ਡਾ: ਗੁਰਨਾਮ ਸਿੰਘ ਤੀਰ
Dr. Gurnam Singh Teer
ਡਾ: ਗੁਰਨਾਮ ਸਿੰਘ ਤੀਰ ਪੰਜਾਬ ਦੇ ਮਸ਼ਹੂਰ ਹਾਸਰਸ ਲੇਖਕ ਸਨ, ਜਿਹਨਾਂ ਨੇ ‘ਚਾਚਾ ਚੰਡੀਗੜ੍ਹੀਆ’ ਦੇ ਨਾਂ ਹੇਠ ਵੀ ਹਫ਼ਤਾਵਾਰ ਕਾਲਮ ਲਿਖੇ। ਉਨ੍ਹਾਂ ਦੀ ਲਿਖਤ ਸਮਾਜਿਕ, ਆਰਥਿਕ, ਸਿਆਸੀ ਅਤੇ ਧਾਰਮਿਕ ਕੁਰੀਤੀਆਂ ’ਤੇ ਚੋਟ ਕਰਦੀ ਹੈ। ਉਹ ਹਰ ਵਰਗ ਦੇ ਪਾਠਕ ਨੂੰ ਆਪਣੇ ਨਾਲ ਜੋੜਦੀ ਹੈ। ਉਹ ਕਹਿੰਦੇ ਹਨ, "ਸੋਚ ਨੂੰ ਉੱਚੀ ਥਾਂ ’ਤੇ ਰਹਿਣ ਦਾ ਆਦੀ ਬਣਾਓ, ਇਹ ਤੁਹਾਨੂੰ ਤੁਹਾਡਾ ਸਮਾਜਿਕ ਰੁਤਬਾ ਬਖ਼ਸ਼ੇਗੀ।" ਉਹ ਉੱਚ-ਕੋਟੀ ਦੇ ਵਕੀਲ, ਲੇਖਕ, ਪੱਤਰਕਾਰ ਅਤੇ ਸੀਨੀਅਰ ਅਕਾਲੀ ਲੀਡਰ ਦੇ ਰੂਪ ਵਿੱਚ ਵਿਚਰੇ ਅਤੇ 15 ਅਪ੍ਰੈਲ, 1991 ਨੂੰ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੀਆਂ ਰਚਨਾਵਾਂ ਵਿੱਚ ‘ਅਕਲ ਜਾੜ੍ਹ’, ‘ਗੁੜ੍ਹਤੀ’, ‘ਅਧੀ ਰਾਤ ਦੀਆਂ ਹਾਕਾਂ’, ‘ਆਰਟਿਸਟ ਬੋਲਿਆ’, ‘ਮੈਨੂੰ ਮੈਥੋਂ ਬਚਾਓ’, ‘ਚਾਚਾ ਚੰਡੀਗੜ੍ਹੀਆ’, ‘ਮਿੱਠੀਆਂ ਪੀੜਾਂ’, ‘ਦਿੱਲੀ ਦੀ ਵਕੀਲ ਕੁੜੀ’, ‘ਗੁੰਝਲਾਂ’, ‘ਛੁਹ-ਮੰਤਰ’, ‘ਨਿਰੀ ਫੜ੍ਹ’, ‘ਹੱਸਦਾ ਪੰਜਾਬ’, ‘ਹੱਸਦੀ ਦੁਨੀਆਂ’, ‘ਵਾਹ ਪਿਆ ਜਾਣੀਏ’ ਆدਿ ਸ਼ਾਮਲ ਹਨ।