Gurinder Singh Sandhuan ਗੁਰਿੰਦਰ ਸਿੰਘ ਸੰਧੂਆਂ

ਗੁਰਿੰਦਰ ਸਿੰਘ ਸੰਧੂਆਂ ਦਾ ਜਨਮ ਮਾਤਾ ਗੁਰਦੀਸ਼ ਕੌਰ ਤੇ ਪਿਤਾ ਸਰਦਾਰ ਅਮਰੀਕ ਸਿੰਘ (ਪੋਤਰਾ ਜੱਥੇਦਾਰ ਚਰਨ ਸਿੰਘ ਜੀ ਸੰਧੂਆਂ) ਦੇ ਘਰ 1982 ਈ. ਵਿੱਚ ਪਿੰਡ ਸੰਧੂਆਂ, ਤਹਿਸੀਲ ਸ੍ਰੀ ਚਮਕੌਰ ਸਾਹਿਬ, ਜ਼ਿਲ੍ਹਾ ਰੂਪਨਗਰ (ਪੰਜਾਬ) ਵਿੱਚ ਹੋਇਆ। ਇਨ੍ਹਾਂ ਦੇ ਪਿਤਾ ਜੀ ਗ੍ਰੰਥੀ ਸਿੰਘ ਦੀ ਡਿਊਟੀ ਨਿਭਾਉਂਦੇ ਹਨ। ਇਨ੍ਹਾਂ ਨੇ ਬੀ.ਏ., PGDCA, M.Sc. IT ਅਤੇ ਸਿੱਖ ਧਰਮ ਅਧਿਐਨ ਦੀ ਡਿਗਰੀ ਕੀਤੀ ਹੋਈ ਹੈ ਜੋ ਕਿ ਬਿਜਲੀ ਬੋਰਡ ਵਿੱਚ ਕੰਪਿਊਟਰ ਪ੍ਰੋਗਰਾਮਰ ਦੀ ਸੇਵਾ ਨਿਭਾ ਰਹੇ ਹਨ। ਇਨ੍ਹਾਂ ਦਾ ਵਿਆਹ ਮਿਤੀ 05 ਅਪ੍ਰੈਲ 2012 ਨੂੰ ਸਮਰਾਲਾ ਸ਼ਹਿਰ ਵਿੱਚ ਮਨਪ੍ਰੀਤ ਕੌਰ ਨਾਲ ਹੋਇਆ, ਜਿਨ੍ਹਾਂ ਕੋਲੋਂ ਦੋ ਬੱਚੇ—ਬੇਟੀ ਹਰਪੁਨੀਤ ਕੌਰ ਅਤੇ ਬੇਟਾ ਤਰੁਨਪੁਨੀਤ ਸਿੰਘ ਹਨ।

ਇਨ੍ਹਾਂ ਨੇ ਕਵਿਤਾ ਲਿਖਣ ਦੀ ਕਲਾ ‘ਕਵੀਸ਼ਰੀ ਵਿਕਾਸ ਮੰਚ ਸਾਬੋ ਕੀ ਤਲਵੰਡੀ’ ਤੋਂ ਉੱਚ ਕੋਟੀ ਦੇ ਕਿੱਸਾਕਾਰ ਅਤੇ ਕਵੀਸ਼ਰ ਸ੍ਰੀ ਦਰਸ਼ਨ ਸਿੰਘ ਜੀ ਭੰਮੇ ਸਾਹਿਬ ਤੋਂ ਲਗਭਗ 2021 ਤੋਂ ਸਿੱਖੀ ਅਤੇ ਸਿੱਖ ਰਹੇ ਹਨ। ਇਨ੍ਹਾਂ ਮਹਾਪੁਰਸ਼ਾਂ ਦੀ ਕ੍ਰਿਪਾ ਸਦਕਾ ਅੱਜ ਵੱਖ-ਵੱਖ ਵਿਸ਼ਿਆਂ ’ਤੇ ਛੰਦ-ਬੰਦੀ ਵਿੱਚ ਕਵਿਤਾਵਾਂ ਲਿਖ ਰਹੇ ਹਨ ਅਤੇ ਅਖ਼ਬਾਰਾਂ-ਰਸਾਲਿਆਂ ਵਿੱਚ ਛਪ ਰਹੀਆਂ ਹਨ।
ਫੋਨ ਨੰ. 94630 27466।

ਗੁਰਿੰਦਰ ਸਿੰਘ ਸੰਧੂਆਂ ਪੰਜਾਬੀ ਕਵੀ

Punjabi Poetry : Gurinder Singh Sandhuan

ਪੰਜਾਬੀ ਕਵਿਤਾਵਾਂ : ਗੁਰਿੰਦਰ ਸਿੰਘ ਸੰਧੂਆਂ