Guru Gobind Singh Ji
ਗੁਰੂ ਗੋਬਿੰਦ ਸਿੰਘ ਜੀ
Guru Gobind Singh Ji, (22 December 1666 – 7 October 1708), the tenth Guru of the Sikhs,
was born at Patna Sahib. His father was Guru Teg Bahadur Ji and mother was Mata Gujri Ji.
He founded Khalsa Panth on the day of Baisakhi in 1699 at Anandpur Sahib. He was a great poet
and patronised many other poets. Sholars have different opinions about his writings. Some
scholars are of the view that all of his writings and the writings of other poets were washed away
in Sarsa Nadi, while some others say that his writings are still found in other Granths. Poetry of
Guru Gobind Singh Ji in ਗੁਰਮੁਖੀ,
اُردُو and
हिन्दी.
ਗੁਰੂ ਗੋਬਿੰਦ ਸਿੰਘ ਜੀ (੨੨ ਦਿਸੰਬਰ ੧੬੬੬-੭ ਅਕਤੂਬਰ ੧੭੦੮) ਸਿੱਖਾਂ ਦੇ ਦਸਵੇਂ ਗੁਰੂ ਸਨ । ਉਨ੍ਹਾਂ ਦਾ ਜਨਮ ਪਟਨਾ ਸਾਹਿਬ ਵਿਖੇ ਗੁਰੂ ਤੇਗ ਬਹਾਦੁਰ ਜੀ ਦੇ ਘਰ ਹੋਇਆ ।
ਉਨ੍ਹਾਂ ਦੇ ਮਾਤਾ ਜੀ ਦਾ ਨਾਂ ਮਾਤਾ ਗੁਜਰੀ ਜੀ ਸੀ । ਉਨ੍ਹਾਂ ਨੇ ਸੰਨ ੧੬੯੯ ਦੀ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਿਰਜਨਾ ਕੀਤੀ । ਉਹ ਉੱਚ ਕੋਟੀ ਦੇ ਕਵੀ ਸਨ ਅਤੇ ੫੨ ਹੋਰ
ਕਵੀ ਉਨ੍ਹਾਂ ਦੇ ਦਰਬਾਰ ਦੀ ਸ਼ੋਭਾ ਵਧਾਉਂਦੇ ਸਨ । ਉਨ੍ਹਾਂ ਦੀਆਂ ਲਿਖਤਾਂ ਸੰਬੰਧੀ ਵਿਦਵਾਨਾਂ ਵਿੱਚ ਮਤਭੇਦ ਹਨ । ਕਈ ਵਿਦਵਾਨਾਂ ਦਾ ਵਿਚਾਰ ਹੈ ਕਿ ਉਨ੍ਹਾਂ ਦੀਆਂ ਆਪਣੀਆਂ ਅਤੇ
ਹੋਰ ਕਵੀਆਂ ਦੀਆਂ ਰਚਨਾਵਾਂ ਆਨੰਦਪੁਰ ਸਾਹਿਬ ਛੱਡਣ ਵੇਲੇ ਸਰਸਾ ਨਦੀ ਵਿੱਚ ਰੁੜ੍ਹ ਗਈਆਂ ਸਨ । ਕਈ ਹੋਰ ਵਿਦਵਾਨਾਂ ਦਾ ਵਿਚਾਰ ਹੈ ਕਿ ਉਨ੍ਹਾਂ ਦੀਆਂ ਰਚਨਾਵਾਂ ਹੋਰ ਗ੍ਰੰਥਾਂ
ਵਿੱਚ ਮਿਲਦੀਆਂ ਹਨ ।
Poetry Gobind Singh Ji
ਗੁਰੂ ਗੋਬਿੰਦ ਸਿੰਘ ਜੀ ਦੀਆਂ ਰਚਨਾਵਾਂ