ਡਾ. ਸੰਜੀਵ ਆਹਲੂਵਾਲੀਆ ਵਿਕਟੋਰੀਆ ਬੀ ਸੀ(ਕੈਨੇਡਾ) ਵੱਸਦਾ ਵਿਗਿਆਨੀ ਹੈ ਜਿਸ ਦੇ ਹੱਥ ਵਿੱਚ ਕਲਮ ਵੀ ਹੈ ਤੇ ਕੈਮਰਾ ਵੀ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿੱਚ ਉਸ ਨੇ ਸਿੱਖਿਆ ਵੀ ਗ੍ਰਹਿਣ ਕੀਤੀ ਹੈ ਤੇ
ਪੜ੍ਹਾਇਆ ਵੀ। ਕ੍ਰਿਕਟ ਦਾ ਨਾਮਵਰ ਖਿਡਾਰੀ ਰਿਹਾ ਹੈ ਉਹ ਚੜ੍ਹਦੀ ਜਵਾਨੀ ਵਿੱਚ। ਖੇਡਾਂ ਦੇ ਵਿਕਾਸ ਤੇ ਵਾਤਾਵਰਣ ਸੰਭਾਲ ਖੇਤਰ ਵਿੱਚ ਉਸ ਦੀ ਵਿਸ਼ੇਸ਼ ਦਿਲਚਸਪੀ ਹੈ।
ਲਗਪਗ ਤਿੰਨ ਦਹਾਕੇ ਪਹਿਲਾਂ ਉਹ ਕੈਨੇਡਾ ਚਲਾ ਗਿਆ ਸੀ। ਬੀ ਸੀ ਸਰਕਾਰ ਦੇ ਜਲ ਸਰੋਤ ਮਹਿਕਮੇ ਵਿੱਚ ਉਹ ਜਲ ਸੋਧ ਵਿਗਿਆਨੀ ਵਜੋਂ ਕਾਰਜਸ਼ੀਲ ਹੈ।
ਹੁਣ ਤਾਂ ਉਹ ਬਹੁਤ ਨਾਮਵਰ ਬਿਲਡਰ ਵੀ ਹੈ। ਵਿਗਿਆਨ, ਸਫ਼ਲ ਕਾਰੋਬਾਰ ਤੇ ਕੋਮਲ ਕਲਾਵਾਂ ਨਾਲ ਸੁਮੇਲ ਤੇ ਸੰਤੁਲਨ ਰੱਖਣ ਕਾਰਨ ਉਹ ਮੈਨੂੰ ਬਹੁਤ ਚੰਗਾ ਲੱਗਦਾ ਹੈ।
ਸੰਜੀਵ ਆਹਲੂਵਾਲੀਆ ਦੀ ਇੱਕ ਕਿਤਾਬ ਅੰਗਰੇਜ਼ੀ ਵਿੱਚ ਪਿਛਲੇ ਦਿਨੀ ਛਪੀ ਸੀ ਜਿਸ ਦਾ ਨਾਮ “Reflections of a nodamic mind" ਸੀ।
ਨੇੜ ਭਵਿੱਖ ਵਿੱਚ ਉਸ ਦੀਆਂ ਪੰਜਾਬੀ ਕਵਿਤਾਵਾਂ ਦੇ ਸੰਗ੍ਹਹਿ ਦੀ ਵੀ ਉਡੀਕ ਕਰਾਂਗੇ। ਵਿਕਟੋਰੀਆ ਦੁਆਲੇ ਫ਼ੈਲੇ ਸਮੁੰਦਰ ਤੇ ਸੂਰਜ ਦੇ ਨਿੱਤ ਬਦਲਦੇ ਰੌਂਅ ਬਾਰੇ ਉਹ ਕੈਮਰੇ ਨੂੰ ਬਹੁਤ ਕਲਾਤਮਕ ਅੰਦਾਜ਼ ਨਾਲ ਵਰਤਦਾ ਹੈ। - ਗੁਰਭਜਨ ਗਿੱਲ