਏ ਤਕਦੀਰਾਂ ਦੇ ! ਅਸੀਂ ਕੋਈ ਨਹੀਂ ਗਰੀਬ ਨਥਾਵੇਂ ਮਾਲਕ ਮੁਲਕ ਜਗੀਰਾਂ ਦੇ ! ਲਾਲੂ ਭਾਈ ਨੇ ਤਾਹਨੇ ਲਾਏ ਅਸੀਂ ਤਦ ਨਿਕਲ ਘਰਾਂ ਤੋਂ ਆਏ! ਆਜਿਜ਼ ਹੋ ਪਤਨਾਂ ਵਲ ਧਾਈਏ ਕੀਤੇ ਹਾਲ ਫਕੀਰਾਂ ਦੇ ! ਜਿਸ ਦਮ ਜੱਗ ਵਿਚ ਹੋਸ਼ ਸੰਭਾਲੀ, ਸੁਫਨੇ ਵਿਚ ਯਾਰ ਨੇ ਸ਼ਕਲ ਵਿਖਾਲੀ, ਸੀਨੇ ਵਜ ਗਈ ਇਸ਼ਕ ਦੁਨਾਲੀ ਕੰਮ ਨਹੀਂ ਤਦਬੀਰਾਂ ਦੇ ! ਮਰ ਗਿਆ ਬਾਪ ਤੇ ਹੋਇ ਨਿਮਾਣੇ, ਦੁਨੀਆਂ ਵਿਚ ਨ ਰਹੇ ਟਿਕਾਣੇ, ਹੀਰ ਦੇ ਇਸ਼ਕ ਨੇ ਮਾਲਕ ਜਾਣੇ, ਬੰਨਿਆਂ ਨਾਲ ਜੰਜੀਰਾਂ ਦੇ । ਰਾਂਝਾ ਪੰਛੀ ਸਚ ਸੁਣਾਵੇ, ਹੀਰ ਦੇ ਬਾਝ ਨਾ ਕੋਈ ਭਾਵੇ, ਹਸ਼ਮਤ ਸ਼ਾਹ ਬਿਨ ਚੈਨ ਨਾ ਆਵੇ, ਹਾਲ ਮੰਦੇ ਦਿਲਗੀਰਾਂ ਦੇ । ਪਿੰਡ ਦੀਆਂ ਔਰਤਾਂ ਰਾਂਝੇ ਤੇ ਮੋਹਿਤ ਹੋ ਜਾਂਦੀਆਂ ਹਨ, ਲੁਡਨ ਨੂੰ ਪਤਾ ਲਗਦਾ ਹੈ, ਉਹ ਰਾਂਝੇ ਨੂੰ ਬੇੜੀ ਤੇ ਚੜਾਕੇ ਦਰਿਆ ਪਾਰ ਕਰਾਉਣਾ ਚਾਹੁੰਦਾ ਹੈ, ਰਸਤੇ ਵਿਚ ਹੀਰ ਦੇ ਪਲੰਘ ਤੇ ਚੜਕੇ ਸੌਂ ਜਾਂਦਾ ਹੈ ਹੀਰ ਆਖਦੀ ਹੈ- ਸੁਆਲ ਹੀਰ (ਰਾਗਨੀ ਕਾਂਗੜਾ) ਸੁਖੀ ਲੱਧਿਆ ਸੇਜ ਮੇਰੀ ਤੇ ਤੈਨੂੰ ਕਿਸਨੇ ਪਾਇਆ ਵੇ। ਨਾਂ ਤੈਂ ਦਿਲ ਵਿਚ ਬਾਤ ਵਿਚਾਰੀ ਕਿਸਨੇ ਪਲੰਘ ਬਿਛਾਯਾ ਵੇ। ਰਾਂਝਾ ਕਰ ਕੁਝ ਖੌਫ਼ ਖੁਦਾ ਦਾ ਹੀਰੇ, ਕਾਹਨੂੰ ਕਹਿਰ ਕਮਾਵਨੀ ਏਂ। ਨੀ ਦਸ ਕੀ ਕੀਤਾ ਸੇਜ਼ ਤੇਰੀ ਨੂੰ, ਝੂਠੀ ਤੋਹਮਤ ਲਾਵਨੀ ਏਂ। ਹੀਰ ਨਾ ਤੈਂ ਕੀਤਾ ਕੋਈ ਧਿਆਨ. ਸੌਂ ਗਿਆ ਲਾਲ ਦੁਸ਼ਾਲਾ ਤਾਨ ਕੀਤੀ ਮੇਰੀ ਸੇਜ ਵੈਰਾਨ, ਇਹ ਕੀ ਚੰਦ ਚੜ੍ਹਾਇਆ ਵੇ । ਰਾਂਝਾ ਅਸੀਂ ਮੁਸਾਫਰ ਮਰਦ ਸੈਲਾਨੀ, ਹੀਰੇ ਨਾ ਕਰ ਐਡ ਨਾਦਾਨੀ ਤੇਰੀ ਰਹਨੀ ਨਹੀਂ ਸਦਾ ਜੁਆਨੀ ਜੀਦਾ ਮਾਨ ਦਿਖਾਵਨੀ ਏਂ। ਹੀਰ ਦੇਖ ਸੇਜ ਨਖਸਮੀ ਮਰੀ ਰਾਹੀਓਂ ਸੌਂ ਗਿਓਂ ਨਾਲ ਦਲੇਰੀ ਸਾਰੀ ਭੰਨ ਦੇਵਾਂ ਆਕੜ ਤੇਰੀ ਮੇਰੇ ਦਿਲ ਆਇਆ ਵੇ। ਰਾਂਝਾ ਮੈਂ ਕੋਈ ਨਹੀਂ ਗਰੀਬ ਗੁਵਾਰ, ਮਾਲਕ ਸ਼ਹਿਰਾਂ ਦਾ ਸਰਦਾਰ, ਤੂੰ ਮੈਂ ਦੇਖੀ ਬੜੀ ਬਦਕਾਰ ਰਾਹੀਆਂ ਨੂੰ ਬਕਾਵਨੀ ਏਂ । ਹੀਰ ਮੈਂ ਤੇ ਮਹਿਰ ਚੂਚਕ ਦੀ ਜਾਈ, ਸੱਠ ਸਹੇਲੀਆਂ ਲੈਕੇ ਆਈ, ਕਰਸਾਂ ਤੇਰੇ ਨਾਲ ਲੜਾਈ ਤੈਂ ਰਬ ਦਾ ਖੌਫ ਭੁਲਾਇਆ ਵੇ । ਰਾਂਝਾ ਪਹਿਲੇ ਸੁਫਨੇ ਦੇ ਵਿਚ ਆਕੇ, ਫਾਹੀ ਜ਼ੁਲਫ਼ ਕੁੰਡਲ ਦੀ ਪਾਕੇ ਮੈਨੂੰ ਆਸ਼ਕ ਨੂੰ ਤੜਫਾਕੇ ਹੁਣ ਭੀ ਜ਼ੁਲਮ ਉਠਾਵਨੀ ਏਂ। ਹੀਰ ਦੇਖੇ ਬਾਪ ਜੇ ਆਕੇ ਮੇਰਾ, ਛਡੇ ਤੁਖਮ ਨਸ਼ਾਨ ਨਾ ਤੇਰਾ। ਤੂੰ ਕੋਈ ਦਿਸਦਾ ਚੋਰ ਲੁਟੇਰਾ ਹਸ਼ਮਤਸ਼ਾਹ ਬਣ ਆਯਾ ਵੇ। ਰਾਂਝਾ ਮੈਂ ਤਾਂ ਆਸ਼ਕ ਤੇਰੇ ਦਰ ਦਾ ਅਗੇ ਉਜਰ ਕੋਈ ਨਾ ਕਰਦਾ। ਰੱਖ ਲੈ ਆਪਣਾ ਕਰਕੇ ਬਰਦਾ ਦਰ ਦਰ ਕਿਉਂ ਰਲਾਵਨੀ ਏਂ । ਹੀਰ ਨੇ ਰਾਂਝੇ ਨੂੰ ਆਪਣੀ ਮਾਂ ਕੋਲ ਲੈ ਜਾਣਾ ਤੇ ਕਹਿਣਾ ਜਵਾਬ ਹੀਰ (ਰਾਗਨੀ ਜੋਗ) ਨੀ ਮਾਏਂ ਸੋਹਣਾ ਜਿਹਾ ਮੁੰਡਾ ਤੇਰਾ ਨੌਕਰ ਰਹਿੰਦਾ ਨੀ । ਇਹ ਤਾਂ ਮੱਝੀਆਂ ਮੁਫਤ ਚਰਾਵੇ ਨੌਕਰੀ ਕੁਝ ਨਹੀਂ ਲੈਂਦਾ ਨੀ । ਜਵਾਬ ਮਾਂ ਹੀਰੇ ਤੌਰ ਨਾਂ ਇਹਦਾ ਦਿਸਦਾ ਮੱਝੀਆਂ ਚਾਰਨ ਹਾਰਾ ਨੀ । ਇਹ ਤਾਂ ਕਿਸੇ ਮਤਲਬ ਨੂੰ ਕਹਿੰਦਾ ਹੋਰ ਨਾ ਪਵੇ ਪਵਾੜਾ ਨੀ। ਹੀਰ ਇਹ ਤਾਂ ਭਲਿਆਂ ਦਾ ਪੁਤ ਪੋਤਾ ਹੋਰ ਨਾ ਪੁਆਵੇ ਪੁਆੜਾ ਨੀ ਮੁਫਤ ਰੋਟੀਆਂ ਤੇ ਮੱਝੀਆਂ ਚਾਰੇ ਦੱਸ ਸਾਨੂੰ ਕੀ ਮਾੜਾ ਨੀ। ਕੈਦੋ ਮੈਨੂੰ ਬਹੁਤ ਚਲਾਕ ਏਹ ਦਿਸਦਾ ਗੁਝੀ ਰਹੇ ਨਾ ਅਖ ਕਾਨੀ ਨੀ ਲਗ ਗਿਆ ਦਾ ਇਹਦਾ ਜਦ ਇਸਨੇ ਤੇਰੀ ਹੀਰ ਲੈ ਜਾਨੀ ਨੀ ਰਾਂਝਾ ਵਖਤ ਪਾਯਾ ਰਬ ਕਾਦਰ ਮੈਨੂੰ ਸਭਦੀਆਂ ਠੋਕਰਾਂ ਸਹਿੰਦਾ ਮੈਂ। ਸੁਕੀ ਰੋਟੀ ਤੇ ਵਕਤ ਗੁਜਾਰਾਂ ਉਜਰਤ ਕੁਝ ਨਹੀਂ ਲੈਂਦਾ ਮੈਂ। ਰਾਂਝੇ ਨੇ ਪਾਲੀ ਬਣਕੇ ਮਝੀਆਂ ਚਾਰਨ ਜਾਣਾ (ਰਾਗਣੀ ਸਿੰਧ) ਮਝੀ ਗਾਈਂ ਨੇ ਕਲਮਾ ਪੜ੍ਹਿਆ ਰਾਂਝਨ ਬੇਲੇ ਦੇ ਵਿਚ ਵੜਿਆ ਹਥ ਕਾਂਸਾ ਸਿਦਕ ਦਾ ਫੜਿਆ ਰਾਂਝਨ ਬੇਲੇ ਦੇ ਵਿਚ ਵੜਿਆ ਸੁੰਦਰ ਸਾਵੀਆਂ ਪੀਲੀਆਂ ਚਲੀਆਂ। ਖੰਡੀਆਂ ਭੂਰੀਆਂ ਚਕਰੀਆਂ ਇਲੀਆਂ। ਅਜ ਰੋਜ ਖੁਸ਼ੀ ਦਾ ਚੜਿਆ ਰਾਂਝਨ ਬੇਲੇ ਦੇ ਵਿਚ ਵੜਿਆ। ਫੂਕ ਬੰਸਰੀ ਦੇ ਵਿਚ ਮਾਰੀ ਹੋਈ ਅਰਸ ਨੂੰ ਪਰੇਮ ਖੁਮਾਰੀ । ਸਪ ਸ਼ੇਰ ਮਸਤ ਹੈ ਖੜਿਆ।