Dhian Singh Shah Sikandar ਧਿਆਨ ਸਿੰਘ ‘ਸ਼ਾਹ ਸਿਕੰਦਰ’
ਧਿਆਨ ਸਿੰਘ ‘ਸ਼ਾਹ ਸਿਕੰਦਰ’ ਦਾ ਜਨਮ 16 ਨਵੰਬਰ 1938 ਨੂੰ ਮਾਤਾ ਸਵਰਨ ਕੌਰ ਦੀ ਕੁੱਖੋਂ ਸ. ਮਨਸ਼ਾ ਸਿੰਘ ਦੇ ਗ੍ਰਿਹ ਵਿਖੇ
ਹੋਇਆ, ਆਪ ਦਾ ਜੱਦੀ ਪਿੰਡ ਖੋਜੇ ਪੁਰ (ਗੁਰਦਾਸ ਪੁਰ) ਹੈ।
ਉਹ ਕਿੱਤੇ ਵਜੋਂ ਅਧਿਆਪਕ ਹਨ, ਤੇ 1996 ਤੋਂ ਸੇਵਾ ਮੁਕਤ ਹੋ ਚੁਕੇ ਹਨ। ਆਪ ਦਾ ਸੇਵਾ ਕਾਲ ਦਾ ਬਹੁਤਾ ਸਮਾਂ ਦੀਨਾ ਨਗਰ(ਗੁਰਦਾਸਪੁਰ)
ਵਿਖੇ ਹੀ ਬਤੀਤ ਹੋਇਆ।ਉਨ੍ਹਾਂ ਦਾ ਲਿਖਣ ਘੇਰਾ ਬਹੁਤ ਵਿਸ਼ਾਲ ਹੈ।ਉਨ੍ਹਾਂ ਦੀ ਕਵਿਤਾ,ਕਹਾਣੀ ਕਲਾ,ਸੰਪਾਦਨਾ,ਖੋਜ ਵਿਸ਼ੇ ਵਿੱਚ ਵਿਸ਼ੇਸ਼ ਤੇ ਨਵੇਕਲੀ ਪਛਾਣ ਹੈ।
ਇੱਥੇ ਹੀ ਸ਼ਹਿਰ ਦੀ ਦੱਖਣ ਬਾਹੀ ਤੇ ਜੀ.ਟੀ. ਰੋਡ ਕੰਢੇ ਉਹ ਇੱਕ ਬੜੀ ਆਲੀ ਸ਼ਾਨ ਕੋਠੀ ਬਣਾ ਕੇ ਇੱਥੇ ਕਾਫੀ ਸਮਾਂ ਰਹੇ।
ਇਸ ਦੇ ਦੱਖਨ ਬਾਹੀ ਥੋੜ੍ਹੀ ਵਿੱਥ ਤੇ ਹੀ ਇੱਕ ਸ਼ਾਹ ਸਿਕੰਦਰ ਨਾਂ ਦੇ ਕਿਸੇ ਦਰਵੇਸ਼ ਫਕੀਰ ਦੀ ਦਰਗਾਹ ਹੈ, ਇਸੇ ਕਰਕੇ ਹੀ
ਧਿਆਨ ਸਿੰਘ ਦੇ ਨਾਂ ਨਾਲ “ਸ਼ਾਹ ਸਿਕੰਦਰ” ਜੁੜ ਗਿਆ, ਜੋ ਇਹ ਘਰ ਵੇਚ ਕੇ ਦੂਸਰੀ ਥਾਂ ਚਲੇ ਜਾ ਕੇ ਵੱਸ ਜਾਣ ਤੇ ਵੀ ਉਨ੍ਹਾਂ ਦੇ
ਨਾਂ ਨਾਲ ਜੁੜਿਆ ਆ ਰਿਹਾ ਹੈ।
ਤ੍ਰੈ ਮਾਸਕ ਰੂਪਾਂਤਰ ਮੈਗਜੀਨ ਦੀ ਸ਼ੁਰੂਆਤ ਵੀ ਇੱਥੋਂ ਹੀ ਸਵ.ਪ੍ਰੋ. ਵੀਰਿੰਦਰ ਸਿੰਘ ਦੀ ਸੰਪਾਦਕੀ ਹੇਠ ਹੋਈ। ਉਨ੍ਹਾਂ ਦੇ ਅਕਾਲ
ਚਲਾਣੇ ਤੋਂ ਬਾਅਦ ਹੁਣ ਤੀਕ ਇਸ ਮੈਗਜੀਨ ਦੀ ਸੰਪਾਦਕੀ ਦੇ ਨਾਲ ਨਾਲ ਬਹੁਤੀਆਂ ਜਿਮੇਵਾਰੀਆਂ ਇਨ੍ਹਾਂ ਤੇ ਹੀ ਹਨ।
ਅੱਜ ਕੱਲ ਉਹ ਇਸੇ ਸ਼ਹਿਰ ਦੀ ਚੜ੍ਹਦੀ ਬਾਹੀ ਮੁਗਰਾਲਾ ਰੋਡ ਤੇ ਨਵੀਂ ਬਣੀ ਰੂਪਾਂਤ੍ਰ ਕਲੋਨੀ ਵਿੱਚ ਆਪਣਾ ਘਰ ਬਣਾ ਕੇ ਆਪਣੀ
ਜੀਵਣ ਸਾਥਣ ਸੁਖਦੀਪ ਕੌਰ ਨਾਲ਼ ਰਹਿ ਰਹੇ ਹਨ।
ਉਨ੍ਹਾਂ ਦੀਆਂ ਸਾਹਿਤਕ ਪ੍ਰਾਪਤੀਆਂ ਦਾ ਵੇਰਵਾ ਇਸ ਤਰ੍ਹਾਂ ਹੈ:- ਜਿੰਦ( ਕਾਵਿ ਸੰਗ੍ਰਿਹ) - ਕਾਵਿ ਰੂਪ-ਦੋਹੜਾ- ਦੋਹੜੇ ਇੱਕ ਖੋਜ,
ਦੋਹੜੇ ਰਾਹੀ ਦੇ (ਸੰਪਾਦਨਾ)- ਬ੍ਹੀਰ ਤੇ ਉਸ ਦੀਆਂ ਕਹਾਣੀਆਂ(ਸੰਪਾਦਨਾ)-ਰੌਸ਼ਨੀਆਂ ਦਾ ਦੇਸ਼(ਮੇਰੀ ਵਲਾਇਤ ਫੇਰੀ)- ਫ਼ੱਕਰ
ਨਾਮਾ- ਤਾਕਿ ਸਨਦ ਰਹੇ, (ਸੰਪਾਦਨਾ) ਤਾਈ ਮਤਾਬੀ(ਕਹਾਣੀ ਸੰਗ੍ਰਿਹ)ਕਾਵਿ -ਰੰਗ -ਬਿਖੜੇ ਰਾਹਾਂ ਦਾ ਪਾਂਧੀ (ਜੀਵਣੀ), ਤੇ ਹੋਰ
ਵੀ ਪੜ੍ਹਨ ਯੋਗ ਪੁਸਤਕਾਂ ਹਨ।
ਆਪ ,”ਤ੍ਰੈ ਮਾਸਿਕ ਰੂਪਾਂਤਰ”, ਦੇ ਕੁਸ਼ਲ ਸੰਪਾਦਿਕ ਹਨ।- ਰਵੇਲ ਸਿੰਘ ਇਟਲੀ।
