Fakir Chand Tuli ਫ਼ਕੀਰ ਚੰਦ ਤੁਲੀ
ਫ਼ਕੀਰ ਚੰਦ ਤੁਲੀ 'ਜਲੰਧਰੀ' ਫ਼ੱਕਰ ਤਬੀਅਤ ਵਾਲੇ ਕਵੀ ਹਨ। ਉਨ੍ਹਾਂ ਦੀ ਰਚਨਾ ਛੰਦਬੰਦੀ ਦੀ ਪੂਰਨ ਪਾਬੰਦ ਅਤੇ ਲੈਅ-ਬੱਧ ਹੁੰਦੀ ਹੈ। ਜਦੋਂ ਉਹ ਸਟੇਜ ਤੇ ਕਵਿਤਾ ਪੜ੍ਹਦੇ ਹਨ ਤਾਂ ਸਰੋਤਿਆਂ ਨੂੰ ਕੀਲ ਲੈਂਦੇ ਹਨ। ਉਨ੍ਹਾਂ ਦੀਆਂ ਗੁਰੂ ਸਾਹਿਬਾਨ ਤੇ ਸਿੱਖ ਇਤਿਹਾਸ ਨਾਲ ਸਬੰਧਿਤ ਕਾਵਿ-ਰਚਨਾਵਾਂ ਆਪਣੀ ਮਿਸਾਲ ਆਪ ਹੁੰਦੀਆਂ ਹਨ।