ਰਾਂਝਨ ਬੇਲੇ ਦੇ ਵਿਚ ਵੜਿਆ । ਬੰਸੀ ਅਨਹਦ ਜ਼ਿਕਰ ਅਲਾਵੇ ਸੁੰਮਨ ਬੁਕਮਨ ਤੋਂ ਘਲਰਾਵੇ । ਦਫਤਰ ਇਸ਼ਕ ਤੇ ਨਾਮਾ ਚੜਿਆ।ਰਾਂਝਣ ਬੇਲੇ ਦੇ ਵਿਚ ਵੜਿਆ ਹਸ਼ਮਤ ਤਖਤ ਹਜ਼ਾਰੇ ਦਾ ਵਾਲੀ ਖਾਤਰ ਹੀਰ ਦੀ ਬਣਿਆਪਾਲੀ ਬੇੜਾ ਇਸ਼ਕ ਨਦੀ ਵਿਚ ਹੜਿਆ ਰਾਂਝਨ ਬੇਲੇਦੇ ਵਿਚ ਵੜਿਆ। ਰਾਂਝੇ ਨੂੰ ਉਦਾਸ ਦੇਖਕੇ ਹੀਰ ਉਸਨੂੰ ਆਖਦੀ ਹੈ। ਸਵਾਲ ਹੀਰ (ਰਾਗਣੀ ਤਿਲੰਗ) ਮੈਨੂੰ ਖੋਹਲਕੇ ਸੁਣਾ ਦੇ ਕੀ ਆ ਦੁਖ ਰਾਂਝਿਆ। ਪੀਲਾ ਵਾਂਗ ਵਸਾਰ ਦੇ ਹੋਯਾ ਤੇਰਾ ਮੁਖ ਰਾਂਝਿਆ। ਰਾਂਝਾ ਸਾਨੂੰ ਬੇਲਿਆਂ ਦੇ ਵਿਚ ਖੁਆਰ ਕਰਕੇ। ਆਪ ਤਰਿੰਜਨਾਂ 'ਚ ' ਕਤਦੀ ਬਹਾਰ ਕਰਕੇ । ਹੀਰ ਕਰਦੀ ਮਿੰਨਤਾਂ ਮੈਂ ਤੇਰੇ ਅਗੇ ਹਥ ਜੋੜਕੇ । ਰੁਸ ਜਾਵੀਂ ਨਾ ਰੰਝੇਟਿਆ ਤੂੰ ਮੁਖ ਮੋੜਕੇ । ਰਾਂਝਾ ਏਥੇ ਭੁਖਾ ਤੇ ਪਿਆਸਾ ਨੀ ਮੈਂ ਦਿਨ ਕਟਦਾ। ਕੋਈ ਉਜਰ ਨਾ ਕਰਦਾ ਜਿਗਰਾ ਦੇਖ ਜੱਟ ਦਾ। ਹੀਰ ਦੇਵੇਂ ਬਖਸ਼ ਤੂੰ ਕਸੂਰ ਜੇ ਕਸੂਰ ਹੋ ਗਿਆ। ਸ਼ੀਸ਼ਾ ਇਸ਼ਕ ਮੁਹੱਬਤਾਂ ਵਾਲਾ ਚੂਰ ਹੋ ਗਿਆ। ਰਾਂਝਾ ਹੀਰੇ ਦੇਖ ਪੰਜਾਂ ਪੀਰਾਂ ਦਾ ਜ਼ਹੂਰ ਹੋ ਗਿਆ। ਨਾਲ ਰਾਂਝਨੇ ਦੇ ਬੇਲਾ ਨੂਰੋ ਨੂਰ ਹੋ ਗਿਆ । ਹੀਰ ਹਸ਼ਮਤਸ਼ਾਹ ਨਾ ਤੂੰ ਜਾਵੀਂ ਮੇਰਾ ਦਿਲ ਲੁਟਕੇ । ਵਿਚ ਬੇਲੇ ਦੇ ਲਿਆਵਾਂ ਤੈਨੂੰ ਚੂਰੀ ਕੁਟਕੇ। ਰਾਂਝਾ ਏਨਾਂ ਆਸ਼ਕਾਂ ਨੂੰ ਸਬਰ ਤੇ ਸਬੂਰੀ ਚਾਹੀਦੀ ਇਕ ਹਥ ਵਿਚ ਬੰਸੀ ਮੋਢੇ ਭੂਰੀ ਚਾਹੀਦੀ । ਹੀਰ ਨੇ ਚੂਰੀ ਲੈਕੇ ਬੋਲੇ ਵਿਚ ਜਾਣਾ ਤੇ ਰਸਤੇ ਵਿਚ ਨਾਲਾ ਚੜ੍ਹਿਆ ਹੋਇਆ ਦੇਖ ਕੇ ਕਹਿੰਦੀ ਹੈ। ਹੀਰ (ਰਾਗਣੀ ਜੋਗ) ਨਾਲਿਆ ਕਹਿਰ ਖੁਦਾ ਦਾ ਤੈਨੂੰ ਚੜ ਗਿਉਂ ਸਗਾਹੀਂ ਵੇ। ਆ ਹਟ ਆਸ਼ਕ ਨਾ ਅਜ਼ਮਾਈਏ ਮੈਂ ਖੜੀਆਂ ਕਰਦੀ ਬਾਹੀਂ ਵੇ। ਵੇ ਕਿਉਂ ਕਰਦਾ ਜ਼ਾਲਮ ਕਾਰੀ ਸਾਬਤ ਰਹਿਣ ਦੇ ਮੇਰੀ ਯਾਰੀ । ਜੇ ਮੈਂ ਆਹ ਦਰਦਾਂ ਦੀ ਮਾਰੀ ਫੇਰ ਵਗੇਂਗਾ ਨਾਹੀਂ ਵੇ। ਰੀਸਾਂ ਬਹਿਰ ਝਨਾਂ ਦੀਆਂ ਕਰਦਾ। ਪਿਆ ਡਰਾਉਨਾ ਏਂ ਆਸ਼ਕ ਮਰਦਾਂ। ਕੁਠ ਲਈ ਮੈਂ ਰਾਝਣ ਦੀਆਂ ਦਰਦਾਂ ਰੋ ਰੋ ਮਾਰਾਂ ਆਹੀਂ ਵੇ। ਖੁਆਜਾ ਖਿਜਰ ਤੂੰ ਕਰਮ ਕਮਾਵੀਂ। ਮੇਰਾ ਰਾਂਝਨ ਯਾਰ ਮਿਲਾਵੀਂ। ਹਸ਼ਮਤਸ਼ਾਹ ਨੂੰ ਪਾਰ ਲਗਾਵੀਂ ਜੇਹੜਾ ਬਹੁਤ ਗੁਨਾਹੀਂ ਵੇ। ਤਥਾ (ਰਾਗਣੀ ਲਹਿੰਦਾ) ਕੁਠ ਲਈ ਭੇਰੀਆਂ ਸਲਾਂ ਵੇ ਮਝੀਆਂ ਵਾਲਿਆ। ਚੂਰੀ ਲੈਕੇ ਰਾਂਝਨ ਵਲ ਚਲੀਆਂ। ਬੇਲਾ ਸੂਕੇ ਮੈਂ ਜਾਵਾਂ ਕਲੀਆਂ। ਰੁਲਦੀ ਫਿਰਾਂ ਵਿਚ ਝਲਾਂ ਵੇ ਮਝੀਆਂ ਵਾਲਿਆ । ਨਾਜ਼ਕ ਪੈਰੀਂ ਪੈ ਗਏ ਛਾਲੇ। ਦਿਸਨ ਨਾ ਯਾਰ ਮੁਹਬਤਾਂ ਵਾਲੇ। ਹਾਲ ਸੁਨਾਵਾਂ ਕਿਨੂੰ ਗਲਾਂ ਵੇ ਮਝੀਆਂ ਵਾਲਿਆ । ਹਥ ਵਿਚ ਸਬਰ ਸਿਦਕ ਦੀ ਚੂਰੀ । ਦਿਲ ਦੀ ਆਸ ਕਰੇ ਰਬ ਪੂਰੀ। ਵੰਝ ਦਿਲਬਰ ਵਲ ਚਲਾਂ ਵੇ ਮਝੀਆਂ ਵਾਲਿਆ। ਹੀਰ ਰਾਂਝੇ ਨੂੰ ਚੂਰੀ ਖਵਾਂਦੀ ਹੈ। ਕੈਦੋ ਦੇਖ ਲੈਂਦਾ ਹੈ, ਘਰ ਜਾਕੇ ਹੀਰ ਦੇ ਪਿਉ ਕੋਲ ਚੁਗਲੀ ਕਰਦਾ ਹੈ। ਤੁਲੀ ਨੇ ਗੁੱਸੇ ਹੋਣਾ (ਰਾਗਣੀ ਜੋਗ) ਸੁਣ ਵੇ ਚਾਕਾ ਨਿਮਕ ਹਰਾਮਾਂ ਇਹ ਕੀ ਜ਼ੁਲਮ ਕਮਾਇਆ ਵੇ ਏਸੇ ਖਾਤਰ ਰਖਿਆ ਤੈਨੂੰ ਹਥ ਮੇਰੀ ਇਜਤ ਨੂੰ ਪਾਇਆ ਵੇ ਰਾਂਝਾ ਤੁਲੀਏ ਨਾਲ ਮੇਰੇ ਹੁਣ ਕਾਹਨੂੰ ਐਡਾ ਜ਼ੁਲਮ ਕਮਾਵਨੀ ਏਂ ਬਾਰਾਂ ਸਾਲ ਚਰਾਕੇ ਮੱਝੀਆਂ ਨਿਮਕ ਹਰਾਮ ਬਨਾਵਨੀ ਏਂ ਤੁਲੀ ਨੰਗਾ ਭੁਖਾ ਨਿਕਲ ਕੇ ਆਇਆ। ਤੈਨੂੰ ਆਏ ਨੂੰ ਗਲ ਲਾਇਆ। ਕਰਕੇ ਚਾਕ ਮੁੜ ਲਾਇਆ ਇਹ ਤੈਂ ਚੰਦ ਚੜਾਇਆ ਵੇ। ਰਾਂਝਾ ਮੈਨੂੰ ਦੇਕੇ ਵਿਆਹ ਦਾ ਲਾਰਾ, ਸਦ ਲਿਆ ਸੈਦਾ ਸਾਕ ਪਿਆਰਾ ਹੋਵੇ ਦੋਜ਼ਕ ਵਿਚ ਉਤਾਰਾ ਆਸ਼ਕ ਨੂੰ ਦਬਕਾਵਨੀ ਏਂ। ਤੁਲੀ ਜੇ ਤੈਨੂੰ ਜ਼ਿੰਦਗੀ ਹੈ ਮਨਜ਼ੂਰ ਸਾਡੇ ਘਰ ਤੋਂ ਹੋ ਜਾ ਦੂਰ । ਤੇਰਾ ਘਰ ਘਰ ਪਿਆ ਫਤੂਰ ਕੁਲੇ ਕਲੰਕ ਲਗਾਇਆ ਏ। ਰਾਂਝਾ ਜੇਹੜੀਆਂ ਅੱਖੀਆਂ ਮੁਢ ਤੇ ਚੜੀਆਂ। ਕਰਕੇ ਕੌਲ ਕਦੀ ਨਾ ਮੁੜੀਆਂ। ਤੇਰੇਆਂ ਕੁਫਰ ਵਿਚ ਰੁੜੀਆਂ ਸੁਖਨ ਦੇ ਤੀਰ ਚਲਾਵਨੀ ਏਂ। ਹੀਰ ਨੂੰ ਸਹੇਲੀਆਂ ਨੇ ਰਲਕੇ ਮਾਈਏ ਪਾਉਣਾ ਤੇ ਰਾਂਝੇ ਨੂੰ ਬਾਹਰ ਖਬਰ ਹੋਣੀ ਤੇ ਉਹਨੇ ਆ ਕੇ ਹੀਰ ਨੂੰ ਕਹਿਣਾ - ਰਾਂਝਾ (ਰਾਗਣੀ ਪਹਾੜੀ) ਲੱਖਾਂ ਕੌਲ ਕੀਤੇ ਤੈਂ ਹੀਰੇ ਮੈਨੂੰ ਇਕ ਨਾ ਪਾਲ ਦਿਖਾਇਆ। ਬਾਰਾਂ ਸਾਲ ਪਰਦੇਸੀ ਕੋਲੋਂ, ਖੰਦਾ ਮੁਫਤ ਚਰਾਇਆ । ਡੋਲੀ ਚੜ੍ਹ ਖੇੜਿਆਂ ਦੀ ਚੱਲੀ, ਸੈਦਾ ਸਾਕ ਬਣਾਇਆ। ਚਾਕ ਰਾਂਝਾ ਪਿਆ ਫਿਰੇ ਨਥਾਵਾਂ ਕੁਲ ਨੂੰ ਦਾਗ ਲਾਇਆ । ਸਵਾਲ ਰਾਂਝਾ (ਰਾਗਣੀ ਕਲੰਗੜਾ) ਭੁਲਿਆ ਚਾਕ ਫਿਰੇ ਵਿਚ ਜੰਗਲਾਂ ਕੌਣ ਦੇਵੇ ਦਿਲਬਰੀਆਂ ਨੀ ਲਾਰਿਆਂ ਨਾਲ ਤੈਂ ਵਕਤ ਲੰਘਾਯਾ ਮੈਥੋਂ ਸੁਣ ਲੈ ਖਰੀਆਂ ਨੀ ਹੀਰ ਮੈਂ ਕੁਰਬਾਨ ਵੇ ਨੈਨਾਂ ਵਾਲਿਆ ਬਿਨਾਂ ਦਮ ਤੋਂ ਵਰਦੀ ਵੇ ਕਰਦੇ ਮਾਫ ਕਸੂਰ ਤੂੰ ਮੇਰਾ ਨੌਕਰ ਤੇਰੇ ਦਰ ਦੀ ਵੇ ਰਾਂਝਾ ਮਹਿਲੀਂ ਕਾਜ ਪਰੇਮ ਰਚਾਵੇਂ ਸੈਦੇ ਖਸਮ ਨੂੰ ਬੁਰਾ ਬਨਾਵੇਂ ਨਾਲੇ ਗਹਿਣੇ ਪਈ ਛਨਕਾਵੇਂ ਤੇ ਚਮਕਾਵੇਂ ਬਰੀਆਂ ਨੀ। ਹੀਰ ਹੀਰ ਜੱਟੀ ਮੈਂ ਤੇਰੀ ਗੋਲੀ ਖੜੀ ਬੈਰਾਗਣ ਕਰਕੇ ਝੋਲੀ । ਮਾਰੀਂ ਨਾ ਦਿਲਬਰ ਕੋਈ ਬੋਲੀ ਬੇਪਰਵਾਹੀਓਂ ਡਰਦੀ ਵੇ। ਰਾਂਝਾ ਫੰਦੇ ਜ਼ੁਲਫ ਗਲ ਵਿਚ ਪਾਏ ਪੰਛੀ ਵਿਚ ਜੰਗਲਾਂ ਤੜਫਾਏ । ਜਿਨ੍ਹਾਂ ਨੇ ਯਾਰ ਗਲ ਨਾਲ ਲਾਏ ਦੋਹੀਂ ਜਹਾਨੀ ਤਰੀਆਂ ਨੀ। ਹੀਰ ਤੂੰ ਹੈ ਮੇਰਾ ਦਿਲਬਰ ਜਾਨੀ ਮੈਂ ਹਾਂ ਤੇਰੀ ਯਾਰ ਦੀਵਾਨੀ । ਮਾਰੀ ਇਸ਼ਕ ਤੇਰੇ ਨੇ ਕਾਨੀ ਮੌਤ ਆਈ ਬਿਨ ਮਰਦੀ ਵੇ। ਰਾਂਝਾ ਹੁਣ ਕਿਉਂ ਕਰਦੀ ਐਡ ਬਖੇੜੇ ਆਖਰ ਸਕੇ ਬਣਾ ਲਏ ਖੇੜੇ। ਨੀਤੇ ਕੌਲ ਨਾ ਮੂਲ ਨਬੇੜੇ ਜਿਤੀਆਂ ਬਾਜੀਆਂ ਹਾਰੀਆਂ ਨੀ। ਹੀਰ ਦਿਲਬਰ ਮੇਰੀਆਂ ਬਖਸ਼ ਖਤਾਈਂ ਕਰ ਕੇ ਤਰਸ ਗਲੇ ਨਾਲ ਲਾਈਂ ਤਖਤ ਹਜ਼ਾਰੇ ਵਾਲਿਆ ਸਾਈਂ ਆਜਜ਼ ਅਰਜ਼ਾਂ ਕਰਦੀ ਵੇ। ਰਾਂਝਾ ਭੁਲਕੇ ਨਾਲ ਤੇਰੇ ਨਿਉਂ ਲਾਇਆ ਮੈਨੂੰ ਵਖਤ ਖੁਦਾ ਨੇ ਪਾਯਾ ਹਸ਼ਮਤਸ਼ਾਹ ਨੇ ਆਖ ਸੁਣਾਇਆ ਦਗ਼ੇ ਕਮਾਵਨ ਪਰੀਆਂ ਨੀ ਜੰਞ ਦਾ ਆਣਾ ਦੇਖਕੇ ਹੀਰ ਨੂੰ ਬਹੁਤ ਦੁਖ ਹੋਣਾ ਕਾਜ਼ੀ ਨੇ ਨਿਕਾਹ ਪੜ੍ਹਨ ਵਾਸਤੇ ਕਹਿਣਾ ਤੇ ਹੀਰ ਨੇ ਜਵਾਬ ਦੇਣਾ- ਸਵਾਲ ਕਾਜ਼ੀ (ਰਾਗਨੀ ਯੋਗ) ਪੜ੍ਹ ਲਾ ਕਲਮੇ ਅਹਿਮਦ ਸ਼ਰਾ ਦੇ ਸੁਣ ਹੀਰੇ ਸਚਿਆਰੇ । ਸੈਦਾ ਹੱਕ ਹਲਾਲ ਹੈ ਤੇਰਾ ਜੋ ਹੁਕਮ ਰੱਬ ਪੁਕਾਰੇ । ਕਾਜ਼ੀ ਦਾ ਫਰਮਾਨ ਤੂੰ ਮੰਨ ਲੈ ਛੱਡ ਦੇ ਸੁਖਨ ਨਿਤਾਰੇ । ਪੜ੍ਹੇ ਕਲਮੇ ਸਿਫ਼ਤ ਈਮਾਨੋਂ ਹੱਕ ਦੁਆ ਗੁਜਾਰੇ । ਰੋਜ ਹਸ਼ਰ ਮੁਨਕਰਾਂ ਦੇ ਗੱਲ ਸੰਗਲ ਪੈਣਗੇ ਭਾਰੇ । ਜਵਾਬ ਕਾਜ਼ੀ (ਰਾਗਨੀ ਕਲੰਗੜਾ) ਸੁਣ ਵੇ ਕਾਜੀਆ ਮੁਰਦ ਫਰੋਸ਼ਾ ਮਸਲੇ ਕਰੇਂ ਕੁਰਾਨਾਂ ਦੇ । ਹੋਣ ਕਿਆਮਤ ਨੂੰ ਮੂੰਹ ਕਾਲੇ ਤੇਰੇ ਜਿਹੇ ਇਨਸਾਨਾਂ ਦੇ। ਰਿਸ਼ਵਤ ਲੈਕੇ ਕਰੇਂ ਧਗਾਨੇ ਤਾਹੀਓਂ ਮਸਲੇ ਕਰੇਂ ਸਿਆਣੇ । ਜਿਥੇ ਇਸ਼ਕ ਨੇ ਲਾਏ ਟਿਕਾਣੇ ਕੰਮ ਨਹੀਂ ਸੁਰਤ ਗਿਆਨਾ ਦੇ। ਅੈਵੇਂ ਛੇੜਕੇ ਬਹਿੰਦਾ ਲੜੀਆਂ ਨਾਲ ਦੇਂਦਾ ਸੁਕੀਆਂ ਤੜੀਆਂ ਤਸਬੀਆਂ ਹਥ ਸ਼ਰਾ ਦੀਆਂ ਫੜੀਆਂ ਕਰਦਾ ਕੰਮ ਸ਼ੈਤਾਨਾ ਦੇ । ਜ਼ਾਲਮ ਚੋਰ ਤੇ ਕਾਫਰ ਠੱਗ ਲੁਟਕੇ ਖਾ ਲਿਆ ਸਾਰਾ ਜੱਗ । ਤੇਰੀ ਲਗੇ ਕਬਰ ਨੂੰ ਅੱਗ, ਵਿਚ ਜੰਗਲ ਬੀਆਬਾਨਾਂ ਦੇ । ਹਸ਼ਮਤਸ਼ਾਹ ਦਾ ਕਹਿਣਾ ਮੰਨੀ ਸੁਣ ਲੈ 'ਅਣਹਕ' ਹੋਕੇ ਕੰਨੀ। ਤੋੜਕੇ ਨਫਸ ਸ਼ੈਤਾਨਾਂ ਨੂੰ ਭੰਨੀ ਨਾ ਕਰ ਕੰਮ ਨਦਾਨਾਂ ਦੇ । ਸਵਾਲ ਕਾਜ਼ੀ (ਰਾਗਨੀ ਕਲੰਗੜਾ) ਹੀਰੇ ਮੰਨ ਲੈ ਸ਼ਰਾ ਦਾ ਕਹਿਣਾ ਆਖਰ ਨੂੰ ਪਛਤਾਵੇਂਗੀ । ਰੋਜ਼ ਹਸ਼ਰ ਨੂੰ ਰਹੇਂ ਹਥ ਮਲਦੀ ਵਿਚ ਦੋਜ਼ਖ ਦੇ ਜਾਵੇਂਗੀ । ਹੀਰ ਕਾਨੂੰ ਕਰਦਾ ਏਡ ਸਫਾਈਆਂ ਵੇ ਅਨਮੋੜ ਕਾਜ਼ੀਆ । ਪ੍ਰੀਤਾਂ ਨਾਲ ਸਿਦਕ ਦੇ ਲਾਈਆਂ ਨਾ ਤੋੜ ਕਾਜ਼ੀਆ। ਕਾਜ਼ੀ ਆਜਾ ਬਾਜ ਤੂੰ ਗੈਰ ਸਲਾਹ ਤੋਂ ਕਾਹਨੂੰ ਮੁੜਦੀ ਹੱਕ ਨਿਕਾਹ ਤੋਂ । ਸ਼ਾਹ ਸ਼ਮਸ਼ ਦੇ ਵਾਂਗ ਸ਼ਰਾ ਤੋਂ ਉਲਟਾ ਪੇਸ਼ ਲੁਹਾਵੇਂਗੀ। ਹੀਰ ਛੱਡਕੇ ਜੱਗ ਦਾ ਝਗੜਾ ਝਾਂਝਾ ਮੈਂ ਤਾਂ ਮੁਰਸ਼ਦ ਫੜ ਲਿਆ ਰਾਂਝਾ ਸਾਡਾ ਉਨਸ ਦੋਹਾਂ ਦਾ ਸਾਂਝਾ ਨਾ ਕਰ ਸ਼ੋਰ ਕਾਜ਼ੀਆ। ਕਾਜ਼ੀ ਨੰਗਾ ਭੁਖਾ ਚਾਕ ਨਿਰਾਲਾ ਮਿਲਿਆ ਘਰਤੋਂ ਦੇਸ ਨਿਕਾਲਾ । ਸੈਦਾ ਤਾਜ ਹਕੂਮਤ ਵਾਲਾ, ਬੈਠੀ ਐਸ਼ ਉਡਾਵੇਂਗੀ। ਹੀਰ ਜਿਸ ਦਮ ਰੋਜ਼ ਅਜ਼ਲ ਦਾ ਆਇਆ । ਅਲੱਸਤ ਖੁਦਾ ਨੇ ਬੋਲ ਸੁਣਾਇਆ। ਰਾਂਝੇ ਹੀਰ ਦਾ ਅਕਦ ਪੜਾਇਆ ਕਰਕੇ ਜ਼ੋਰ ਕਾਜ਼ੀਆ । ਕਾਜ਼ੀ ਇਜ਼ਤ ਮਹਿਰ ਚੂਚਕ ਦੀ ਗਾਲੀ । ਯਾਰ ਬਣਾ ਲਿਆ ਰਾਂਝਾ ਪਾਲੀ। ਜਾਵੇਂ ਦੁਨੀਆਂ ਤੋਂ ਹਥ ਖਾਲੀ ਇਜ਼ਤ ਸ਼ਰਮ ਗਵਾਵੇਂਗੀ। ਹੀਰ ਕਾਜ਼ੀਆ ਮੇਰਾ ਹੁਣ ਸਵਾਲ ਖੇੜੇ ਤਦ ਹੋਵਣ ਖੁਸ਼ਹਾਲ । ਆਪਣੀ ਧੀ ਨੂੰ ਸੈਦੇ ਨਾਲ ਦੇਵੀਂ ਟੋਰ ਕਾਜ਼ੀਆ। ਕਾਜ਼ੀ ਹੀਰੇ ਮੈਂ ਤੇਰਾ ਉਸਤਾਦ ਮੇਰੀ ਦਿਲੋਂ ਭੁਲਾਵੀਂ ਯਾਦ । ਸੈਦਾ ਸਯਾਲਾਂ ਦਾ ਦਾਮਾਦ ਤੂੰ ਉਸਦੀ ਸ਼ਰਮ ਕਹਾਵੇਂਗੀ । ਮਾਂ ਦਾ ਹੀਰ ਨੂੰ ਗੁੱਸੇ ਹੋਣਾਂ (ਰਾਗਨੀ ਜੋਗ) ਸੁਣ ਨੀ ਹੀਰੇ ਪੁਰ ਤਕਸੀਰੇ ਤੈਨੂੰ ਸ਼ਰਮ ਨਾ ਕਾਈ ਨੀਂ। ਸਾਡੀ ਇਜਤ ਖਾਕ ਰਲਾਈ ਜੰਞ ਬੂਹੇ ਤੇ ਆਈ ਨੀਂ। ਹੀਰ ਕਾਹਨੂੰ ਕਰਦੀ ਜ਼ੋਰਾ ਵਰੀਆਂ ਮਿਹਰਬਾਨ ਨੀ ਮਾਏ। ਕੀਤੀ ਮੈਂ ਰਾਂਝਣ ਦੇ ਉਤੋਂ ਜਿੰਦ ਕੁਰਬਾਨ ਨੀ ਮਾਏ । ਮਾਂ ਹੀਰੇ ਲਾਜ ਬਾਬਲ ਦੀ ਰਖੀਂ ਇੱਜ਼ਤ ਹਥ ਨਾ ਆਵੇ ਲੱਖੀਂ। ਧੀਆਂ ਟੋਲਦੀਆਂ ਵਰ ਅਖੀਂ ਪੈ ਜਾਊ ਕਹਿਰ ਖੁਦਾਈ ਨੀ । ਹੀਰ ਮੜੀਆਂ ਬਾਰਾਂ ਸਾਲ ਚਰਾਈਆਂ ਮਗਰੋਂ ਸੈਦਾ ਸੱਦ ਬੁਲਾਯਾ ਉਹਨੂੰ ਝੂਠਾ ਲਾਰਾ ਲਾਇਆ ਬੇਈਮਾਨ ਨੀ ਮਾਏ। ਮਾਂ ਨੀ ਤੂੰ ਮੇਹਰ ਚੂਚਕ ਦੀ ਬੇਟੀ ਤੈਨੂੰ ਕਹਿੰਦੇ ਹੀਰ ਸਲੇਟੀ । ਹੋਂਦੀ ਚਾਕਾਂ ਨਾਲ ਚਕੇਟੀ ਇਜ਼ਤ ਸ਼ਰਮ ਗਵਾਈ ਨੀ । ਹੀਰ ਮਾਏਂ ਗੱਲ ਨਾ ਤੇਰੀ ਭਾਵੇ ਇਸ਼ਕ ਰਾਂਝਣ ਦਾ ਜਾਨ ਸਤਾਵੇ। ਚਿਹਰਾ ਯਾਰ ਵਾਲਾ ਦਿਸ ਆਵੇ ਸਫਾ ਕੁਰਾਨ ਨੀ ਮਾਏ। ਮਾਂ ਤੇਰੇ ਦਿਲ ਵਿਚ ਸ਼ਰਮ ਨਾ ਕੋਈ ਜੱਗ ਦੇ ਵਿਚ ਬਦਨਾਮੀ ਹੋਈ । ਮਿਲੇ ਨਾ ਦੋਹੀਂ ਜਹਾਨੀਂ ਢੋਈ ਮੇਰੀ ਜਾਨ ਸਤਾਈ ਨੀ । ਹੀਰ ਮਾਏਂ ਨਾ ਕਰ ਏਡਾ ਫਤੂਰ ਸੈਦਾ ਖੂਕ ਨਹੀਂ ਮਨਜ਼ੂਰ । ਮੇਰਾ ਰਾਂਝਣ ਯਾਰ ਜ਼ਰੂਰ ਸ਼ਾਹ ਸੁਲਤਾਨ ਨੀ ਮਾਏਂ। ਮਾਂ ਹੀਰੇ ਵਰ ਤੇਰਾ ਇਹ ਤੰਗਾ ਰਾਂਝਾ ਪਾਲੀ ਭੁਖਾ ਨੰਗਾ । ਪੇਟੀ ਕੱਟ ਬਦਮਾਸ਼ ਤਲੰਗਾ ਜਿਸਦਾ ਘਰ ਨਾ ਕਾਈ ਨੀ। ਹੀਰ ਮਾਏਂ ਚੁਪ ਕਰ ਸ਼ਰਮ ਨਾ ਖਾਵੇਂ ਮੈਥੋਂ ਇਜ਼ਤ ਮਤਾਂ ਲਹਾਵੇਂ । ਹਸ਼ਮਤ ਯਾਰ ਨੂੰ ਬੁਰਾ ਬਣਾਵੇਂ ਮੂੰਹ ਸ਼ੈਤਾਨ ਨੀ ਮਾਏਂ । (ਹੀਰ ਨੂੰ ਜ਼ਬਰਦਸਤੀ ਡੋਲੀ ਵਿਚ ਪਾ ਦੇਣਾਂ ਰਾਂਝੇ ਨੂੰ ਪਤਾ ਲਗਣਾਂ ਤੇ ਰਸਤੇ ਵਿਚ ਜਾ ਮਿਲਣਾਂ) ਹੀਰੇ ਤੇਰੀ ਖਾਤਰ ਜਟ ਨੇ ਸਭ ਘਰ ਬਾਰ ਲੁਟਾਇਆ ਨੀ । ਆਪਨਾਂ ਛੱਡਕੇ ਤਖਤ ਹਜ਼ਾਰਾ ਤੇਰੇ ਦਰ ਪਰ ਆਇਆ ਨੀ। ਹੀਰ ਸੁਣ ਲੈ ਹੀਰ ਤੱਤੀ ਦੇ ਝੇੜੇ ਆ ਜਾ ਆ ਜਾ ਰਾਂਝਾ ਨੇੜੇ । ਤੇਰੇ ਸਿਰ ਤੋਂ ਵਾਰਾਂ ਖੇੜੇ ਸਦਕੇ ਸਾਰੀ ਰਾਂਝਾ ਵੇ। ਰਾਂਝਾ ਹੁਣ ਮੈਂ ਜੱਗ ਵਿਚ ਹੋਯਾ ਨਿਰਾਸਾ ਆਖਰ ਤੂੰ ਭੀ ਦੇ ਗਈ ਪਾਸਾ। ਦੇਵੇ ਚਾਕ ਨੂੰ ਕੌਣ ਦਿਲਾਸਾ ਇਸ਼ਕ ਨੇ ਮਾਰ ਮੁਕਾਇਆ ਨੀ। ਹੀਰ ਮੇਰੇ ਮਾਪਿਆਂ ਜ਼ੁਲਮ ਕਮਾਇਆ ਕਰ ਬੇਹੋਸ਼ ਡੋਲੀ ਵਿਚ ਪਾਯਾ। ਮਲਨਾ ਪੈ ਗਿਆ ਦੇਸ ਪਰਾਇਆ ਸਿਦਕੋਂ ਹਾਰੀ ਰਾਂਝਾ ਵੇ। ਰਾਂਝਾ ਜਿਨ੍ਹਾਂ ਨੂੰ ਚਿਤ ਵਿਚ ਨਾ ਲਿਆਂਵਦਾ ਅੱਜ ਮੈਂ ਉਨਾਂ ਦਾ ਚਾਕ ਸਦਾਂਵਦਾ । ਬਣਕੇ ਲਾਗੀ ਟੁਰਿਆ ਆਂਵਦਾ ਸਿਰਤੇ ਟਮਕ ਉਠਾਇਆ ਨੀ। ਹੀਰ ਰਾਂਝਾ ਜੋ ਮੇਰਾ ਦਿਲਦਾਰ, ਖੇੜੀਂ ਆ ਮਿਲੀਂ ਇਕ ਵਾਰ । ਦੇਵੀਂ ਰੱਬ ਦੇ ਨਾਮ ਦੀਦਾਰ, ਤਾਂ ਦਿਲਦਾਰੀ ਰਾਂਝਾ ਵੇ। ਰਾਂਝਾ ਆਪ ਤੂੰ ਚੜ ਗਈ ਖੇੜਿਆਂ ਦੀ ਡੋਲੀ, ਦਿਲ ਦੀ ਬਾਤ ਜ਼ਰਾ ਨਾ ਖੋਲੀ । ਜਾਂਦੀ ਵਾਰ ਮੁਖੋਂ ਨਾ ਬੋਲੀ, ਤੈਨੂੰ ਤਰਸ ਨਾ ਆਇਆ ਨੀ। ਹੀਰ ਰਾਂਝਾ ਮੇਰਾ ਨਹੀਂ ਕਸੂਰ, ਏਵੇਂ ਸੀ ਰੱਬ ਨੂੰ ਮਨਜ਼ੂਰ । ਹੋ ਗਈ ਦੁਨੀਆਂ ਮਸ਼ਹੂਰ, ਤੇਰੀ ਯਾਰੀ ਰਾਂਝਾ ਵੇ । ਰਾਂਝਾ ਹੀਰੇ ਵਾਹ ਨਾ ਇਸ ਵਿਚ ਤੇਰੀ ਖੋਟੀ ਲਿਖ ਲਈ ਕਿਸਮਤ ਮੇਰੀ । ਜਿੰਦੜੀ ਨਾਜ਼ਕ ਗਮ ਨੇ ਘੇਰੀ, ਲਾਂਬੂ ਇਸ਼ਕ ਨੇ ਲਾਯਾ ਨੀ। ਹੀਰ ਰਾਂਝਾ ਦਿਲੋਂ ਨਾ ਪਰੇਮ ਵਸਾਰੀਂ, ਅੱਲਾ ਪਾਕ ਦਾ ਸ਼ੁਕਰ ਗੁਜ਼ਾਰੀਂ। ਬਹਿਕੇ ਨਫਸ਼ ਸ਼ੈਤਾਨ ਨੂੰ ਮਾਰੀਂ, ਮੈਂ ਬਲਿਹਾਰੀ ਰਾਂਝਾ ਵੇ । ਰਾਂਝੇ ਨੇ ਉਦਾਸ ਹੋਕੇ ਫਕੀਰ ਬਣਨ ਜਾਣਾਂ, ਬਾਲ ਨਾਥ ਨਸੀਹਤ ਕਰਦਾ ਹੈ। (ਸਵਾਲ ਰਾਂਝਾ ਰਾਗੀ ਭੈਰਵੀ) ਮੈਨੂੰ ਘੋਲ ਪਿਆਦੇ ਭੰਗ, ਓੲ ਕੰਨ ਪਾੜਦੇ ਗੋਰਖਾ। ਦਸਦੇ ਕਠਨ ਫਕੀਰੀ ਦਾ ਚਾਲਾ ਘੋਲ ਪਿਲਾਦੇ ਪੇਮ ਪਿਆਲਾ ਮੈਨੂੰ ਕਰਦੇ ਮਸਤ ਮਲੰਗ, ਓਏ ਕੰਨ ਪਾੜਦੇ ਗੋਰਖਾ। ਕੰਨ ਮੇਰੇ ਮੁੰਦਰਾਂ ਪਾਵੀਂ, ਅੰਗ ਬਿਭੂਤ ਗਲ ਅਲਫੀ ਪਾਵੀਂ ਦੱਸ ਹੀਰ ਦੇ ਮਿਲਣ ਦਾ ਢੰਗ, ਓਏ ਕੰਨ ਪਾੜਦੇ ਗੋਰਖਾ । ਟਿਲੇ ਤੇਰੇ ਤੇ ਸਵਾਲੀ ਆਇਆ ਚਰਨੀ ਆ ਕੇ ਸੀਸ ਨਿਵਾਯਾ ਮੈਨੂੰ ਚਾਹੜ ਦੇ ਜੋਗ ਦਾ ਰੰਗ, ਓਏ ਕੰਨ ਪਾੜਦੇ ਗੋਰਖਾ । ਦਿਲ ਵਿਚ ਮੇਰੇ ਨਾਥਾ, ਸੰਤ ਕਹਾਵਾਂ ਤੇਰਾ । ਛਡ ਦੁਨੀਆਂ ਹੋ ਜਾਂਵਾਂ ਨੰਗ, ਓਏ ਕੰਨ ਪਾੜਦੇ ਗੋਰਖਾ । ਹਸ਼ਮਤ ਸ਼ਾਹ ਤੇਰੇ ਡਰਦਾ ਆਸੀ ਕਟਦੇ ਮੇਰੀ ਜਾਨ ਚੌਰਾਸੀ । ਕੀਤਾ ਮੁਖ ਦਰਦਾਂ ਨੇ ਤੰਗ, ਓਏ ਕੰਨ ਪਾੜਦੇ ਗੋਰਖਾ । (ਦੁਬਾਰਾ ਅਰਜ਼ ਕਰਨਾ - ਰਾਗਨੀ ਜੋਗ) ਗੁਰੂਆ ਕੰਨ ਵਿਚ ਮੁੰਦਰਾਂ ਪਾਦੇ, ਗਲ ਪਾਦੇ ਮਰਗਾਨੀ ਨੂੰ । ਭਗਵਾ ਭੇਸ ਬਣਾਕੇ ਮਿਲਾਦੇ, ਆਪਣੇ ਦਿਲਬਰ ਜਾਨੀ ਨੂੰ। ਬਾਲ ਨਾਥ ਸਵਾਹ ਦੇ ਵਿਚ ਨ ਕਰੇਂ ਅਜ਼ੁਰਦੀ, ਇਹ ਮੂਰਤ ਮਸਤਾਨੀ ਨੂੰ ਕਾਹਨੂੰ ਰਲਾਉਨਾਂ ਏਂ ਮੁੰਡਿਆ, ਜੋਬਨ ਹੁਸਨ ਜਵਾਨੀ ਨੂੰ । ਰਾਂਝਾ ਗਲ ਵਿਚ ਭਗਵੀ ਅਲਫੀ ਪਾ ਦੇ, ਹੱਥ ਵਿਚ ਵਹਦਤ ਨਾਦ ਫੜਾ ਦੇ, ਮਿਟੀ ਖਾਕ ਦੇ ਵਿਚ ਰਲਾ ਦੇ, ਛਡ ਜਾਵਾਂ ਦੁਨੀਆਂ ਫਾਨੀ ਨੂੰ । ਬਾਲ ਨਾਥ ਏਸ ਫਕਰ ਦੀਆਂ ਲੰਮੀਆਂ ਵਾਟਾਂ, ਪੰਧ ਨਿਰਾਲਾ ਔਖੀਆਂ ਘਾਟਾਂ, ਜਿਥੇ ਬਲਨ ਬਿਰਹੋਂ ਦੀਆਂ ਲਾਟਾਂ, ਫੂਕ ਦੇਣ ਜ਼ਿੰਦਗਾਨੀ ਨੂੰ । ਰਾਂਝਾ ਬੇਸ਼ਕ ਸਖ਼ਤ ਮੁਸੀਬਤ ਆਵੇ, ਇਸ਼ਕ ਅਗੇ ਹੋਰ ਕੁਝ ਨ ਭਾਵੇ। ਬੇਸ਼ਕ ਜਾਨ ਮੇਰੀ ਲੁਟ ਜਾਵੇ ਦਿਲਬਰ ਦੀ ਕੁਰਬਾਨੀ ਨੂੰ । ਬਾਲ ਨਾਥ ਬੇਟਾ ਫੱਕਰ ਦਾ ਪੰਧ ਨਿਰਾਲਾ, ਜਿਥੇ ਪਹੁੰਚੇ ਪਹੁੰਚਣ ਵਾਲਾ, ਸਬਰ ਸ਼ੁਕਰ ਦਾ ਕਰਨ ਨਵਾਲਾ, ਸਜਦਾ ਜ਼ਾਤ ਰਬਾਨੀ ਨੂੰ । ਰਾਂਝਾ ਗੁਰੂਆ ਯਾ ਤੇ ਨਾਥ ਬਣਾ ਦੇ ਯਾ ਤੇ ਜਾਨੋਂ ਮਾਰ ਮੁਕਾ ਦੇ । ਯਾ ਮੁੜ ਹੀਰ ਦਾ ਦੀਦ ਕਰਾਦੇ ਮੇਲ ਦੇਵੀਂ ਦਿਲ ਜਾਨੀ ਨੂੰ । ਬਾਲ ਨਾਥ ਸੁਕੇ ਟੁਕੜੇ ਪਾਉਂਦੀਆਂ ਮਾਈਆਂ, ਨਹੀਂ ਮਿਲਣੀਆਂ ਦੁੱਧ ਮਲਾਈਆਂ, ਨਹੀਂਓਂ ਲਭਣਾ ਲੇਫ ਤਲਾਈਆਂ ਤੇਰੇ ਜੈਸੇ ਤੁਰਤ ਗਿਆਨੀ ਨੂੰ । ਰਾਂਝਾ ਲੋੜ ਨ ਮੈਨੂੰ ਦੌਲਤ ਜ਼ਰ ਦੀ ਇਕੋ ਆਸ ਹੀਰ ਦੇ ਘਰ ਦੀ। ਜਿਸਦੀ ਦੁਨੀਆ ਸਾਰੀ ਬਰਦੀ ਮਿਲਣਾ ਉਸ ਮਸਤਾਨੀ ਨੂੰ। ਬਾਲਨਾਥ ਛੋਟੀ ਭੈਣ ਤੇ ਵੱਡੀ ਮਾਈ ਦਿਲ ਵਿਚ ਜਾਣੀ ਸਭ ਲੋਕਾਈ ਇਹੋ ਰਮਜ਼ ਫਕੀਰੀ ਭਾਈ ਸਮਝੀਂ ਏਸ ਨਿਸ਼ਾਨੀ ਨੂੰ । ਰਾਂਝਾ ਬਾਬਾ ਆਯਾ ਦਵਾਰੇ ਤੇਰੇ ਸੰਕਟ ਕਟ ਆਜਜ਼ ਦੇ ਮੇਰੇ ਤੈਂ ਤਾਂ ਤਾਰੇ ਲੱਖਾਂ ਬੇੜੇ ਨ ਮੇਰੀ ਦੇਖ ਨਾਦਾਨੀ ਨੂੰ । ਬਾਲ ਨਾਥ ਬੇਟਾ ਆ ਮੁੜ ਮੈਂ ਦਖਲਾਵਾਂ, ਤੇਰੇ ਗਲ ਵਿਚ ਅਲਫੀ ਪਾਵਾਂ ਹਸ਼ਮਤ ਸ਼ਾਹ ਦਾ ਦਰਸ ਕਰਾਵਾਂ ਤੇਰੀ ਅਖ ਮਸਤਾਨੀ ਨੂੰ । (ਰਾਂਝਾ ਫਕੀਰ ਹੋਕੇ ਹੀਰ ਵਲ ਜਾਂਦਾ ਹੈ) ਰਾਂਝਾ (ਰਾਗਨੀ ਜੋਗ) ਮੈਂ ਤਾਂ ਜੋਗੀ ਸ਼ਕਲ ਬਣਾਈ ਖਾਤਰ ਯਾਰ ਪਿਆਰੇ ਦੀ। ਗਲ ਵਿਚ ਭਗਵੀ ਅਲਫੀ ਪਾਈ ਖਾਤਰ ਯਾਰ ਪਿਆਰੇ ਦੀ। ਗਲ ਵਿਚ ਭਗਵਾ ਚੋਲਾ ਪਾਇਆ ਲਬ ਤੇ ਯਾਰ ਦਾ ਸਬਕ ਪਕਾਇਆ ! ਨਫਸ ਖੁਦੀ ਨੂੰ ਮਾਰ ਮੁਕਾਇਆ, ਖਾਤਰ ਯਾਰ ਪਿਆਰੇ ਦੀ। ਏਸ ਫਕਰ ਦੇ ਪੰਧ ਨਿਰਾਲੇ, ਭੁਲ ਗਏ ਲੰਮੀਆਂ ਤਸਬੀਆਂ ਵਾਲੇ । ਕੀਤੀ ਜਾਨ ਫਕੀਰ ਹਵਾਲੇ ਖਾਤਰ ਯਾਰ ਪਿਆਰੇ ਦੀ । ਤਖਤ ਹਜ਼ਾਰਿਓਂ ਸਿਆਲੀਂ ਆਇਆ, ਆਪਣਾ ਨਾਮ ਨਮੂਸ ਗਵਾਇਆ । ਮਝੀਆਂ ਵਾਲਾ ਚਾਕ ਸਦਾਇਆ ਖਾਤਰ ਯਾਰ ਪਿਆਰੇ ਦੀ । ਹਸ਼ਮਤ ਸ਼ਾਹ ਵਿਚ ਖੇੜਿਆਂ ਜਾਵਾਂ ਦਰ ਤੇ ਹੀਰ ਦੇ ਅਲਖ ਜਗਾਵਾਂ । ਧੂਆਂ ਘਰ ਅਜ ਓਹ ਦੇ ਪਾਵਾਂ ਖਾਤਰ ਯਾਰ ਪਿਆਰੇ ਦੀ । ਮੈਂ ਤਾਂ ਜੋਗੀ ਸ਼ਕਲ ਬਣਾਈ ਖਾਤਰ ਯਾਰ ਪਿਆਰੇ ਦੀ। (ਰਾਂਝਾ ਰੰਗਪੁਰ ਵਿਚ ਪਹੁੰਚ ਜਾਂਦਾ ਹੈ ਇਸ ਨੂੰ ਇਕ ਅਯਾਲੀ ਪਛਾਣ ਲੈਂਦਾ ਹੈ ਰਾਂਝੇ ਨੂੰ ਨਸੀਹਤ ਕਰਦਾ ਹੈ ਕਿ ਹੀਰ ਦੀ ਨਣਾਣ ਸਹਿਤੀ ਕੋਲੋਂ ਬਚਕੇ ਰਹੀਂ) ਸਵਾਲ ਜੋਗੀ (ਰਾਗਨੀ ਲਹਿੰਦਾ) ਖਾਲੀ ਨਾ ਤੂੰ ਦਰ ਤੋਂ ਸਾਨੂੰ ਮੋੜ ਸਹਿਤੀਏ, ਖੈਰਪਾਕੇ ਜੋਗੀਆਂ ਨੂੰ ਤੋਰ ਸਿਹਤੀਏ, ਰੱਬ ਦਾ ਜੇ ਖੌਫ ਸੰਤਾਂ ਤੇ ਖਾਵੇਂਗੀ। ਨੀ ਯਾਦ ਰਖੀਂ ਸਹਿਤੀਏ ਮੁਰਾਦ ਪਾਵੇਂਗੀ। ਸਹਿਤੀ ਨਾਮ ਮੇਰਾ ਹੈ ਸਹਿਤੀ ਮੈਨੂੰ ਜੱਗ ਜਾਣਦਾ, ਤੇਰੇ ਜਿਹਾ ਲੱਖ ਏਥੇ ਖਾਕ ਛਾਣਦਾ । ਆਗਿਆ ਤੂੰ ਕਿਥੋਂ ਏਡਾ ਚੰਦ ਜੋਗੀਆ ਵੇ ਦੌੜ ਜਾ ਮੈਂ ਬੂਹਾ ਕਰਨਾ ਬੰਦ ਜੋਗੀਆ । ਜੋਗੀ ਟਿੱਲਾ ਸਾਡਾ ਉਚਾ ਅੰਬਰਾਂ ਦੇ ਸਾਥ ਦਾ, ਚੇਲਾ ਮੈ ਗਰੀਬ ਗੁਰੂ ਬਾਲਨਾਥ ਦਾ । ਵਹਿਮ ਜਦੋਂ ਦਿਲ ਦਾ ਤੂੰ ਕੱਢ ਜਾਵੇਂਗੀ। ਨੀ ਯਾਦ ਰਖੀਂ ਸਹਿਤੀਏ ਮੁਰਾਦ ਪਾਵੇਂਗੀ । ਸਹਿਤੀ ਦੱਸ ਕਿਹੜਾ ਜਿਸ ਨੇ ਦਿਲੋਂ ਵਹਿਮ ਕਢਿਆ। ਸ਼ੇਖੀਆਂ ਕਿਉਂ ਮਾਰਦਾ ਫਕੀਰ ਵਡਿਆ। ਨਾਮ ਉਸ ਰੱਬ ਦਾ ਬੁਲੰਦ ਜੋਗੀਆ । ਵੇ ਦੌੜ ਜਾ ਮੈਂ ਬੂਹਾ ਕਰਨਾ ਬੰਦ ਜੋਗੀਆ। ਜੋਗੀ ਸੱਚਾ ਉਸ ਰੱਬ ਨੂੰ ਜਾਣ ਸਹਿਤੀਏ, ਕਰੀਂ ਨਾ ਚੁਬਾਰਿਆਂ ਦਾ ਮਾਨ ਸਹਿਤੀਏ । ਰਮਜ਼ ਜੇ ਫਕੀਰ ਦੀ ਸਮਝ ਜਾਵੇਂਗੀ, ਯਾਦ ਰਖੀਂ ਸਹਿਤੀਏ ਮੁਰਾਦ ਪਾਵੇਂਗੀ । ਸਹਿਤੀ ਬੋਲ ਨ ਤੁਫਾਨ ਕੋਈ ਦਿਨ ਕੱਟ ਵੇ, ਦਿਸਦਾ ਤੂੰ ਮੈਨੂੰ ਕੋਈ ਗਵਾਰ ਜਟ ਵੇ । ਕੋਈ ਦਿਨ ਲੈ ਲਾ ਤੂੰ ਅਨੰਦ ਜੋਗੀਆ। ਦੌੜ ਜਾ ਮੈਂ ਬੂਹਾ ਕਰਨਾ ਬੰਦ ਜੋਗੀਆ। ਜੋਗੀ ਟੁਟੇ ਹੋਏ ਸ਼ੀਸ਼ੇ ਅਸੀਂ ਜੋੜੇ ਸਹਿਤੀਏ, ਅੰਬਰਾਂ ਦੇ ਤਾਰੇ ਅਸੀਂ ਤੋੜੇ ਸਹਿਤੀਏ। ਸੱਚ ਦੀ ਖੈਰਾਤ ਜੋਗੀਆਂ ਨੂੰ ਪਾਵੇਂਗੀ । ਯਾਦ ਰੱਖੀਂ ਸਹਿਤੀਏ ਮੁਰਾਦ ਪਾਵੇਂਗੀ । ਸਹਿਤੀ ਐਸਾ ਕਿਹੜਾ ਜੋਗੀ ਦਿਲ ਵਿਚ ਲਵੀਂ ਵਿਚ ਵੇ ਮੇਲ ਦੇਵੇ ਜਿਹੜਾ ਵਿਛੜੇ ਬਲੋਚ ਵੇ । ਪਾਵਨਾਂ ਏਂ ਕਾਹਨੂੰ ਮਕਰ ਦੀ ਕਮੰਦ ਜੋਗੀਆ, ਦੌੜ ਜਾ ਮੈਂ ਬੂਹਾ ਕਰਨਾ ਬੰਦ ਜੋਗੀਆ । ਜੋਗੀ ਨਜ਼ਰ ਤਾਹਾਂ ਚੁਕ ਹੀਰ ਦੀ ਸਹੇਲੀਏ। ਪਲ ਵਿਚ ਵਿਛੜੇ ਬਿਲੋਚ ਮੇਲੀਏ। ਪਰਦੇ ਵਿਚੋਂ ਕਢ ਯਾਰ ਜਾ ਲਿਆਂਵੇਂਗੀ, ਯਾਦ ਰੱਖੀਂ ਸਹਿਤੀਏ ਮੁਰਾਦ ਪਾਵੇਂਗੀ। ਸਹਿਤੀ ਫੜ ਵੇ ਫਕੀਰਾ ਇਹ ਚੀਨੇ ਦੀ ਮੁਠ ਵੇ। ਸਾਂਭ ਲੈ ਖੈਰਾਤ ਦਰੋਂ ਜਾਵੀਂ ਉਠ ਵੇ । ਆ ਗਿਆ ਤੂੰ ਕਿਥੋਂ ਅਕਲਮੰਦ ਜੋਗੀਆ, ਵੇ ਦੌੜ ਜਾ ਮੈਂ ਬੂਹਾ ਕਰਨਾ ਬੰਦ ਜੋਗੀਆ। ਜੋਗੀ ਸਬਰ ਤੈਨੂੰ ਸਹਿਤੀਏ ਕੀ ਜ਼ੁਲਮ ਰੋੜਿਆ, ਸੱਟਕੇ ਗਰੀਬ ਦਾ ਪਿਆਲਾ ਤੋੜਿਆ। ਸੰਤਾਂ, ਫਕੀਰਾਂ ਨਾਲ ਮੱਥਾ ਡਾਹਵੇਂਗੀ, ਯਾਦ ਰਖੀਂ ਸਹਿਤੀਏ ਮੁਰਾਦ ਪਾਵੇਂਗੀ । ਸਹਿਤੀ ਕਿਧਰੋਂ ਤੂੰ ਆ ਗਿਆ ਫਕੀਰ ਲੁਚਾ ਵੇ, ਮਿਟੀ ਦਾ ਪਿਆਲਾ ਕੋਈ ਨਹੀਂ ਸੁਚਾ ਵੇ। ਖੁਰ ਗਈ ਇਹ ਤਾਂ ਰੇਤ ਦੀ ਸੀ ਕੰਧ ਜੋਗੀਆ। ਵੇ ਦੌੜ ਜਾ ਮੈਂ ਬੂਹਾ ਕਰਨਾ ਬੰਦ ਜੋਗੀਆ । ਜੋਗੀ ਸੱਦ ਲੈ ਆਈਏ ਤਾਂ ਅੱਜ ਬਾਪ ਸਹਿਤੀਏ, ਜੋੜ ਦੇ ਪਿਆਲਾ ਨਹੀਂ ਆਪ ਸਹਿਤੀਏ। ਸਾਧਾਂ ਫਕੀਰਾਂ ਦੇ ਕੰਮ ਆਵੇਂਗੀ, ਯਾਦ ਰਖੀਂ ਸਹਿਤੀਏ ਮੁਰਾਦ ਪਾਵੇਂਗੀ । ਸਹਿਤੀ ਜੁੜਦਾ ਨਹੀਂ ਫਕੀਰਾ ਇਕਵਾਰ ਟੁਟਿਆ, ਨਿਕਲੇ ਨ ਸੁਕਾ ਪਾਣੀ ਵਿਚ ਸੁਟਿਆ । ਕਹਿੰਦੀ ਤੈਨੂੰ ਖਾਕੇ ਮੈਂ ਸੁਗੰਧ ਜੋਗੀਆ, ਵੇ ਦੌੜ ਜਾ ਮੈਂ ਬੂਹਾ ਕਰਨਾ ਬੰਦ ਜੋਗੀਆ । ਜੋਗੀ ਤੋੜ ਦੇ ਤੂੰ ਸਹਿਤੀਏ ਉਮੀਦਾਂ ......... ਗਜ਼ਲ ਉਡਿਆ ਜਾਂਦਿਆ ਦਿਲਦਾਰਾ, ਅਜ ਰਹਿਜਾ ਭਲਕੇ ਤੁਰ ਜਾਵੀਂ ਇਹ ਮੇਲਾ ਦੁਨੀਆ ਕੋਈ ਦਮ ਦਾ, ਅਜ ਰਹਿਜਾ ਭਲਕੇ ਤੁਰ ਜਾਵੀਂ ਆਜਾ, ਮੁੜ ਆ, ਛਡ ਨ ਰੋਂਦੀ ਨੂੰ ਹੰਝੂਆਂ ਦੇ ਹਾਰ ਪਰੋਂਦੀ ਨੂੰ ਬੇਦਰਦਾ ਠੋਕਰ ਮਾਰ ਨਹੀਂ ਮੈਨੂੰ ਰਸਤਾ ਮਲ ਖਲੋਂਦੀ ਨੂੰ ਹੁਣ ਵਕਤ ਨਹੀਂ ਨਾਜ਼ ਨਹੋਰੇ ਦਾ ਅਜ ਰਹਿ ਜਾ ਭਲਕੇ ਟੁਰ ਜਾਵੀਂ ਦੁਨੀਆ ਦੇ ਆਉਣੇ ਜਾਣੇ ਨੇ, ਲੱਦੇ ਭਾਰ ਤੇ ਕੂਚ ਬੁਲਾਨੇ ਨੀ ਪੁਛੇ ਹਾਲ ਦਿਖਾਵਾਂ ਚੀਰ ਤੈਨੂੰ ਗੁਝੇ ਦਿਲ ਦੇ ਜ਼ਖਮ ਪੁਰਾਣੇ ਨੀ ਕਿਸ ਗਲ ਤੋਂ ਹੋ ਗਿਆ ਬੇਪਰਵਾਹ, ਅਜ ਰਹਿ ਜਾ... ਨੈਣਾਂ ਵਾਲਿਆ ਆ ਜਾ ਪਲ ਦੀ ਪਲ ਝਾਤੀ ਪ੍ਰੇਮ ਦੀ ਪਾ ਜਾ ਪਲ ਦੀ ਪਲ ਜਾਵਾਂ ਸਦਕੇ ਸੋਹਣੀ ਸੂਰਤ ਦੇ ਆ ਜਾ ਦੀਦ ਕਰਾ ਜਾ ਪਲ ਦੀ ਪਲ ਤੇਰਾ ਦੀਦ ਹੈ ਸਾਨੂੰ ਹੱਜ ਕਾਹਬਾ, ਅਜ ਰਹਿ ਜਾ..... ਮੇਰੀਆਂ ਚਸ਼ਮਾਂ ਤੇ ਕਦਮ ਟਿਕਾ ਕੇ ਆ, ਅਤੇ ਜ਼ੁਲਫ਼ ਕੁੰਡਲ ਲਟਕਾ ਕੇ ਆ, ਸਾਡਾ ਹਾਜ਼ਰ ਸਰ ਹੈ ਕਦਮਾਂ ਤੇ ਤਿਖੀ ਤੇਗ ਨਜ਼ਰ ਚਮਕਾਕੇ ਆ ਸਾਡੇ ਉਜੜੇ ਬਾਗ ਬਹਿਸ਼ਤ ਬਣਾ ਅਜ ਰਹਿ ਜਾ..... ਤੇਰੇ ਨਾਲ ਲਿਆ ਮੈਂ ਮੁਖੜਾ ਲਾ, ਨ ਤੂੰ ਸੋਹਣਿਆ ਦਿਲ ਦੀ ਹਸਰਤ ਢਾ, ਇਕ ਗੱਲ ਤੋਂ ਰੁਸਣਾ ਸੌ ਵਾਰੀ ਕੀ ਪਿਆਰ ਹੁੰਦਾ ਪਰਦੇਸੀ ਦਾ, ਗੁਸੇ ਹੋਕੇ ਵਤਨ ਦਾ ਫੜ ਨਾ ਰਾਹ, ਅਜ ਰਹਿਜਾ... ਖੜੀ ਰਾਹ ਵਿਚ ਤੱਤੜੀ ਮੋੜਨ ਨੂੰ, ਦਿਲ ਕਰਦਾ ਨਹੀਂ ਕੋਲੋਂ ਤੋਰਨ ਨੂੰ, ਪਈਆਂ ਮੁਦਤਾਂ ਦੀ ਤਰਸੇਂਦੀ ਹਾਂ। ਅਖੀਆਂ ਨਾਲ ਅਖੀਆਂ ਜੋੜਨ ਨੂੰ, ਮੰਨ ਅਰਜ ਅਸਾਡੀ ਹਸ਼ਮਤ ਸ਼ਾਹ, ਅਜ ਰਹਿਜਾ..... ਗਜ਼ਲ ਦਿਲ ਦੇ ਉਧੜੇ ਜ਼ਖਮ ਪੁਰਾਣੇ, ਜਿਸਨੂੰ ਲਗੇ ਸੋਈਓ ਜਾਨੇ । ਬੇਦਰਦਾਂ ਕੀ ਦਰਦ ਪਛਾਣੇ, ਜਿਸਨੂੰ ਲਗੇ ਸੋਈਓ ਜਾਨੇ। ਆਸ਼ਕ ਜਾਮ ਵਸਲ ਦੇ ਪਿਆਸੇ, ਬਹਿ ਜਾਂਦੇ ਜਗ ਤੋਂ ਹੋ ਪਾਸੇ। ਲੋਕੀ ਦੇਖ ਉਡਾਵਨ ਹਾਸੇ, ਸਖਤੀਆਂ ਸਹਿੰਦੇ ਦਰਦ ਰੰਝਾਨੇ। ਜਿਸਨੂੰ ਲਗੇ ਸੋਈਓ ਜਾਣੇ । ਬੇਪਰਵਾਹ ਨਾਲ ਅੱਖੀਆਂ ਲੜੀਆਂ, ਦਿਲ ਤੇ ਫੇਰੇ ਦੁਨੀਆਂ ਛੁਰੀਆਂ, ਮਰਜ਼ਾਂ ਇਸ਼ਕ ਭੈੜੇ ਦੀਆਂ ਬੁਰੀਆਂ, ਜ਼ੋਰ ਥਕੇ ਲਾ ਵੈਦ ਸਿਆਣੇ, ਜਿਸਨੂੰ... ਨਾਜ਼ਕ ਜਾਨ ਤੇ ਦੂਰ ਕਿਨਾਰੇ, ਵਹਿਨ ਇਸ਼ਕ ਦਾ ਠਾਠਾਂ ਮਾਰੇ, ਬੈਠੀ ਆਣ ਫਸੀ ਮੰਝਧਾਰ, ਛੁਟ ਗਏ ਹੱਥੋਂ ਮੰਝ ਮੁਹਾਣੇ, ਜਿਸਨੂੰ..... ਹਸ਼ਮਤ ਸ਼ਾਹ ਕੀ ਹਾਲ ਸੁਣਾਵੇ, ਦਿਲ ਦਾ ਗ਼ਮ ਹੱਡਾਂ ਨੂੰ ਖਾਵੇ, ਨਾ ਕੋਈ ਦਿਲ ਦਾ ਹਾਲ ਪੁਛਾਵੇ, ਪਾਗਲ ਹੋਇਆ ਲੋਕਾਂ ਦੇ ਭਾਨੇ, ਜਿਸਨੂੰ- ਜੇ ਤੈਂ ਦੇਖਣਾ ਯਾਰ ਨੂੰ ਵਹਿਮ ਮਿਟਾਕੇ ਦੇਖ ਲੈ- ਝੁੱਗਾ ਆਪਣਾ ਫੂਕ ਕੇ ਮਿਦਰਸਰੇ ਜਾਕੇ ਦੇਖ ਲੈ ਦੇਖ ਲੈ । ਇਸ਼ਕ ਦਿਲਾਂ ਨੂੰ ਸਲ ਜਾਂਦਾ ਚੁਟਕੀ ਵਿਚ ਮਿਲ ਦਿਲ ਜਾਂਦਾ ਦੁਖ ਸਿਰ ਚਾਵਣਾ, ਨਫਸ ਮਿਟਾਵਣਾ, ਯਾਰ ਮਨਾਵਣਾ ਉਠ ਨਾ ਦਰ ਤੋਂ ਯਾਰ ਦੇ ਧੂਨੀ ਰਮਾ ਕੇ ਦੇਖ ਲੈ । ਮਰਨੋਂ ਪਹਿਲਾਂ ਮਰਨਾ ਸਿਖ ਮੌਤੋਂ ਕਬਲ ਪੜ੍ਹਨਾ ਸਿਖ । ਜਾ ਜਾ ਗਾਜੀ, ਪ੍ਰੇਮ–ਨਿਮਾਜੀ, ਜਿਤ ਲੈ ਬਾਜ਼ੀ । ਦਿਲਬਰ ਯਾਰ ਨੂੰ ਅਪਣਾ ਆਪ ਲੁਟਾ ਕੇ ਦੇਖ ਲੈ। ਪ੍ਰੀਤ ਲਾਕੇ ਫੇਰ ਨਸਨਾਂ ਕੀ, ਕੀ ਰੋਨਾ ਤੇ ਕੀ ਹਸਨਾ ਕੀ। ਕੌਲ ਨਭਾਈਏ ਸਦਕੇ ਜਾਈਏ ਮਕਸਦ ਪਾਈਏ। ਵਿਚ ਗਲੀ ਦਿਲਦਾਰ ਦੀ ਕਬਰ ਬਣਾਕੇ ਦੇਖ ਲੈ । ਛਡਕੇ ਝਗੜਾ ਦਰ ਦਰ ਦਾ, ਬਣ ਜਾ ਬਰਦਾ ਦਿਲਬਰ ਦਾ । ਹਸ਼ਮਤ ਹਰੀਏ, ਦਰਤੇ ਮਰੀਏ, ਹਰਦਮ ਡਰੀਏ। ਰੌਸ਼ਨ ਜਲਵਾ ਤੂਰ ਦਾ ਨਜ਼ਰ ਉਠਾਕੇ ਦੇਖ ਲੈ। ਗਜ਼ਲ ਜਿਵੇਂ ਸੋਹਣਿਆਂ ਕੀਤੀ ਨਾਲ ਮੇਰੇ, ਉਹਦੇ ਇਵਜ਼ ਤੂੰ ਭੀ ਦੁਖ ਪਾਂਵਦਾ ਫਿਰੇਂ ਤੇਰਾ ਵਿਛੜੇ ਕੋਈ ਦਿਲਦਾਰ। ਤੂੰ ਭੀ ਪਿਛੇ ਉਸਦੇ ਖਾਕ ਉਡਾਂਵਦਾ ਫਿਰੇਂ । ਤੈਨੂੰ ਜ਼ਾਲਮ ਐਸਾ ਯਾਰ ਮਿਲੇ, ਮੰਗੇ ਖੈਰ ਅਗੋਂ ਇਨਕਾਰ ਮਿਲੇ, ਤੈਨੂੰ ਹੁਸਨ ਦਾ ਨਾ ਖਰੀਦਾਰ ਮਿਲੇ। ਅਟੀ ਸੂਤ ਦੀ ਤੇ ਮੁਲ ਵਿਕਾਂਵਦਾ ਫਿਰੇਂ । ਤੈਨੂੰ ਯਾਰ ਪਿਆਰੜਾ ਰੋਹੜ ਦੇਵੇ, ਦਿਲ ਦੀ ਹਸਰਤ ਤੋੜ ਦੇਵੇ, ਮਾਰੇ ਝਿੜਕਾਂ ਦਰ ਤੋਂ ਤੋਰ ਦੇਵੇ । ਭਾਵੇਂ ਲੱਖ ਮਿਨਤਾਂ ਪਾਂਵਦਾ ਫਿਰੇਂ। ਪਤਾ ਲਗੇ ਫਿਰ ਜੁਦਾਈ ਦਾ, ਕਿਦਾਂ ਆਸ਼ਕ ਨੂੰ ਤਰਸਾਈ ਦਾ, ਕਿਵੇਂ ਰੁਸਿਆ ਯਾਰ ਮਨਾਈ ਦਾ। ਪਿਆ ਪੀਰ ਫਕੀਰ ਧਿਆਂਵਦਾ ਫਿਰੇਂ । ਰਖੀਂ ਯਾਦ ਤੂੰ ਸੁਖਨ ਨਸੰਗ ਦੇ ਨੂੰ, ਇਸ ਹਸ਼ਮਤ ਮਸਤ ਮਲੰਗ ਦੇ ਨੂੰ, ਤੈਨੂੰ ਖੈਰ ਮਿਲੇ ਨਾ ਮੰਗਦੇ ਨੂੰ । ਪਿਆ ਦਰ ਦਰ ਅਲਖ ਜਗਾਂਵਦਾ ਫਿਰੇਂ। ਗਜ਼ਲ ਰਮਜ਼ਾਂ ਨਾਲ ਨਾ ਜਾਨੀ ਜਲਾਈਏ ਦਿਲ ਕਿਸੀ ਦਾ । ਫੜਕੇ ਛੁਰੀ ਹਥ ਖੂਨ ਨਾ ਬਹਾਈਏ ਕਿਸੀ ਦਾ । ਸਾਨੂੰ ਕੁਠ ਛੁਰੀ ਨਾਲ ਆਪ ਲੁਕ ਬਹੇਂ ਤੂੰ। ਕੀ ਕਸੂਰ ਸਾਡਾ ਸਾਥੋਂ ਦੂਰ ਰਹੇਂ ਤੂੰ। ਯਾ ਤੇ ਅਪਨਾ ਬਣਾਈਏ ਹੋ ਜਾਈਏ ਕਿਸੀ ਦਾ । ਨਾਜ਼ਕ ਹਥ ਜੋ ਦੁਆ ਨੂੰ ਨਹੀਂ ਉਠਾਏ ਜਾਂਦੇ। ਹੀਰ ਨੇ ਮਰ ਜਾਣਾਂ ਤੇ ਰਾਂਝਾ ਨੇ ਬਰਾਤ ਲੈ ਕੇ ਆਉਣਾ ਤੇ ਹੀਰ ਦੀ ਕਬਰ ਦੇਖਕੇ ਡਿਗਣਾਂ ਤੇ ਮਰ ਜਾਣਾਂ । ਦੁਨੀਆਂ ਹੈ ਚੰਦ ਰੋਜ ਯਹਾਂ ਪਰ ਕਯਾਮ ਹੈ ਰੋਸ਼ਨ ਚਰਾਗ਼ ਦੁਨੀਆਂ ਮੇਂ ਉਲਫ਼ਤ ਕਾ ਨਾਮ ਹੈ ਹਸ਼ਮਤ ਵੇਂ ਮਸਤ ਜਾਏਗਾ ਤਫਰੀਹ ਖੁਲਦ ਮੇਂ ਜਿਸਨੇ ਪੀਆ ਨਾਂ ਬਾਦਾਏ ਉਲਫਤ ਕਾ ਜਾਮ ਹੈ। -: ਇਤਿ :-

  • ਮੁੱਖ ਪੰਨਾ : ਪੰਜਾਬੀ ਰਚਨਾਵਾਂ : ਹਸ਼ਮਤ ਸ਼ਾਹ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