Dr. Gurcharan Kaur Kochar
ਡਾ. ਗੁਰਚਰਨ ਕੌਰ ਕੋਚਰ
ਪੰਜਾਬੀ ਕਵਿੱਤਰੀ ਡਾ. ਗੁਰਚਰਨ ਕੌਰ ਕੋਚਰ ਇਤਿਹਾਸ,ਰਾਜਨੀਤੀ ਸ਼ਾਸਤਰ, ਅੰਗਰੇਜ਼ੀ ਵਿੱਚ ਐੱਮ ਏ, ਬੀ.ਐਡ., ਐਲ ਐਲ.ਬੀ., ਉਰਦੂ ਆਮੋਜ਼, ਪੀਐਚ.ਡੀ (ਆਨਰੇਰੀ) ਹੈ। ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿੱਚ ਡਾ. ਗੁਰਚਰਨ ਕੌਰ ਕੋਚਰ ਲੈਕਚਰਰ ਰਹੀ ਹੈ। ਸ: ਸਰਦਾਰ ਸਿੰਘ ਚਾਵਲਾ ਦੇ ਘਰ ਮਾਤਾ ਜਸਵੰਤ ਕੌਰ ਦੀ ਕੁੱਖੋਂ ਗੁਰਚਰਨ ਕੌਰ ਦਾ ਜਨਮ 6 ਮਈ 1946 ਨੂੰ ਹੋਇਆ। ਸ: ਜੇ ਬੀ ਸਿੰਘ ਕੋਚਰ ਆਪ ਜੀ ਦੇ ਜੀਵਨ ਸਾਥੀ ਹਨ। ਕਿਰਨ ਵਿਹਾਰ ਕਾਲੋਨੀ ਲੁਧਿਆਣਾ ਚ ਵੱਸਦੀ ਇਹ ਕਵਿੱਤਰੀ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੀ ਲੰਮਾ ਸਮਾਂ ਮੈਂਬਰ ਕਾਰਜਕਾਰਨੀ ਤੇ ਮੀਤ ਪ੍ਰਧਾਨ ਰਹੀ ਹੈ।
ਡਾ. ਕੋਚਰ ਦੀਆਂ ਮੌਲਿਕ ਕਾਵਿ ਪੁਸਤਕਾਂ ਅਹਿਸਾਸ ਦੀ ਖ਼ੁਸ਼ਬੂ ( ਗ਼ਜ਼ਲ ਸੰਗ੍ਰਹਿ),ਅਹਿਸਾਸ ਦਾ ਸਫ਼ਰ (ਗ਼ਜ਼ਲ ਸੰਗ੍ਰਹਿ), ਅਹਿਸਾਸ ਦੀਆਂ ਰਿਸ਼ਮਾਂ ( ਗ਼ਜ਼ਲ ਸੰਗ੍ਰਹਿ), ਹਰਫ਼ਾਂ ਦੀ ਮਹਿਕ (ਗ਼ਜ਼ਲ ਸੰਗ੍ਰਹਿ), ਗ਼ਜ਼ਲ ਅਸ਼ਰਫ਼ੀਆਂ (ਗ਼ਜ਼ਲ ਸੰਗ੍ਰਹਿ) ਹਨ। ਵਾਰਤਕ ਵਿੱਚ ਦੋ ਕਿਤਾਬਾਂ ਦੀਵਿਆਂ ਦੀ ਕਤਾਰ ਤੇ ਜਗਦੇ ਚਿਰਾਗ (ਨਿਬੰਧ-ਸੰਗ੍ਰਹਿ) ਹਨ। ਸੰਪਾਦਿਤ ਪੁਸਤਕਾਂ ਵਿੱਚ ਚੋਣਵੀਂ ਪੰਜਾਬੀ ਨਾਰੀ ਗ਼ਜ਼ਲ , ਲੋਕ ਸਾਹਿਤ ਵਿਚ ਲੋਰੀ','ਸਹਿਜ, ਸ਼ਕਤੀ ਅਤੇ ਧੀਰਜ', ਅਨੁਵਾਦ : ਸਾਡੀ ਸਿਹਤ--ਸੰਸਕਾਰੀ ਤੇ ਸਿਹਤਮੰਦ ਪਰਿਵਾਰ',ਇਕ ਦ੍ਰਿਸ਼ਟੀਕੋਣ ਇਹ ਵੀ', ਮੇਰੇ ਅਹਿਸਾਸ'(ਅਵਧੇਸ਼ ਸਿੰਘ ਦੀਆਂ ਹਿੰਦੀ ਦੀਆਂ ਚੋਣਵੀਆਂ ਕਵਿਤਾਵਾਂ ਦਾ ਪੰਜਾਬੀ ਵਿਚ ਅਨੁਵਾਦ) ਡਾ. ਕੋਚਰ ਹੁਣ ਤੀਕ ਉੱਤਮ ਅਧਿਆਪਕਾ ਵਜੋਂ ਪੰਜਾਬ ਸਰਕਾਰ ਵੱਲੋਂ ਰਾਜ ਪੁਰਸਕਾਰ', ਭਾਰਤ ਸਰਕਾਰ ਵੱਲੋਂ 'ਕੌਮੀ ਪੁਰਸਕਾਰ', ਸਿਖਿਆ ਅਤੇ ਵਿਕਾਸ ਸੰਸਥਾ ਨਵੀਂ ਦਿੱਲੀ ਵੱਲੋਂ 'ਲਾਈਫ਼ ਟਾਇਮ ਐਜੂਕੇਸ਼ਨ ਅਚੀਵਮੈਂਟ ਅਵਾਰਡ', ਸ਼ਿਖਸ਼ਾ ਭੂਸ਼ਨ ਨੈਸ਼ਨਲ ਅਵਾਰਡ' 'ਵਿਰਸੇ ਦੇ ਵਾਰਸ' ਅੱਖਰਾਂ ਦੀ ਰੌਸ਼ਨੀ', 'ਅੰਮ੍ਰਿਤਾ ਪ੍ਰੀਤਮ ਨੈਸ਼ਨਲ ਅਵਾਰਡ', ਬਾਵਾ ਬਲਵੰਤ ਯਾਦਗਾਰੀ ਅਵਾਰਡ', 'ਡਾ. ਰਣਧੀਰ ਸਿੰਘ ਚੰਦ ਯਾਦਗਾਰੀ ਅਵਾਰਡ', ਇੰਡੋ-ਨੇਪਾਲ ਸਮਰਸਤਾ ਅਵਾਰਡ','ਧੀ ਪੰਜਾਬ ਦੀ', 'ਵਿਰਸਾ ਪੰਜਾਬ ਦਾ' ਸਮੇਤ ਅਨੇਕਾਂ ਵਕਾਰੀ ਸਨਮਾਨ ਹਾਸਲ ਕਰ ਚੁੱਕੀ ਹੈ।