Gurinder Kaur Gill
ਗੁਰਿੰਦਰ ਕੌਰ ਗਿੱਲ
ਮਲੇਸ਼ੀਆ ਵਿੱਚ ਵੱਸਦੀ ਹਿੰਦੀ ਤੇ ਪੰਜਾਬੀ ਕਵਿੱਤਰੀ ਗੁਰਿੰਦਰ ਕੌਰ ਗਿੱਲ ਦਾ ਜਨਮ 15 ਮਈ 1958 ਨੂੰ ਅੰਮ੍ਰਿਤਸਰ ਵਿੱਚ ਹੋਇਆ। ਸਮਾਜਿਕ ਕਾਰਜ ਕਰਤਾ ,
ਲੇਖਿਕਾ,ਕਵਿੱਤਰੀ ਵਜੋਂ ਜਾਣੀ ਪਛਾਣੀ ਸ਼ਖਸੀਅਤ ਗੁਰਿੰਦਰ ਐੱਮ ਏ ਐੱਲ ਐੱਲ ਬੀ ਪਾਸ ਹੈ। ਮਲੇਸ਼ੀਆ ਚ ਵੱਸਣ ਦੇ ਨਾਲ ਨਾਲ ਉਹ ਹੁਣ ਸਾਲ ਚ ਕਈ ਮਹੀਨੇ ਨਵੀਂ ਦਿੱਲੀ ਚ ਵੀ ਰਹਿੰਦੀ ਹੈ।
ਹਿੰਦੀ ਵਿੱਚ ਉਸ ਦੀਆਂ ਕਾਵਿ ਪੁਸਤਕਾਂ ‘ਚੋਂ ਪਹਿਲੀ ਰਾਜ਼ ਏ ਦਿਲ 2013 ਚ ਛਪੀ। 2014’ਚ ਨਗਮਾ ਏ ਜ਼ਿੰਦਗੀ, 2015 ‘ਚ ਕਰਮ ਫਰਮਾਈ ਤੇ ਸ਼ਬਦੋਂ ਕਾ ਸਫ਼ਰ,
2016 ‘ਚ ਸੀਪੀਆਂ ਅਹਿਸਾਸ ਕੀ, 2017 ‘ਚ ਅਧਬੁਣੇ ਅਲਫ਼ਾਜ਼ ਛਪੀਆਂ।
ਪੰਜਾਬੀ ਵਿੱਚ ਉਸਦੀ ਇੱਕੋ ਕਾਵਿ ਪੁਸਤਕ ਉਲਝੇ-ਸੁਲਝੇ ਅੱਖਰ ਛਪੀ ਹੈ। ਦੂਸਰੇ ਕਾਵਿ ਸੰਗ੍ਰਹਿ ਫ਼ਕੀਰੀ ਰਮਜ਼ਾਂ ਦੀ ਉਡੀਕ ਹੈ।
ਕਈ ਸੰਸਥਾਵਾਂ ਨਾਲ ਸਬੰਧਿਤ ਇਹ ਕਵਿੱਤਰੀ ਦੇਸ਼ ਬਦੇਸ਼ ਦੀਆਂ ਕਈ ਸੰਸਥਾਵਾਂ ਵੱਲੋਂ ਸਨਮਾਨਿਤ ਹੋ ਚੁਕੀ ਹੈ।-ਗੁਰਭਜਨ ਗਿੱਲ