ਦੀਵਾਨ ਸਿੰਘ ਮਹਿਰਮ — Diwan Singh Mehram

ਦੀਵਾਨ ਸਿੰਘ ਮਹਿਰਮ (1914-1972) ਦਾ ਜਨਮ ਪਿੰਡ ਨੰਗਲ ਸ਼ਾਹੂ, ਤਹਿਸੀਲ ਨਾਰੋਵਾਲ, ਜ਼ਿਲ੍ਹਾ ਸਿਆਲਕੋਟ (ਪੰਜਾਬ) ਵਿੱਚ ਸ. ਰਾਮ ਸਿੰਘ ਦੇ ਘਰ ਹੋਇਆ। ਉਨ੍ਹਾਂ ਨੇ ਮੁੱਢਲੀ ਸਿੱਖਿਆ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਲਈ, ਮਿਡਲ ਪਾਸ ਪਸਰੂਰ ਤੋਂ ਅਤੇ ਮੈਟ੍ਰਿਕ ਲਾਹੌਰ ਤੋਂ ਕੀਤੀ। ਉਹ ਪੰਜਾਬੀ, ਉਰਦੂ, ਫ਼ਾਰਸੀ ਦੇ ਵਿਦਵਾਨ ਸਨ।

ਉਹ ਗ਼ਜ਼ਲਕਾਰ ਤੇ ਗ਼ਜ਼ਲਗੋ ਵੀ ਸਨ। ਦੇਸ਼ ਦੀ ਵੰਡ ਤੋਂ ਬਾਅਦ ਉਹ ਪਿੰਡ ਭੈਣੀ ਪਸਵਾਲ, ਤਹਿਸੀਲ ਗੁਰਦਾਸਪੁਰ ਵਿੱਚ ਆ ਗਏ। ਉਹ ਸਟੇਜੀ ਕਵੀ ਦਰਬਾਰਾਂ ਦੀ ਸ਼ਾਨ ਸਨ। ਉਨ੍ਹਾਂ ਦੀਆਂ ਰਚਨਾਵਾਂ ਹਨ: ਸਰਬੱਤ ਦਾ ਭਲਾ, ਤੱਤੀ ਤਵੀ, ਨਿਰੰਕਾਰੀ ਨੂਰ, ਕਲਗੀ ਵਾਲਾ, ਬੋਲਿਆ ਹਿਮਾਲੀਆ, ਜੀਵੇ ਦੇਸ਼ ਮਹਾਨ, ਦੁਸ਼ਟ ਦਮਨ, ਮਿਰਜਾ ਕਾਦੀਆਂ, ਰੁਬਾਈਆਂ, ਬਾਬਲ ਵਰ ਲੋੜੀਏ, ਪਾਣੀ ਤੇ ਲਕੀਰਾਂ (ਗ਼ਜ਼ਲ ਸੰਗ੍ਰਹਿ) ਆਦਿ।

ਦੀਵਾਨ ਸਿੰਘ ਮਹਿਰਮ ਪੰਜਾਬੀ ਕਵੀ

ਪੰਜਾਬੀ ਰਚਨਾਵਾਂ : ਦੀਵਾਨ ਸਿੰਘ ਮਹਿਰਮ

ਪੰਜਾਬੀ ਗ਼ਜ਼ਲਾਂ : ਦੀਵਾਨ ਸਿੰਘ ਮਹਿਰਮ

ਪੰਜਾਬੀ ਕਵਿਤਾ : ਦੀਵਾਨ ਸਿੰਘ ਮਹਿਰਮ