ਧਰਮਿੰਦਰ ਸਿੰਘ ਉੱਭਾ — Dharminder Singh Ubha

ਖਾਲਸਾ ਕਾਲਿਜ ਪਟਿਆਲਾ ਦਾ ਪਿਛਲੇ 15 ਸਾਲ ਤੋਂ ਸਫ਼ਲ ਪ੍ਰਿੰਸੀਪਲ ਡਾਃ ਧਰਮਿੰਦਰ ਸਿੰਘ ਉੱਭਾ ਅਧਿਆਪਨ, ਖੋਜ ਅਤੇ ਪ੍ਰਸ਼ਾਸਨ ਵਿੱਚ 32 ਸਾਲਾਂ ਤੋਂ ਵੱਧ ਦੇ ਤਜ਼ਰਬੇ ਵਾਲਾ ਇੱਕ ਜਾਣਿਆ ਪਛਾਣਿਆ ਅਧਿਆਪਕ ਅਤੇ ਅਕਾਦਮਿਕ ਆਗੂ ਹੈ। ਉਹ ਐਸਜੀਪੀਸੀ ਦਾ ਸਿੱਖਿਆ ਨਿਰਦੇਸ਼ਕ ਦਾ ਰਹਿ ਚੁੱਕਿਆ ਹੈ। ਡਾ. ਉੱਭਾ ਨੇ ਆਪਣੀ ਖੋਜ, ਪ੍ਰਕਾਸ਼ਨ, ਅਤੇ NAAC ਪੀਅਰ ਟੀਮ ਅਤੇ UGC ਆਟੋਨੋਮਸ ਕਾਲਜ ਇੰਸਪੈਕਸ਼ਨ ਕਮੇਟੀ ਵਰਗੀਆਂ ਸੰਸਥਾਵਾਂ ਵਿੱਚ ਸਰਗਰਮ ਹਿੱਸੇਦਾਰੀ ਰਾਹੀਂ ਸਿੱਖਿਆ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ।

ਨਿਪੁੰਨ ਖੋਜਕਾਰ ਅਤੇ ਲੇਖਕ ਵਜੋਂ, ਡਾ. ਉੱਭਾ ਨੇ ਕਈ ਭਾਸ਼ਾਵਾਂ ਵਿੱਚ ਕਿਤਾਬਾਂ, ਖੋਜ ਪੱਤਰ ਅਤੇ ਲੇਖ ਪ੍ਰਕਾਸ਼ਿਤ ਕੀਤੇ ਹਨ। ਉਸ ਦੀਆਂ ਖੋਜ ਰੁਚੀਆਂ ਵੱਖ-ਵੱਖ ਖੇਤਰਾਂ ਜਿਵੇਂ ਕਿ ਬੌਧਿਕ ਪੂੰਜੀ, ਕਾਰਪੋਰੇਟ ਗਵਰਨੈਂਸ, ਅਤੇ ਲੀਡਰਸ਼ਿਪ ਵਿੱਚ ਫੈਲੀਆਂ ਹੋਈਆਂ ਹਨ। ਉਹ ਅਨੇਕਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਾਨਫਰੰਸਾ ਵਿੱਚ ਹਿੱਸਾ ਲੈ ਚੁੱਕਾ ਹੈ। ਉਸਦੀ ਮੁਹਾਰਤ, ਅਗਵਾਈ, ਅਤੇ ਉੱਤਮਤਾ ਪ੍ਰਤੀ ਵਚਨਬੱਧਤਾ ਨੇ ਉਸਨੂੰ ਪੰਜਾਬ, ਭਾਰਤ ਵਿੱਚ ਸਿੱਖਿਆ ਦੇ ਖੇਤਰ ਵਿੱਚ ਇੱਕ ਸਤਿਕਾਰਤ ਸਥਾਨ ਦਿਵਾਇਆ ਹੈ। — ਗੁਰਭਜਨ ਗਿੱਲ

ਧਰਮਿੰਦਰ ਸਿੰਘ ਉੱਭਾ

ਆ ਦੋ ਗੱਲਾਂ ਕਰੀਏ (ਕਾਵਿ-ਸੰਗ੍ਰਹਿ) : ਧਰਮਿੰਦਰ ਸਿੰਘ ਉੱਭਾ