Gurpreet Kaur ਗੁਰਪ੍ਰੀਤ ਕੌਰ

ਗੁਰਪ੍ਰੀਤ ਕੌਰ (੨੫ ਜੂਨ ੧੯੮੬-) ਪੰਜਾਬੀ ਦੀ ਉਭਰਦੀ ਕਵਿਤਰੀ ਹੈ । ਉਹ ਅੰਬਾਲਾ ਸ਼ਹਿਰ ਦੇ ਰਹਿਣ ਵਾਲੇ ਹਨ । ਉਨ੍ਹਾਂ ਦਾ ਜਨਮ ਪਿਤਾ ਸ. ਨਸੀਬ ਸਿੰਘ ਅਤੇ ਮਾਤਾ ਸੁਰਿੰਦਰ ਕੌਰ ਦੇ ਘਰ ਹੋਇਆ । ਉਨ੍ਹਾਂ ਦੀ ਵਿਦਿਅਕ ਯੋਗਤਾ ਐਮ.ਏ. ਪੰਜਾਬੀ (UGC net), Pgdjmc ਅਤੇ Mmc ਹੈ । ਅਤੇ ਉਹ ਅੱਗੋਂ ਪੀਐਚ. ਡੀ. ਕਰ ਰਹੇ ਹਨ । ਉਹ ਹਰਿਆਣਾ ਸਰਕਾਰ ਦੇ ਸਿੱਖਿਆ ਮਹਿਕਮੇ ਵਿੱਚ ਸੇਵਾ ਨਿਭਾ ਰਹੇ ਹਨ । ਉਨ੍ਹਾਂ ਦੀਆਂ ਪ੍ਰਕਾਸ਼ਿਤ ਰਚਨਾਵਾਂ ਹਨ: 'ਆ ਗੱਲਾਂ ਕਰੀਏ' ਅਤੇ 'ਖ਼ੁਸ਼ਬੂ ਕੈਦ ਨਹੀਂ ਹੁੰਦੀ' ।