Gopal Das Neeraj ਗੋਪਾਲ ਦਾਸ ਨੀਰਜ
ਗੋਪਾਲ ਦਾਸ ਨੀਰਜ (4 ਜਨਵਰੀ 1924-19 ਜੁਲਾਈ 2018) ਹਿੰਦੀ ਸਾਹਿਤ ਦੇ ਮੰਨੇ ਪ੍ਰਮੰਨੇ ਕਵੀਆਂ ਵਿੱਚੋਂ ਹਨ ।
ਉਨ੍ਹਾਂ ਦਾ ਜਨਮ ਉੱਤਰ ਪ੍ਰਦੇਸ਼ ਦੇ ਇਟਾਵਾ ਜਿਲ੍ਹੇ ਦੇ ਪਿੰਡ ਪੁਰਾਵਲੀ ਵਿੱਚ ਹੋਇਆ । ਉਨ੍ਹਾਂ ਦੀਆਂ ਕਾਵਿ
ਪੁਸਤਕਾਂ ਵਿੱਚ ਪ੍ਰਾਣ ਗੀਤ, ਨੀਰਜ ਕੀ ਪਾਤੀ, ਗੀਤ ਅਗੀਤ, ਦਰਦ ਦੀਯਾ ਹੈ, ਬਾਦਲੋਂ ਸੇ ਸਲਾਮ ਲੇਤਾ
ਹੂੰ ਅਤੇ ਕਾਰਵਾਂ ਗੁਜ਼ਰ ਗਯਾ ਸ਼ਾਮਿਲ ਹਨ । ਉਨ੍ਹਾਂ ਨੇ ਕਈ ਪ੍ਰਸਿੱਧ ਫ਼ਿਲਮਾਂ ਦੇ ਗੀਤਾਂ ਦੀ ਰਚਨਾ ਵੀ ਕੀਤੀ ।