Dr. Jagtar ਡਾਕਟਰ ਜਗਤਾਰ
ਡਾ. ਜਗਤਾਰ (੨੩ ਮਾਰਚ ੧੯੩੫-੩੦ ਮਾਰਚ ੨੦੧੦) ਦਾ ਜਨਮ ਜਲੰਧਰ ਜਿਲ੍ਹੇ ਦੇ ਇੱਕ ਪਿੰਡ ਰਾਜਗੋਮਾਲ ਵਿੱਚ ਮੱਧ-ਸ਼੍ਰੇਣੀ ਦੇ ਗ਼ਰੀਬ ਕਿਸਾਨੀ ਘਰਾਣੇ ਵਿੱਚ ਹੋਇਆ। ਉਹ ਫ਼ਾਰਸੀ, ਉਰਦੂ ਅਤੇ ਪੰਜਾਬੀ ਭਾਸ਼ਾਵਾਂ ਦਾ ਐੱਮ.ਏ. ਸਨ। ਉਹ ਪੰਜਾਬੀ ਦੇ ਉਘੇ ਕਵੀ ਸਨ ਅਤੇ ਉਨ੍ਹਾਂ ਨੇ ਖੋਜ ਤੇ ਅਨੁਵਾਦ ਦਾ ਕੰਮ ਵੀ ਕੀਤਾ । ਉਨ੍ਹਾਂ ਦੀ ਕਿਤਾਬ 'ਜੁਗਨੂੰ ਦੀਵਾ ਤੇ ਦਰਿਆ' ਨੂੰ ੧੯੯੬ ਵਿੱਚ ਵਿਚ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਿਆ। ਉਨ੍ਹਾਂ ਦੀਆਂ ਕਾਵਿ-ਰਚਨਾਵਾਂ ਹਨ: ਰੁੱਤਾਂ ਰਾਂਗਲੀਆਂ (੧੯੫੭), ਤਲਖ਼ੀਆਂ-ਰੰਗੀਨੀਆਂ (੧੯੬੦), ਦੁੱਧ ਪਥਰੀ (੧੯੬੧), ਅਧੂਰਾ ਆਦਮੀ (੧੯੬੭), ਲਹੂ ਦੇ ਨਕਸ਼ (੧੯੭੩), ਛਾਂਗਿਆ ਰੁੱਖ (੧੯੭੬), ਸ਼ੀਸ਼ੇ ਦਾ ਜੰਗਲ (੧੯੮੦), ਜਜ਼ੀਰਿਆਂ ਵਿੱਚ ਘਿਰਿਆ ਸਮੁੰਦਰ (੧੯੮੫), ਚਨੁਕਰੀ ਸ਼ਾਮ (੧੯੯੦), ਜੁਗਨੂੰ ਦੀਵਾ ਤੇ ਦਰਿਆ (੧੯੯੨), ਅੱਖਾਂ ਵਾਲੀਆਂ ਪੈੜਾਂ (੧੯੯੯), ਪ੍ਰਵੇਸ਼ ਦੁਆਰ (੨੦੦੩) ਅਤੇ ਮੋਮ ਦੇ ਲੋਕ (੨੦੦੬) ।