Gaye Gawachay Sukh : Abid Jafri

ਗਏ ਗਵਾਚੇ ਸੁਖ : ਆਬਿਦ ਜਾਫ਼ਰੀ



ਗ਼ਜ਼ਲ-ਇਹ ਕੀ ਸੋਚਦੇ ਰਹਿੰਦੇ ਓ ਭੋਲਿਓ, ਭੋਲਿਓ ਬੇਪ੍ਰਵਾਹੋ

ਇਹ ਕੀ ਸੋਚਦੇ ਰਹਿੰਦੇ ਓ ਭੋਲਿਓ, ਭੋਲਿਓ ਬੇਪ੍ਰਵਾਹੋ ਕਦੀਂ ਤੇ ਛੱਡੋ ਦੁੱਖ ਰੋਣੇ ਨੂੰ ਕਦੀਂ ਤੇ ਖ਼ੁਸ਼ ਹੋ ਬਾਹੋ ਹੋਰ ਵੀ ਹਿੱਕ ਦੂਜੇ ਦੇ ਸੰਗ ਭਿੱਜ ਕੇ ਦਿਲਾਂ ਨੂੰ ਗਰਮਾਈਏ ਇਚਰਕ ਹੋਰ ਵੀ ਅੱਖਾਂ ਸੇਕੀਏ, ਹੋਰ ਵੀ ਇਚਰਕ ਰਾਹੋ ਰਾਤ ਦੀ ਸ਼ੌਹ ਸਮੁੰਦਰਾਂ ਦੇ ਵਿਚ ਡੋਲੇ ਖਾਂਦੀ ਬੇੜੀ ਖ਼ੈਰ ਰਹੀ ਤੇ ਕੰਢੇ ਲੱਗ ਸੀ, ਜਦ ਵੀ ਫੁੱਟੀ ਪਾਹੋ ਜੀਵਣ ਆਬਿਦ ਖੁਰਦੇ ਕੰਢੇ ਉਤੇ ਹਿੱਕ ਮਜ਼ਾਰ ਏ ਹਿੱਕ ਦਿਨ ਇਹਨੂੰ ਰੋੜ੍ਹ ਲੈ ਜਾਸੀ ਘੇਰ ਕੇ ਵਗਦਾ ਸ਼ਾਹੋ

ਫੁੱਲ ਤੇ ਤ੍ਰੇਲ

ਉਹਨੂੰ ਦੁੱਖ ਸੁੱਖ ਦੀ ਕੋਈ ਸੁੱਧ ਨਈਂ ਸੀ ਅਣਭੋਲ ਸੀ ਅਜਾਂ ਅਣਜਾਣ ਸੀ ਫੁੱਲ ਜਦੋ ਖਿੜਿਆ ਨਈਂ ਸੀ ਮੂੰਹ ਬੁਕਲੀ ਪਾ ਕੇ ਸੁਫ਼ਨਿਆਂ ਦੇ ਕੈਡੇ ਕੂੜ ਪਸਾਰੇ ਪਸਾਰਦਾ ਸੀ ਜਦੋ ਖਿੜਿਆ ਨਈਂ ਸੀ ਜਦੋਂ ਖਿੜਿਆ ! ਤੇ ਓਸਨੂੰ ਸੁੱਧ ਹੋਈ ਉਸ ਰੋਣ ਦੀ ਵੀ ਜਿਸ ਲਈ ਹੱਸਿਆ ਸੀ ਤਦੋਂ ਹੱਸਣ ਤੇ ਬਹੁੰ ਪਸ਼ੇਮਾਨ ਹੈਸੀ ਢਾਈਂ ਮਾਰਦਾ ਸੀ ਮੂੰਹ ਤੇ ਪਿੱਟਦਾ ਸੀ ਉਹਦਾ ਮੁਖੜਾ ਲਹ-ਲੁਹਾਣ ਹੈਸੀ ਉਹਦੇ ਚੋਲੇ ਦੇ ਬੰਦ-ਬੰਦ ਖੁੱਲ੍ਹ ਗਏ ਸਨ ਉਹਦੀ ਅਖੀਯੋਂ ਅਥਰੂ ਡੁਲ੍ਹ ਪਏ ਸਨ

ਬੇਦਰਦੋ

ਮੈਂ ਉਮਰਾਂ ਦੇ ਲੰਮੇ ਪੰਧ ਦਾ ਥੱਕਿਆ ਹੋਇਆ ਰਾਹੀ ਬੋਲਣ ਤੋਂ ਆਰ੍ਹੀ ਆਂ ਮੇਰੀ ਚੁੱਪ ਦਾ ਮੰਦਾ ਨਾ ਜਾਣੋ ਮੇਰੀਆਂ ਸ਼ਾਰਤਾਂ ਬੁੱਝੋ ਮੇਰੀ ਸ਼ਕਲ ਪਛਾਣੋ

—!

