Harbhajan Halwarvi ਹਰਭਜਨ ਹਲਵਾਰਵੀ

ਪੰਜਾਬੀ ਕਵਿਤਾ ਤੇ ਪੱਤਰਕਾਰੀ ਦੇ ਖੇਤਰ ਵਿੱਚ ਹਰਭਜਨ ਹਲਵਾਰਵੀ ਦਾ ਸਥਾਨ ਇੱਕੋ ਜਿਹਾ ਮਹੱਤਵਪੂਰਨ ਹੈ।
ਹਲਵਾਰਾ(ਲੁਧਿਆਣਾ) ਦੇ ਜੰਮਪਲ ਇਸ ਜ਼ਹੀਨ ਕਵੀ ਨੇ ਕਿਰਤੀ ਬਾਬਲ ਸਃ ਅਰਜਣ ਸਿੰਘ ਤੇ ਮਾਤਾ ਜੀ ਮੋਹਿੰਦਰ ਕੌਰ ਦੇ ਘਰ 18 ਅਗਸਤ 1943 ਨੂੰ ਹਲਵਾਰਾ ਵਿਖੇ ਜਨਮ ਲਿਆ। ਆਪਣੇ ਚਾਰ ਭਰਾਵਾਂ ਤੇ ਦੋ ਭੈਣਾਂ ਨੂੰ ਮਿਸਾਲੀ ਵਿਦਿਆਰਥੀ ਬਣ ਵਿਖਾਇਆ। ਆਪਣੇ ਨਿੱਕੇ ਵੀਰਾਂ ਸਃ ਸੰਪੂਰਨ ਸਿੰਘ, ਡਾਃ ਸੰਤੋਖ ਸਿੰਘ ਐੱਮ ਐੱਸ,ਅਵਤਾਰ ਸਿੰਘ ਯੂ ਕੇ, ਡਾਃ ਨਵਤੇਜ ਸਿੰਘ, ਨਿੱਕੀਆਂ ਭੈਣਾਂ ਡਾਃ ਸੁਖਜੀਤ ਕੌਰ ਤੇ ਡਾਃ ਸੁਖਬੀਰ ਕੌਰ ਲਈ ਗਿਆਨ ਵਿਗਿਆਨ ਅਭਿਲਾਖਾ ਪੱਖੋਂ ਚਾਨਣ ਮੁਨਾਰਾ ਬਣੇ। ਆਪ ਦਾ ਸਪੁੱਤਰ ਅਸੀਮ ਹਲਵਾਰਵੀ ਹਾਲੈਡ ਵਿੱਚ ਉਚੇਰੀ ਸਿੱਖਿਆ ਗ੍ਰਹਿਣ ਕਰ ਰਿਹਾ ਹੈ।
ਪਿੰਡ ਦੇ ਸਕੂਲ ਤੋਂ ਦਸਵੀਂ ਪਾਸ ਕਰਕੇ ਹਰਭਜਨ ਹਲਵਾਰਵੀ ਜੀ ਨੇ ਲੁਧਿਆਣਾ ਦੇ ਆਰੀਆ ਕਾਲਿਜ ਵਿੱਚੋਂ ਬੀ ਐੱਸ ਸੀ (ਨਾਨ ਮੈਡੀਕਲ )ਪਾਸ ਕੀਤੀ। ਬੀ ਐੱਸ ਸੀ ਕਰਕੇ ਆਪ ਨੇ ਅਣ ਸਿੱਖਿਅਤ ਅਧਿਆਪਕ ਵਜੋਂ ਖਾਲਸਾ ਸਕੂਲ ਮਹਿਮਾ ਸਿੰਘ ਵਾਲਾ ਵਿਖੇ ਸਾਇੰਸ ਅਧਿਆਪਕ ਵਜੋਂ ਕੁਝ ਸਮਾਂ ਸੇਵਾ ਨਿਭਾਈ। ਮਗਰੋਂ ਗੌਰਮਿੰਟ ਕਾਲਿਜ ਲੁਧਿਆਣਾ ਵਿੱਚੋਂ ਹਿਸਾਬ ਵਿਸ਼ੇ ਵਿੱਚ ਐੱਮ ਐੱਸ ਸੀ ਪਾਸ ਕੀਤੀ। ਇਥੇ ਪੜ੍ਹਾਈ ਕਰਦਿਆਂ ਉਹ ਖੱਬੇ ਪੱਖੀ ਸੋਚ ਧਾਰਾ ਨੂੰ ਪਰਣਾਏ ਗਏ। ਪ੍ਰਿੰਸੀਪਲ ਭਾਰਦੁਆਜ ਦੇ ਵਿਦਿਆਰਥੀ ਵਿਰੋਧੀ ਵਤੀਰੇ ਖ਼ਿਲਾਫ਼ ਲਗਪਗ ਇੱਕ ਸਾਲ ਲੰਮੇ ਘੋਲ ਦੀ ਪੰਜਾਬ ਸਟੂਡੈਟਸ ਯੂਨੀਅਨ ਵੱਲੋਂ ਅਗਵਾਈ ਕੀਤੀ।
ਇਸ ਉਪਰੰਤ ਆਪ ਨੇ ਪਹਿਲਾਂ ਰਾਮਗੜ੍ਹੀਆ ਹਾਇਰ ਸੈਕੰਡਰੀ ਮਿੱਲਰਗੰਜ ਲੁਧਿਆਣਾ ਵਿੱਚ ਪੜ੍ਹਾਇਆ। ਇਥੇ ਹੋਈ ਲੰਮੀ ਹੜਤਾਲ ਉਪਰੰਤ ਆਪ ਨੇ ਪ੍ਰਿੰਸੀਪਲ ਮਹਿੰਦਰ ਸਿੰਘ ਜੀ ਦੀ ਅਗਵਾਈ ਹੇਠ ਵਿਸ਼ਵਕਰਮਾ ਹਾਇਰ ਸੈਕੰਡਰੀ ਸਕੂਲ ਲੁਧਿਆਣਾ ਸਥਾਪਤ ਕੀਤਾ।
ਨਕਸਲ ਬਾੜੀ ਲਹਿਰ ਦੇ ਅਸਰ ਥੱਲੇ ਚੱਲਦਿਆਂ ਆਪ ਨੂੰ ਕਾਫ਼ੀ ਲੰਮਾ ਸਮਾਂ ਰੂ ਪੋਸ਼ ਹੋਣਾ ਪਿਆ। ਝੂਠੇ ਕੇਸਾਂ ਵਿੱਚ ਆਪ ਨੂੰ ਉਲਝਾਇਆ ਗਿਆ ਪਰ ਹੇਮ ਜਯੋਤੀ ਮੈਗਜ਼ੀਨ ਦੇ ਸੰਪਾਦਕ ਸੁਰਿੰਦਰ ਸਿੰਘ ਹੇਮ ਜਯੋਤੀ ਐਡਵੋਕੇਟ ਰਾਹੀਂ ਕਚਹਿਰੀ ਚ ਆਤਮ ਸਮਰਪਣ ਕਰ ਦਿੱਤਾ। ਕੁਝ ਸਮੇਂ ਬਾਦ ਹੀ ਆਪ ਬਰੀ ਹੋ ਕੇ ਬਾਹਰ ਆ ਗਏ। ਬਰੀ ਹੋਣ ਉਪਰੰਤ ਆਪ ਨੇ ਐੱਸ ਐੱਨ ਮਾਡਲ ਸਕੂਲ ਮਾਡਲ ਟਾਊਨ ਲੁਧਿਆਣਾ ਵਿੱਚ ਹਿਸਾਬ ਵਿਸ਼ਾ ਪੜ੍ਹਾਇਆ।
ਉਦੋਂ ਆਪ ਕ੍ਰਿਸ਼ਨਾ ਨਗਰ ਲੁਧਿਆਣਾ ਵਿੱਚ ਸਾਡੇ ਘਰ ਦੇ ਬਿਲਕੁਲ ਨੇੜੇ ਹੀ ਰਹਿੰਦੇ ਸਨ। ਵਿਸ਼ਵ ਕਰਮਾ ਸਕੂਲ ਵਿੱਚ ਮੇਰੇ ਵੱਡੇ ਭਾ ਜੀ ਪ੍ਰਿੰਸੀਪਲ ਜਸਵੰਤ ਸਿੰਘ ਗਿੱਲ ਦੇ ਸਹਿਕਰਮੀ ਰਹੇ ਹੋਣ ਕਾਰਨ ਉਹ ਅਕਸਰ ਸਾਨੂੰ ਮਿਲਣ ਆ ਜਾਂਦੇ। ਉਦੋਂ ਹੀ ਉਨ੍ਹਾਂ ਐੱਮ ਏ ਪੰਜਾਬੀ ਕਰਨ ਦਾ ਮਨ ਬਣਾਇਆ ਤਾਂ ਉਨ੍ਹਾਂ ਮੈਥੋਂ ਹੀ ਐੱਮ ਏ ਪਹਿਲਾ ਸਾਲ ਦੇ ਸਿਲੇਬਸ ਦੀਆਂ ਕਿਤਾਬਾਂ ਤੇ ਨੋਟਿਸ ਲਏ ਕਿਉਂਕਿ ਮੈ ਉਸੇ ਸਾਲ ਹੀ ਐੱਮ ਏ ਪੰਜਾਬੀ ਭਾਗ ਪਹਿਲਾ ਵਿੱਚੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚੋਂ ਪਹਿਲਾ ਸਥਾਨ ਲਿਆ ਸੀ।
ਉਦੋਂ ਉਹ ਹੇਮ ਜਯੋਤੀ ਮੈਗਜ਼ੀਨ ਦੇ ਪੁਨਰ ਪ੍ਰਕਾਸ਼ਨ ਦਾ ਸੰਪਾਦਨ ਕਾਰਜ ਵੀ ਕਰ ਰਹੇ ਸਨ। ਡਾਃ ਸਾਧੂ ਸਿੰਘ ਤੇ ਡਾਃ ਵਰਿਆਮ ਸਿੰਘ ਸੰਧੂ ਦੀ ਪ੍ਰੇਰਨਾ ਨਾਲ ਉਹ ਐੱਮ ਏ ਪੰਜਾਬੀ ਦਾ ਦੂਜਾ ਭਾਗ ਪਾਸ ਕਰਨ ਲਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਜਾ ਦਾਖ਼ਲ ਹੋਏ। ਐੱਮਏ ਕਰਨ ਸਾਰ ਆਪ ਨੂੰ ਡਾਃ ਅਤਰ ਸਿੰਘ ਜੀ ਨੇ ਡਿਕਸ਼ਨਰੀ ਵਿਭਾਗ ਵਿੱਚ ਖੋਜ ਸਹਾਇਕ ਵਜੋਂ ਲੈ ਲਿਆ।
ਅਗਸਤ 1978 ਵਿੱਚ ਆਪ ਆਪਣੇ ਮਿੱਤਰ ਡਾਃ ਸ ਪ ਸਿੰਘ ਜੀ ਦੀ ਪ੍ਰੇਰਨਾ ਨਾਲ ਸਃ ਬਰਜਿੰਦਰ ਸਿੰਘ ਹਮਦਰਦ ਕੋਲ ਪੰਜਾਬੀ ਟ੍ਰਿਬਿਉਨ ਵਿੱਚ ਸਹਾਇਕ ਸੰਪਾਦਕ ਵਜੋਂ ਨਿਯੁਕਤ ਹੋ ਗਏ। ਬਾਦ ਵਿੱਚ ਆਪ ਇਸ ਅਖ਼ਬਾਰ ਦੇ ਦੋ ਵਾਰ ਸੰਪਾਦਕ ਬਣੇ। ਕੁਝ ਸਮਾਂ ਆਪ ਰੋਜ਼ਾਨਾ ਅੱਜ ਦੀ ਆਵਾਜ਼ ਜਲੰਧਰ ਤੇ ਦੇਸ਼ ਸੇਵਕ ਚੰਡੀਗੜ੍ਹ ਅਖ਼ਬਾਰ ਦੇ ਵੀ ਸੰਪਾਦਕ ਰਹੇ।
ਮੌਲਿਕ ਕਾਵਿ ਸਿਰਜਣਾ ਵਿੱਚ ਉਨ੍ਹਾਂ ਦੀ ਪਹਿਲੀ ਕਾਵਿ ਪੁਸਤਕ ਪੌਣ ਉਦਾਸ ਹੈ ਸੀ। ਇਸ ਉਪਰੰਤ “ਪਿਘਲੇ ਹੋਏ ਪਲ”,”ਪੰਖ ਵਿਹੂਣਾ” ਤੇ “ਪੁਲਾਂ ਤੋਂ ਪਾਰ”ਪੁਸਤਕਾਂ ਛਪੀਆਂ। ਉਨ੍ਹਾਂ ਦੀ ਕਾਵਿ ਪੁਸਤਕ “ਪੁਲਾਂ ਤੋਂ ਪਾਰ “ ਨੂੰ ਸਾਲ 2002 ਦਾ ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਮਿਲਿਆ।
1961-68 ਦੌਰਾਨ ਲਿਖੀਆਂ ਕਵਿਤਾਵਾਂ ਦਾ ਸੰਗ੍ਰਹਿ “ਪਹਿਲੇ ਪੰਨੇ “ਨੂੰ ਉਨ੍ਹਾਂ ਦੇ ਨਿੱਕੇ ਵੀਰ ਡਾਃ ਨਵਤੇਜ ਸਿੰਘ ਨੇ ਉਨ੍ਹਾਂ ਦੇ 9 ਅਕਤੂਬਰ 2003 ਨੂੰ ਦੇਹਾਂਤ ਉਪਰੰਤ ਛਪਵਾਇਆ।
ਹਲਵਾਰਵੀ ਜੀ ਦੀ ਦੀ ਜੀਵਨ ਸਾਥਣ ਪ੍ਰੋਃ ਪ੍ਰਿਤਪਾਲ ਕੌਰ ਨੇ ਉਨ੍ਹਾਂ ਦੀਆਂ ਚੋਣਵੀਆਂ ਕਵਿਤਾਵਾਂ “ਮੈਂ ਸਾਰੇ ਦਾ ਸਾਰਾ” ਡਾਃ ਅਮਰਜੀਤ ਸਿੰਘ ਕਾਂਗ ਪਾਸੋਂ ਸੰਪਾਦਿਤ ਕਰਵਾ ਕੇ 2005 ਚ ਛਪਵਾਇਆ। ਹਲਵਾਰਵੀ ਜੀ ਦੇ ਚੀਨ ਵਿੱਚ ਕੁਝ ਦਿਨ, ਯਾਦਾਂ ਮਿੱਤਰ ਦੇਸ ਦੀਆਂ, ਮਹਾਂਸਾਗਰ ਤੋਂ ਪਾਰ,ਨਿੱਕੇ ਵੱਡੇ ਸਫ਼ਰ, ਵੱਖਰੀ ਧਰਤੀ ਵੱਖਰੇ ਲੋਕ ਤੇ ਸੁਨਹਿਰੀ ਦਿਨਾਂ ਦਾ ਸਫ਼ਰ ਸਫ਼ਰਨਾਮੇ ਵੀ ਪੁਸਤਕ ਰੂਪ ਚ ਛਪੇ। ਉਨ੍ਹਾਂ ਦੇ ਸੰਪਾਦਕੀ ਲੇਖਾਂ ਦੇ ਕੁਝ ਸੰਗ੍ਰਹਿ ਚਿੰਤਨ ਯਾਤਰਾ, ਚਿੰਤਨ ਧਾਰਾ, ਸਮਕਾਲੀ ਸਮਾਜ(ਮੁੱਦੇ ਚੁਣੌਤੀਆਂ ਤੇ ਸੰਭਾਵਨਾਵਾਂ) ਸਮਾਂ ਅਤੇ ਰੁਝਾਨ(ਸਮਾਜੀ ਸੱਭਿਆਚਾਰਕ ਅਤੇ ਆਰਥਕ ਧਰਾਤਲ) ਰਾਸ਼ਟਰ ਅਤੇ ਵਿਸ਼ਵ(ਰਾਜ ਵਿਵਸਥਾ, ਪ੍ਰਸਥਿਤੀ ਅਤੇ ਪਿਛੋਕੜ) ਪੰਜਾਬ ਦਾ ਸਿੱਖ ਸੰਘਰਸ਼(1978-1993) ਸੰਘਰਸ਼ ਤੋਂ ਬਾਦ ਪੰਜਾਬ(1994- 2003) ਆਧੁਨਿਕ ਸਮਾਜਃ ਮੁੱਦੇ ਤੇ ਪ੍ਰਸਥਿਤੀਆਂ(1978-2003) ਅਜੋਕਾ ਅਰਥਚਾਰਾਃ ਤੱਥ ਤੇ ਪ੍ਰਭਾਵ(1978-2003) ਅਜੋਕੀ ਰਾਜਨੀਤੀਃ ਰਾਸ਼ਟਰੀ ਤੇ ਖੇਕਰੀ ਮਸਲੇ (1996-2003) ਸਮਕਾਲੀ ਰਾਜਨੀਤੀਃ ਕੌਮੀ ਤੇ ਇਲਾਕਾਈ ਮੁੱਦੇ(1978-1995) ਅੰਤਰ ਰਾਸ਼ਟਰੀ ਰਾਜਨੀਤੀਃ ਮੁੱਦੇ ਅਤੇ ਪ੍ਰਸਥਿਤੀਆਂ (1978-2003) ਉਨ੍ਹਾਂ ਦੇ ਨਿੱਕੇ ਵੀਰ ਡਾਃ ਨਵਤੇਜ ਸਿੰਘ ਨੇ ਸੰਪਾਦਿਤ ਕਰਕੇ ਉਨ੍ਹਾਂ ਦੇ ਜਾਣ ਮਗਰੋਂ ਛਪਵਾਏ ਹਨ।
