Gurcharan Singh Hansra ਗੁਰਚਰਨ ਸਿੰਘ ਹੰਸਰਾ
ਗੁਰਚਰਨ ਸਿੰਘ ਹੰਸਰਾ ਦਾ ਜੱਦੀ ਪਿੰਡ ਤਮਾਲਪੁਰਾ(ਲੁਧਿਆਣਾ) ਹੈ। ਉਨ੍ਹਾਂ ਨੇ ਉਮਰ ਦੇ ਪਿਛਲੇ ਪਹਿਰ ਕਵਿਤਾ ਲਿਖਣੀ ਸ਼ੁਰੂ ਕੀਤੀ ਹੈ।
15 ਅਪ੍ਰੈਲ 1955 ਨੂੰ ਪਿੰਡ ਕਮਾਲਪੁਰਾ ਤਹਿਸੀਲ ਜਗਰਾਓਂ (ਲੁਧਿਆਣਾ) ਵਿੱਚ ਪ੍ਰਿੰ. ਬਲਬੀਰ ਸਿੰਘ ਸਪੁੱਤਰ ਡਾ. ਸੰਤ ਸਿੰਘ ਦੇ ਘਰ ਮਾਤਾ ਸ਼੍ਰੀਮਤੀ ਜਗੀਰ ਕੌਰ ਦੀ ਕੁੱਖੋਂ ਜਨਮੇ
ਸ. ਹੰਸਰਾ ਨੇ ਬੀ.ਏ. ਲਾਜਪਤ ਰਾਏ ਮੈਮੋਰੀਅਲ ਕਾਲਿਜ ਜਗਰਾਓਂ ਤੋਂ 1974 ਵਿੱਚ ਕੀਤੀ। ਮੈਨੂੰ ਮਾਣ ਹੈ ਕਿ ਮੈਂ ਵੀ ਏਸੇ ਕਾਲਿਜ ਵਿੱਚ 1977 ਤੋਂ 1983
ਤੀਕ ਪੜ੍ਹਾਇਆ ਹੈ। ਉਨ੍ਹਾਂ ਐਮ.ਏ. ਅਰਥਸ਼ਾਸਤਰ (Economics) ਡੀ.ਏ.ਵੀ. ਕਾਲਜ, ਜਲੰਧਰ ਤੋਂ 1976 ਵਿੱਚ ਕੀਤੀ।
ਬੀ ਏ ਕਰਦਿਆਂ ਉਨ੍ਹਾਂ ਕਾਲਜ ਦੀਆਂ ਐੱਨ ਸੀ ਸੀ ਗਤੀਵਿਧੀਆਂ ਵਿੱਚ ਪ੍ਰੋ. ਮੋਹਨ ਲਾਲ ਸ਼ਰਮਾ ਦੀ ਪ੍ਰੇਰਨਾ ਨਾਲ ਵੱਧ ਚੜ੍ਹ ਕੇ ਹਿੱਸਾ ਲਿਆ। ਉਹ ਸੀਨੀਅਰ
ਅੰਡਰ ਆਫੀਸਰ (ਐਨ.ਸੀ.ਸੀ.) ਕਾਲਜ ਸ਼ੂਟਿੰਗ ਟੀਮ ਦੇ ਕੈਪਟਨ,1973 ਵਿੱਚ ਇੰਟਰ ਬਟਾਲਿਅਨ ਚੈਂਪੀਅਨ ਬਣੇ। ਪੰਜਾਬ ਯੂਨੀਵਰਸਿਟੀ ਸ਼ੂਟਿੰਗ ਮੁਕਾਬਲੇ
ਵਿੱਚ ਉਨ੍ਹਾਂ ਤੀਜਾ ਸਥਾਨ ਹਾਸਲ ਕੀਤਾ।
ਸ. ਗੁਰਚਰਨ ਸਿੰਘ ਹੰਸਰਾ 1978 ਵਿੱਚ ਅਮਰੀਕਾ ਚਲੇ ਗਏ।
ਵੈਲਸ ਫਾਰਗੋ ਬੈਂਕ ਵਿੱਚ ਉਨ੍ਹਾਂ 25 ਸਾਲ ਵਾਈਸ ਪ੍ਰੇਜ਼ੀਡੈਂਟ ਦੇ ਤੌਰ ’ਤੇ ਸੇਵਾ ਨਿਭਾਈ।
ਰਿਟਾਇਰਮੈਂਟ ਤੋਂ ਬਾਅਦ ਸਾਹਿਤਕ ਤੇ ਰਚਨਾਤਮਕ ਕਾਰਜਾਂ ਵੱਲ ਰੁਝਾਨ ਸ਼ੁਰੂ ਹੋਇਆ।
ਉਨ੍ਹਾਂ ਦੀ ਜੀਵਨ ਸਾਥਣ ਸਰਦਾਰਨੀ ਬਲਵਿੰਦਰ ਕੌਰ ਹੰਸਰਾ (ਸਟੇਟ ਆਫ ਕੈਲੀਫੋਰਨੀਆ ਤੋਂ ਮੈਨੇਜਰ ਦੇ ਅਹੁਦੇ ਤੋਂ ਰਿਟਾਇਰ ਹੋਈ ਹੈ। ਉਨ੍ਹਾਂ ਦੇ ਦੋ ਬੱਚੇ: ਡਾ. ਨੀਨਾ ਹੰਸਰਾ
(ਐਮ.ਡੀ.) ਤੇ ਡਾ. ਹਰਅਮ੍ਰਿਤ ਹੰਸਰਾ (ਐਮ.ਡੀ.) ਹਨ।
ਵਰਤਮਾਨ ਸਮੇਂ ਵੀ ਉਹ ਫ੍ਰੀਮਾਂਟ, ਕੈਲੀਫੋਰਨੀਆ (ਅਮਰੀਕਾ) ਵੱਸਦੇ ਹਨ। ਚੰਗੀ ਗੱਲ ਹੈ ਕਿ ਗੁਰਚਰਨ ਸਿੰਘ ਹੰਸਰਾ ਅਤੇ ਉਨ੍ਹਾਂ ਦੀ ਜੀਵਨ ਸਾਥਣ ਬਲਵਿੰਦਰ ਕੌਰ ਦੋਵੇਂ ਬੱਚਿਆਂ ਦੀਆਂ ਕਿਤਾਬਾਂ ਦੇ ਵੀ ਲੇਖਕ ਹਨ।
ਗੁਰਚਰਨ ਸਿੰਘ ਹੰਸਰਾ ਨੇ ਲਗਪਗ 200 ਕਵਿਤਾਵਾਂ ਅਤੇ 50 ਕਹਾਣੀਆਂ ਪੰਜਾਬੀ ਵਿੱਚ ਲਿਖੀਆਂ ਹਨ। – ਗੁਰਭਜਨ ਗਿੱਲ)