Harbhajan Singh Rainu ਹਰਿਭਜਨ ਸਿੰਘ ਰੈਣੂ

ਹਰਿਭਜਨ ਸਿੰਘ ਰੈਣੂ (7 ਮਈ, 1941-3 ਜੂਨ, 2012) ਦਾ ਜਨਮ ਜ਼ਿਲ੍ਹਾ ਸਿਆਲਕੋਟ ਦੇ ਪਿੰਡ ਅਰਜਾਦਾ ਵਿਚ ਪਿਤਾ ਸਾਧੂ ਸਿੰਘ ਦੇ ਘਰ ਕਿਰਤੀ ਪਰਿਵਾਰ ’ਚ ਹੋਇਆ। ਇਨ੍ਹਾਂ ਦੀ ਪੜ੍ਹਾਈ ਦਸਵੀਂ ਤੱਕ ਸੀ । ਇਨ੍ਹਾਂ ਦਾ ਕਿੱਤਾ ਅਸਲਾ ਮੁਰੰਮਤ ਸੀ । ਇਨ੍ਹਾਂ ਦਾ ਦਿਹਾਂਤ ਸਿਰਸਾ (ਹਰਿਆਣਾ) ਵਿਚ ਹੋਇਆ ।
ਇਨ੍ਹਾਂ ਦੇ ਕਾਵਿ-ਸੰਗ੍ਰਹਿਆਂ ਦੀ ਤਫ਼ਸੀਲ ਹੈ - ‘ਭੁੱਖ’ (1970), ‘ਅਗਨ ਪੰਖੇਰੂ’ (1975), ‘ਮਸਤਕ ਅੰਦਰ ਸੂਰਜ’ (1982), ‘ਐਨਟੀਨੇ ਤੇ ਬੈਠੀ ਸੋਨ ਚਿੜੀ’ (1999), ‘ਸੁਕਰਾਤ ਨੂੰ ਮਿਲਣ ਜਾਣੈ’ (2006), ‘ਭੂਮਿਕਾ ਤੋਂ ਬਗੈਰ’ (2007) ਅਤੇ ‘ਮੇਰੇ ਹਿੱਸੇ ਦੇ ਵਰਕੇ’ (2011)।
ਸਨਮਾਨ : ਭਾਈ ਸੰਤੋਖ ਸਿੰਘ ਪੁਰਸਕਾਰ, ਹਰਿਆਣਾ ਗੌਰਵ ਪੁਰਸਕਾਰ। - ਅਨੁਪਿੰਦਰ ਸਿੰਘ ਅਨੂਪ