ਗਿੱਲ ਗ਼ਰੀਬ ਪੰਜਾਬੀ ਸਾਹਿਤਕ ਅਤੇ ਸੰਗੀਤ ਦੇ ਖ਼ੇਤਰ ਵਿੱਚ ਜਾਣਿਆ ਪਛਾਣਿਆ ਲੇਖਕ ਅਤੇ ਗਾਇਕ ਹੈ।
ਇਹਨਾਂ ਦੀਆਂ ਪੁਸਤਕਾਂ ਅਤੇ ਗੀਤਾਂ ਨੂੰ ਪਾਠਕਾਂ ਅਤੇ ਸਰੋਤਿਆਂ ਵੱਲੋਂ ਉਲਫ਼ਤ ਸੰਗ ਸਤਿਕਾਰਿਆ ਗਿਆ ਹੈ। ਇਹਨਾਂ
ਦਾ ਜਨਮ ੧੧ ਅੱਸੂ ੧੯੯੨ ਨੂੰ ਪਿੰਡ ਝੁਨੇਰ, ਜ਼ਿਲ੍ਹਾ ਮਲੇਰਕੋਟਲਾ ਵਿਖੇ ਹੋਇਆ। ਇਹਨਾਂ ਦੇ ਪਿਤਾ ਦਾ ਨਾਮ ਜਰਨੈਲ ਸਿੰਘ,
ਮਾਤਾ ਦਾ ਨਾਮ ਸਰਬਜੀਤ ਕੌਰ, ਭਰਾਵਾਂ ਦਾ ਨਾਮ ਹਰਜੋਤ ਸਿੰਘ ਅਤੇ ਜਸਪ੍ਰੀਤ ਸਿੰਘ ਹੈ। ਗਿੱਲ ਗ਼ਰੀਬ ਦੀਆਂ ਪ੍ਰਕਾਸ਼ਿਤ
ਹੋ ਚੁੱਕੀਆਂ ਕਿਤਾਬਾਂ ਹਨ :- "ਗੂੰਗਾ ਰੱਬ", "ਫਿਰ ਤੇਰੇ ਬਾਰੇ ਸੋਚਾਂਗੀ", "ਓਸ ਪਾਰ" ।