Habib Jalib ਹਬੀਬ ਜਾਲਿਬ
ਹਬੀਬ ਜਾਲਿਬ (੨੪ ਮਾਰਚ ੧੯੨੮-੧੨ ਮਾਰਚ ੧੯੯੩) ਦਾ ਜਨਮ ਪੰਜਾਬ ਦੇ ਹੁਸ਼ਿਆਰਪੁਰ ਜਿਲ਼ੇ ਦੇ ਪਿੰਡ ਮਿਆਣੀ ਅਫ਼ਗ਼ਾਨਾਂ ਵਿਚ ਹੋਇਆ । ਉਹ ਇਨਕਲਾਬੀ ਕਵੀ ਸਨ ਅਤੇ ਉਨ੍ਹਾਂ ਨੇ ਹਰ ਕਿਸਮ ਦੇ ਸਰਕਾਰੀ ਜਬਰ ਦਾ ਨਿਧੜਕ ਹੋ ਕੇ ਵਿਰੋਧ ਕੀਤਾ । ਉਨ੍ਹਾਂ ਦੀ ਪਹਿਲੀ ਉਰਦੂ ਕਵਿਤਾ ਦੀ ਕਿਤਾਬ ਬਰਗ-ਏ-ਗੁਲ ੧੯੫੭ ਵਿਚ ਛਪੀ । ਉਨ੍ਹਾਂ ਦੀ ਬੋਲੀ ਬੜੀ ਸਾਦਾ ਤੇ ਮਸਲੇ ਆਮ ਲੋਕਾਂ ਦੇ ਹੁੰਦੇ ਹਨ । ਉਨ੍ਹਾਂ ਨੇ ਕਵਿਤਾ ਦੀਆਂ ਉਰਦੂ ਵਿਚ ਨੌਂ ਕਿਤਾਬਾਂ ਲਿਖੀਆਂ ।ਪੰਜਾਬੀ ਵਿਚ ਉਨ੍ਹਾਂ ਦੀਆਂ ਬਹੁਤ ਥੋੜ੍ਹੀਆਂ ਰਚਨਾਵਾਂ ਮਿਲਦੀਆਂ ਹਨ ।