Dr. Hari Singh Jachak ਡਾ. ਹਰੀ ਸਿੰਘ ‘ਜਾਚਕ’
ਹਰੀ ਸਿੰਘ 'ਜਾਚਕ' (੧੬ ਅਪ੍ਰੈਲ ੧੯੫੯-) ਪੰਜਾਬੀ ਦੇ ਜੋਸ਼ੀਲੇ ਅਤੇ ਬੀਰ ਰਸੀ ਕਵੀ ਅਤੇ ਲੇਖਕ ਹਨ ।
ਉਨ੍ਹਾਂ ਦਾ ਜਨਮ ਪਿੰਡ ਸੋਢੀ ਨਗਰ, ਜਿਲ੍ਹਾ ਫ਼ਿਰੋਜ਼ਪੁਰ ਵਿੱਚ ਪਿਤਾ ਸ੍ਰ. ਮਹਿਤਾਬ ਸਿੰਘ ਅਤੇ ਮਾਤਾ ਸ਼੍ਰੀਮਤੀ
ਰਾਮ ਕੌਰ ਦੇ ਘਰ ਹੋਇਆ । ਉਨ੍ਹਾਂ ਦੀ ਵਿਦਿਆ ਐਮ.ਏ. (ਅੰਗ੍ਰੇਜੀ ਅਤੇ ਧਾਰਮਿਕ ਅਧਿਅਨ) ਅਤੇ ਪੀਐਚ.ਡੀ. ਹੈ ।
ਉਨ੍ਹਾਂ ਦੀਆਂ ਰਚਨਾਵਾਂ ਵਿੱਚ 'ਵਿਰਸੇ ਦੇ ਅੰਗ ਸੰਗ', 'ਲਹੂ ਭਿੱਜੇ ਇਤਿਹਾਸ ਦੇ ਪੰਨੇ', 'ਸਿਦਕ ਦੇ ਪੈਂਡੇ' ਅਤੇ
'ਗੁਰੂ ਨਾਨਕ ਦਾ ਪੰਥ ਨਿਰਾਲਾ' ਆਦਿ ਸ਼ਾਮਿਲ ਹਨ । ਉਹ ਸਟੇਜ਼ ਦੇ ਧਨੀ ਹਨ। ਉਨ੍ਹਾਂ ਨੂੰ ਸਿੱਖ ਇਤਿਹਾਸ ਦੀ
ਭਰਪੂਰ ਵਾਕਫ਼ੀਅਤ ਅਤੇ ਗੁਰਮਤਿ ਸਿਧਾਂਤਾਂ ਦੀ ਪਕੇਰੀ ਸੂਝ ਹੈ, ਇਸੇ ਕਰਕੇ ਉਨ੍ਹਾਂ ਦੀ ਹਰ ਕਵਿਤਾ ਗੁਰਮਤਿ
ਨਾਲ ਓਤ-ਪੋਤ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਅਤੇ ਗੁਰਬਾਣੀ ਦੀ ਫ਼ਿਲਾਸਫ਼ੀ ਨੂੰ ਉਨ੍ਹਾਂ ਨੇ
ਆਪਣੀਆਂ ਕਵਿਤਾਵਾਂ ਦਾ ਆਧਾਰ ਬਣਾਇਆ ਹੈ।