Gurmeet Karyalvi ਗੁਰਮੀਤ ਕੜਿਆਲਵੀ

ਗੁਰਮੀਤ ਕੜਿਆਲਵੀ ਜ਼ਿਲ੍ਹਾ ਮੋਗਾ ਦੇ ਪਿੰਡ ਕੜਿਆਲ ਦੇ ਰਹਿਣ ਵਾਲੇ ਹਨ। ਉਨ੍ਹਾਂ ਦੀ ਵਿਦਿਅਕ ਯੋਗਤਾ—ਸਿਵਲ ਇੰਜਨੀਅਰਿੰਗ ਦਾ ਡਿਪਲੋਮਾ, ਐੱਮ.ਏ. (ਪੰਜਾਬੀ), ਐੱਮ.ਏ. (ਰਾਜਨੀਤੀ ਸ਼ਾਸਤਰ) ਅਤੇ ਯੂ.ਜੀ.ਸੀ. (ਨੈੱਟ) ਹੈ। ਕਿੱਤੇ ਵਜੋਂ ਉਹ ਸਮਾਜਿਕ ਨਿਆਂ ਤੇ ਅਧਿਕਾਰਤਾ ਵਿਭਾਗ ਵਿੱਚ ਇੱਕ ਅਧਿਕਾਰੀ ਹਨ। ਉਨ੍ਹਾਂ ਦੀਆਂ ਕਥਾ ਪੁਸਤਕਾਂ ‘ਅੱਕ ਦਾ ਬੂਟਾ’, ‘ਊਣੇ’, ‘ਆਤੂ ਖੋਜੀ’, ‘ਢਾਲ਼’, ‘ਹਾਰੀਂ ਨਾ ਬਚਨਿਆ’, ‘ਸਾਰੰਗੀ ਦੀ ਮੌਤ ਤੇ ਹੋਰ ਕਹਾਣੀਆਂ’ ਹਨ। ‘ਟਾਂਗੇ ਵਾਲਾ ਸੰਤਾ’, ‘ਅਸੀਂ ਉੱਡਣਾ ਚਾਹੁੰਦੇ ਹਾਂ’, ‘ਕராமਾਤੀ ਪੈੱਨ’, ‘ਸ਼ੇਰ ਸ਼ਾਹ ਸੂਰੀ’, ‘ਪੰਚ ਪਰਮੇਸ਼ਰ’, ‘ਅਸੀਂ ਹਾਂ ਮਿੱਤਰ ਤੁਹਾਡੇ’ ਆਦਿ ਬਾਲ ਸਾਹਿਤ ਦੀਆਂ ਪੁਸਤਕਾਂ ਹਨ। ‘ਇੱਕ ਖਤਰਨਾਕ ਅੱਤਵਾਦੀ ਦੀ ਜੇਲ੍ਹ ਯਾਤਰਾ’ ਅਤੇ ‘ਦਹਿਸ਼ਤ ਭਰੇ ਦਿਨਾਂ ’ਚ’ ਵਾਰਤਕ ਪੁਸਤਕਾਂ ਹਨ। ‘ਸਾਰੰਗੀ’ ਬਹੁਚਰਚਿਤ ਨਾਟਕ ਹੈ। ‘ਆਤੂ ਖੋਜੀ’ ’ਤੇ ਲਘੂ ਫ਼ਿਲਮ ਬਣ ਚੁੱਕੀ ਹੈ। ਬਹੁਤ ਸਾਰੀਆਂ ਕਹਾਣੀਆਂ ਦਾ ਨਾਟਕੀਕਰਨ ਹੋ ਚੁੱਕਾ ਹੈ। ਕਈ ਰਚਨਾਵਾਂ ਸਕੂਲ ਅਤੇ ਯੂਨੀਵਰਸਿਟੀ ਦੇ ਸਿਲੇਬਸ ਵਿੱਚ ਸ਼ਾਮਲ ਹਨ। ਪ੍ਰਿੰਸੀਪਲ ਸੁਜਾਨ ਸਿੰਘ ਅਤੇ ਪ੍ਰੀਤਲੜੀ ਪੁਰਸਕਾਰ ਸਮੇਤ ਕਈ ਸਨਮਾਨ ਮਿਲ ਚੁੱਕੇ ਹਨ। ਹਿੰਦੀ, ਮਰਾਠੀ, ਗੁਜਰਾਤੀ ਤੇ ਸ਼ਾਹਮੁਖੀ ਵਿੱਚ ਵੀ ਰਚਨਾਵਾਂ ਅਨੁਵਾਦ/ਲਿਪੀਅੰਤਰ ਹੋ ਕੇ ਛਪ ਚੁੱਕੀਆਂ ਹਨ।

ਗੁਰਮੀਤ ਕੜਿਆਲਵੀ ਪੰਜਾਬੀ ਕਵੀ