Hazara Singh Gurdaspuri ਹਜ਼ਾਰਾ ਸਿੰਘ ਗੁਰਦਾਸਪੁਰੀ

ਹਜ਼ਾਰਾ ਸਿੰਘ ਗੁਰਦਾਸਪੁਰੀ ਦਾ ਜਨਮ 1911 ਵਿਚ ਪਿੰਡ ਨੰਗਲ ਕੋਟਲੀ, ਜ਼ਿਲਾ ਗੁਰਦਾਸਪੁਰ ਵਿਚ ਹੋਇਆ। ਇਸ ਇਲਾਕੇ ਨੂੰ ਰਿਆੜਕੀ ਕਹਿੰਦੇ ਨੇ। ਉਹਦੀਆਂ ਕਵਿਤਾਵਾਂ ਵਿਚ ਇਸ ਸ਼ਬਦ ਦੀ ਵਰਤੋਂ ਅਕਸਰ ਹੋਈ ਹੈ। ਉਹਦਾ ਬਾਪ ਇਮਾਰਤਸਾਜ਼ੀ ਦਾ ਕੰਮ ਕਰਦਾ ਸੀ। ਨੌਵੀਂ ਜਮਾਤ ਤਕ ਸਕੂਲ ਦੀ ਪੜ੍ਹਾਈ ਕੀਤੀ। ਇਸ ਦੌਰਾਨ ਉਹਦਾ ਧਿਆਨ ਅੰਗ੍ਰੇਜ਼ੀ ਹਕੂਮਤ ਵਿਰੁੱਧ ਹੋ ਗਿਆ ਅਤੇ ਉਹਨੇ ਇਨਕਲਾਬੀ ਕਾਰਵਾਈਆਂ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਕਿਸੇ ਦੇ ਮੁਖਬਰੀ ਕਰਨ ਤੇ ਫੜਿਆ ਗਿਆ।ਉਹਦੇ ਨਾਲ 19 ਜਣੇ ਹੋਰ ਸਨ। ਉਦੋਂ ਉਹਦੀ ਉਮਰ ਵੀਹ ਵਰ੍ਹਿਆਂ ਦੀ ਸੀ। ਤਾਜ਼ੀਰਾਤੇ ਹਿੰਦ ਦੀ ਧਾਰਾ 121 ਏ (ਬਾਦਸ਼ਾਹ ਦੇ ਵਿਰੁੱਧ ਜੰਗ ਕਰਨ ਦੀ ਤਿਆਰੀ) ਦੇ ਅਧੀਨ ਉਹਨੂੰ ਤੇਰ੍ਹਾਂ ਵਰਿਆਂ ਦੀ ਕੈਦ ਹੋਈ। ਇਹ 1932 ਦੀ ਗੱਲ ਹੈ।
ਜੇਲ੍ਹ ਵਿਚ ਉਸਨੂੰ ਬਾਬਾ ਗੁਰਮੁਖ ਸਿੰਘ, ਟੀਕਾ ਰਾਮ ਸੁਖਨ, ਚੌਧਰੀ ਸ਼ੇਰ ਜੰਗ, ਪਰਮਾਨੰਦ ਝਾਂਸੀ, ਇੰਦਰਪਾਲ, ਬੱਬਰਾਂ ਅਤੇ ਹੋਰ ਇਨਕਲਾਬੀਆਂ ਦਾ ਸਾਥ ਨਸੀਬ ਹੋਇਆ। ਇਹ ਸਭ ਮੁਲਤਾਨ ਜੇਲ੍ਹ ਵਿਚ ਸਨ। ਉਹਨੇ ਟੀਕਾ ਰਾਮ ਸੁਖਨ ਤੋਂ ਅੰਗ੍ਰੇਜ਼ੀ, ਇੰਦਰਪਾਲ ਤੇ ਚੌਧਰੀ ਸ਼ੇਰ ਜੰਗ ਤੋਂ ਉਰਦੂ ਅਤੇ ਫਾਰਸੀ ਪੜ੍ਹੀ। ਸਾਢੇ ਸੱਤ ਵਰ੍ਹਿਆਂ ਬਾਅਦ 1938 ਵਿਚ ਰਿਹਾ ਹੋਇਆ। ਜੇਲ੍ਹ ਵਿਚ ਬੁੱਧੀਜੀਵੀਆਂ ਅਤੇ ਇਨਕਲਾਬੀਆਂ ਦੀ ਸੰਗਤ ਵਿਚੋਂ ਉਹਨੂੰ ਇਤਿਹਾਸ, ਮਨੋਵਿਗਿਆਨ, ਕ੍ਰਾਂਤੀ ਅਤੇ ਗਿਆਨ ਦੇ ਹੋਰ ਖੇਤਰਾਂ ਦਾ ਇਲਮ ਹੋਇਆ। ਸੂਝ ਅਤੇ ਬੁੱਧੀ ਤੀਖਣ ਹੋਈਆਂ। ਦਿਲ ਤੇ ਦਿਮਾਗ਼ ਵਿਚ ਸਾਹਿਤ ਰਚਨਾ ਦਾ ਤੱਤ ਸੀ। ਉਹ ਕਵਿਤਾ ਵਲ ਰੁਚਿਤ ਹੋਇਆ। ਕਾਵਿ-ਯੋਗਤਾ ਉਹਦੇ ਅੰਤਰ 'ਚ ਸੀ। ਉਹ ਕਵੀ ਦਰਬਾਰਾਂ 'ਚ ਹਿੱਸਾ ਲੈਣ ਲੱਗਾ। ਦਿਨਾਂ 'ਚ ਮੰਚ ਦਾ ਸਿਤਾਰਾ ਬਣ ਗਿਆ।
ਇਹਨਾਂ ਨੇ ਵਾਰ-ਕਾਵਿ ਵਿਚ ਨਵੀਂ ਸ਼ੈਲੀ ਦੀ ਰਚਨਾ ਕੀਤੀ। ਉਹਦੇ ਕੋਲ ਠੁੱਕਦਾਰ ਤੇ ਮੁਹਾਵਰੇਦਾਰ ਭਾਸ਼ਾ ਸੀ। ਛੰਦ ਪਰਪੱਕ ਸੀ। ਇਤਿਹਾਸ ਦੇ ਗਿਆਨ ਵਿਚ ਪ੍ਰਬੁੱਧ ਸੀ। ਵਿਸ਼ੇਸ਼ ਕਰਕੇ ਸਿੱਖ ਇਤਿਹਾਸ ਦੀ ਡੂੰਘੀ ਜਾਣਕਾਰੀ ਸੀ। ਪੰਜਾਬੀ ਦੀ ਸਾਰੀ ਵਾਰ-ਰਚਨਾ ਉਹਦੇ ਸਾਹਮਣੇ ਸੀ। ਉਹ ਲੋਕਾਂ ਦੀ ਬਿਰਤੀ ਤੇ ਮਨੋਵਿਗਿਆਨ ਤੋਂ ਜਾਣੂ ਸੀ। ਇਸ ਲਈ ਅਜਿਹੀ ਭਾਸ਼ਾ ਵਰਤਦਾ ਜੋ ਆਮ ਲੋਕਾਂ ਦੇ ਦਿਲਾਂ ਨੂੰ ਟੁੰਬਦੀ ਹੋਏ।
ਰਚਨਾਵਾਂ : ਤਖ਼ਤ ਹਜ਼ਾਰਾ (1952), ਦੀਵਾ ਮੁੜ ਕੇ ਕੋਈ ਜਗਾਵੇ (1953), ਮਿੱਟੀ ਰੋਈ (1957), ਇਕੱਲਾ ਨਹੀਂ ਹਾਂ ਮੈਂ (1982), ਵਾਰਾਂ ਦੀ ਬਾਦਸ਼ਾਹੀ (1984), ਚਿਤ੍ਰੀਆਂ ਇੱਟਾਂ (1986)।

