Fartool Chand Fakkar ਫ਼ਰਤੂਲ ਚੰਦ ਫ਼ੱਕਰ
ਫ਼ਰਤੂਲ ਚੰਦ ਫ਼ੱਕਰ ਪੰਜਾਬ ਦੇ ਪੁਰਾਤਨ ਲਹਿਜੇ ਦੇ ਕਵੀ ਹਨ। ਪੰਜਾਬ ਦੀ ਵੰਡ ਹੋਣ ਸਮੇਂ ਉਹ ਹਿੰਦੁਸਤਾਨ ਆਏ ਤੇ ਇੱਧਰ ਪੰਜਾਬ ਆ ਕੇ ਵਸੇ। ਉਹ ਸ਼ਿਵ ਕੁਮਾਰ ਬਟਾਲਵੀ ਦੇ ਕਾਫ਼ੀ ਨੇੜੇ ਰਹੇ ਹਨ। ਇਹ ਆਮ ਕਰਕੇ ਦੋਹੇ ਲਿਖਦੇ ਹਨ। ਇਨ੍ਹਾਂ ਦੀ ਪਹਿਲੀ ਕਿਤਾਬ ਦੋਹਿਆਂ ਦੀ ਸੀ ਜੋ 'ਲੋਕ ਗੀਤ ਪ੍ਰਕਾਸ਼ਨ' ਨੇ ਛਾਪੀ ਸੀ, ਅਤੇ ਦੂਜੀ ਕਿਤਾਬ ਸਾਲ 2016 ਵਿੱਚ "ਖ਼ੂਨ ਦੇ ਅੱਥਰੂ ਰਾਵੀ ਰੋਈ" ਵੀ 'ਲੋਕ ਗੀਤ' ਨੇ ਛਾਪੀ ਹੈ। ਅੱਜਕל੍ਹ ਇਹ ਪਠਾਨਕੋਟ ਰਹਿ ਰਹੇ ਹਨ।