ਮੇਰੇ ਦਿਲ ਦੇ ਮੰਦਰ ਵਿਚ ਤੇ ਸੋਚ ਖ਼ਿਆਲ ਦੇ ਬੁੱਤ ਮੈਨੂੰ ਕਾਫ਼ਰ ਆਖਣ ਆਲਿਆ ਤੇਰੀ ਲੁੱਗੀ ਮਸੀਤ

ਭਗਵਾਨ ਰਿਹਾ ਸੀ ਵੇਖਦਾ

ਉਦੋਂ ਵੀ ਜਿਊਂਦਾ ਜਾਗਦਾ ਸਿਖਰ ਤਕਦੀਰ ਦੇ ਸੇਕਦਾ ਭਗਵਾਨ ਰਿਹਾ ਸੀ ਵੇਖਦਾ ਜਦੋਂ ਸਾਹਿਬਾਂ ਵਿਚ ਸਹੇਲੀਆਂ (ਜਿਵੇਂ ਫੁੱਲਾਂ ਦੇ ਵਿਚ ਮਹਿਕਦਾ ਹਿੱਕ ਸੱਜਰਾ ਫੁੱਲ ਗੁਲਾਬ ਦਾ ਹੂਰਾਂ ਦੇ ਹੱਥ ’ਚ ਛਲਕਦਾ ਭਰਿਆ ਹੋਇਆ ਜਾਮ ਸ਼ਰਾਬ ਦਾ) ਸੀ ਮੌਜਾਂ ਖ਼ੁਸ਼ੀਆਂ ਮਾਣਦੀ ਹੋਣੀ ਦੀ ਹੋਗ ਨਾ ਜਾਣਦੀ ਉਦੋਂ ਵੀ ਜਿਊਂਦਾ ਜਾਗਦਾ ਭਗਵਾਨ ਰਿਹਾ ਸੀ ਵੇਖਦਾ ਸਿਖਰ ਤਕਦੀਰ ਦੇ ਸੇਕਦਾ ਲਿਖ਼ਤਾਂ ਨੂੰ ਰਿਹਾ ਮਿਟਾਉਂਦਾ ਜਦੋਂ ਖ਼ੂਨੀ ਹੱਥ ਲੇਖ ਦਾ ਭਗਵਾਨ ਰਿਹਾ ਸੀ ਵੇਖਦਾ ਜਦੋਂ ਜ਼ਹਿਰੀ ਵਾਅਵਾਂ ਘੁੱਲੀਆਂ ਸ਼ਾਖ਼ਾਂ ਦੇ ਨਾਲੋਂ ਤੋੜ ਕੇ ਸੰਗ ਲੈ ਗਈਆਂ ਸੁੱਕਿਆਂ ਪੱਤਰਾਂ ਬੁੱਸੀਆਂ ਹੋਈਆਂ ਫ਼ਿਰ ਟਾਹਣੀਆਂ ਪਈਆਂ ਰੋ ਰੋ ਕਹਿਣ ਕਹਾਣੀਆਂ ਸੀਤਾਂ ਇਹ ਸਦੋ ਨਾ ਰਹਿਣੀਆਂ ਉਦੋਂ ਵੀ ਜਿਊਂਦਾ ਜਾਗਦਾ ਭਗਵਾਨ ਰਿਹਾ ਸੀ ਵੇਖਦਾ ਸਿਖਰ ਤਕਦੀਰ ਦੇ ਸੇਕਦਾ

ਮੌਤ ਦਾ ਪੰਧ

ਹੋਠੀਂ ਤਰੋਪੇ ਚੁੱਪ ਦੇ ਕਦਮ ਪੰਧ ਉਲੀਕਦੇ ਥਰ-ਥਰ ਕੰਬੇ ਧਰਤੀ ਚੰਨ ਦਾ ਮੂੰਹ ਧਵਾਂਖਿਆ ਰਾਤ ਵਹਿਮ ਖ਼ਿਆਲ ਦੀ ਬਣ ਬਣ ਭੂਤ ਡਰਾਉਣੇ ਕੱਲਿਓਂ ਮੈਨੂੰ ਡਰਾਉਂਦੀ ਜੁੱਸਿਓਂ ਖ਼ੂਨ ਸੁਕਾਉਂਦੀ ਨੰਗਿਆਂ ਪੈਰੀਂ ਜਿਉਣ ਦੇ ਛਾਲੇ ਲਹੂ ਚੁਆਉਂਦੇ ਸਹਿਕਦੇ ਸੂਲਾਂ ਤਸਿਆਂ ਪਹਿਰੇਦਾਰਾਂ ਜਾਗਦਿਆਂ ਆਬੇ ਹਯਾਤ ਪਿਲਾਉਂਦੇ ਜੀਣ ਦੀ ਧੀਰ ਬਨ੍ਹਾਉਂਦੇ ਸਾਬਤ ਰਾਹ ਫ਼ਨਾ ਤੇ ਵਾਂਗੂੰ ਸ਼ੌਹ ਦਰਿਆਂ ਦੇ ਵਹਿੰਦੇ ਵਗਦੇ ਜਾਉਂਦੇ ਠੱਲਿਓਂ ਨਈਂ ਠਲਾਉਂਦੇ ਜਾੜ ਮਜਾੜਾਂ ਬੇਲਿਆਂ ਨ੍ਹੇਰ ਮੁਨ੍ਹੇਰੇ ਸਮ੍ਹਿਆਂ ਵਾਜ ਕੋਈ ਅਲਾਉਂਦੀ ਚੁੱਪ ਦੇ ਸਾਜ ਵਜਾਈਕੇ ਮੌਤ ਦੇ ਰਾਗ ਸੁਣਾਉਂਦੀ ਹੋਸ਼ ਮੈਰੇ ਗੁਮਾਉਂਦੀ ਮੈਂਥੋਂ ਮੇਰੇ ਹਿੱਸੇ ਦਾ ਜੀਵਣ ਖੋਹ ਲੈ ਜਾਉਂਦੀ ਅੱਗੇ ਸਾਲ ਤੇ ਸਦੀਆਂ ਅੱਖਾਂ ਦੋਵੇਂ ਮਿੱਚੀਆਂ ਹੋਠੀਂ ਤਰੋਪੇ ਚੁੱਪ ਦੇ ਕਦਮ ਪੰਧ ਉਲੀਕਦੇ

ਗੀਤ-ਚੰਨ ਸਾਡੇ ਵਿਹੜੇ ਵਿਚ ਚਾਨਣੀ ਖਿਲ੍ਹਾਰਨਾ

ਚੰਨ ਸਾਡੇ ਵਿਹੜੇ ਵਿਚ ਚਾਨਣੀ ਖਿਲ੍ਹਾਰਨਾ ਮੈਨੂੰ ਮੈਂਡੇ ਪਿਆਰ ਨੀਆਂ ਘੜੀਆਂ ਚਿਤਾਰਨਾ ਤੱਕ ਤੱਕ ਹੱਸਣਾ ਤੇ ਦਿਲ ਪਿਆ ਖੁੱਸਣਾ ਦੂਰ ਦੂਰ ਰਹਿ ਕੇ ਮੈਂਡੇ ਨੇੜੇ ਪਿਆ ਵੱਸਣਾ ਜਗਦਾ ਏ ਦਿਲ ਮੈਂਡੇ ਦੀਵਾ ਗੁੱਝੇ ਪਿਆਰ ਨਾ ਚੰਨ ਸਾਡੇ ਵਿਹੜੇ ਵਿਚ ਚਾਨਣੀ ਖਿਲ੍ਹਾਰਨਾ ਕਦੇ ਕਦੇ ਬੱਦਲਾਂ ਨੀ ਓਟੇ ਪਿੱਛੋਂ ਤੱਕਣਾ ਝੱਕ ਝੱਕ ਤੱਕਣਾ ਤੇ ਤੱਕ ਤੱਕ ਝੱਕਣਾ ਕਦੇ ਮੈਂਡੇ ਕੋਲ਼ ਆ ਕੇ ਬਾਂਹਵਾਂ ਨੂੰ ਪਸਾਰਨਾ ਚੰਨ ਸਾਡੇ ਵਿਹੜੇ ਵਿਚ ਚਾਨਣੀ ਖਿਲ੍ਹਾਰਨਾ ਰੁੱਖਾਂ ਦਿਆਂ ਪੱਤਰਾਂ ਚੋਂ ਝਾਤ ਪਿਆ ਪਾਨਾ ਏਂ ਕੋਲ਼ ਜਾ ਕੇ ਤੱਕਾਂ ਤੇ ਉਹ ਲੁਕ ਲੁਕ ਜਾਨਾ ਏਂ ਓਪਰਾ ਈ ਸਿੱਖਿਆ ਏ ਢੰਗ ਉਸ ਪਿਆਰ ਨਾ ਚੰਨ ਸਾਡੇ ਵਿਹੜੇ ਵਿਚ ਚਾਨਣੀ ਖਿਲ੍ਹਾਰਨਾ ( ਪੋਠੋਹਾਰੀ ਰੂਪ )

  • ਮੁੱਖ ਪੰਨਾ : ਕਾਵਿ ਰਚਨਾਵਾਂ, ਆਬਿਦ ਜਾਫ਼ਰੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