  • ਤਖ਼ਤ ਹਜ਼ਾਰਾ : ਹਜ਼ਾਰਾ ਸਿੰਘ ਗੁਰਦਾਸਪੁਰੀ
  • ਦੀਵਾ ਮੁੜ ਕੇ ਕੋਈ ਜਗਾਵੇ : ਹਜ਼ਾਰਾ ਸਿੰਘ ਗੁਰਦਾਸਪੁਰੀ
  • ਮਿੱਟੀ ਰੋਈ : ਹਜ਼ਾਰਾ ਸਿੰਘ ਗੁਰਦਾਸਪੁਰੀ
  • ਇਕੱਲਾ ਨਹੀਂ ਹਾਂ ਮੈਂ : ਹਜ਼ਾਰਾ ਸਿੰਘ ਗੁਰਦਾਸਪੁਰੀ
  • ਵਾਰਾਂ ਦੀ ਬਾਦਸ਼ਾਹੀ : ਹਜ਼ਾਰਾ ਸਿੰਘ ਗੁਰਦਾਸਪੁਰੀ
  • ਚਿਤ੍ਰੀਆਂ ਇੱਟਾਂ : ਹਜ਼ਾਰਾ ਸਿੰਘ ਗੁਰਦਾਸਪੁਰੀ
  • ਵਾਰਾਂ : ਹਜ਼ਾਰਾ ਸਿੰਘ ਗੁਰਦਾਸਪੁਰੀ
  • ਪੰਜਾਬੀ ਕਵਿਤਾ : ਹਜ਼ਾਰਾ ਸਿੰਘ ਗੁਰਦਾਸਪੁਰੀ
  • ਆਡੀਓ ਕਵਿਤਾ : ਹਜ਼ਾਰਾ ਸਿੰਘ ਗੁਰਦਾਸਪੁਰੀ
  • Takhat Hazara : Hazara Singh Gurdaspuri

    ਤਖ਼ਤ ਹਜ਼ਾਰਾ : ਹਜ਼ਾਰਾ ਸਿੰਘ ਗੁਰਦਾਸਪੁਰੀ

  • ਨਾ ਰੋਕੋ
  • ਗ਼ਜ਼ਲ-ਚੜੇਗੀ ਕਾਂਗ ਕੋਈ ਐਸੀ
  • ਓ ਰੱਬਾ
  • ਸੁੰਦਰਾਂ-ਪੂਰਨ
  • ਮੈਂ ਧਰਤੀ ਦਾ ਪੁੱਤ
  • ਤਖ਼ਤ ਹਜ਼ਾਰਾ ਹਿੱਲਿਆ
  • Deeva Mur Ke Koi Jagave : Hazara Singh Gurdaspuri

    ਦੀਵਾ ਮੁੜ ਕੇ ਕੋਈ ਜਗਾਵੇ : ਹਜ਼ਾਰਾ ਸਿੰਘ ਗੁਰਦਾਸਪੁਰੀ

  • ਰਾਜ ਕਰੇਗਾ ਖ਼ਾਲਸਾ
  • ਅੱਜ ਨਾ ਸੁੱਤੀ ਕੰਤ ਸਿਓਂ !
  • ਹੰਝੂ ਨੂੰ
  • ਮੈਨੂੰ ਲੈ ਚਲੋ ਓਥੇ ਕੋਈ
  • Mitti Roi : Hazara Singh Gurdaspuri

