Dushyant Kumar ਦੁਸ਼ਯੰਤ ਕੁਮਾਰ

ਦੁਸ਼ਯੰਤ ਕੁਮਾਰ (ਸਿਤੰਬਰ ੨੭, ੧੯੩੧-ਦਿਸੰਬਰ, ੧੯੭੫) ਦਾ ਜਨਮ ਉੱਤਰ ਪ੍ਰਦੇਸ਼ ਦੇ ਬਿਜਨੌਰ ਜਿਲੇ ਦੇ ਨਵਾਦਾ ਪਿੰਡ ਵਿਚ ਹੋਇਆ । ਉਨ੍ਹਾਂ ਨੇ ਐਮ.ਏ. ਹਿੰਦੀ ਤੱਕ ਦੀ ਪੜ੍ਹਾਈ ਅਲਾਹਾਬਾਦ ਤੋਂ ਕੀਤੀ । ਉਨ੍ਹਾਂ ਨੇ ਬਹੁਤ ਸਾਰੀਆਂ ਕਵਿਤਾਵਾਂ, ਨਾਟਕ, ਲਘੂ ਕਹਾਣੀਆਂ, ਨਾਵਲ ਅਤੇ ਗ਼ਜ਼ਲਾਂ ਲਿਖੀਆਂ ।ਉਨ੍ਹਾਂ ਨੂੰ ਸਭ ਤੋਂ ਵੱਧ ਉਨ੍ਹਾਂ ਦੇ ਗ਼ਜ਼ਲ-ਸੰਗ੍ਰਹਿ 'ਸਾਯੇ ਮੇਂ ਧੂਪ' ਕਰਕੇ ਜਾਣਿਆਂ ਜਾਂਦਾ ਹੈ । ਉਨ੍ਹਾਂ ਦੀਆਂ ਹੋਰ ਕਾਵਿਕ ਰਚਨਾਵਾਂ ਹਨ, ਪਹਲੀ ਪਹਚਾਨ, ਸੂਰੀਯਾ ਕਾ ਸਵਾਗਤ, ਆਵਾਜ਼ੋਂ ਕੇ ਘੇਰੇ ਅਤੇ ਜਲਤੇ ਹੁਯੇ ਵਨ ਕਾ ਵਸੰਤ । ਉਹ ਆਮ ਜਨਤਾ ਦਾ ਕਵੀ ਹੈ ਅਤੇ ਉਨ੍ਹਾਂ ਦੀ ਕਵਿਤਾ ਸਮਾਜ ਵਾਸਤੇ ਕੌੜੀ ਦਵਾਈ ਦੀ ਤਰ੍ਹਾਂ ਹੈ ।ਉਨ੍ਹਾਂ ਦੀ ਬੋਲੀ ਸੁਖੈਨ ਪਰ ਅਰਥ-ਭਰਪੂਰ ਹੈ । ਉਹ ਲੋਕਾਂ ਦੀ ਅਗਿਆਨਤਾ, ਡਰਪੋਕਤਾ, ਡਰ ਅਤੇ ਦੁੱਖਾਂ ਦੀ ਗੱਲ ਕਰਦਾ ਹੋਇਆ ਵੀ ਆਸ਼ਾਵਾਦੀ ਬਣਿਆਂ ਰਹਿੰਦਾ ਹੈ । ਉਹ ਕਈ ਨਵੇਂ ਕਵੀਆਂ ਲਈ ਵੀ ਪ੍ਰੇਰਨਾ-ਸ੍ਰੋਤ ਹਨ ।