Gurdas Ram Alam ਗੁਰਦਾਸ ਰਾਮ ਆਲਮ
ਗੁਰਦਾਸ ਰਾਮ ਆਲਮ (੨੯ ਅਕਤੂਬਰ ੧੯੧੨ - ੨੭ ਸਤੰਬਰ ੧੯੮੯) ਲੋਕ ਕਵੀ ਹਨ । ਉਨ੍ਹਾਂ ਨੇ ਪੇਂਡੂ ਜੀਵਨ ਵਿੱਚ ਦਲਿਤ ਵਰਗ
ਦੇ ਅਨੁਭਵਾਂ ਨੂੰ ਲੋਕ ਬੋਲੀ ਵਿੱਚ ਪੇਸ਼ ਕੀਤਾ ਹੈ। ਉਨ੍ਹਾਂ ਦਾ ਜਨਮ ਪਿੰਡ ਬੁੰਡਾਲਾ, ਜ਼ਿਲ੍ਹਾ ਜਲੰਧਰ (ਪੰਜਾਬ) ਵਿੱਚ ਮਾਤਾ ਜੀਉਣੀ ਤੇ
ਪਿਤਾ ਸ੍ਰੀ ਰਾਮ ਦੇ ਘਰ ਹੋਇਆ। ਉਨ੍ਹਾਂ ਨੂੰ ਰਸਮੀ ਪੜ੍ਹਾਈ ਦਾ ਮੌਕਾ ਨਾ ਮਿਲ ਸਕਿਆ। ਫਿਰ ਵੀ ਉਨ੍ਹਾਂ ਨੇ ਆਪਣੇ ਸ਼ੌਕ ਸਦਕਾ ਆਪਣੇ
ਦੋਸਤਾਂ ਕੋਲੋਂ ਹੀ ਚੰਗਾ ਸੁਹਣਾ ਪੜ੍ਹਨਾ ਲਿਖਣਾ ਸਿੱਖ ਲਿਆ।ਉਨ੍ਹਾਂ ਦੀਆਂ ਰਚਨਾਵਾਂ ਹਨ: ਮੈਂ ਮਰ ਗਿਆ, ਅੱਲੇ ਫੱਟ, ਉਡਦੀਆਂ ਧੂੜਾਂ,
ਆਪਣਾ ਆਪ ਅਤੇ ਆਲਮ ਕਾਵਿ (ਸੰਪੂਰਣ ਕਵਿਤਾ) ।