    ਮਿੱਟੀ ਰੋਈ : ਹਜ਼ਾਰਾ ਸਿੰਘ ਗੁਰਦਾਸਪੁਰੀ

  • ਮਿੱਟੀ ਰੋਈ
  • ਗ਼ਜ਼ਲ-ਕਿਉਂ ਦਿਨੋਂ ਦਿਨ ਜ਼ਿੰਦਗੀ
  • ਗ਼ਜ਼ਲ-ਇਸ਼ਕ ਜੇਕਰ ਝਨਾਂ ਬਣ ਕੇ
  • ਇੰਤਜ਼ਾਰਾਂ ਨੇ ਮਾਰਿਆ
  • ਬਿਰਹਾ ਦੇ ਆਂਗਣ ਇਸ਼ਕ ਖਡੇਂਦਾ
  • ਫ਼ਰਕ ਕਿੰਨਾ ਪਿਆਲੇ ਦਾ
  • ਕੋਈ ਕੋਈ ਫੁੱਲ ਸ਼ਰੀਂਹ ਦਾ
  • ਪੈਂਡੇ ਬੜੇ ਨਸ਼ੀਲੇ ਵੋ
  • ਪਿੱਪਲਾਂ ਦਿਆਂ ਪਰਛਾਵਿਆਂ
  • ਕਿਰਨ ਲਲਾਰਨ
  • ਦੋ ਸ਼ੇਅਰ
  • Ikalla Nahin Haan Main : Hazara Singh Gurdaspuri

    ਇਕੱਲਾ ਨਹੀਂ ਹਾਂ ਮੈਂ : ਹਜ਼ਾਰਾ ਸਿੰਘ ਗੁਰਦਾਸਪੁਰੀ

  • ਦੋ ਸ਼ੇਅਰ
  • ਇੱਕੋ ਹੀ ਵਾਸ਼ਨਾ ਹੈ
  • ਇਕੱਲਾ ਨਹੀਂ ਹਾਂ ਮੈਂ
  • ਉੱਗੇ ਪੱਥਰ ਦੋ
  • ਦੁੱਖ ਵੇ ਲੋਕਾ
  • ਇਸ਼ਕ ਸਾਡੇ ਦਾ ਤਾਰਾ ਚੜ੍ਹਿਆ
  • ਇਕ ਮਰ ਜਾਣ ਅਧਵਾਟੜੇ
  • ਹਾਉਕੇ ਦੀ ਮੌਤ
  • Vaaraan Di Badshahi : Hazara Singh Gurdaspuri

    ਵਾਰਾਂ ਦੀ ਬਾਦਸ਼ਾਹੀ : ਹਜ਼ਾਰਾ ਸਿੰਘ ਗੁਰਦਾਸਪੁਰੀ

  • ਰਾਣਾ ਪ੍ਰਤਾਪ ਦੀ ਵਾਰ
  • ਵਾਰ ਗੁਰਬਖ਼ਸ਼ ਸਿੰਘ ਨਿਹੰਗ ਦੀ
  • Chittrian Ittaan : Hazara Singh Gurdaspuri

    ਚਿਤ੍ਰੀਆਂ ਇੱਟਾਂ : ਹਜ਼ਾਰਾ ਸਿੰਘ ਗੁਰਦਾਸਪੁਰੀ

  • ਇਹ ਕੀ ਸਾਡੇ ਬਾਗ਼ੀਂ ਹੋਇਆ
  • ਡਿਉਡਾਂ
  • Punjab Poetry : Hazara Singh Gurdaspuri

    ਪੰਜਾਬੀ ਕਵਿਤਾ : ਹਜ਼ਾਰਾ ਸਿੰਘ ਗੁਰਦਾਸਪੁਰੀ

  • ਵਾਰ ਰਾਣਾ ਪ੍ਰਤਾਪ
  • ਵਾਰ ਗੁਰਬਖ਼ਸ਼ ਸਿੰਘ ਨਿਹੰਗ ਦੀ
  • ਪੈਂਡੇ ਬੜੇ ਨਸ਼ੀਲੇ ਵੋ
  • ਰੰਗ ਰੰਗੀਲਾ ਚਰਖਾ ਸਾਡਾ
  • ਹਿਜਰ ਕਿਸੇ ਦਾ ਜਿੰਦ ਵਿਚ ਘੁਲਿਆ
  • ਖਿੜ ਖਿੜ ਫੁੱਲਾ ਕਚਨਾਰ ਦਿਆ
  • ਗੁਲਬਾਸ਼ੀਆਂ