Hazara Singh Mushtaq ਹਜ਼ਾਰਾ ਸਿੰਘ ਮੁਸ਼ਤਾਕ

ਹਜ਼ਾਰਾ ਸਿੰਘ ਮੁਸ਼ਤਾਕ (੧੯੧੭-੧੯੮੧) ਗਰੀਬਾਂ ਦੇ ਕਵੀ ਹਨ । ਉਨ੍ਹਾਂ ਦਾ ਜਨਮ ਬਾਲਮੀਕੀ ਪਰਿਵਾਰ ਵਿੱਚ ਹੋਇਆ। ਉਹ ਕਵੀ ਦਰਬਾਰਾਂ ਦਾ ਸ਼ਿੰਗਾਰ ਸਨ । ਉਹ ਸਟੇਜ ਉੱਤੇ ਕਵਿਤਾ ਦਾ ਗਾਇਣ ਕਰਕੇ ਰੰਗ ਬੰਨ ਦਿੰਦੇ ਸਨ।ਉਹ ਇਕ ਵਧੀਆ ਗ਼ਜ਼ਲਗੋ ਵੀ ਸਨ। ਉਨ੍ਹਾਂ ਦੀਆਂ ਰਚਨਾਵਾਂ ਵਿੱਚ ਚਮਤਕਾਰੇ, ਕਿੱਸਾ ਮਜ਼ਹਬੀ ਸਿੱਖ ਜੋਧਾ, ਮੇਰੀਆਂ ਗਜ਼ਲਾ, ਦੇਸ਼ ਪੁਜਾਰੀ, ਚਿਤਵਣੀ, ਵਤਨ ਦੀ ਪੁਕਾਰ, ਨੂਰੀ ਗਜ਼ਲ, ਵਤਨ ਨੂੰ ਬਚਾਓ ਅਤੇ ਵਤਨ ਦੀ ਪੁਕਾਰ ਸ਼ਾਮਿਲ ਹਨ।