ਹਰਭਜਨ ਹਲਵਾਰਵੀ ਜੀ ਦੀ ਯਾਦ ਵਿੱਚ ਹਰ ਸਾਲ ਇਪਸਾ ਬ੍ਰਿਸਬੇਨ(ਆਸਟਰੇਲੀਆ) ਵੱਲੋਂ ਕਾਮਰੇਡ ਰਤਨ ਸਿੰਘ ਹਲਵਾਰਾ ਯਾਦਗਾਰੀ ਸੰਸਥਾ ਵੱਲੋਂ ਹਰਭਜਨ ਹਲਵਾਰਵੀ ਯਾਦਗਾਰੀ ਪੁਰਸਕਾਰ, ਯਾਦਗਾਰੀ ਭਾਸ਼ਨ ਤੇ ਕਵੀ ਦਰਬਾਰ ਕਰਵਾਇਆ ਜਾਂਦਾ ਹੈ। । -ਗੁਰਭਜਨ ਗਿੱਲ।

Main Sare Da Sara (Poetic Collection) : Harbhajan Singh Halwarvi

ਮੈਂ ਸਾਰੇ ਦਾ ਸਾਰਾ (ਕਾਵਿ ਸੰਗ੍ਰਹਿ) : ਹਰਭਜਨ ਸਿੰਘ ਹਲਵਾਰਵੀ

 • ਪੁਲਾਂ ਤੋਂ ਪਾਰ
 • ਮਹਾਂ ਪਸਾਰਾ
 • ਨਿੱਕੀ ਦੁਨੀਆਂ
 • ਕਾਫੀ ਜ਼ਿਆਦਾ
 • ਪ੍ਰੇਤ ਪੌਣ
 • ਪਹਿਚਾਣ
 • ਵਾਵਰੋਲਿਆਂ ਦੀ ਰਣਭੂਮੀ
 • ਕੇਹਾ ਰਿਸ਼ਤਾ
 • ਪ੍ਰਸ਼ਨ ਚਿੰਨ੍ਹ
 • ਪੂਰੇ ਕਦ ਬਣਾਂਗੇ
 • ਪ੍ਰੇਤ ਛਾਇਆ
 • ਸੰਘਣਾ ਬੱਦਲ
 • ਦਰਵਾਜ਼ੇ
 • ਵਿਘਨ
 • ਦੋਵੇਂ ਹੀ
 • ਹਾਦਸੇ ਦੇ ਬਾਅਦ
 • ਫਿਰ ਆਵਾਂਗਾ
 • ਕੁਝ ਦਿਨਾਂ ਤੋਂ
 • ਤਲਾਸ਼
 • ਪਰਬਤੀ ਢਲਾਨ 'ਤੇ
 • ਵਗਦਾ ਪਾਣੀ
 • ਕਵਿਤਾ ਦੀ ਲੜਾਈ
 • ਜਨ ਦੀ ਅਰਦਾਸ
 • ਪੰਖ ਵਿਹੂਣਾ
 • ਇੱਕਲਾ
 • ਬਹੁਤ ਕੁਝ
 • ਅਣਵੰਡੇ
 • ਜੁਗਨੂੰ
 • ਦੂਸ਼ਿਤ
 • ਗੰਧਲੇ ਪਾਣੀ
 • ਰੋਹ ਦੇ ਸੁਨੇਹੇ
 • ਜੰਮਣ ਵਾਲੇ ਸ਼ਬਦ
 • ਯੁੱਗ ਨਾਇਕ
 • ਵਗਦੇ ਦਰਿਆ ਵਿਚ
 • ਕਿੱਥੇ ਹੈਂ ਤੂੰ
 • ਸੂਤਰਧਾਰ
 • ਕੱਲ੍ਹ ਨੂੰ
 • ਪੰਛੀਆਂ ਨੂੰ ਰੋਟੀ ਲਈ ਸੱਦਾ
 • ਜ਼ਿੰਦਗੀ ਤੇ ਅਸੀਂ
 • ਨਿੱਕਾ ਜਿਹਾ ਟੁਕੜਾ
 • ਏਸ ਤੋਂ ਪਹਿਲਾਂ
 • ਤਿੰਨ ਕਵਿਤਾਵਾਂ
 • ਉਹ ਆਦਮੀ
 • ਅੱਜ ਦੇ ਦਿਨ
 • ਇਨ੍ਹਾਂ ਦਿਨਾਂ ਵਿੱਚ
 • ਬੱਚੇ ਨਹੀਂ ਜਾਣਦੇ
 • ਉਹ ਜਦੋਂ ਆਇਆ
 • ਪਛਾਣ
 • ਪਿਘਲੇ ਹੋਏ ਪਲ