Ghadar Lehar Di Kavita ਗ਼ਦਰ ਲਹਿਰ ਦੀ ਕਵਿਤਾ
ਗ਼ਦਰ ਲਹਿਰ ਦੀ ਕਵਿਤਾ ਵਿਚ ਉਨ੍ਹਾਂ ਜਾਣੇ-ਅਣਜਾਣੇ ਕਵੀਆਂ ਦੀਆਂ ਰਚਨਾਵਾਂ ਸ਼ਾਮਿਲ ਹਨ, ਜੋ ਜੰਗੇ-ਆਜ਼ਾਦੀ ਦੇ ਮੂਕ ਦਰਸ਼ਕ ਨਹੀਂ ਸਗੋਂ ਸਿਰਲੱਥ ਯੋਧੇ ਸਨ । ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਆਪਣਾ ਸ਼ਾਨਾਂ-ਮੱਤਾ ਵਿਰਸਾ ਯਾਦ ਕਰਵਾਉਂਦਿਆਂ, ਭਵਿੱਖ ਲਈ ਸੁਫ਼ਨੇ ਵਿਖਾਏ ਅਤੇ ਵਰਤਮਾਨ ਵਿਚ ਦੇਸ਼ ਲਈ ਲੜਨ-ਮਰਨ ਦੀ ਪ੍ਰੇਰਣਾ ਦਿੱਤੀ । ਉਹਨਾਂ ਦੀ ਸਾਦਗੀ, ਸੂਰਬੀਰਤਾ, ਸੱਚਾਈ, ਜੋਸ਼ ਅਤੇ ਦੇਸ਼ ਲਈ ਪਿਆਰ; ਉਨ੍ਹਾਂ ਦੀਆਂ ਰਚਨਾਵਾਂ ਵਿੱਚੋਂ ਡੁਲ੍ਹ ਡੁਲ੍ਹ ਪੈਂਦਾ ਹੈ ।
