ਹਰਮੀਤ ਵਿਦਿਆਰਥੀ (9 ਜਨਵਰੀ 1968-) ਦਾ ਜਨਮ ਫ਼ਿਰੋਜ਼ਪੁਰ ਵਿਖੇ ਹੋਇਆ ।
ਉਹ ਪੰਜਾਬੀ ਦੇ ਕਵੀ ਅਤੇ ਸੰਪਾਦਕ ਹਨ। ਉਹ ਕੇਂਦਰੀ ਪੰਜਾਬੀ ਲੇਖਕ ਸਭਾ, ਦੇਸ਼ ਭਗਤ ਯਾਦਗਾਰ
ਹਾਲ, ਬਾਲ ਪ੍ਰੀਤ ਮਿਲਣੀ ਕਾਫ਼ਲਾ, ਪਲਸ ਮੰਚ, ਕਲਾ ਪੀਠ, ਮੋਹਨ ਲਾਲ ਭਾਸਕਰ ਫਾਊਂਡੇਸ਼ਨ,
ਰੈਵੇਨਿਊ ਪਟਵਾਰ ਯੂਨੀਅਨ- ਵਿੱਚ ਸਰਗਰਮ ਰਹੇ ਹਨ । ਉਹ 'ਸਰਦਲ' ਦੇ ਸੰਪਾਦਕੀ ਬੋਰਡ ਚ ਸਨ ।
'ਚਿੰਤਨ' ਦੇ ਸੰਪਾਦਕ ਸਨ । ਪ੍ਰਕਾਸ਼ਕ ਵਜੋਂ 'ਚਿੰਤਨ ਪ੍ਰਕਾਸ਼ਨ ਫ਼ਿਰੋਜ਼ਪੁਰ' ਦੇ ਨਾਂ ਹੇਠ ਬਹੁਤ ਸਾਰੀਆਂ
ਮਿਆਰੀ ਕਿਤਾਬਾਂ ਵੀ ਛਾਪੀਆਂ। ਉਨ੍ਹਾਂ ਦੀਆਂ ਕਾਵਿ ਪੁਸਤਕਾਂ ਹਨ - ਆਪਣੇ ਖ਼ਿਲਾਫ਼, ਸਮੁੰਦਰ ਬੁਲਾਉਂਦਾ ਹੈ, ਉੱਧੜੀ ਹੋਈ ਮੈਂ ।